Posts

Showing posts from April, 2022

ਇਟਲੀ ਤੋਂ ਅਜੀਤ ਪ੍ਰਤੀਨਿਧ ਸ:ਹਰਦੀਪ ਸਿੰਘ ਕੰਗ ਨੂੰ ਹਾਸਿਲ ਹੋਈ ਇਟਾਲੀਅਨ ਨਾਗਰਿਕਤਾ

Image
ਇਟਲੀ 27 ਅਪ੍ਰੈਲ (ਬਿਉਰੋ)ਪ੍ਰਸਿੱਧ ਲੇਖਕ ਅਤੇ ਇਟਲੀ ਤੋਂ ਅਜੀਤ ਅਖਬਾਰ ਦੇ ਪ੍ਰਤੀਨਿਧ ਸ:ਹਰਦੀਪ ਸਿੰਘ ਕੰਗ ਨੂੰ ਯੂਰਪੀਅਨ ਮੁਲਕ ਇਟਲੀ ਦੀ ਨਾਗਰਿਕਤਾ ਮਿਲ ਗਈ ਹੈ।ਸ:ਕੰਗ ਨੂੰ  ਕੋਲੋਨੀਉਲਾ ਸ਼ਹਿਰ ਦੀ ਮੇਅਰ ਜਵਾਨਾ ਪਿਉਬੈਲੋ ਦੁਆਰਾ ਸੰਹੂ ਚੁਕਾ ਕੇ ਸੰਵਿਧਾਨਕ ਤੌਰ ਤੇ ਨਾਗਰਿਕਤਾ ਪ੍ਰਦਾਨ ਕੀਤੀ ਗਈ।ਇਸ ਵੇਲੇ ਮੇਅਰ ਦੁਆਰਾ ਇਟਲੀ ਚ ਰਹਿ ਰਹੇ ਸਾਰੇ ਭਾਰਤੀਆਂ ਦੇ ਚੰਗੇ ਤੇ ਮਿਹਨਤਕਸ਼ ਗੁਣਾਂ ਲਈ ਚੌਖੀ ਸ਼ਾਲਾਘਾ ਕੀਤੀ ਗਈ।ਦੱਸਣਯੋਗ ਹੈ ਕਿ ਸ:ਹਰਦੀਪ ਸਿੰਘ ਕੰਗ ਨੇ ਸਾਲ 2018 ਵਿੱਚ ਇਟਲੀ ਦੀ ਨਾਗਰਕਿਤਾ ਲੈਣ ਲਈ ਇਟਲੀ ਦੇ ਗ੍ਰਹਿ ਮੰਤਰਾਲੇ ਵਿੱਚ ਅਪਲਾਈ ਕੀਤਾ ਸੀ ਜਿਸ ਤੇ ਇਟਲੀ ਸਰਕਾਰ ਨੇ ਚਾਰ ਸਾਲ ਦੀ ਕਾਨੰਨੂਨ ਪ੍ਰਕ੍ਰਿਆ ਉਪਰੰਤ ਸ:ਕੰਗ ਦੀ ਅਰਜੀ ਨੂੰ ਸਾਰਥਿਕ ਮੰਨਦਿਆਂ ਉਨਾਂ ਨੂੰ ਇਟਾਲੀਅਨ ਨਾਗਰਿਕਤਾ ਮਹੁੱਈਆ ਕਰਵਾਈ ਹੈ।ਸ:ਹਰਦੀਪ ਸਿੰਘ ਕੰਗ ਰੂਪਨਗਰ ਜਿਲੇ ਦੇ ਪਿੰਡ ਠੌਣਾ ਨਾਲ਼ ਸਬੰਧਿਤ ਹਨ ਅਤੇ ਪਿਛਲੇ 17 ਸਾਲਾਂ ਤੋਂ ਇਟਲੀ ਰਹਿ ਰਹੇ ਹਨ।ਅਤੇ ਉਹ ਅਜੀਤ ਅਖਬਾਰ ਲਈ ਲੰਬੇ ਸਮੇਂ ਤੋਂ ਲਿਖਦੇ ਆ ਰਹੇ ਹਨ। ਹਰਦੀਪ ਸਿੰਘ ਕੰਗ ਇਟਲੀ ਦੀ ਨਾਗਰਕਿਤਾ ਹਾਸਿਲ ਕਰਨ ਸਮੇਂ ਮੇਅਰ ਕੋਲੋਂ ਸੰਹੂ ਚੁਕਦੇ ਹੋਏ।

ਇਟਲੀ ਤੋ ਮੰਦਭਾਗੀ ਖਬਰ 13 ਸਾਲਾਂ ਦਸਤਾਰਧਾਰੀ ਬੱਚੇ ਤੇ ਹੋਇਆ ਨਕਸਲੀ ਹਮਲਾ

Image
            ਇਟਲੀ ਤੋ ਮੰਦਭਾਗੀ ਖਬਰ 13 ਸਾਲਾਂ ਦਸਤਾਰਧਾਰੀ ਬੱਚੇ ਤੇ ਹੋਇਆ ਨਕਸਲੀ ਹਮਲਾ  ਮਿਲਾਨ ਇਟਲੀ 28 ਮਈ (ਸਾਬੀ ਚੀਨੀਆ) ਉੱਤਰੀ ਇਟਲੀ ਦੇ ਜਿਲ੍ਹਾ ਆਲੇਸਾਂਦਰੀਆਂ ਦੇ ਕਸਬਾ ਤੋਰਟੋਨਾ ਵਿਖੇ ਇਕ ਦਸਤਾਰਧਾਰੀ ਸਿੱਖ ਬੱਚੇ ਉਪਰ ਕੁਝ ਸ਼ਰਾਰਤੀ ਅਨੁਸਰਾਂ ਦੁਆਰਾ ਨਕਸਲੀ ਹਮਲੇ ਕਰਨ ਤੇ ਕੁੱਟਮਾਰ ਕਰਨ ਦੀਆਂ ਮੰਦਭਾਗੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਹਨ ਇਟਾਲੀਅਨ ਮੀਡੀਏ ਮੁਤਾਬਿਕ 13 ਸਾਲਾਂ ਸਿੱਖ ਬੱਚੇ ਉਪਰ ਪਿਛਲੇ 15 ਦਿਨਾਂ ਵਿਚ ਇਸ ਕਰਕੇ ਦੂਜੀ ਵਾਰ ਹਮਲਾ ਹੋਇਆ ਹੈ ਕਿਉਕਿ ਉਹ ਆਪਣੇ ਸਿਰ ਉਪਰ ਦਸਤਾਰ ਸੁਜਾਉਦਾ ਸੀ ਤੇ ਦੂਜਿਆ ਨਾਲੋ ਅਲੱਗ ਦੱਸਦਾ ਸੀ ਪ੍ਰਾਪਤ ਵੇਰਵਾਂ ਅਨੁਸਾਰ ਇਹ ਸਿੱਖ ਬੱਚਾ ਇਸ ਵੇਲੇ ਹਸਤਪਾਲ ਵਿਚ ਹੈ ਜਿਸ ਨਾਲ ਕਿ 4 ਗੋਰਿਆ ਵਲੋ ਬੁਰੀ ਤਰ੍ਹਾ ਕੁੱਟਮਾਰ ਕੀਤੀ ਗਈ ਸੀ | ਸਿੱਖ ਪਰਿਵਾਰ ਵੱਲੋ ਇਸ ਕੁੱਟਮਾਰ ਦੀ ਸਾਰੀ ਜਾਣਕਾਰੀ ਸਥਾਨਿਕ ਪੁਲਿਸ ਅਤੇ ਸ਼ਹਿਰ ਦੇ ਮੇਅਰ ਨੂੰ ਦੇ ਦਿੱਤੀ ਗਈ ਹੈ ਜਿੰਨਾਂਨੇ ਸਿੱਖ ਬੱਚੇ ਨਾਲ ਕੱੁਟਮਾਰ ਕਰਨ ਵਾਲਿਆ ਨੂੰ ਕਾਨੂੰਨੀ ਦਾਇਰੇ ਵਿਚ ਲੈਕੇ ਸਬਕ ਸਿਖਾਉਣ ਦੀ ਗੱਲ ਆਖੀ ਹੈ ਇਟਲੀ ਵਿਚ ਅਜਿਹਾ ਪਹਿਲੀ ਵਾਰ ਨਹੀ ਹੋਇਆ ਜਦੋ ਅਜਿਹੇ ਸ਼ਰਾਰਤੀ ਅਨਸਰਾਂ ਦੁਆਰਾ ਕਿਸੇ ਕੇਸਾਧਾਰੀ ਸਿੱਖ ਉਪਰ ਹਮਲਾ ਕੀਤਾ ਹੋਵੇ ਇੱਥ ਇਹ ਵੀ ਦੱਸਣਯੋਗ ਹੈ ਥੋੜੇ ਦਿਨ ਪਹਿਲਾ ਰੋਮ ਦੇ ਨਾਲ ਲੱਗਦੇ ਕਸਬਾ ਆਂਸੀੳ ਵਿਚ ਵੀ ਕੰਮ ਤੋ ਵਾਪਿਸ ਘਰ ਪਰਤ ਰਹੇ ਪੰਜਾਬੀ ਨੌਜਵਾਨਾਂ ਉਪਰ ਇਕ ਗਰੁ...

ਗਾਇਕ ਬਲਵੀਰ ਸ਼ੇਰਪੁਰੀ ਦਾ ਗੀਤ "ਯਾਦਾਂ ਵਤਨ ਦੀਆਂ, ਕਨੇਡਾ ਦੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ ਤੇ ਸਾਥੀ ਨੇ ਕੀਤਾ ਰਿਲੀਜ਼

Image
 ਕੈਨੇਡਾ  ਦੇ             ਕੈਨੇਡਾ  ਦੇ ਵਿਕਾਸ ਮੰਤਰੀ ਹਰਜੀਤ ਸੱਜਣ, ਬਿਲ ਸੰਧੂ, ਮਾਲੂਪਰੀ ਵੱਲੋਂ ਸ਼ੇਰਪੁਰੀ ਦਾ ਪੋਸਟਰ ਪ੍ਰਮੋਸ਼ਨ ਗਾਇਕ ਬਲਵੀਰ ਸ਼ੇਰਪੁਰੀ ਅਜਕਲ ਨਵੇਂ ਟਰੈਕ( ਯਾਦਾਂ ਵਤਨ ਦੀਆਂ) ਨਾਲ ਵਿਦੇਸ਼ੀ ਧਰਤੀ ਦੇ ਕੋਨੇ ਕੋਨੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਹਰ ਸਮੇਂ ਸਮਾਜ ਦੀ ਖੁਸੀ ਗਮੀ ਅਤੇ ਹਰ ਮਸਲੇ ਤੇ ਖਰਾ ਉਤਰਨ ਵਿੱਚ ਮੁਹਾਰਤ ਹਾਸਲ ਕਰ ਰਿਹਾ ਹੈ।ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਪ੍ਰਦੇਸੀ ਟ੍ਰੈਕ ਤੋਂ ਬਾਅਦ ਹੁਣ( ਯਾਦਾਂ ਵਤਨ ਦੀਆਂ) ਨਵੇਂ ਟਰੈਕ ਨਾਲ ਜੀਵਨ ਰਿਕਾਰਡ ਕੰਪਨੀ ਯੂਕੇ ਦੇ ਬੈਨਰ ਹੇਠ ਹਾਜ਼ਰ ਹੋਏ ਹਨ। ਕੈਨੇਡਾ ਵੈਨਕੂਵਰ ਵਿਸਾਖੀ ਦੇ ਦਿਨ ਖ਼ਾਲਸਾ ਸਾਜਨਾ ਦਿਵਸ ਨੂੰ ਸਬੰਧਤ ਮਹਾਨ ਨਗਰ ਕੀਰਤਨ ਦੌਰਾਨ ਇਹ ਜਾਣਕਾਰੀ ਸਾਂਝੀ ਕਰਦਿਆਂ ਕੈਨੇਡਾ ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਗਾਇਕ ਬਲਵੀਰ ਸ਼ੇਰਪੁਰੀ  ਦੇ ਨਵੇਂ ਟਰੈਕ ( ਯਾਦਾਂ ਵਤਨ ਦੀਆਂ) ਨੂੰ ਪ੍ਰਸਿੱਧ ਲੇਖਕ ਨਿਰਵੈਲ ਮਾਲੂਪੂਰੀ ਨੇ ਕਲਮ ਰਾਹੀਂ ਪਰਿਵਾਰ ਵਿਛੋੜੇ ਦੇ ਦਰਦ , ਪਿਆਰ ਐਨ, ਆਰ,ਆਈ ਵੀਰਾਂ ਦੇ ਆਪਣੇ ਵਤਨ ਪ੍ਰਤੀ ਜਜ਼ਬਾਤ ਜ਼ਾਹਿਰ ਕਰਕੇ ਲਫ਼ਜ਼ਾਂ ਦੀ ਲੜੀ ਵਿੱਚ ਪਰੋਇਆ ਹੈ। ਇਹ ਟਰੈਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਹਰੀ ਅਮਿਤ  ਦੇ ਮਿਊਜ਼ਿਕ ਨਾਲ ਸਿੰਗਾਰਿਆ ਹੋਇਆ ਹੈ। ਕੈਮਰਾਮੈਨ ਸ਼ੰਕਰ ਦੇਵਾ, ਡਾਇਰੈਕਟਰ ਅਤੇ ...

ਰੋਮ ਚੋ ਖਾਲਸਾਈ ਸ਼ਾਨੋ ਸ਼ੌਕਤ ਤੇ ਜਾਹੋ ਜਲਾਲ ਨਾਲ ਸਜਾਇਆ ਗਿਆ ਮਹਾਨ ਨਗਰ ਕੀਰਤਨ

Image
              ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਗੂੰਜ ਉੱਠੀਆਂ ਰੋਮ ਦੀਆਂ ਕੰਧਾਂ  ਮਿਲਾਨ ਇਟਲੀ 26 ਅਪ੍ਰੈਲ  (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਚੋ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਖਾਲਸਾਈ ਸ਼ਾਨੋ ਸ਼ੋਕਤ ਤੇ ਜਾਹੋ੍ਹ ਜਲਾਲ ਨਾਲ ਸਜਾਇਆ ਗਿਆ| ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ (ਮਾਸੀਮੀਨਾ ) ਵਿਖੇ ਆਖੰਠ ਪਾਠ ਦੇ ਭੋਗ ਉਪਰੰਤ ਨਗਰ ਕੀਰਤਨ ਦੀ ਆਰੰਭਤਾ ਇਸਾਈ ਧਰਮ ਦੇ ਸਰਬ ਉੱਚ ਸਥਾਨ  ਵੈਟੀਕਰਨ ਸਿਟੀ ਦੀ ਕੁਝ ਹੀ ਦੂਰੀ ਤੋ ਪਿਆਸਾ ਵਿਕਟੋਰੀਆਂ ਤੋ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਦੀ ਅਗਾਵਾਈ ਪੰਜ ਪਿਆਰਿਆ ਦੁਆਰਾ ਕੀਤੀ ਗਈ  ਇਸ ਇਤਿਹਾਸਿਕ ਮੌਕੇ ਤੇ ਸਿੱਖ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖਿਆ ਹੀ ਬਣਦਾ ਸੀ ਕੇਸਰੀ ਦਸਤਾਰਾਂ ਤੇ ਦੁਮਾਲਿਆ ਨਾਲ ਨੂੰ ਵੇਖ ਲੱਗ ਰਿਹਾ ਸੀ ਜਿਵੇ ਇਹ ਖਾਸ ਦਿਨ ਕੇਸਰੀ ਰੰਗ ਦਾ ਹੀ ਚੜ੍ਹਿਆ ਹੋਵੇ  ਕਵਸ਼ੀਰੀ ਅਤੇ ਕੀਰਤਨੀ ਜੱਥਿਆ ਦੁਆਰਾ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ ਇਟਲੀ ਦੇ ਵੱਖ ਵੱਖ ਹਿੱਸਿਆ ਤੋ ਪੁੱਜੀਆਂ ਸੰਗਤਾਂ ਦੇ ਚਿਹਰਿਆ ਤੇ ਚੜ੍ਹੇ ਨੂਰ ਤੋ ਖਾਲਸੇ ਦੀ ਚੜ੍ਹਦੀ ਕਲ੍ਹਾਂ ਦੀ ਦਿੱਖ ਆਪ ਮੂਹਰੇ ਨਜਰੀ ਪੈ ਰਹੀ ਸੀ |  ਸੰਤ ਬਾਬਾ ਜਰਨੈਲ ਸਿੰਘ ਗਤਕਾ ਅਕੈਡਮੀ ਦੇ ਨੌਜਵਾਨਾਂ ਵੱਲੋ ਗਤਕੇ ਦੇ ਜੌਹਰ ਵਿਖਾਉਦੇ ਹੋਏ ਇਸ ਨਗਰ ਕੀਰਤਨ ਦ...

ਰੋਮ ਵਿਖੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆ ਸਾਰੀਆਂ ਤਿਆਰੀਆਂ ਮੁਕੰਮਲ ਸੰਗਤਾਂ ਨੂੰ ਹੁੰਮ ਹੁੰਮਾਕੇ ਪੁੱਜਣ ਲਈ ਅਪੀਲ

Image
                        ਸੰਗਤਾਂ ਨੂੰ ਹੁੰਮ ਹੁੰਮਾਕੇ ਪੁੱਜਣ ਲਈ ਅਪੀਲ  ਮਿਲਾਨ ਇਟਲੀ 22 ਅਪ੍ਰੈਲ  (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਚੋ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ 24 ਅਪ੍ਰੈਲ ਦਿਨ ਐਤਵਾਰ ਨੂੰ ਸਜਾਇਆ ਜਾਣਾ ਹੈ  ਜਿਸ ਸਬੰਧੀ ਜਾਣਕਾਰੀ ਸਾਝੀ ਕਰਦਿਆ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਲੋੜੀਦੀਆਂ ਤਿਆਰੀਆਂ ਮੁੰਕਮਲ ਹੋ ਚੁੱਕੀਆ ਹਨ ਨਗਰ ਕੀਰਤਨ ਦੀ ਆਰੰਭਤਾ ਹਰ ਸਾਲ ਦੀ ਤਰ੍ਹਾਂ ਪਿਆਸਾ ਵਿਕਟੋਰੀਉ ਤੋ ਹੋਵੇਗੀ ਤੇ ਦਿੱਤੇ ਰੂਟ ਪਲੈਨ ਮੁਤਾਬਿਕ ਪਰਿਕ੍ਰਮਾ ਕਰਨ ਉਪਰੰਤ ਇਸੇ ਜਗ੍ਹਾਂ ਤੇ ਵਾਪਿਸ ਪੁੱਜ ਕਰਕੇ ਸਮਾਪਤੀ ਹੋਵੇਗੇ ਗਈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਦੁਆਰਾ ਕੀਤੀ ਜਾਵੇਗੀ | ਇਸ ਮੌਕੇ ਸਿੱਖ ਕੌਮ ਦੇ ਮਹਾਨ ਢਾਡੀ ਅਤੇ ਕਵੀਸ਼ਰੀ ਜੱਥਿਆਂ ਵੱਲੋ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਏ ਜਾਣਗੇ | ਰਾਜਧਾਨੀ ਵਿਚ ਸਜਾਏ ਜਾਣ ਵਾਲੇ ਨਗਰ ਕੀਰਤਨ ਨੂੰ ਲੈਕੇ ਰੋਮ ਦੇ ਆਸ ਪਾਸ ਰਹਿਣ ਵਾਲੀਆਂ ਸੰਗਤਾਂ ਵਿਚ ਭਾਰੀ ਉਤਿਸ਼ਾਹ ਵੇਖਿਆ ਜਾ ਸਕਦਾ ਹੈ | ਪ੍ਰਬੰਧਕ ਕਮੇਟੀ ਵੱਲੋ ਸਮੂਹ੍ਹ ਸੰਗਤਾ ਨੂੰ ਹੁੰਮ ਹੁੰਮਾਕੇ ਕਿ ਪੁੱਜਣ ਲਈ ਅਪੀਲ ਕੀਤੀ ਗਈ ਹੈ ਤਾ ਜੋ ਨਗਰ ਕ...

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਇਟਲੀ ਪੁੱਜਣ ਤੇ ਨਿੱਘਾ ਸਵਾਗਤ

Image
           ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਇਟਲੀ ਪੁੱਜਣ ਤੇ ਨਿੱਘਾ ਸਵਾਗਤ ਮਿਲਾਨ (ਸਾਬੀ ਚੀਨੀਆ) ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ ਬਰੇਸ਼ੀਆ ਦੁਆਰਾ ਬਰੇਸ਼ੀਆ ਵਿਖੇ  ਸਜਾਏ ਜਾ  ਰਹੇ ਨਗਰ ਕੀਰਤਨ  ਵਿੱਚ ਸ਼ਾਮਿਲ ਹੋਣ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ  ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਇਟਲੀ ਪਹੁੰਚ ਚੁੱਕੇ ਹਨ।ਗਿਆਨੀ ਰਘਬੀਰ ਸਿੰਘ ਜੀ ਦੇ ਇਟਲੀ ਪਹੁੰਚਣ ਤੇ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ  ਨਿੱਘਾ ਸਵਾਗਤ ਕਰਦਿਆ ਜੀ ਆਇਆਂ ਆਖਿਆ। ਇਸ ਮੌਕੇ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ ਬਰੇਸ਼ੀਆ ਦੇ ਉੱਪ ਸੇਵਾਦਾਰ ਸ.  ਬਲਕਾਰ ਸਿੰਘ ਘੋੜੇਸ਼ਾਹਵਾਨ  ਅਤੇ ਸਮੂਹ ਕਮੇਟੀ ਮੈਂਬਰਾਂ ਦੁਆਰਾ ਗਿਆਨੀ ਰਘਬੀਰ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇੱਥੇ ਜਿਕਰਯੋਗ ਹੈ ਕਿ  ਹਰ ਸਾਲ ਦੀ ਤਰਾਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ  ਦੁਆਰਾ ਬਰੇਸ਼ੀਆ ਵਿਖੇ ਕੱਲ  16 ਅਪਰੈਲ  ਨੂੰ ਨਗਰ ਕੀਰਤਨ ਸਜਾਇਆਂ ਜਾ ਰਿਹਾ ਹੈ। ਜਿਸ ਵਿੱਚ ਯੂਰਪ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ।

ਬੱਤੀਪਾਲੀਆ (ਸਲੈਰਨੋ) ਵਿਖੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਆਰੰਭ

Image
  ਮਿਲਾਨ ਇਟਲੀ 15 ਅਪ੍ਰੈਲ (ਸਾਬੀ ਚੀਨੀਆ) ਦੱਖਣੀ ਇਟਲੀ ਦੇ ਇਤਿਹਾਸਿਕ ਸ਼ਹਿਰ ਬੱਤੀਪਾਲੀਆ ਦੇ ਗੁਰਦੁਆਰਾ ਸੰਗਤ ਸਭਾ ਦੀ ਪ੍ਰਬੰਧਕ ਕਮੇਟੀ ਵੱਲੋ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ 24 ਅਪ੍ਰੈਲ ਐਤਵਾਰ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਝੀ ਕਰਦਿਆ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ  ਸੁਲੰਿਦਰ ਸਿੰਘ ਖਾਲਸਾ ਨੇ ਦੱਸਿਆ ਕਿ ਸਥਾਨਿਕ ਪ੍ਰਸ਼ਾਸ਼ਨ ਵੱਲੋ ਲੋੜੀਦੀਆਂ ਪ੍ਰਮੀਸ਼ਨਾਂ ਮਿਲਣ ਤੋ ਉਪਰੰਤ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ|        ਉਨਾਂ ਦੱਸਿਆ ਕਿ ਸਿੱਖ ਸੰਗਤਾਂ ਵਿਚ ਨਗਰ ਕੀਰਤਨ ਨੂੰ ਲੈਕੇ ਭਾਰੀ ਉਤਿਸ਼ਾਹ ਵੇਖਿਆ ਜਾ ਸਕਦਾ ਹੈ ਇਸ ਨਗਰ ਕੀਰਤਨ ਨੂੰ ਯੂਰਪ ਨਿਊਜ਼ , ਤੇ ਕੇ ਟੀ ਵੀ ਦੀਆਂ ਟੀਮਾਂ ਵੱਲੋ ਸੰਗਤਾਂ ਤੱਕ ਪਹੁੱਚਾਉਣ ਲਈ ਲਾਈਵ ਵਿਖਾਇਆ ਜਾਵੇਗਾ ਇਸ ਮੌਕੇ ਸਿੱਖ ਕੌਮ ਦੇ ਮਹਾਨ ਰਾਗੀ,ਢਾਡੀ ਅਤੇ ਕਵੀਸ਼ਰੀ ਜੱਥਿਆਂ ਵੱਲੋ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਏ ਜਾਣਗੇ |             ਨਗਰ ਕੀਰਤਨ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ, ਫੋਟੋ ਸਾਬੀ ਚੀਨੀਆ 

ਲਵੀਨੀੳ (ਇਟਲੀ) ਚੋ ਖਾਲਸਾ ਸਾਜਨਾ ਦਿਹਾੜੇ ਦੀਆਂ ਖੁਸ਼ੀਆਂ ਚੋ ਮਹਾਨ ਨਗਰ ਕੀਰਤਨ 1 ਮਈ ਨੂੰ

Image
ਮਿਲਾਨ ਇਟਲੀ 6 ਅਪ੍ਰੈਲ  (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਦੇ ਕਸਬਾ ਲਵੀਨੀੳ ਵਿਖੇ ਸਥਿਤ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਖਾਲਸਾ ਸਾਜਨਾ ਦਿਹਾੜੇ ਦੀਆਂ ਖੁਸ਼ੀਆਂ  ਨੂੰ ਮੁੱਖ ਰੱਖਕੇ ਵਿਸ਼ਾਲ ਨਗਰ ਕੀਰਤਨ 1 ਮਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ ਜਿਸ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਝੀ ਕਰਦਿਆ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਸਥਾਨਿਕ ਪ੍ਰਸ਼ਾਸ਼ਨ ਵੱਲੋ ਲੋੜੀਦੀਆਂ ਪ੍ਰਮੀਸ਼ਨਾਂ ਮਿਲ ਚੁੱਕੀਆ ਹਨ ਨਗਰ ਕੀਰਤਨ ਨੂੰ ਖਾਲਸਾਈ ਸ਼ਾਨੋ ਸ਼ੌਕਤ ਤੇ ਜਾਹੋ ਜਲਾਲ ਨਾਲ ਕਰਵਾਉਣ ਲਈ ਤਿਆਰੀ ਵੀ ਆਰੰਭ ਹੋ ਚੁੱਕੀਆ ਹਨ |    ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਦੁਆਰਾ ਕੀਤੀ ਜਾਵੇਗੀ ਇਸ ਮੌਕੇ ਗਤਕੇ ਵਾਲੇ ਸਿੰਘਾਂ ਦੁਆਰਾ ਗਤਕਾਂ ਕਲ੍ਹਾ ਦੇ ਜੌਹਰ ਵੀ ਵਿਖਾਏ ਜਾਣਗੇ ਕੌਮ ਦੇ ਮਹਾਨ ਢਾਡੀ ਤੇ  ਕਵੀਸ਼ਰੀ ਜੱਥਿਆਂ ਵੱਲੋ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਏ ਜਾਣਗੇ| 2 ਸਾਲਾਂ ਬਾਅਦ ਹੋ ਰਹੇ ਇਸ ਨਗਰ ਕੀਰਤਨ ਨੂੰ ਲੈਕੇ ਇਲਾਕੇ ਵਿਚ ਵੱਸਦੀਆਂ ਸਿੱਖ ਸੰਗਤਾਂ ਵਿਚ ਭਾਰੀ ਉਤਿਸ਼ਾਹ ਵੇਖਿਆ ਜਾ ਸਕਦਾ ਹੈ !                  ਲਵੀਨੀੳ ਨਗਰ ਕੀਰਤਨ ਸਬੰਧੀ ਜਾਣਕਾਰੀ ਸਾਝੀ ਕਰਦੀਆਂ ਹੋਈਆਂ ਸੰਗਤਾਂ