ਲਵੀਨੀੳ (ਇਟਲੀ) ਚੋ ਖਾਲਸਾ ਸਾਜਨਾ ਦਿਹਾੜੇ ਦੀਆਂ ਖੁਸ਼ੀਆਂ ਚੋ ਮਹਾਨ ਨਗਰ ਕੀਰਤਨ 1 ਮਈ ਨੂੰ

ਮਿਲਾਨ ਇਟਲੀ 6 ਅਪ੍ਰੈਲ  (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਦੇ ਕਸਬਾ ਲਵੀਨੀੳ ਵਿਖੇ ਸਥਿਤ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਖਾਲਸਾ ਸਾਜਨਾ ਦਿਹਾੜੇ ਦੀਆਂ ਖੁਸ਼ੀਆਂ  ਨੂੰ ਮੁੱਖ ਰੱਖਕੇ ਵਿਸ਼ਾਲ ਨਗਰ ਕੀਰਤਨ 1 ਮਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ ਜਿਸ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਝੀ ਕਰਦਿਆ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਸਥਾਨਿਕ ਪ੍ਰਸ਼ਾਸ਼ਨ ਵੱਲੋ ਲੋੜੀਦੀਆਂ ਪ੍ਰਮੀਸ਼ਨਾਂ ਮਿਲ ਚੁੱਕੀਆ ਹਨ ਨਗਰ ਕੀਰਤਨ ਨੂੰ ਖਾਲਸਾਈ ਸ਼ਾਨੋ ਸ਼ੌਕਤ ਤੇ ਜਾਹੋ ਜਲਾਲ ਨਾਲ ਕਰਵਾਉਣ ਲਈ ਤਿਆਰੀ ਵੀ ਆਰੰਭ ਹੋ ਚੁੱਕੀਆ ਹਨ | 

 

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਦੁਆਰਾ ਕੀਤੀ ਜਾਵੇਗੀ ਇਸ ਮੌਕੇ ਗਤਕੇ ਵਾਲੇ ਸਿੰਘਾਂ ਦੁਆਰਾ ਗਤਕਾਂ ਕਲ੍ਹਾ ਦੇ ਜੌਹਰ ਵੀ ਵਿਖਾਏ ਜਾਣਗੇ ਕੌਮ ਦੇ ਮਹਾਨ ਢਾਡੀ ਤੇ  ਕਵੀਸ਼ਰੀ ਜੱਥਿਆਂ ਵੱਲੋ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਏ ਜਾਣਗੇ| 2 ਸਾਲਾਂ ਬਾਅਦ ਹੋ ਰਹੇ ਇਸ ਨਗਰ ਕੀਰਤਨ ਨੂੰ ਲੈਕੇ ਇਲਾਕੇ ਵਿਚ ਵੱਸਦੀਆਂ ਸਿੱਖ ਸੰਗਤਾਂ ਵਿਚ ਭਾਰੀ ਉਤਿਸ਼ਾਹ ਵੇਖਿਆ ਜਾ ਸਕਦਾ ਹੈ ! 

     

         ਲਵੀਨੀੳ ਨਗਰ ਕੀਰਤਨ ਸਬੰਧੀ ਜਾਣਕਾਰੀ ਸਾਝੀ ਕਰਦੀਆਂ ਹੋਈਆਂ ਸੰਗਤਾਂ 

 


Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ