Posts

Showing posts from May, 2022

ਇਟਲੀ ਦੇ ਸ਼ਹਿਰ ਤੈਰਾਨੌਵਾ ਵਿਚ ਸਜਾਏ ਨਗਰ ਕੀਰਤਨ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਹੋਇਆ

Image
ਮਿਲਾਨ ਇਟਲੀ 26 ਮਈ (ਸਾਬੀ ਚੀਨੀਆ) ਇਟਲੀ ਦੀ ਤੋਸਕਾਨਾ ਸਟੇਟ ਦੇ ਕਸਬਾ ਤੈਰਾਨੌਵਾ ਦੇ ਗੁਰਦਆਰਾ ਸੰਗਤ ਸਭਾ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਲੋ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਨਾਲ ਸਜਾਇਆ ਗਿਆ| ਇਸ ਨਗਰ ਕੀਰਤਨ ਦੀ ਵਿਸ਼ੇਸ਼ਤਾ ਆਖੀ ਜਾ ਸਕਦੀ ਹੈ ਕਿ ਜਿੱਥੇ ਅੱਤ ਦੀ ਗਰਮੀ ਵਿਚ ਸਿੱਖ ਸੰਗਤਾਂ ਨੇ ਦੂਰ ਦੂਰ ਤੋ ਪਹੁੱਚ ਕਰਕੇ ਹਾਜਰੀਆਂ ਭਰਦੇ ਹੋਏ ਆਪਣਾ ਜੀਵਨ ਸਫਲ ਬਣਾਇਆ ਉੱਥੇ ਨੇੜਲੇ ਸ਼ਹਿਰਾਂ ਦੇ ਮੇਅਰ ਅਤੇ ਸਮੁੱਚਾ ਨਗਰ ਕੌਸਲ ਪ੍ਰਸ਼ਾਸ਼ਨ ਵੀ ਉਚੇਚੇ ਤੌਰ ਤੇ ਮੌਜੂਦ ਸੀ ਜਿੰਨਾਂ ਵੱਲੋ ਨਗਰ ਕੀਤਰਨ ਨੂੰ ਸਫਲ ਬਣਾਉਣ ਲਈ ਹਰ ਯੋਗਦਾਨ ਪਾਉਣ ਦੇ ਨਾਲ ਨਾਲ ਸਵੇਰ ਤੋ ਦੇਰ ਸ਼ਾਮ ਤੱਕ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਕੇ ਰੌਣਕਾਂ ਨੂੰ ਚਾਰ ਚੰਨ੍ਹ ਲਾਏ ਗਏ ਇਸ ਮੌਕੇ ਮੌਜੂਦ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖਿਆ ਹੀ ਬਣਦਾ ਸੀ । ਸ਼ਮਸ਼ੀਰੇ ਖਾਲਸਾ ਗਤਕਾ ਅਕੈਡਮੀ ਸੁਜਾਰਾ ਦੇ ਸਿੰਘ ਵੱਲੋ ਗਤਕਾ ਕਲ੍ਹਾ ਦੇ ਜੌਹਰ ਵਿਖਾਏ ਗਏ ਜਦ ਕਿ ਗੁਰਮੁੱਖ ਸਿੰਘ ਜੌਹਲ ਦੇ ਕਵੀਸ਼ੀਰੀ ਜੱਥੇ ਦੁਆਰਾ ਕਵੀਸ਼ੀਰੀ ਵਾਰਾਂ ਨਾਲ ਨਿਹਾਲ ਕੀਤਾ ਗਿਆ ਨੌਜਵਾਨਾਂ ਵੱਲੋ ਬੜੇ ਸਚੁੱਜੇ ਢੰਗ ਨਾਲ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਨਾਲ ਨਾਲ ਨਗਰ ਕੀਰਤਨ ਵਿਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵੀ ਉਚੇਚੇ ਤੌਰ ਤੇ ਸਨਮਾਨ੍ਹਿਤ ਕੀਤਾ ਗਿਆ ਬੀਬੀਆਂ ਵੱਲੋ ...

ਤੈਰਾਨੌਵਾ (ਇਟਲੀ) ਚੋ 21 ਮਈ ਨੂੰ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ

Image
ਮਿਲਾਨ ਇਟਲੀ 16 ਮਈ (ਸਾਬੀ ਚੀਨੀਆ) ਸੈਂਟਰ ਇਟਲੀ ਦੀ ਸਟੇਟ ਤੋਸਕਾਨਾ ਦੇ ਕਸਬਾ ਤੈਰਾਨੌਵਾ ਦੇ ਗੁਰਦਆਰਾ ਸੰਗਤ ਸਭਾ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਲੋ 21 ਮਈ ਸ਼ਨੀਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਸਬੰਧੀ  ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਖਾਲਸਾ ਸਾਜਨਾ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਕੇ ਕਿ ਸਜਾਏ ਜਾ ਰਹੇ ਨਗਰ ਕੀਰਤਨ ਲਈ ਸੰਗਤਾਂ ਵਿਚ ਉਤਿਸ਼ਾਹ ਵੇਖਿਆਂ ਹੀ ਬਣਦਾ ਹੈ ਜਿਸ ਲਈ ਜੰਗ ਪੱਧਰ ਤੇ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਸ਼ਮਸ਼ੀਰੇ ਖਾਲਸਾ ਗਤਕਾ ਅਕੈਡਮੀ ਸੁਜਾਰਾ ਦੇ ਸਿੰਘ ਵੱਲੋ ਗਤਕਾ ਕਲ੍ਹਾ ਦੇ ਜੌਹਰ ਵਿਖਾਏ ਜਾਣਗੇ ਜਦ ਕਿ ਗੁਰਮੁੱਖ ਸਿੰਘ ਜੌਹਲ ਵੱਲੋ ਕਵੀਸ਼ੀਰਾਂ ਵਾਰਾਂ ਨਾਲ ਨਿਹਾਲ ਕੀਤਾ ਜਾਵੇਗਾ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਉਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸਥਾਨਿਕ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋ ਇਲਾਵਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਅਹਿਮ ਆਗੂ ਵੀ ਉਚੇਚੇ ਤੌਰ ਤੇ ਸ਼ਮੂਲੀਅਤ ਕਰਨਗੇ। "ਯੂਰਪ ਨਿਊਜ ਟੀ ਵੀ ਦੀ ਟੀਮ ਵੱਲੋ ਲਾਈਵ ਪ੍ਰੋਗਰਾਮ ਰਾਹੀ ਦੇਸ਼ ਵਿਦੇਸ਼ ਵਿਚ ਬੈਠੀਆਂ ਸੰਗਤਾਂ ਨੂੰ ਨਗਰ ਕੀਰਤਨ ਦੇ ਦਰਸ਼ਣ ਕਰਵਾਏ ਜਾਣਗੇ| 

ਅਮ੍ਰਿਤਸਰ ਤੋ ਮਿਲਾਨ ਤੇ ਰੋਮ ਲਈ ਸਿੱਧੀਆਂ ਉਡਾਨਾ ਸ਼ੁਰੂ ਕਰਨ ਦੀ ਮੰਗ

Image
                 ਅਮ੍ਰਿਤਸਰ ਤੋ ਮਿਲਾਨ ਤੇ ਰੋਮ ਲਈ ਸਿੱਧੀਆਂ ਉਡਾਨਾ ਸ਼ੁਰੂ ਕਰਨ ਦੀ ਮੰਗ  ਮਿਲਾਨ ਇਟਲੀ 9 ਮਈ (ਸਾਬੀ ਚੀਨੀਆ) ਸ੍ਰੀ ਅਮ੍ਰਿਤਸਰ ਸਾਹਿਬ ਤੋ ਇਟਲੀ ਲਈ ਸਿੱਧੀਆਂ ਉਡਾਨਾਂ ਨਾ ਹੋਣ ਕਾਰਨ ਦੌਹਾਂ ਦੇਸ਼ਾਂ ਤੋ ਆਉਣ ਜਾਣ ਵਾਲੇ ਸੈਲਾਨੀਆਂ ਨੂੰ ਤਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਹੀ ਰਿਹਾ ਹੈ। ਉੱਥੇ ਕਾਰੋਬਾਰ ਦੀ ਖਾਤਿਰ ਇਟਲੀ ਗਏ ਬਹੁਤ ਸਾਰੇ ਪੰਜਾਬੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਰੋਨਾ ਕਾਲ ਦੌਰਾਨ ਸ਼ੁਰੂ ਹੋਈਆਂ ਐਮਰਜੈਂਸੀ ਉਡਾਨਾਂ ਦੇ ਬੰਦ ਹੋਣ ਤੋ ਬਾਅਦ ਹੁਣ ਰੋਮ ਤੇ ਮਿਲਾਨ ਤੋ ਸ੍ਰੀ ਅਮ੍ਰਿਤਸਰ ਸਾਹਿਬ ਆਉਣ ਵਾਲੇ ਯਾਤਰੀਆਂ ਲਈ ਮੁਸ਼ਕਲ ਬਣੀ ਪਈ ਹੈ ਕਾਫੀ ਸਮਾਂ ਪਹਿਲਾ ਏਅਰ ਇੰਡੀਆ ਦੀ ਅਮ੍ਰਿਤਸਰ ਤੋ ਰੋਮ ਜਾਣ ਵਾਲੀ ਫਲਾਈਟ ਦੇ ਬੰਦ ਹੋਣ ਨਾਲ ਸਿੱਖ ਤੇ ਇਸਾਈ ਧਰਮਾਂ ਨਾਲ ਸਬੰਧਤ ਦੁਨੀਆਂ ਦੇ 2 ਇਤਿਹਾਸਿਕ ਸ਼ਹਿਰਾਂ ਦਾ ਸਿੱਧਾ ਲੰਿਕ ਟੁੱਟਣ ਨਾਲ ਆਰਥਿਕ ਪੱਖੋ ਦੌਹਾਂ ਦੇਸ਼ਾਂ ਦਾ ਨੁਕਸਾਨ ਵੀ ਹੋ ਰਿਹਾ ਹੈ                            ਇਟਲੀ ਰਹਿਣ ਵਾਲੇ ਬਹੁਤ ਸਾਰੇ ਭਾਰਤੀਆਂ ਨੇ ਵੀ ਸਰਕਾਰ ਤੋ ਮੰਗ ਕੀਤੀ ਹੈ ਕਿ ਦੌਹਾਂ ਦੇਸ਼ਾਂ ਵਿਚਲੇ ਆਪਸੀ ਪਿਆਰ ਤੇ ਵਪਾਰ ਨੂੰ ਵਧਾਉਣ ਲਈ ਅਮ੍ਰਿਤਸਰ ਤੋ ਰੋਮ ਤੇ ਮਿਲਾਨ ਲਈ ਸਿੱਧੀਆਂ ਉਡਾਨਾਂ ਸ਼ੁਰੂ ਕੀਤੀ...

ਪੰਜਾਬੀ ਲੋਕਧਾਰਾ ਸੰਸਥਾ ਵਲੋਂ ਪੰਜਾਬੀ ਬੋਲੀ ਨਾਲ ਜੋੜਨ ਲਈ ਬੱਚਿਆਂ ਨੂੰ ਫਰੀ ਵੰਡੇ ਪੰਜਾਬੀ ਪੜ੍ਹਨ ਵਾਲੇ ਕਾਇਦੇ "

Image
 ਪੰਜਾਬੀ ਲੋਕਧਾਰਾ ਸੰਸਥਾ ਵਲੋਂ ਪੰਜਾਬੀ ਬੋਲੀ ਨਾਲ ਜੋੜਨ ਲਈ ਬੱਚਿਆਂ ਨੂੰ ਫਰੀ ਵੰਡੇ ਪੰਜਾਬੀ ਪੜ੍ਹਨ ਵਾਲੇ ਕਾਇਦੇ "  ਰੋਮ ਇਟਲੀ 3 ਮਈ (ਗੁਰਸ਼ਰਨ ਸਿੰਘ ਸੋਨੀ)"" ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਪੰਜਾਬੀ ਵਾਸੋ ਵਾਲੇ ਸ਼ਹਿਰ ਲਵੀਨੀਓ ਵਿਖੇ ਬੀਤੇ ਦਿਨ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਗੋਬਿੰਦਸਰ ਸਾਹਿਬ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ,ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਵਲੋਂ ਹਾਜ਼ਰੀਆਂ ਭਰ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਪੰਜਾਬੀ ਲੋਕਧਾਰਾ ਸੰਸਥਾ ਵਲੋਂ ਇਟਲੀ ਵਿੱਚ ਰਹਿਣ ਵਸੇਰਾ ਕਰ ਰਹੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਜੋੜਨ ਲਈ ਨਿਵੇਕਲੀ ਪਹਿਲ ਕਦਮੀਂ ਕੀਤੀ ਜਾ ਰਹੀ ਹੈ, ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪੰਜਾਬੀ ਲੋਕਧਾਰਾ ਸੰਸਥਾ ਦੇ ਸੇਵਾਦਾਰ ਸ. ਸੁਖਚੈਨ ਸਿੰਘ ਮਾਨ ਨੇ ਦੱਸਿਆ ਕਿ ਸੰਸਥਾ ਵਲੋਂ ਸਾਡੀ ਸੇਵਾ ਲਗਾਈ ਗਈ ਸੀ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ,ਇਸ ਦੇ ਤਹਿਤ ਅਸੀਂ ਪਿਛਲੇ ਕੁਝ ਦਿਨਾਂ ਤੋਂ ਇਟਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਹੋ ਰਹੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਪੰਜਾਬੀ ਪੜ੍ਹਨ ਵਾਲੇ ਪੰਜਾਬੀ ਦੇ ਕਾਇਦੇ ਵੰਡ ਰਹੇ ਹਾਂ, ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸੰਸਥਾ ਵਲੋਂ ਉਪਰਾਲਾ ਕੀਤਾ ਜਾ ਰਿ...