ਪੰਜਾਬ ਦੀ ਹੋਣਹਾਰ ਧੀ ਨੇ ਵਧਾਇਆ ਦੇਸ਼ ਵਾਸੀਆਂ ਦਾ ਮਾਣ ਰੋਮ ਯੂਨੀਵਰਸਿਟੀ ਚੋ ਬਣੀ ਟੌਪਰ
ਰੋਮ ਯੂਨੀਵਰਸਿਟੀ ਦੀ ਵਿਦਿਆਰਥੀ ਰਵੀਨਾ ਕੁਮਾਰ ਪਰਿਵਾਰਿਕ ਮੈਂਬਰਾਂ ਨਾਲ ਫੋਟੋ ਸਾਬੀ ਚੀਨੀਆ ਮਿਲਾਨ ਇਟਲੀ 27 ਦਸੰਬਰ (ਸਾਬੀ ਚੀਨੀਆ) ਰੋਜੀ ਰੋਟੀ ਖਾਤਿਰ ਇਟਲੀ ਜਾ ਵੱਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਸਿੱਖਿਆ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਰਹੀ ਹੈ। ਜਲੰਧਰ ਜਿਲ੍ਹੇ ਦੇ ਪਿੰਡ ਕੁਲਾਰ (ਮਲਸੀਆ) ਦੇ ਲਾਲਾ ਸਿ਼ਵ ਦਿਆਲ ਦੀ ਪੋਤਰੀ ਰਵੀਨਾ ਕੁਮਾਰ ਨੇ ਰੋਮ ਦੀ "ਸਪੇਐਨਸਾ ਯੂਨੀਵਰਸਿਟੀ, ਤੋ ਇੰਟਰਨੈਸ਼ਨਲ ਪੌਲਟੀਕਲ ਸਾਇੰਸ ਰੈਲੇਸ਼ਨ ਚੋ 110 ਨੰਬਰਾਂ ਚੋ 104 ਅੰਕ ਪ੍ਰਾਪਤ ਕਰਕੇ ਇਕ ਇਤਿਹਾਸਿਕ ਪ੍ਰਾਪਤੀ ਵੱਲ ਕਦਮ ਵਧਾਏ ਹਨ। ਗੁਰਵਿੰਦਰ ਕੁਮਾਰ ਤੇ ਮਾਤਾ ਸ਼ਕੁੰਤਲਾ ਦੀ ਹੋਣ ਹਾਰ ਧੀ ਨੇ ਆਪਣੀ ਸਖਤ ਮਿਹਨਤ ਨਾਲ ਜਿੱਥੇ ਪੜਾਈ ਵਿਚ ਸਫਲਤਾ ਦੇ ਝੰਡੇ ਬੁਲੰਦ ਕਰਕੇ ਮਾਪਿਆ ਦਾ ਨਾਮ ਚਮਕਾਇਆ ਹੈ ਉੱਥੇ ਇਟਲੀ ਰਹਿੰਦਾ ਸਮੁੱਚਾ ਭਾਰਤੀ ਭਾਈਚਾਰਾ ਵੀ ਆਪਣੀ ਧੀ ਤੇ ਮਾਣ ਮਹਿਸੂਸ ਕਰ ਰਿਹਾ ਹੈ। ਪ੍ਰੈਸ ਨਾਲ ਗੱਬਬਾਤ ਕਰਦਿਆ ਰਵੀਨਾ ਨੇ ਦੱਸਿਆ ਕਿ ਉਸਨੂੰ ਰੋਮ ਹਵਾਈ ਅੱਡੇ ਤੋ ਨੌਕਰ ਲਈ ਪਹਿਲਾ ਹੀ ਸੱਦਾ ਪੱਤਰ ਮਿਲ ਚੁੱਕਿਆ ਹੈ ਪਰ ਫਿਲਹਾਲ ਹੋਰ ਪੜ੍ਹਨਾ ਚਾਹੁੰਦੀ ਹੈ ਉਸਨੂੰ ਪਰਿਵਾਰ ਵਲੋ ਹਰ ਤਰ੍ਹਾ ਦਾ ਸਮਰਥਨ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਇੰਟਰਨੈਸ਼ਨਲ ਪੌਲਟੀਕਲ ਸਾਇੰਸ ਦੀ ਪੜ੍ਹਾਈ ਕਰਨ ਵਾਲੇ ਬੱਚੇ ਦੇਸ਼ ਦੇ ਡਿਪਲੋਮੈਂਟ ਸਿਸਟਮ ਦਾ ਹਿੱਸਾ ਬਣਕੇ ਸੇਵਾਵਾਂ ਨਿਭਾਉਦੇ ਹਨ ।