ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਬਾਊਦੀਆ ਚੋਂ ਮਹਾਨ ਨਗਰ ਕੀਰਤਨ 25 ਨੂੰ
ਗੁਰੂ ਅਰਜਨ ਦੇਵ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਬਾਊਦੀਆ ਚੋਂ ਵਿਸ਼ਾਲ ਨਗਰ ਕੀਰਤਨ ਮਿਲਾਨ ਇਟਲੀ (ਸਾਬੀ ਚੀਨੀਆ) ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦਿਆ ਗੁਰਦੁਆਰਾ ਸਿੰਘ ਸਭਾ ਸਬਾਊਦੀਆ ਇਟਲੀ ਦੀਆਂ ਸਮੁੱਚੀਆਂ ਸੰਗਤਾਂ ਵੱਲੋ ਵਿਸ਼ਾਲ ਨਗਰ ਕੀਰਤਨ 25 ਜੂਨ ਐਤਵਾਰ ਨੂੰ ਸਜਾਇਆ ਜਾਵੇਗਾ ਜਿਸ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਕਰਮਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਸਬਾੳਦੀਆਂ ਵਿਖੇ ਹੋਣ ਵਾਲੇ ਸਲਾਨਾ ਨਗਰ ਕੀਰਤਨ ਚੋਂ ਹਰ ਸਾਲ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਦੂਰ ਦੁਰਾਡੇ ਤੋ ਪਹੁੱਚ ਕਰਕੇ ਨਗਰ ਕੀਰਤਨ ਵਿਚ ਸਲਮੂਲੀਅਤ ਕਰਦੀਆ ਹਨ ਇਸ ਸਾਲ ਵੀ ਸੰਗਤਾਂ ਵਿਚ ਬੜਾ ਉਤਿਸ਼ਾਹ ਵੇਖਿਆ ਜਾ ਸਕਦਾ ਹੈ ਦੱਸਣਯੋਗ ਹੈ ਕਿ ਜਦ ਇਟਲੀ ਵਿਚ ਸਿੱਖਾਂ ਦੀਆਂ ਮੁੱਢਲੀਆ ਗਤੀ ਵਧੀਆ ਦੀ ਗੱਲ ਤੁਰਦੀ ਹੈ ਤਾਂ ਰੋਮ ਇਲਾਕੇ ਵਿਚ ਸਭ ਤੋ ਪਹਿਲਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਉਣ ਤੇ ਫਿਰ ਨਗਰ ਕੀਰਤਨ ਦੀ ਆਰੰਭਤਾ ਵੀ ਸਬਾਊਦੀਆ ਤੋ ਹੀ ਹੋਈ ਸੀ ਇਸ ਨਗਰ ਕੀਰਤਨ ਵਿਚ ਹਰ ਸਾਲ ਕਈ ਐਮ ਪੀ ਅਤੇ ਇਟਾਲੀਅਨ ਪ੍ਰਸ਼ਾਸ਼ਨ ਨਾਲ ਸਬੰਧਤ ਸਿਆਸੀ ਤੇ ਗੈਰ ਸਿਆਸੀ ਆਗੂ ਹਰ ਵਾਰ ਨਤਮਸਤਕ ਹੋਣ ਲਈ ਪਹੁੱਚ ਕਿ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦਿਆ ...