ਕਿਸਾਨ ਅੰਦੋਲਨ! ਇਟਲੀ ਚੋ ਕਿਉ ਚੁੱਪ ਨੇ ਸਿੱਖ ਆਗੂ ਤੇ ਜੱਥੇਬੰਦੀਆ
ਮਿਲਾਨ ਇਟਲੀ 4 ਦਸੰਬਰ (ਸਾਬੀ ਚੀਨੀਆ) ਕੇਂਦਰ ਸਰਕਾਰ ਵਲੋ ਖੇਤੀ ਸੁਧਾਰ ਦੇ ਨਾਂ ਤੇ ਪਾਸ ਕੀਤੇ 3 ਖੇਤੀ ਕਾਨੂੰਨੀ ਨੂੰ ਲੈਕੇ ਕਿ ਦੇਸ਼ ਭਰ ਦੇ ਕਿਸਾਨਾਂ ਵਲੋ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸ਼ਾਤਮਈ ਤਰੀਕੇ ਨਾਲ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ ਪੰਜਾਬ ਤੋ ਸ਼ੁਰੂ ਹੋਇਆ ਕਿਸਾਨ ਅੰਦੋਲਨ ਜਦ ਹਰਿਆਣਾ ਪੁੱਜਾ ਤਾ ਹਰਿਆਣਾ ਸਰਕਾਰ ਨੇ ਕਿਸਾਨਾਂ ਉੱਪਰ ਰੱਜਕੇ ਤਸ਼ਸ਼ਦ ਕੀਤਾ ਪਰ ਹਰਿਆਣੇ ਦੇ ਲੋਕ ਪੰਜਾਬ ਦੇ ਕਿਸਾਨਾਂ ਨਾਲ ਕੰਧ ਬਣਕੇ ਖੜ੍ਹ ਗਏ ਜਿੰਨ੍ਹਾ ਦੇ ਸਮਰਥਨ ਨਾਲ ਨੌਜਵਾਨਾਂ ਨੇ ਹਰਿਆਣੇ ਦੀ "ਖੱਟਰ, ਸਰਕਾਰ ਦੀਆਂ ਗੋਢਣੀਆਂ ਲਵਾ ਦਿੱਤੀਆ ਸਰਕਾਰੀ ਔਕੜਾਂ ਨੂੰ ਜੜ੍ਹਾ ਤੋ ਪੁੱਟ ਸੁੱਟਿਆ ਸਰਕਾਰ ਦੇ ਨੋਟਬੰਦੀ, ਜੀ ,ਐਸ ਟੀ ਤੇ ਧਾਰਾ 370 ਵਰਗੇ ਤਾਨਸ਼ਾਹੀ ਫੈਸਲਿਆ ਤੋ ਅੱਕੇ ਲੋਕ ਸਰਕਾਰ ਖਿਲਾਫ ਡਾਗਾਂ ਲੈਕੇ ਕਿਸਾਨਾਂ ਨਾਲ ਆ ਖੜ੍ਹੇ ਹੋਏ ਕਨੇਡਾ, ਅਮਰੀਕਾ ਇੰਗਲੈਡ, ਆਸਟ੍ਰੇਲੀਆ ਵਰਗੇ ਦੇਸ਼ਾਂ ਚੋ ਹਰ ਵਰਗ ਨਾਲ ਸਬੰਧਤ ਲੋਕ ਕਿਸਾਨ ਜੱਥੇਬੰਦੀਆ ਨੂੰ ਹਰ ਸੰਭਵ ਮਦਦ ਕਰ ਰਹੇ ਹਨ ਗਾਉਣ ਵਾਲਿਆ ਤੋ ਲੈਕੇ ਫਿਲਮੀ ਕਲਾਕਾਰ, ਛੋਟੇ ਛੋਟੇ ਬੱਚੇ ਬਜੁਰਗ ਇਸ ਸ਼ਘਰਸ਼ ਦਾ ਹਿੱਸਾ ਬਣ ਕੜਾਕੇ ਦੀ ਠੰਢ ਵਿਚ ਅਸਮਾਨ ਥੱਲੇ ਰਾਤਾਂ ਕੱਟ ਰਹੇ ਹਨ । ਇੰਨ੍ਹਾਂ ਕੁਝ ਹੋ ਜਾਣ ਦੇ ਬਾਵਜੂਦ ਯੂਰਪ ਵਿਚ ਪੰਜਾਬੀਆਂ ਤੇ ਹਰਿਆਣੇ ਦੇ ਲੋਕਾਂ ਦੀ ਸਭ ਤੋ ਵੱਧ ਵੱਸੋ ਵਾਲੇ ਦੇਸ਼ ਇਟਲੀ ਵਿਚ ਕਿਸਾਨਾਂ ਦੇ ਹੱਕ ਵਿਚ ਕਿਸੇ ਵੀ ਵੱਡੇ ਆਗੂ, ਸੰਸਥਾ ਜਾ ਜੱਥੇਬੰਦੀਆਂ ਵਲੋ ਹ੍ਹਾਅ ਦਾ ਨਾਹਰਾ ਕਿਉ ਨਹੀ ਮਾਰਿਆ ਗਿਆ? ਇਸਦੇ ਆਖਿਰ ਕੀ ਕਾਰਨ ਹੋ ਸਕਦੇ ਹਨ ? ਕਰੋਨਾ ਵਾਇਰਸ ਕਾਰਨ ਲੱਗੀਆ ਸਰਕਾਰੀ ਪਾਬੰਦੀਆ ਜਾ ਕੋਈ ਹੋਰ? ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਜੇ ਕੁਝ ਨੌਜਵਾਨ ਮਾਨਤੋਵਾ ਵਿਚ ਮਨਜੂਰੀ ਲੈਕੇ ਕਿ ਰੋਸ ਪ੍ਰਗਟਾਵਾ ਕਰ ਸਕਦੇ ਹਨ ਤਾ ਫਿਰ ਕਿਸਾਨ ਅੰਦੋਲਨ ਨੂੰ ਇਟਲੀ ਵਿਚੋ ਉਨੀ ਹਮਾਇਤ ਕਿਉ ਨਹੀ ਮਿਲੀ ਜਿੰਨੀ ਮਿਲਣੀ ਚਾਹੀਦੀ ਸੀ? ਇੱਥੋ ਤੱਕ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋ ਵੀ ਹੁਣ ਤੱਕ ਕੋਈ ਖਾਸ ਪ੍ਰੋਗਰਾਮ ਨਹੀ ਉਲੀਕਿਆ ਗਿਆ ਇਕ ਦੋ ਸਮਾਜ ਸੇਵੀ ਸੰਸਥਾਵਾਂ ਤੇ ਕਾਰੋਬਾਰੀ ਏਜੰਡਿਆ ਵਿਚ ਇਕੱਠੇ ਹੋਏ ਨੌਜਵਾਨਾਂ ਵਲੋ ਅੰਦੋਲਨ ਦੇ ਹੱਕ ਖਬਰਾਂ ਜਰੂਰ ਪ੍ਰਕਾਸ਼ਿਤ ਹੋਈਆ ਹਨ ਪਰ ਕੁਲ ਮਿਲਾਕੇ ਹਾਲੇ ਤੱਕ ਇਟਲੀ ਵਾਲੇ ਸ਼ਘਰਸ਼ ਨੂੰ ਹਮਾਇਤ ਦੇਣ ਚੋ ਦੂਜੇ ਦੇਸ਼ਾਂ ਦੇ ਮੁਕਾਬਲੇ ਪਿਛੜੇ ਹੋਏ ਹਨ। ਇਸ ਦੇ ਅਸਲ ਕਾਰਨ ਕੋਈ ਵੀ ਹੋਣ ਪਰ ਗੱਲ ਗੱਲ ਤੇ ਫੈਸਬੁੱਕ ਤੇ ਲਾਈਵ ਹੋਣ ਵਾਲਿਆ ਤੋ ਕਿਸਾਨ ਅੰਦੋਲਨ ਦੀ ਹਮਾਇਤ ਫਿਲਹਾਲ ਕੁਝ ਵੀ ਨਹੀ ਕੀਤਾ ਗਿਆ। ਪਰ ਕੁਝ ਕੋ ਨੌਜਵਾਨ ਮੁੰਡੇ ਸ਼ਘਰਸ਼ ਨੂੰ ਕਾਮਯਾਬ ਬਣਾਉਣ ਅਤੇ ਕਿਸਾਨਾਂ ਦੀ ਚੜ੍ਹਦੀ ਕਲ੍ਹਾ ਲਈ ਉਪਰਾਲੇ ਜਰੂਰ ਕਰ ਰਹੇ ਹਨ।
Comments
Post a Comment