Posts

Showing posts from June, 2021

ਇਟਲੀ ਚੋ ਪੰਜਾਬੀ ਭਾਈਚਾਰਾ ਪੂਰੀ ਤਰ੍ਹਾ ਹੋਇਆ ਕਰੋਨਾ ਮੁਕਤ

Image
ਮਿਲਾਨ ਇਟਲੀ 12 ਜੂਨ (ਸਾਬੀ ਚੀਨੀਆ) ਚੀਨ ਤੋ ਬਾਅਦ ਕਰੋਨਾ ਮਹਾਂਮਾਰੀ ਦਾ ਦੂਜਾ ਘਰ ਬਣੇ ਯੂਰਪੀਅਨ ਦੇਸ਼ ਇਟਲੀ ਤੋ ਪੰਜਾਬੀਆਂ ਲਈ ਇਕ ਹੋਰ ਸੁੱਖ ਸੁਨੇਹਾ ਆਇਆ ਹੈ | ਜਿੱਥੇ ਕਿ ਰਾਜਧਾਨੀ ਰੋਮ ਦੇ ਨੇੜਲੇ ਸ਼ਹਿਰ ਲਾਦੀਸਪੋਲੀ ਦੇ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਵਿਖੇ ਹੋਏ ਕਰੋਨਾ ਫਰੀ ਕਰੋਨਾ ਟੈਸਟ ਕੈਂਪ ਵਿਚ ਸਾਰੇ ਪੰਜਾਬੀਆਂ ਦੀਆਂ ਕਰੋਨਾ ਰਿਪੋਰਟਾਂ ਨੈਗਟਿਵ ਆਉਣ ਤੋ ਬਾਅਦ ਇਟਲੀ ਰਹਿੰਦੇ ਭਾਰਤੀਆ ਚੋ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ |  ਸਥਾਨਿਕ ਸਿਹਤ ਪ੍ਰਸ਼ਾਸ਼ਨ ਦੇ ਨਿਰਦੇਸ਼ਾਂ ਤਹ੍ਹਿਤ ਇਥੇ ਲੱਗੇ ਫਰੀ ਕਰੋਨਾ ਟੈਸਟ ਵਿਚ ਕੋਈ 50 ਦੇ ਕਰੀਬ ਭਾਰਤੀਆਂ ਦੇ ਕਰੋਨਾ ਟੈਸਟ ਕੀਤੇ ਗਏ ਜਿੰਨਾਂ ਚੋ ਸਾਰੀਆ ਰਿਪੋਰਟਾਂ ਨੈਗਟਿਵ ਆਉਣ ਤੇ ਡਾਕਟਰੀ ਟੀਮ ਨੇ ਆਖਿਆ ਕਿ ਪਿਛਲੇ ਢੇਡ ਸਾਲ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਾਰੇ ਦੀਆਂ ਸਾਰੀਆਂ ਰਿਪੋਰਟਾਂ ਨੈਗਟਿਵ ਆਈਆ ਹੋਣ ਸ਼ਾਇਦ ਇਟਲੀ ਵਲੋ ਕਰੋਨਾ ਖਿਲਾਫ ਛੇੜੀ ਜੰਗ ਵਿਚ ਇਹ ਇਤਿਹਾਸਿਕ ਪਲ੍ਹ ਸਨ। ਡਾਕਟਰੀ ਟੀਮ ਦਾ ਮੰਨਣਾ ਹੈ ਕਿ ਸਰਕਾਰ ਵੱਲੋ ਵੈਕਸੀਨ ਲਾਉਣ ਦੀ ਵਿਖਾਈ ਜਾ ਰਹੀ ਤੇਜ ਕਾਰਨ ਕਰੋਨਾ ਦਾ ਪ੍ਰਭਾਵ ਬਿਲਕੁਲ ਘੱਟ ਚੁੱਕਾ ਹੈ । https://youtu.be/8GWrzKrCPJ4 

ਗੁਰਦੁਆਰਾ ਸ੍ਰੀ ਗੋਬਿੰਦਸਰ ਸਾਹਿਬ ਲਵੀਨੀਓ (ਰੋਮ) ਵਿਖੇ ਜੂਨ 1984 (ਘੱਲੂਘਾਰਾ) ਦੇ ਸ਼ਹੀਦਾ ਦੀ ਯਾਦ ਨੂੰ ਸਮਰਪਿਤ 13 ਜੂਨ ਨੂੰ ਮਨਾਇਆ ਜਾਵੇਗਾ ਸਲਾਨਾ ਸਹੀਦੀ ਸਮਾਗਮ'

Image
  ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)"ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੋਬਿੰਦਸਰ ਸਾਹਿਬ ਲਵੀਨੀਓ ਵਿਖੇ 13 ਜੂਨ ਦਿਨ ਐਤਵਾਰ ਨੂੰ ਜੂਨ 1984 (ਘੱਲੂਘਾਰਾ) ਦੇ ਸਮੂਹ ਸ਼ਹੀਦਾਂ ਅਤੇ ਸਿੰਘਾਂ ਸਿੰਘਣੀਆਂ ਅਤੇ ਬੱਚਿਆਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ,ਇਸ ਸਮਾਗਮ ਦੀ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾ ਵਲੋਂ ਦੱਸਿਆ ਗਿਆ ਕਿ ਸਮੂਹ ਸਾਧ ਸੰਗਤ ਦੇ ਸਹਿਯੋਗ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ,         ਇਸ ਸਮਾਗਮ ਸੰਬੰਧੀ 11 ਜੂਨ ਦਿਨ ਸ਼ੁਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਹਿਬ ਆਰੰਭ ਕਰਵਾਏ ਜਾਣਗੇ ਅਤੇ ਉਨ੍ਹਾਂ ਦੇ ਭੋਗ 13 ਜੂਨ ਦਿਨ ਐਤਵਾਰ ਨੂੰ ਪਾਏ ਜਾਣਗੇ, ਉਪਰੰਤ ਗੁਰੂ ਘਰ ਦੇ ਕੀਰਤਨੀਏ ਜਥੇ ਵਲੋਂ ਦੀਵਾਨ ਸਜਾਏ ਜਾਣਗੇ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ, ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ, ਅਤੇ ਇਸ ਸਮਾਗਮ ਦੀ ਸਮਾਪਤੀ ਦੁਪਹਿਰ 1 ਵਜੇ ਤੱਕ ਹੋ ਜਾਵੇਗੀ,ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਸਮੂਹ ਸੰਗਤਾਂ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਵੀ ਕੀਤੀ ਗੲੀ ਹੈ।

ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆ ਦੀ ਯਾਦ ਚੋ ਸਲਾਨਾ ਸਮਾਗਮ ਕਰਵਾਇਆ

Image
ਮਿਲਾਨ ਇਟਲੀ 11 ਜੂਨ (ਸਾਬੀ ਚੀਨੀਆ) ਸਿੱਖ ਕੌਮ ਦੇ ਮਹਾਨ ਯੋਧੇ ਸੰਤ ਸਿਪਾਹੀ ਧੰਨ ਧੰਨ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਯਾਦ ਕਰਦਿਆ ਇਟਲੀ ਦੀ ਸਿੱਖ ਸੰਗਤਾਂ ਵੱਲੋ ਹਰ ਸਾਲ ਦੀ ਤਰ੍ਹਾ ਉਨਾਂ ਦੀ ਯਾਦ ਵਿਚ 3 ਰੋਜਾਂ ਗੁਰਮਿਤ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ (ਰੋਮ) ਵਿਖੇ ਕਰਵਾਏ ਤਿੰਨ ਰੋਜਾ ਧਾਰਮਿਕ ਸਮਾਗਮਾਂ ਵਿਚ ਸਿੱਖ ਸੰਗਤਾਂ ਨੇ ਦੂਰੋ ਨੇੜਿੳ ਪੁੱਜ ਕਰਕੇ ਹਾਜਰੀਆਂ ਭਰਦੇ ਸਮਾਗਮਾਂ ਦੀਆਂ ਰੌਣਕਾਂ ਨੂੰ ਵਧਾਉਦੇ ਹੋਏ ਗੁਰਬਾਣੀ ਕੀਰਤਨ ਸ਼ਰਵਣ ਕਰਕੇ ਆਪਣਾ ਜੀਵਨ ਸਫਲਾ ਬਣਾਇਆ |                                    ਇਸ ਮੌਕੇ ਯੂਰਪ ਦੇ ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਥਿੰਦ ਦੇ ਜੱਥੇ ਵੱਲੋ ਆਈਆਂ ਸੰਗਤਾਂ ਨੂੰ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆ ਦਾ ਲਾਸਾਨੀ ਇਤਿਹਾਸ ਸ਼ਰਵਣ ਕਰਵਾਉਦੇ ਹੋਏ ਸਟੇਜ ਉਪਰ ਹਾਜਰੀਆਂ ਭਰੀਆ ਗਈਆ ਇਸ ਤੋ ਪਹਿਲਾ ਗੁਰਦੁਆਰਾ ਸਾਹਿਬ ਦੇ ਹਾਜੂਰੀ ਰਾਗੀ ਬਾਬਾ ਦਲਬੀਰ ਸਿੰਘ ਹੋਣਾਂ ਵੱਲੋ ਕੀਰਤਨ ਸ਼ਰਵਣ ਕਰਵਾਉਦਿਆ ਗੁਰੂ ਸ਼ਬਦ ਦੀ ਵਿਆਖਿਆ ਕੀਤੀ ਗਈ ਸੇਵਾਦਾਰਾਂ ਵੱਲੋ ਆਈਆਂ ਸੰਗਤਾਂ ਲਈ ਗੁਰੂ ਕਿ ਅਤੁੱਟ ਵਰਤਾਏ ਗਏ।  ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆ ਦੀ ਯਾਦ ਚੋ ਕਰਵਾਏ ਸਮਾਗਮਾਂ ਦੌਰਾਨ ਜੁੜੀਆ ਸੰਗਤਾਂ ਤੇ ਪ੍ਰਬੰਧਕ        ...

ਗੁਰੂ ਤੇਗ ਬੁਹਾਦਰ ਸਾਹਿਬ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ 13 ਨੂੰ

Image
  ਗੁਰੂ ਤੇਗ ਬੁਹਾਦਰ ਸਾਹਿਬ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ 13 ਨੂੰ ਰੋਮ ਇਟਲੀ (ਬਿਊਰੋ) ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬੁਹਾਦਰ ਸਾਹਿਬ ਦੇ 400 ਸੋ ਸਾਲਾਂ ਆਗਮਨ ਪੁਰਬ ਦਿਹਾੜੇ ਦੀਆਂ ਖੁਸ਼ੀਆਂ ਨੂੰ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਦੀਆਂ ਸਮੂਹ੍ਹ ਸੰਗਤਾਂ ਵਲੋ 13 ਜੂਨ ਐਤਵਾਰ ਨੂੰ ਮਨਾਉਣਾ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕਾਂ ਕਮੇਟੀ ਨੇ ਦੱਸਿਆ ਕਿ 11 ਜੂਨ ਦਿਨ ਸ਼ੁਕਰਵਾਰ ਨੂੰ ਸ੍ਰੀ ਆੰਖਠ ਪਾਠ ਸਾਹਿਬ ਆਰੰਭ ਹੋਣਗੇ ਜਿੰਨਾਂ ਦੇ ਭੋਗ 13 ਜੂਨ ਦਿਨ ਐਤਵਾਰ ਪੁਵਾਏ ਜਾਣਗੇ  ਉਪਰੰਤ ਗੁਰਦੁਆਰਾ ਸਾਹਿਬ ਦੇ ਹਾਜੂਰੀ ਜੱਥੇ ਵਲੋ ਆਈਆਂ ਸੰਗਤਾਂ ਨੂੰ ਨੌਵੀ ਪਾਤਸ਼ਾਹੀ ਧੰਨ ਗੁਰੂ ਤੇਗ ਬੁਹਾਦਰ ਸਾਹਿਬ ਦੇ ਜੀਵਨ ਕਾਲ ਨਾਲ ਸਬੰਧ  ਇਤਿਹਾਸ ਅਤੇ ਗੁਰਬਾਣੀ ਕੀਤਰਨ ਨਾਲ ਨਿਹਾਲ ਕੀਤਾ ਜਾਵੇਗਾ ਇਸ ਮੌਕੇ ਗੁਰੂ ਕਿ ਲੰਗਰ ਵੀ ਅਤੁੱਟ ਵਰਤਾਏ ਜਾਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਮੂਹ੍ਹ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਹਾਜਰੀਆ ਭਰਕੇ ਜੀਵਨ ਸਫਲਾ ਬਣਾਉਣ ਲਈ ਅਪੀਲ ਕੀਤੀ ਗਈ ਹੈ।