Posts

Showing posts from June, 2020

ਸਵਰਗੀ ਕੁਲਦੀਪ ਮਾਣਕ ਨੂੰ ਸੱਚੀ ਸ਼ਰਧਾਜਲੀ ਹੋਵੇਗਾ "ਸ਼ੇਰਪੁਰੀ, ਦਾ ਗੀਤ "ਕੋਕਾ,

Image
ਮਿਲਾਨ ਇਟਲੀ ਬਿਊਰੋ (ਬਿਊਰੋ) ਸਵਰਗੀ ਲੋਕ ਗਾਇਕ ਕੁਲਦੀਪ ਮਾਣਕ ਨੂੰ ਸੱਚੀ  ਸ਼ਰਧਾਜਾਲੀ ਅਤੇ ਉਨਾਂ ਦੇ ਲੱਖਾਂ ਸਰੋਤਿਆ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਚਰਚਿਤ ਗੀਤ "ਕੋਕਾ, ਨੂੰ  ਮਸ਼ਹੂਰ ਲੋਕ ਗਾਇਕ ਬਲਵੀਰ ਸ਼ੇਰਪੁਰੀ ਵੱਲੋ ਨਵੇ ਅੰਦਾਜ ਵਿਚ ਪੇਸ਼ ਕਰਕੇ ਮਾਣਕ ਸਾਹਿਬ ਦੀਆਂ ਯਾਂਦਾਂ ਨੂੰ ਤਾਜਾ ਕੀਤਾ ਹੈ। ਸਵਰਗੀ ਕੁਲਦੀਪ ਮਾਣਕ ਦੀ ਗਾਇਕੀ ਤੋ ਪ੍ਰਭਾਵਿਤ ਹੋਕੇ ਗਾਇਕੀ ਸਿਫਰ ਸ਼ੁਰੂ ਕਰਨ ਵਾਲੇ ਬਲਵੀਰ ਸ਼ੇਰਪੁਰੀ ਦਾ ਪੰਜਾਬੀ ਸੰਗੀਤ ਇੰਡਸਟਰੀ ਵਿਚ ਵੱਡਾ ਨਾਂ ਹੈ ਤੇ ਉਸ ਨੇ ਮਾਣਕ ਸਾਹਿਬ ਵੱਲੋ ਸਾਲਾਂ ਪਹਿਲਾ ਗਾਏ ਗੀਤ ਕੋਕਾ ਨੂੰ ਨਵੇ ਅੰਦਾਜ ਵਿਚ ਪੇਸ਼ ਕਰਕੇ ਮਾਣਕ ਸਾਹਿਬ ਨੂੰ ਚਾਹੁਉਣ ਵਾਲਿਆ ਦੀਆਂ ਯਾਦਾਂ ਨੂੰ ਤਾਜਾ ਕਰ ਦਿੱਤਾ ਹੈ।                    ਬਲਵੀਰ ਸ਼ੇਰਪੁਰੀ ਦੀ ਅਵਾਜ਼ ਵਿਚ 26 ਜੂਨ ਨੂੰ ਰਿਲੀਜ਼ ਹੋਣ ਵਾਲੇ ਗੀਤ ਨੂੰ ਅਲਬੇਲ ਬਰਾੜ ਨੇ ਲਿਖਿਆ ਹੈ ਸਾਬੀ ਚੀਨੀਆ ਦੀ ਪੇਸ਼ਕਾਰੀ ਹੇਠ ਤਿਆਰ ਹੋਏ ਗੀਤ ਨੂੰ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਵੱਲੋ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਗਿਆ ਹੈ ਜਦ ਕਿ ਵੀਡੀA ਡਾਇਰੈਕਟਰ ਕੁਲਦੀਪ ਸਿੰਘ ਵੀਡੀA ਫਿਲਮਾਕਣ ਕਰਨ ਦੇ ਨਾਲ ਨਾਲ ਮਾਡਲ ਦੇ ਰੂਪ ਵਿਚ ਬਹੁਤ ਵਧੀਆ ਰੋਲ ਅਦਾ ਕੀਤਾ ਗਿਆ ਹੈ।

ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨਾਲ਼ ਗਹਿਰੇ ਦੁੱਖ ਦਾ ਪ੍ਰਗਟਾਵਾ।

Image
ਰੋਮ(ਇਟਲੀ)25 ਜੂਨ(ਟੇਕ ਚੰਦ ਜਗਤਪੁਰ) ਸਾਬਕਾ ਵਿਧਾਇਕ ਸ:ਦਰਸ਼ਨ ਸਿੰਘ ਸ਼ਿਵਾਲਿਕ ਦੇ ਪਿਤਾ ਸਤਿਕਾਰਯੋਗ ਸ:ਕੇਹਰ ਸਿੰਘ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ,ਉਨਾਂ੍ਹ ਦੇ ਅਕਾਲ ਚਲਾਣਾ ਕਰ ਜਾਣ ਤੇ ਸ਼੍ਰੋਮਣੀ ਅਕਾਲੀ ਦਲ(ਬ) ਇਟਲੀ ਇਕਾਈ ਦੁਆਰਾ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਅਕਾਲੀ ਦਲ(ਬ) ਇਟਲੀ ਦੇ ਪ੍ਰਧਾਨ ਸ:ਜਗਵੰਤ ਸਿੰਘ ਲਹਿਰਾ ਅਤੇ ਜਨਰਲ ਸਕੱਤਰ ਸ:ਜਗਜੀਤ ਸਿੰਘ ਈਸ਼ਰਹੇਲ ਨੇ ਸ:ਦਰਸ਼ਨ  ਸਿੰਘ ਜੀ ਨਾਲ਼ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਤਾ ਜੀ ਦਾ ਵਿਛੋੜਾ ਅਸਿਹ ਹੁੰਦਾ ਹੈ।ਸਵੱਰਗੀ ਸ:ਕੇਹਰ ਸਿੰਘ ਜੀ ਇਕ ਬਹੁਤ ਹੀ ਸੂਝਵਾਨ ਅਤੇ ਪੜੇ-ਲਿਖੇ ਇਨਸਾਨ ਸਨ ਜੋ ਇਕ ਅਨੇਕਾਂ ਗੁਣਾਂ ਦੇ ਧਾਰਨੀ ਸਨ।ਪਿਤਾ ਜੀ ਦੇ ਅਕਾਲ ਚਾਣਾ ਕਰ ਜਾਣ ਤੇ ਸ:ਦਰਸ਼ਨ ਸਿੰਘ ਜੀ ਅਤੇ ਉਨਾਂ੍ਹ ਦੇ ਪਰਿਵਾਰਕ ਮੈਂਬਰਾਂ ਨੂੰ ਇਕ ਭਾਰੀ ਘਾਟਾ ਪਿਆ ਹੈ।ਇਸ ਲਈ ਸ਼੍ਰੋਮਣੀ ਅਕਾਲੀ ਦਲ(ਬ)ਇਟਲੀ ਇਕਾਈ ਦੁਆਰਾ ਇਸ ਦੁੱਖ ਦੀ ਘੜੀ ਵਿੱਚ ਸ:ਦਰਸ਼ਨ ਸਿੰਘ ਨਾਲ਼ ਗਹਿਰਾ ਦੁੱਖ ਪ੍ਰਗਟ ਕਰਦੀ ਹੈ ਅਤੇ ਵਾਹਿਗੂਰ ਅੱਗੇ ਅਰਦਾਸ ਹੈ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

"ਸਰਦਾਰ" ਗੀਤ ਨਾਲ਼ ਚਰਚਾ ਵਿੱਚ ਬੌਬੀ ਜਾਜੇਵਾਲੀਆ।

Image
ਮੋਧਨਾ (ਇਟਲੀ) ਇਟਲੀ ਦੇ ਸ਼ਹਿਰ ਮੋਧਨਾ ਨੇੜੇ ਰਹਿੰਦੇ ਪ੍ਰਸਿੱਧ ਪੰਜਾਬੀ ਗੀਤਕਾਰ ਬੌਬੀ ਜਾਜੇਵਾਲੀਆ ਹੁਣ ਗੀਤਕਾਰੀ ਦੇ ਨਾਲ਼ ਨਾਲ਼ ਗਾਇਕੀ ਦੇ ਖੇਤਰ ਵਿੱਚ ਵੀ ਦਸਤਕ ਦੇਣ ਜਾ ਰਹੇ ਹਨ।ਬੌਬੀ ਜਾਜੇਵਾਲੀਆ ਦੇ ਲਿਖੇ ਗੀਤ ਪੰਜਾਬ ਦੇ ਅਨੇਕਾਂ ਨਾਮੀ ਗਾਇਕਾਂ ਜਿਵੇ ਕਿ ਨਛੱਤਰ ਗਿੱਲ,ਸਿੱਪੀ ਗਿੱਲ,ਇੰਦਰਜੀਤ ਨਿੱਕੂ,ਮਿਸ ਪੂਜਾ ਆਦਿ ਨੇ ਗਾਏ ਹਨ।ਪ੍ਰੰਤੂ ਹੁਣ ਉਹ ਪੰਜਾਬੀ ਸਰੋਤਿਆਂ ਲਈ ਕਿ ਵਿਲੱਖਣ ਅਤੇ ਨਵਾਂ ਨਕੋਰ ਗੀਤ "ਕਿਹੜੇ ਸਰਦਾਰ ਹਾਂ" ਲੈ ਕੇ ਹਾਜਿਰ ਹੋ ਰਿਹਾ ਹੈ ਜਿਸ ਨੂੰ ਕਿ ਲਿਖਿਆ ਵੀ ਖੁਦ ਬੌਬੀ ਜਾਜੇਵਾਲੀਆ ਨੇ ਹੀ ਹੈ ਅਤੇ ਅਵਾਜ ਵੀ ਬੌਬੀ ਨੇ ਹੀ ਦਿੱਤੀ ਹੈ।ਬੌਬੀ ਜਾਜੇਵਾਲੀਆ ਨੇ ਇਸ ਗੀਤ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ਼ ਗਾਇਆ ਹੈ ਅਤੇ ਖੁਦ ਹੀ ਸੰਗੀਤਕ ਧੁਨਾਂ ਦਿੱਤੀਆਂ ਹਨ।ਪੀ ਆਰ ਫਿਲਮਜ ਐਂਡ ਜੇ ਡੀ ਧਨੋਆ ਰਿਕਾਰਡਜ ਕੰਪਨੀ ਵੱਲੋਂ 22 ਜੂਨ ਨੂੰ ਰਿਲੀਜ ਕੀਤੇ ਜਾਣ ਵਾਲੇ ਇਸ ਗੀਤ ਤੋਂ ਬੌਬੀ ਨੂੰ ਕਾਫੀ Aਮੀਦਾ ਹਨ ।ਸੋ ਜਰੂਰ ਇਹ ਗੀਤ ਪੰਜਾਬੀ ਸਰੋਤਿਆਂ ਦੀ ਪਸੰਦ ਤੇ ਖਰਾ ਉਤਰੇਗਾ।

"ਆਸ ਦੀ ਕਿਰਨ ਸੰਸਥਾ ਰੋਮ" ਵਲੋਂ ਲੋੜਬੰਦਾ ਲਈ ਸ਼ੁਰੂ ਕੀਤੇ ਪੰਜਾਬ ਵਿੱਚ ਸਮਾਜ ਸੇਵੀ ਕਾਰਜ।

Image
ਇਟਲੀ ਵਿੱਚ ਲਗਭਗ ਇੱਕ ਤੋਂ ਸਾਲ ਜ਼ਿਆਦਾ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨਿਭਾ ਰਹੀ ਸੰਸਥਾ "ਆਸ ਦੀ ਕਿਰਨ (ਰਜਿ.) ਵਲੋਂ ਜਿੱਥੇ ਇਟਲੀ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਲੋੜਬੰਦਾ ਲਈ ਰਾਸ਼ਨ, ਖਾਣ-ਪੀਣ ਦੀਆਂ ਵਸਤਾਂ ਦਾ ਪ੍ਰਬੰਧ ਕਰਕੇ ਘਰ ਘਰ ਪੰਹੁਚਿਆ ਗਿਆ ਸੀ, ਇਥੋਂ ਤੱਕ ਕਿ ਜਿਹੜੇ ਭਾਰਤੀ ਭਾਈਚਾਰੇ ਦੇ ਲੋਕ ਇਟਲੀ ਵਿੱਚ ਕਿਸੇ ਕਾਰਨ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਉਨ੍ਹਾਂ ਦੀਆ ਅੰਤਿਮ ਸੰਸਕਾਰ ਦੀਆਂ ਰਸਮਾਂ ਵੀ ਸੰਸਥਾ ਵਲੋਂ ਨਿਭਾਈਆ ਗਈਆ ਹਨ, ਕੁਝ ਵੀਰਾਂ ਦੀਆਂ ਮਿ੍ਤਕ ਦੇਹਾਂ ਨੂੰ ਭਾਰਤੀ ਅੰਬੈਸੀ ਰੋਮ ਦੇ ਸਹਿਯੋਗ ਨਾਲ ਭਾਰਤ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੱਕ ਪੰਹੁਚਿਆ ਗਿਆ ਹੈ,ਉੱਥੇ ਆਸ ਦੀ ਕਿਰਨ ਸੰਸਥਾ ਦੇ ਸਮੂਹ ਸੇਵਾਦਾਰਾਂ ਵਲੋਂ ਸਮਾਜ ਪ੍ਰਤੀ ਸੇਵਾਵਾਂ ਨੂੰ ਅੱਗੇ ਵਧਾਉਂਦਿਆਂ ਹੋਇਆ ਪੰਜਾਬ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਤੁੜ ਪਿੰਡ ਵਿੱਚ ਦੋ ਪਰਿਵਾਰਾਂ ਲਈ ਆਪਣੀਆਂ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ ਜਿਸ ਦੇ ਤਹਿਤ ਆਸ ਦੀ ਕਿਰਨ ਸੰਸਥਾ ਸੇਵਾਦਾਰਾਂ ਵਲੋਂ ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਲੲੀ ਮਕਾਨ ਬਣਾਉਣ ਲਈ ਨੀਂਹ ਪੱਥਰ ਰੱਖ ਕੇ ਸ਼ਰੂਆਤ ਕੀਤੀ ਗਈ ਹੈ, ਅਤੇ ਮਕਾਨ ਬਣਾਉਣ ਲਈ 25,000 ਦਾ ਮਟੀਰੀਅਲ ਖਰੀਦ ਕੇ ਲੋੜਬੰਦ ਪਰਿਵਾਰ ਨੂੰ ਭੇਂਟ ਕੀਤਾ ਗਿਆ ਹੈ, ਆਸ ਦੀ ਕਿਰਨ ਸੰਸਥਾ ਰੋਮ ਵਲੋਂ ਇਸ ਪਰਿਵਾਰ ਦੇ ਮਕਾਨ ਬਣਾਉਣ ਦੀ ਸੇਵਾ ਲਈ ਹੈ, ਉਨ੍ਹਾਂ ਹੋਰ ਸੇਵਾਦਾਰਾਂ ਅਤੇ ਸੰਸਥਾਵਾਂ ਨੂੰ ਅਪੀਲ ਵ...

ਸ, ਹਰਜਿੰਦਰ ਸਿੰਘ ਚਾਹਲ ਦੇ ਕੋਆਰਡੀਨੇਟਰ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ

Image
ਮਿਲਾਨ ਇਟਲੀ 19 ਜੂਨ (ਸਾਬੀ ਚੀਨੀਆ) ਜਰਮਨ ਤੋ ਕਾਂਗਰਸ ਤੇ ਸੀਨੀ; ਆਗੂ ਸ, ਹਰਜਿੰਦਰ ਸਿੰਘ ਚਾਹਲ ਨੂੰ ਐਨ,ਆਰ,ਆਈ,ਵਿੰਗ ਜਰਮਨ ਦਾ ਕੋਆਰਡੀਨੇਟਰ ਬਣਾਉਣ ਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਉਨਾਂ ਦੇ ਸਾਥੀਆ ਵੱਲੋ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ।                                           ਸ ਹਰਜਿੰਦਰ ਸਿੰਘ ਚਾਹਲ ਦੀ ਨਿਯੁਕਤੀ ਨੂੰ ਕਾਂਗਰਸ ਹਾਈਕਮਾਂਡ ਵੱਲੋ ਸਹੀ ਸਮੇ ਤੇ ਲਿਆ ਗਿਆ ਸਹੀ ਫੈਸਲਾ ਦੱਸਦੇ ਹੋਏ ਜਰਮਨ ਤੋ ਕਾਂਗਰਸ ਪਾਰਟੀ ਨਾਲ ਸਬੰਧਤ ਆਗੂ ਸ; ਅਵਤਾਰ ਸਿੰਘ ਵਿੱਕੀ, ਸੁਖਜਿੰਦਰ ਸਿੰਘ ਗਰੇਵਾਲ, ਦਲਜਿੰਦਰ ਸਿੰਘ ਬਾਜਵਾ,ਬਲਵਿੰਦਰ ਸਿੰਘ ਗੁਰਦਾਸਪੁਰ ਅਤੇ ਪਦਮਜੀਤ ਸਿੰਘ ਢਿੱਲੋ ਵੱਲੋ ਪਾਰਟੀ ਵੱਲੋ ਸੌੰਪੀ ਗਈ ਜਿੰਮੇਵਾਰੀ ਲਈ ਮੁਬਾਰਕਬਾਦ ਆਖਿਆ ਗਿਆ ਹੈ  ਦੱਸਣਯੌਗ ਹੈ ਕਿ ਸ, ਚਾਹਲ ਪਿਛਲੇ ਲੰਮੇ ਸਮੇ ਤੋ ਕਾਂਗਰਸ ਪਾਰਟੀ ਲਈ ਸੇਵਾਵਾਂ ਨਿਭਾਂਉਦੇ ਆ ਰਹੇ ਹਨ ਸ਼ਾਇਦ ਉਨਾਂ ਦੀ ਕਾਂਗਰਸ ਪਾਰਟੀ ਲਈ ਵਫਾਦਾਰੀ ਨੂੰ ਵੇਖਦਿਆ ਇਹ ਨਵੀ ਜਿੰਮੇਵਾਰੀ ਸੌਪੀ ਗਈ ਹੈ।

"ਸੁਰ ਪੰਜਾਬ ਕਲ੍ਹਾ ਮੰਚ, ਦਾ ਗਠਨ ਹਰਭਜਨ ਹਰੀ ਬਣੇ ਪ੍ਰਧਾਨ

Image
ਮਿਲਾਨ ਇਟਲੀ 13 ਜੂਨ (ਸਾਬੀ ਚੀਨੀਆ) ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਗਾਇਕਾਂ, ਸੰਗੀਤਕਾਰਾਂ ਅਤੇ ਗੀਤਕਾਰਾਂ ਨੇ ਇਕ ਮੰਚ ਤੇ ਇਕੱਠੇ ਹੁੰਦੇ ਹੋਇਆ "ਸੁਰ ਪੰਜਾਬ ਕਲ੍ਹਾ ਮੰਚ, ਸੁਲਤਾਨਪੁਰ ਲੋਧੀ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਮੌਜੂਦਾਂ ਫਨਕਾਰਾਂ, ਗੀਤਕਾਰਾਂ ਤੇ ਪੰਜਾਬੀ ਸੰਗੀਤਕ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਵੱਲੋ ਸਰਬ ਸੰਮਤੀ ਨਾਲ ਪ੍ਰਸਿੱਧ ਸੰਗੀਤਕਾਰ ਹਰਭਜਨ ਹਰੀ ਨੂੰ ਮੰਚ ਦਾ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਸੰਗੀਤਕ ਖੇਤਰ ਨਾਲ ਸਬੰਧਤ ਕਈ ਮਸਲਿਆ ਨੂੰ ਵੀ ਵਿਚਾਰਿਆ ਗਿਆ ਮੌਜੂਦਾਂ ਕਲਾਕਾਰਾਂ ਵਿਚ ਭਗਤ ਰੂਪ ਚੰਦ ਅਰੋੜਾ, ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ, ਸਿੱਧੂ ਸਤਨਾਮ, ਲੱਕੀ ਗਿੱਲ, ਨਰੇਸ਼ ਕੁਮਾਰ ਹੈਪੀ,ਗੁਲਜਾਰ ਗਿੱਲ,ਰਜਿੰਦਰ ਸੁਲਤਾਨਵੀ,ਰਾਜੂ ਜੈਨਪੁਰ,ਜਸਵੀਰ ਗਿੱਲ, ਬਿੰਦਰ ਕਰਮਜੀਤਪੁਰੀ,ਬਲਕਾਰ ਗਾਜੀਪੁਰ,ਰਾਜੂ ਆਧੀ ,ਸੋਮਨਾਥ, ਅਮਰੀਕ ਸਿੰਘ ਢਿੱਲੋ ਸਾਊਂਡ, ਸਾਹਿਲ ਸਰੋਇਆ,ਰਵੀ ਚੌਹਾਨ,ਰਵੀ ਸ਼ੰਕਰ ਆਦਿ ਉਚੇਚੇ ਤੌਰ ਤੇ ਮੌਜੂਦ ਸਨ ਜਿੰਨਾਂ ਵੱਲੋ ਆਉਣ ਵਾਲੇ ਸਮੇ ਵਿਚ ਇਕ ਮੰਚ ਤੇ ਇਕੱਠੇ ਰਹਿਕੇ ਕੰਮ ਕਰਨ ਲਈ ਵਚਨ ਲਿਆ।

ਹਰਜਿੰਦਰ ਸਿੰਘ ਚਾਹਲ ਐਨ,ਆਰ ਆਈ ਵਿੰਗ ਜਰਮਨ ਦੇ ਕੋਆਰਡੀਨੇਟਰ ਨਿਯੁਕਤ

Image
ਮਿਲਾਨ ਇਟਲੀ 10 ਜੂਨ (ਸਾਬੀ ਚੀਨੀਆ) ਪ੍ਰਵਾਸੀ ਭਾਰਤੀਆਂ ਅਤੇ ਕਾਂਗਰਸ ਪਾਰਟੀ ਵਿਚ ਵੱਡੀ ਸਿਆਸੀ ਪਹਿਚਾਣ ਰੱਖਣ ਵਾਲੇ ਸ, ਹਰਜਿੰਦਰ ਸਿੰਘ ਚਾਹਲ ਦੀਆਂ ਪਾਰਟੀ ਪ੍ਰਤੀ ਵਫਾਦਾਰੀਆਂ ਅਤੇ ਸੇਵਾਵਾਂ ਨੂੰ ਵੇਖਦਿਆ ਹੋਇਆ ਕਾਂਗਰਸ ਪਾਰਟੀ ਨੇ ਉਨਾਂ ਨੂੰ ਐਨ,ਆਰ,ਆਈ ,ਵਿੰਗ ਜਰਮਨ ਦਾ ਕੋਆਰਡੀਨੇਟਰ ਨਿਯੁਕਤ ਕਰਕੇ ਵੱਡਾ ਮਾਣ ਬਖਸ਼ਿਆ ਹੈ।                       ਦੱਸਣਯੋਗ ਹੈ ਕਿ ਸ ਚਾਹਲ ਜਿੱਥੇ ਜਰਮਨ ਵਿਚ ਵਿਚਰਦਿਆ ਪਾਰਟੀ ਵਰਕਰਾਂ ਦੀ ਹਰ ਸਮੱਸਿਆ ਦਾ ਹੱਲ ਕਰਦੇ ਹਨ ਉੱਥੇ ਉਹ ਆਪਣੇ ਸਿਆਸੀ ਅਸਰ ਰਾਸੁਖ ਨਾਲ ਹੋਰਨਾਂ ਦੇਸ਼ਾ ਵਿਚ ਵੱਸਣ ਵਾਲੇ ਐਨ, ਆਰ,ਆਈਜ਼ ਦੇ ਹਰ ਮਸਲੇ ਨੂੰ ਗੰਭੀਰਤਾ ਨਾਲ ਹੱਲ ਕਰਵਾਉਂਦੇ ਹਨ ਲੋਕ ਸਭਾ ਚੌਣਾਂ ਤੋ ਪਹਿਲਾ ਰਾਹੁਲ ਗਾਂਧੀ ਦੀ ਜਰਮਨ ਫੇਰੀ ਦੌਰਾਨ ਭਾਰੀ ਇਕੱਠ ਵਾਲੀਆ ਰੈਲੀਆ ਕਰਵਾਉਣਾ ਵੀ ਸ ਹਰਜਿੰਦਰ ਸਿੰਘ ਚਾਹਲ ਦੇ ਹੀ ਹਿੱਸੇ ਆਉਦਾ ਹੈ। ਆਪਣੀ ਇਸ ਨਵੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਗੱਲ ਕਰਦਿਆ ਸ ਚਾਹਲ ਕਾਂਗਰਸ ਦੀ ਸਮੁੱਚੀ ਲੀਡਤਸ਼ਿਪ ਸਮੇਤ ਸ੍ਰੀ ਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਮਹ੍ਹਾਰਾਣੀ ਪ੍ਰਨੀਤ ਕੌਰ ਐਨ ਆਰ ਆਈਜ਼ ਮਸਲਿਆ ਦੇ ਇੰਚਾਰਜ ਰਾਣਾ ਗੁਰਮੀਤ ਸਿੰਘ ਸੋਢੀ, ਸ੍ਰੀ ਮਤੀ ਆਸ਼ ਕੁਮਾਰੀ, ਸੈਮ ਪਿਤਰੋਦਾ ਚੈਅਰਮੈਨ ਉਵਰਸੀਜ਼ ਕਾਂਗਰਸ ਅਤੇ ਵਰਿੰਦਰਾ ਵਸ਼ਿਸ਼ਟ ਸੈਕਟਰੀ ਉਵਰਸੀਜ਼ ਕਾ...

ਇਟਲੀ ! ਕੱਚੇ ਭਾਰਤੀਆਂ ਲਈ "ਪਾਸਪੋਰਟ ਕੈਂਪ "14,21,27 ਜੂਨ ਨੂੰ

Image
ਮਿਲਾਨ ਇਟਲੀ (ਪੱਤਰ ਪ੍ਰੇਰਕ) ਇਟਲੀ ਚ ਖੁੱਲੀ ਇਮੀਗ੍ਰੇਸ਼ਨ ਦੇ ਮੱਦੇਨਜਰ ਇਟਲੀ ਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਭਾਰਤੀਆਂ ਨੂੰ ਮੱਦਦ ਪ੍ਰਦਾਨ ਕਰਨ ਹਿੱਤ ਇੰਡੀਅਨ ਕੌਸਲਟ ਜਨਰਲ ਆਫ ਮਿਲਾਨ ਦੁਆਰਾ ਬਹੁਤ ਜਲਦ "ਸ਼ਪੈਸ਼ਲ ਪਾਸਪੋਰਟ ਕੈਂਪਜ" ਲਗਾਏ ਜਾ ਰਹੇ ਹਨ।ਇਨਾਂ੍ਹ ਕੈਂਪਜ ਵਿੱਚ ਸਿਰਫ ਬਗੈਰ ਪੇਪਰਾਂ ਤੇ ਰਹਿਣ ਵਾਲੇ ਭਾਰਤੀਆਂ ਦੇ ਪਾਸਪੋਰਟ ਰਿਨਿਉ ਕਰਨ ਅਤੇ ਨਵੇਂ ਪਾਸਪੋਰਟ ਬਣਾਉਣ ਸਬੰਧੀ ਐਪਲੀਕੇਸ਼ਨਜ ਲਈਆਂ ਜਾਣਗੀਆਂ।                        ਇਸ ਲੜੀ ਤਹਿਤ  ਨੌਰਥ ਇਟਲੀ ਚ ਪਹਿਲਾ "ਸ਼ਪੈਸ਼ਲ ਪਾਸਪੋਰਟ ਕੈਂਪ" ਮਿਤੀ 14 ਜੂਨ ਨੂੰ ਐਤਵਾਰ ਵਾਲੇ ਦਿਨ ਕਰੇਮੋਨਾ ਨੇੜਲੇ ਮੰਦਿਰ ਸ਼੍ਰੀ ਦੁਰਗਿਆਨਾ ਮੰਦਿਰ ਕਾਸਤਲਵੇਰਦੇ ਵਿਖੇ ਲਗਾਇਆ ਜਾਵੇਗਾ।ਇਸੇ ਪ੍ਰਕਾਰ 21 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਅਤੇ 27 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਵੀ ਕੌਸਲਟ ਜਨਰਲ ਦੁਆਰਾ ਅਜਿਹੇ ਪਾਸਪੋਰਟ ਲਗਾਏ ਜਾਣ ਦੀ ਵਿਊਂਤਬੰਦੀ ਹੈ।ਕੌਸਲਟ ਅਧਿਕਾਰੀਆਂ ਨੇ ਦੱਸਿਆ ਕਿ ਇਟਲੀ ਸਰਕਾਰ ਦੁਆਰਾ ਇੱਥੇ ਕਾਮਿਆਂ ਨੂੰ ਰੈਗੁਲਰ ਕਰਨ ਲਈ ਪੇਪਰ ਮੁਹੱਈਆ ਕਰਵਾਏ ਜਾਣ ਦੀ ਪ੍ਰਕਿਰਿਆਂ ਨੂੰ ਦੇਖਦਿਆਂ ਲੋੜਵੰਦ ਭਾਰਤੀਆਂ ਲਈ ਜਲਦ ਪਾਸਪੋਰਟ ਕਰਵਾਉਣ ਦੇ ਲਈ ਇਟਲੀ ਚ ਅੰਬੈਂਸੀਆਂ ਦੁਆਰਾ ਅਜਿਹੇ ਸ਼ਪੈਸ਼ਲ ਪਾਸਪੋਰਟ ਕੈਂਪ ਲਗਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਇਨਾਂ੍ਹ ਕੈਂਪਾਂ ...

ਇਟਲੀ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਸ਼ੱਕ ਦੀ ਸੂਈ ਪਰਿਵਾਰਕ ਮੈਬਰਾਂ ‘ਤੇ

Image
ਇਟਲੀ ਵਿੱਚ ਜਿੱਥੇ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਦੇ ਕਾਰਨ ਹੁਣ ਤੱਕ ਬਹੁਤ ਸਾਰੀਆਂ ਮਨੁੱਖੀ ਜਾਨਾਂ ਚਲੇਂ ਗੲੀਆਂ ਹਨ ,ਜਿਸ ਦਿਨ ਦਾ ਇਟਲੀ ਵਿੱਚ ਲਾਕਡਾਉਣ ਖੁੱਲਿਆ ਹੈ ਆਏਂ ਦਿਨ ਭਾਰਤੀ ਭਾਈਚਾਰੇ ਲਈ ਦੁੱਖ ਭਰਿਆ ਸ਼ਾਬਤ ਹੋ ਰਿਹਾ ਹੈ,ਇਟਲੀ ਦੇ ਜਿਲਾ ਪਿਚੈਸਾਂ ਦੇ ਸਹਿਰ ਕਸਤਲ ਸੰਨ ਜੋਵਾਨੀ ਵਿਖੇ ਇਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਬੁਰੀ ਤਰਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਮਿਲੀ ਜਾਣਕਾਰੀ ਅਨੁਸਾਰ 38 ਸਾਲਾ ਭਾਰਤੀ ਸਿੰਘ ਅਰਵਿੰਦਰ ਹੈ ਜਿਸ ਨੂੰ ਐਮਾਜੋਨ ਦੇ ਗੁਦਾਮ ਦੇ ਪਿੱਛੇ ਕੋਲੰਬੋਰੋਨੇ ਵਾਲੀ ਗਲੀ ਦੇ ਬਾਹਰਵਾਰ ਸੜਕ ਦੇ ਕਿਨਾਰੇ ਉਪੱਰ ਕੁਝ ਰਾਹਗੀਰਾਂ ਨੇ ਤੜਫਦਾ ਹੋਇਆ ਦੇਖਿਆ ਜਿਨ੍ਹਾਂ ਨੇ ਤਰੁੰਤ ਹੀ 118 ਨੰਬਰ ਤੇ ਐਬੂਲੈਂਸ ਨੂੰ ਫੋਨ ਕੀਤਾ ਜਿਨ੍ਹਾਂ ਨੇ ਮੌਕੇ ਤੇ ਪਹੰਚ ਕੇ ਜਖਮੀ ਭਾਰਤੀ ਨੂੰ ਬਚਾਉਣ ਦੀ ਬਹੁਤ ਕੋਸਿਸ ਕੀਤੀ ਪਰ ਬਦਕਿਸਮਤੀ ਨਾਲ ਭਾਰਤੀ ਅਰਵਿੰਦਰ ਸਿੰਘ ਬਚ ਨਹੀ ਸਕਿਆ ਤੇ ਜਿਸ ਦੀ ਮੌਕੇ ਤੇ ਮੌਤ ਹੋ ਗਈ ।ਪੁਲਿਸ ਵਲੋ ਕਾਰਵਾਈ ਕਰਦਿਆ ਇਸ ਕਤਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਤਲ ਕਿਸ ਤਰ੍ਹਾਂ ਹੋਇਆ ਹੈ, ਪੁਲਸ ਵਲੋ 38 ਸਾਲਾ ਮ੍ਰਿਤਕ ਅਰਵਿੰਦਰ ਸਿੰਘ ਦਾ ਕਤਲ ਪਰਿਵਾਰਕ ਝਗੜੇ ਵਜੋ ਵੀ ਦੇਖਿਆ ਜਾ ਰਿਹਾ ਜਿਸ ਵਿੱਚ ਅਰਵਿੰਦਰ ਨੂੰ ਤਿੰਨ ਡੂੰਘੇ ਚਾਕੂਆ ਨਾਲ ਵਾਰ ਕਰਕੇ ਮਾਰਿਆ ਗਿਆ ਹੈ ।ਮ੍ਰਿਤਕ ਦੇ ਕੁਝ ਰਿਸ਼ਤੇਦਾਰਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਝਗੜਾ ਘਰ ਵ...

ਸੰਗੀਤ ਪਰਿਵਾਰ ਨੂੰ ਨਾਲ ਲੈ ਕੇ ਇਕ ਅਹਿਮ ਮੀਟਿੰਗ ਕੀਤੀ ਗਈ

Image
ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਕਪੂਰਥਲਾ ਪਿੰਡ ਸ਼ੇਖੂਪੁਰ ਵਿਖੇ ਬਲਦੇਵ ਰਾਜ ਭੋਲਾ ਦੀ ਪ੍ਰਧਾਨਗੀ ਹੇਠ ਸ਼ੇਖੂਪੁਰ ਦੇ ਸਾਰੇ  ਸੰਗੀਤ ਪਰਿਵਾਰ ਨੂੰ ਨਾਲ ਲੈ ਕੇ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਕੋਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਬੇਰੁਜ਼ਗਾਰ ਹੋਏ ਗਾਇਕ, ਮਿਊਜ਼ਿਕ ਡਾਇਰੈਕਰ, ਸਾਜੀ, ਐਂਕਰ, ਡੀ.ਜੇ, ਸਾਊਂਡ ਤੇ ਗਿੱਧੇ ਭੰਗੜੇ ਵਾਲਿਆਂ ਨੂੰ ਨਾਲ ਲੈ ਕੇ  ਆਪਣੀਆਂ ਸਮੱਸਿਆਵਾਂ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਕਪੂਰਥਲਾ ਦੇ ਪ੍ਰਧਾਨ ਪਰਮਜੀਤ ਸੰਨੀ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕਰਦਿਆਂ ਪੇਸ਼ ਕੀਤੀਆਂ ਤੇ ਇਸ ਮੌਕੇ ਤੇ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਨੇ ਦੂਸਰੇ ਕੰਮ ਕਾਰ ਖੋਲ੍ਹੇ ਹਨ ਉਸੇ ਹੀ ਸੀਮਤ ਢੰਗ ਨਾਲ ਕਲਾਕਾਰਾਂ ਨੂੰ ਵੀ ਕੰਮ ਦੀ ਆਗਿਆ ਦਿੱਤੀ ਜਾਵੇ। ਇਸ ਮੀਟਿੰਗ ਵਿਚ ਨਾਮਵਰ ਗਾਇਕ ਜਾਨ ਹੀਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਤੋਂ ਇਲਾਵਾ, ਸਤਨਾਮ ਧੰਜਲ, ਸੁੱਚਾ ਜੈਲਾ,‌ ਜੈਵੀ ਸਿੰਘ, ਪੰਮ ਖੁਸ਼ ਪ੍ਰਧਾਨ ਕਾਂਗਰਸ ਖੇਡ ਸੈਲ ਕਪੂਰਥਲਾ, ਸੋਰਵ ਮੜੀਆ, ਗੋਰਵ ਮੜੀਆ,  ਬਲਵਿੰਦਰ ਗਾਗਾ, ਰਮੇਸ਼ ਸਹੋਤਾ, ਬਲਵਿੰਦਰ ਗਿੱਲ, ਬਾਮਣ, ਗਾਇਕਾ ਹਰਸ਼ ਮੇਹਤਾ ਸੂਫ਼ੀ, ਸਰਬਜੀਤ ਘਾਰੂ, ਬੰਟੀ, ਅਮਿਤ ਕੁਮਾਰ, ਰਣਜੀਤ ਰਾਣਾ, ਜਸਵੀਰ ਲਾਲੀ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ, ਸੋਨੂੰ ਦ੍ਰਵਿਡ, ਕਰਨਜੀਤ, ਸੰਦੀਪ ਦਾਸ, ਅਜੀਤ ਸਿੰਘ ਵਿਕੀ, ਗੋਬਿੰਦ ਦਾਸ, ਵਿਸ਼ੂ ਘਾਰੂ, ਵਿੱਕੀ ਸ਼ਰਮਾ ਕੜਾਕਾ ਆਦਿ ਵੀ ਹਾਜ਼ਰ ਹੋਏ।

ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਨੂੰ ਸ਼ਰਧਾਂਜਲੀ (ਕੋਕਾ)

Image
ਬੁਲੰਦ ਆਵਾਜ਼ ਅਤੇ ਹਿਕ ਦੇ ਜ਼ੋਰ ਨਾਲ ਗਾਉਣ ਵਾਲੇ ਕਲਾਕਾਰਾਂ ਦੀ ਕਤਾਰ ਅੱਜ ਕੱਲ ਬਹੁਤ ਛੋਟੀ ਹੈ,ਭਾਵ   ਉਂਗਲਾਂ ਤੇ ਗਿਣੇ ਜਾਣ ਵਾਲੇ ਕੁਝ ਕੁ ਨਾਮ। ਕੁਝ ਤਾਂ ਗਰੀਬੀ ਦੇ ਆਲਮ ਅਤੇ ਕੁਝ ਘਟੀਆ ਸਿਸਟਮ ਅਤੇ ਵਿਕਾਊ ਸੋਚ ਦੀ ਭੇਟ ਚੜ੍ਹ ਗਏ।ਪਰ ਉਹਨਾਂ ਵਿੱਚੋ ਅੱਜ ਦੋ ਦਹਾਕੇ ਦੇ ਸੰਘਰਸ਼ ਬਾਅਦ ਇੱਕ ਨਾਮ ਉਭਰ ਕੇ ਸਾਹਮਣੇ ਆਇਆ ਜਿਸਨੇ ਹਮੇਸ਼ਾ ਗਾਇਕੀ ਰਾਹੀਂ ਨਵੀਂ ਪੀੜ੍ਹੀ ਨੂੰ  ਸੱਭਿਆਚਾਰ ,ਸਮਾਜ ਦੇ ਮੌਜੂਦਾ ਹਾਲਾਤਾਂ ਅਤੇ ਭਵਿੱਖ ਨਾਲ ਜੋੜਿਆ। ਉਹ ਉੱਚੀ ਸੋਚ , ਲੰਬੀ ਹੇਕ ,ਦੁਆਬੇ ਦੀ ਧਰਤੀ ਦਾ ਮਾਣ ਹੈ ਬਲਵੀਰ ਸ਼ੇਰਪੁਰੀ। ਵਾਤਾਵਰਨ, ਰੰਗਲਾ ਪੰਜਾਬ, ਖਾਲਸਾ ਪੰਥ,ਪੰਜ ਪਾਣੀ, ਮਨੁੱਖਤਾ ਦੀ ਸੇਵਾ ਅਤੇ ਮਜਬੂਰੀ ਗੀਤ ਨਾਲ ਚਰਚਾ ਵਿਚ ਹੈ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਵੀਰ ਸ਼ੇਰਪੁਰੀ ਨੇ ਦੱਸਿਆ ਉਹਨਾਂ ਦਾ ਸੁਪਨਾ ਸੀ ਕਿ ਉਹ ਕਲੀਆਂ ਦੇ ਬਾਦਸ਼ਾਹ ਮਰਹੂਮ ਗਾਇਕ ਕੁਲਦੀਪ ਮਾਣਕ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ। ਉਹਨਾਂ ਦੀ ਆਸ ਦੋਨਾਂ ਰਿਕਾਰਡ ਕੰਪਨੀ ਵੱਲੋਂ,ਤੇਰੇ ਨੱਕ ਦਾ ਨੀ ਕੋਕਾ ,ਗੀਤ  ਰਾਹੀਂ ਪੂਰੀ ਹੋਣ ਜਾ ਰਹੀ ਹੈ। ਗੀਤ ਦਾ ਵੀਡੀਓ ਫ਼ਿਲਮਾਂਕਣ ਡਰੈਕਟਰ  ਕੁਲਦੀਪ ਸਿੰਘ ਜੀ ਨੇ ਕੀਤਾ ਹੈ।ਸੰਗੀਤ ਹਰੀ ਅਮਿਤ ਅਤੇ ਪ੍ਰਸਿੱਧ ਪੱਤਰਕਾਰ ਸਾਬੀ ਚੀਨੀਆਂ ਦੀ ਪੇਸ਼ਕਾਰੀ ਹੇਠ ਭਰਵੇਂ ਹੁੰਗਾਰੇ ਨਾਲ ਜਲਦੀ ਰੀਲੀਜ਼ ਹੋਣ ਜਾ ਰਿਹਾ ਹੈ।ਜੋ ਪੰਜਾਬੀ ਸਰੋਤਿਆਂ ਦੀ ਪਸੰਦ ਅਤੇ ਸ੍ਰੀ ਕੁਲਦੀਪ ਮਾਣਕ ਜੀ ਨੂੰ ਨਿੱਘੀ ਸ...

ਪੰਜਾਬੀ ਨੋਜਵਾਨ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

Image
ਇਟਲੀ ਵਿੱਚ ਖੁੱਲ੍ਹੀ ਇਮੀਗ੍ਰੇਸ਼ਨ ਵਿੱਚ ਹਰ ਉਹ ਪਰਵਾਸੀ ਭਾਰਤੀ ਪੱਕਾ ਹੋਣਾ ਲੋਚਦਾ ਜਿਸ ਕੋਲ ਇਟਲੀ ਦੇ ਪੇਪਰ ਨਹੀ ਹਨ ਪਰ ਕੰਮ ਵਾਲਾ ਪੱਕਾ ਮਾਲਕ ਕੋਲ ਨਾ ਹੋਣ ਕਾਰਨ ਤੇ ਬੋਝਾ ਵੀ ਪੈਸੇ ਧੇਲੇ ਤੋਂ ਸੱਖਣਾ ਹੋਣ ਕਾਰਨ ਇਟਲੀ ਦੇ ਪੰਜਾਬੀ ਨੌਜਵਾਨਾਂ ਦੀਆਂ ਫਿਕਰਾਂ ਪਹਿਲਾਂ ਨਾਲ਼ੋਂ ਵੀ ਹੋਰ ਦੂਣ ਸਵਾਲੀਆਂ ਹੁੰਦੀਆਂ ਜਾ ਰਹੀਆਂ ਹਨ ।ਅਜਿਹੇ ਹੀ ਫਿਕਰਾਂ ਦੇ ਮਾਰੇ ਕਰਜ਼ੇ ਹੇਠ ਦੱਬੇ ਪੰਜਾਬੀ ਨੌਜਵਾਨ ਜੋਵਨ ਸਿੰਘ ਉਰਫ ਕਾਲਾ (28)ਨੇ ਕੱਲ੍ਹ ਇਟਲੀ ਵਿੱਚ ਕੰਮ-ਕਾਰਾਂ ਦੇ ਮਾੜਾ ਹਲਾਤਾਂ ਅਤੇ ਇਟਲੀ ਵਿੱਚ ਪੱਕੇ ਪੇਪਰ ਭਰਾਉਣ ਜੋਗੇ ਪੈਸੇ ਨਾਲ ਹੋਣ ਕਾਰਨ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਲਾਸੀਓ ਸੂਬੇ ਦੇ ਜ੍ਹਿਲਾ ਲਾਤੀਨਾ ਦੇ ਪਿੰਡ ਬੇਲਾ ਫਾਰਨੀਆਂ (ਸਬਾਊਦੀਆ)ਵਿਖੇ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਕਾਲਜਾ ਚੀਰਦਾ ਦੁੱਖਦਾਈ ਘਟਨਾ ਵਾਲਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਜੋਵਨ ਸਿੰਘ ਕਰੀਬ 8-10 ਮਹੀਨੇ ਪਹਿਲਾਂ ਹੀ ਘਰ ਦੀ ਗਰੀਬੀ ਦੂਰ ਕਰਨ ਅਤੇ ਚੰਗੇ ਭਵਿੱਖ ਦੇ ਸੁਪਨੇ ਸਜਾ ਲੱਖਾਂ ਰੁਪੲੈ ਕਰਜ਼ਾ ਚੱਕ ਕੇ ਸੀਜਨ ਵਾਲੇ ਪੇਪਰਾਂ ਰਾਹੀ ਇਟਲੀ ਆਇਆ ਸੀ ਪਰ ਇੱਥੇ ਕੰਮ-ਕਾਰ ਕੋਈ ਜਿਆਦਾ ਚੰਗੇ ਨਾ ਹੋਣ ਕਾਰਨ ਉਸ ਨੂੰ ਕਾਫ਼ੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਤਾਲਾਬੰਦੀ ਦੌਰਾਨ ਜਿਹੜਾ ਮਾੜਾ ਮੋਟਾ ਕੰਮ ਮਿਲਦਾ ਸੀ ਉਹ ਵੀ ਬੰਦ ਹੋ ਗਿਆ ਜਿਸ ਕਾਰਨ ਜੋਵਨ ਸਿੰਘ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਗਿਆ ਤੇ ਇਸ ਪਰੇਸਾਨੀ ਕਾਰਨ ਹੀ ਘਰ ਵਿੱਚ...

ਵਿਦੇਸ਼ ਮੰਤਰੀ ਨੇ ਇਟਲੀ ਰਹਿੰਦੇ ਕੱਚੇ ਭਾਰਤੀਆਂ ਨੂੰ ਦਿੱਤਾ ਹੌਸਲਾ , ਡੋਗਰਾਂਵਾਲਾ

Image
ਮਿਲਾਨ ਇਟਲੀ 8 ਜੁੂਨ (ਸਾਬੀ ਚੀਨੀਆ) ਇਟਲੀ ਵਿੱਚ ਖੁੱਲ੍ਹੀ ਓਪਨ ਇਮੀਗ੍ਰੇਸ਼ਨ ਨੂੰ ਲੈ ਕੇ ਇੱਥੇ ਰਹਿੰਦੇ ਬੇਗੈਰ ਪੇਪਰਾਂ ਤੋਂ ਭਾਰਤੀ ਨੌਜਵਾਨ ਵੱਡੀਆਂ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਚੁੱਕੇ ਹਨ ਉਨ੍ਹਾਂ ਦੀ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਹੈ ਕਿ ਜਿਹੜੇ ਲੋਕ ਏਜੰਟਾਂ ਰਾਹੀਂ ਇੱਥੇ ਆਏ ਸਨ ਉਨ੍ਹਾਂ ਕੋਲ ਇਟਲੀ ਦੇ ਪੇਪਰ ਭਰਨ ਲਈ ਭਾਰਤੀ ਪਾਸਪੋਰਟ ਨਹੀਂ ਹਨ ਤੇ ਇਹ ਪਾਸਪੋਰਟ ਬਣਾਉਣ ਲਈ ਰੋਮ ਅਤੇ ਮਿਲਾਨ ਦੀਆਂ ਭਾਰਤੀ ਅ ਅੰਬੈਸੀਆਂ ਗੁੰਮਸ਼ੁਦਾ ਪਾਸਪੋਰਟ ਰਿਪੋਰਟ ਮੰਗ ਰਹੀਆਂ ਹਨ ਪਰ ਇੱਕ ਗੈਰ ਕਾਨੂੰਨੀ ਵਿਅਕਤੀ ਸਥਾਨਕ ਥਾਣੇ ਜਾਣ ਤੋਂ ਡਰਦਾ ਹੈ ਕਿ ਪੁਲਿਸ ਉਸ ਨੂੰ ਡਿਪੋਰਟ ਵੀਂ ਕਰ ਸਕਦੀ ਹੈ ਇਟਲੀ ਰਹਿੰਦੇ ਗੈਰ ਕਾਨੂੰਨੀ ਵਿਅਕਤੀਆਂ ਦੀ ਇਸ ਵੱਡੀ ਪ੍ਰੇਸ਼ਾਨੀ ਨੂੰ ਹੱਲ ਕਰਵਾਉਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਆਗੂ ਲੱਗੇ ਹੋਏ ਹਨ।ਜਿਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦੇ ਅਕਾਲੀ ਦਲ ਦੇ ਸਕੱਤਰ ਜਨਰਲ ਸ. ਲਖਵਿੰਦਰ ਸਿੰਘ ਡੋਗਰਾਂਵਾਲਾ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਕਿ ਸਰਦਾਰਨੀ ਹਰਸਿਮਰਤ ਕੌਰ ਬਾਦਲ ਸ. ਮਨਜਿੰਦਰ ਸਿੰਘ ਸਿਰਸਾ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਦੀ ਮਦਦ ਦੇ ਨਾਲ ਇਹ ਮਸਲਾ ਭਾਰਤ ਦੇ ਵਿਦੇਸ਼ ਮੰਤਰੀ ਕੋਲ ਪਹੁੰਚਿਆ ਗਿਆ ਸੀ ਜਿਨ੍ਹਾਂ ਨੇ ਇਸ ਮਸਲੇ ਦਾ ਹੱਲ ਇਕ ਦੋ ਦਿਨਾਂ ਵਿੱਚ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ ਹੋਇਆਂ ਆਖਿਆ ਕਿ ਇਟਲੀ ਵਿੱਚ ਖੁੱਲ੍ਹੀ ਓਪਨ ਇਮੀਗ੍ਰੇਸ਼ਨ ਨੂੰ ਧਿਆਨ ਵਿ...

ਅਜਾਦੀ ਦਿਹਾੜੇ ਤੇ ਸਿੱਖ ਸ਼ਹੀਦ ਸੈਨਿਕਾਂ ਨੂੰ ਕੀਤਾ ਯਾਦ

Image
ਰੋਮ (ਇਟਲੀ)  (ਪੱਤਰ ਪ੍ਰੇਰਕ)ਇਟਲੀ ਦੇ ਅਜਾਦੀ ਦਿਹਾੜੇ ਮੌਕੇ ਇਟਲੀ ਦੀ ਅਜਾਦੀ ਚ ਯੋਗਦਾਨ ਪਾਉਣ ਵਾਲੇ ਇਟਾਲੀਅਨ ਸੈਨਿਕਾਂ ਦੇ ਨਾਲ਼ ਨਾਲ਼ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਵੀ ਯਾਦ ਕੀਤਾ ਗਿਆ ਅਤੇ ਉਨਾਂ੍ਹ ਨੂੰ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ।।ਇਸ ਯੂਰਪੀਅਨ ਮੁਲਕ ਨੂੰ ਅਜਾਦ ਕਰਵਾਉਣ ਲਈ ਫੀਰੈਂਸੇ ਨੇੜਲੇ ਸ਼ਹਿਰ ਮੋਰਾਦੀ ਵਿਖੇ ਹੋਈ ਜੰਗ ਦੌਰਾਨ 460 ਭਾਰਤੀ ਸੈਨਿਕ ਵੀ ਸ਼ਹਾਦਤ ਪਾ ਗਏ ਸਨ ਜਿਨਾਂ੍ਹ ਚ ਵਧੇਰੇ ਸਿੱਖ ਸਨ।ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਦੁਆਰਾ ਇਟਾਲੀਅਨ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ਼ ਮੋਰਾਦੀ ਵਿਖੇ ਸੈਨਿਕਾਂ ਦੀ ਸ਼ਹਾਦਤ ਵਾਲੀ ਥਾਂ ਤੇ ਯਾਦਗਾਰ ਵਜੋਂ ਖੰਡਾ ਵੀ ਸ਼ੁਸ਼ੋਭਿਤ ਕੀਤਾ ਗਿਆ ਹੈ।                                        ਜਦੋਂ ਕਿ ਇੱਥੋਂ ਥੋੜੀ ਦੂਰ ਫੋਰਲੀ ਸ਼ਹਿਰ ਵਿਖੇ ਇਨਾਂ੍ਹ ਭਾਰਤੀ ਸ਼ਹੀਦ ਸੈਨਿਕਾਂ ਦੀ ਸੰਸਕਾਰ ਵਾਲੀ ਥਾਂ ਤੇ ਸਿੱਖ ਸੈਨਿਕ ਦਾ ਬੁੱਤ ਵੀ ਵਰਲਡ ਸਿੱਖ ਸ਼ਹੀਦ ਯਾਦਗਾਰ ਕਮੇਟੀ ਇਟਲੀ ਦੁਆਰਾ ਸੰਗਤ ਦੇ ਸਹਿਯੋਗ ਨਾਲ਼ ਸਥਾਪਿਤ ਕੀਤਾ ਗਿਆ ਹੈ ਜਿੱਥੇ ਕਿ ਇਸ ਕਮੇਟੀ ਦੁਆਰਾ ਹਰੇਕ ਸਾਲ ਇਨਾਂ੍ਹ ਸੈਨਿਕਾਂ ਦੀ ਯਾਦ ਵਿੱਚ ਵਿਸ਼ੇਸ਼ ਸ਼ਹੀਦੀ ਸਮਾਗਮ ਵੀ ਕਰਵਾਇਆ ਜਾਂਦਾ ਹੈ।ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਦੇ ਭਾਈ ਪ੍ਰਿਥੀਪਾਲ ਸਿੰ...

"ਮਜਬੂਰੀ, ਗੀਤ ਨੇ ਸਰਕਾਰਾਂ ਦੀਆਂ ਅੱਖਾਂ ਖੋਲ੍ਹ ਦਿੱਤੀਆ , ਸੰਤ ਸੀਚੇਵਾਲ

Image
20 ਸਾਲਾਂ ਬਾਅਦ ਰਿਕਾਰਡ ਹੋਇਆ ਗੀਤ                                    "ਮਜਬੂਰੀ ਗੀਤ ਦਾ ਪੋਸਟਰ ਰਿਲੀਜ਼ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ                               ਮਿਲਾਨ ਇਟਲੀ 2 ਜੂਨ (ਬਿਊਰੋ) ਵਾਤਾਵਰਨ, ਪੰਜ ਪਾਣੀ, ਨਸ਼ਿਆ ਦਾ ਕਹਿਰ, ਜੁਗ ਜੁਗ ਜੀਉ , ਵਰਗੇ ਸੁਪਰ ਹਿੱਟ ਗੀਤਾਂ ਰਾਹੀ ਸੰਗੀਤਕ ਜਗਤ ਵਿਚ ਵੱਡੀ ਪਹਿਚਾਣ ਬਣਾAਣ ਵਾਲੇ ਗਾਇਕ ਬਲਵੀਰ ਸ਼ੇਰਪੁਰੀ ਨੇ ਕਰੋਨਾ ਮਹ੍ਹਾਮਾਰੀ ਸੰਕਟ ਨਾਲ ਜੂਝ ਰਿਹੇ ਗਰੀਬ ਲੋਕਾਂ ਤੇ ਕਿਸਾਨਾਂ ਦੇ ਹਲਾਤ ਗਾਕੇ ਸਰਕਾਰੀ ਤੰਤਰ ਦੀਆਂ ਅੱਖਾਂ ਖੋਲ ਦਿੱਤੀਆਂ ਹਨ। ਸ਼ੇਰਪੁਰੀ ਨੇ ਮਜਬੂਰੀ ਗੀਤ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਇਹ ਗੀਤ 20 ਸਾਲ ਪਹਿਲਾ ਲਿਖਿਆ ਸੀ ਪਰ ਰਿਕਾਰਡ ਕਰਨ ਦਾ ਕਦੇ ਸਬੱਬ ਨਾ ਬਣ ਸਕਿਆ ਹੁਣ ਕਰੋਨਾ ਮਹ੍ਹਾਮਾਰੀ ਦੌਰਾਨ "ਜੀ ਮਿਊਜਿਕ ਪ੍ਰੋਡਕਸ਼ਨ, ਦੇ ਬੈਨਰ ਹੇਠ ਰਿਕਾਰਡ ਕਰਕੇ ਸਰਤਿਆ ਦੀ ਕਹਿਚਰੀ ਵਿਚ ਪੇਸ਼ ਕੀਤਾ ਗਿਆ ਹੈ ਜਿਸ ਨੂੰ ਹਰ ਪਾਸੇ ਤੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ।                                       ...

ਮਸ਼ਹੂਰ ਡਾਇਰੈਕਟਰ ਕੁਲਦੀਪ ਸਿੰਘ ਹਾਦਸੇ ਦਾ ਸ਼ਿਕਾਰ

Image
ਮਿਲਾਨ ਇਟਲੀ 2 ਜੂਨ (ਸਾਬੀ ਚੀਨੀਆ) ਪੰਜਾਬ ਦੇ ਮਸ਼ਹੂਰ ਵੀਡੀA ਡਾਇਰੈਕਟਰ ਅਤੇ ਐਡੀਟਰ ਕੁਲਦੀਪ ਸਿੰਘ ਇਕ ਸੜਕ ਹਾਦਸੇ ਦੌਰਾਨ ਗੰਭੀਰ ਰੂਪ ਵਿਚ ਜਖਮੀ ਹੋ ਗਏ ਹਨ । ਉਹ ਆਪਣੇ ਦਫਤਰ ਤੋ ਨਿਕਲ ਕਿ ਕਿਸੇ ਕੰਮ ਜਾ ਰਹੇ ਸਨ ਕਿ ਸ਼ਾਹਕੋਟ ਮੇਨ ਰੋਡ ਉੱਪਰ ਵਾਪਰੇ ਸੜਕ ਹਾਦਸੇ ਵਿਚ ਸਿਰ ਤੇ ਸੱਟ ਲੱਗਣ ਕਾਰਨ ਗੰਭੀਰ ਜਖਮੀ ਹੋ ਗਏ । ਦੱਸਣਯੋਗ ਹੈ ਕਿ ਕੁਲਦੀਪ ਸਿੰਘ ਵਲੋ ਪੰਜਾਬ ਦੇ ਬੇਸ਼ਮਾਰ ਗਾਇਕਾਂ ਦੇ ਗੀਤਾਂ ਦੇ ਵੀਡੀA ਤਿਆਰ ਕੀਤੇ ਹਨ ਜਿੰਨਾਂ ਨੂੰ ਦਰਸ਼ਕਾਂ ਵੱਲੋ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਵਿਸ਼ਵ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਨੇ ਦੱਸਿਆ ਕਿ ਉਹ ਆਪਣੇ ਨਵੇ ਗੀਤ "ਕੋਕਾ, ਤੇ "ਰਿਕਾਰਡ ਬੋਲਦੇ, ਦੇ ਵੀਡੀA ਫਿਲਮਾਕਾਂਣ ਦੇ ਸਬੰਧ ਵਿਚ ਕੁਲਦੀਪ ਸਿੰਘ ਹੁਣਾਂ ਨੂੰ ਮਿਲਣ ਉਨਾਂ ਦੇ ਦਫਤਰ ਪੁੱਜੇ ਸਨ ਕਿ ਉਨਾਂ ਦੇ ਸੜਕ ਹਾਦਸੇ ਦੀ ਖਬਰ ਆ ਗਈ ਉਨਾਂ ਨੂੰ ਨੇੜਲੇ ਹਸਪਤਾਲ ਦਾਖਿਲ ਕਰਵਾਇਆ ਹੈ ਡਾਕਟਰਾਂ ਮੁਤਾਬਿਕ ਹਾਲਤ ਖਤਰੇ ਤੋ ਬਾਹਰ ਹਨ।