Posts

Showing posts from July, 2021

ਸੁਖਵੰਤ ਸਿੰਘ ਪੱਡਾ ਐਨ,ਆਰ,ਆਈ ਸਭਾ ਜਰਮਨ ਦੇ ਪ੍ਰਧਾਨ ਨਿਯੁਕਤ

Image
      ਐਨ,ਆਰ,ਆਈਜ਼ ਦੀਆਂ ਜਮੀਨਾਂ ਤੇ ਹੋਏ ਨਜਾਇਜ਼ ਕਬਜ਼ੇ  ਮਿਲਾਨ ਇਟਲੀ 29 ਜੁਲਾਈ (ਸਾਬੀ ਚੀਨੀਆ) 2017 ਦੀਆਂ ਵਿਧਾਨ ਸਭਾ ਚੌਣਾਂ ਵਿਚ ਕਪੂਰਥਲਾ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਸ ਸੁਖਵੰਤ ਸਿੰਘ ਪੱਡਾ ਨੂੰ ਐਨ,ਆਰ,ਆਈ ਸਭਾ ਪੰਜਾਬ ਦੇ ਪ੍ਰਧਾਨ ਕ੍ਰਿਪਾਲ ਸਿੰਘ ਸਹੋਤਾ ਨੇ ਆਪਣੇ ਅਧਿਕਾਰਾਂ ਦੀ ਵਰਤੋ ਕਰਦੇ ਐਨ ,ਆਰ, ਆਈ ਸਭਾ ਜਰਮਨ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ  ਦੱਸਣਯੋਗ ਹੈ ਕਿ ਜਿੱਥੇ ਸੁਖਵੰਤ ਪੱਡਾ ਦਾ ਜਰਮਨ ਦੇ ਹੋਟਲ ਕਾਰੋਬਾਰ ਵਿਚ ਵੱਡਾ ਨਾਂ ਹੈ| ਉਥੇ ਪੰਜਾਬ ਦੀ ਸਿਆਸੀ ਨਬਜ਼ ਨੂੰ ਵੀ ਚੰਗੀ ਤਰ੍ਹਾ ਪਹਿਛਾਣ ਦੇ ਹਨ। ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦਾ ਸਾਥ ਮਾਣ ਚੁੱਕੇ ਪੱਡਾ ਪਰਿਵਾਰ ਨੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋ ਟਿਕਟ ਨਾ ਮਿਲਣ ਦੇ ਵਿਰੋਧ ਵਜੋ ਕਾਂਗਰਸ ਦਾ ਸਾਥ ਛੱਡ ਦਿੱਤਾ ਸੀ|                                 ਕ੍ਰਿਪਾਲ ਸਿੰਘ ਸਹੋਤਾ                                            ਸੁਖਵੰਤ ਸਿੰਘ ਪੱਡਾ   ਸੈਕੜੇ ਗਰੀਬ ਬੱਚੀਆਂ ਦੇ ਵਿਆਹ ਕਰਵਾਉਣ ਵਾਲੇ  ਸ, ਪੱਡਾ ਅਤੇ ਉਨਾਂ ਦੀ ਪਤਨੀ ਗੁਰਜੀਤ ਕੌਰ ਪੱਡਾ...

ਇਟਲੀ ! ਪਹਿਲੇ ਤੀਜ ਫੈਸਟੀਵਲ ਚ ਪੰਜਾਬਣਾਂ ਮੁਟਿਆਰਾਂ ਨੇ ਕਰਵਾਈ ਬੱਲੇ ਬੱਲੇ

Image
       "ਬੋਲੀ ਮਾਰੀਏ ਛੜੇ ਦੀ ਹਿੱਕ ਵਿਚ ਨੀ, ਮਿਲਾਨ ਇਟਲੀ 25 (ਸਾਬੀ ਚੀਨੀਆ) ਵਿਦੇਸ਼ਾਂ ਵਿੱਚ ਜਾ ਵੱਸੇ ਪੰਜਾਬੀਆਂ ਦੇ ਦਿਲ ਵਿੱਚ ਪੰਜਾਬ ਅਤੇ ਪੰਜਾਬੀ ਵਿਰਸਾ ਕਿਸ ਤਰ੍ਹਾਂ ਵੱਸਦਾ ਹੈ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਪਿੰਡ ਬੋਲਗਰੇ ਵਿਚ ਪੰਜਾਬਣ ਮੁਟਿਆਰਾਂ ਵੱਲੋਂ ਕਰਵਾਏ ਤੀਜ ਫੈਸਟੀਵਲ ਤੋਂ ਪੰਜਾਬੀ ਪੁਸ਼ਾਕਾਂ ਵਿੱਚ ਸੱਜੀਆਂ ਮੁਟਿਆਰਾਂ ਨੇ ਸਾਉਣ ਮਹੀਨੇ ਦੇ ਚੜ੍ਹਦੇ ਹੀ  ਤਿ੍ੑੰਝਣਾ ਦਾ ਮੇਲ ਕਰਵਾਕੇ ਜਿਸ ਤਰ੍ਹਾਂ ਇਟਲੀ ਵਿਚ ਹੀ ਪੰਜਾਬ ਬਣਾ ਦਿੱਤਾ ਹੋਵੇ। ਫੈਸਟੀਵਲ ਦੀ ਸਮਾਪਤੀ ਤੋਂ ਬਆਦ ਬਾਹਰ ਆਉਂਦੀਆਂ ਕੁਝ ਨਵ ਵਿਆਹੀਆਂ ਮੁਟਿਆਰਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਦੱਸਿਆ    ਕਿ ਇਟਲੀ ਆ ਕੇ ਓਹ ਆਪਣੇ ਪੇਕੇ ਪਰਿਵਾਰ ਨੂੰ ਬਹੁਤ ਮਿਸ ਕਰ ਰਹੀਆਂ ਸਨ ਪਰ ਤੀਜ ਫੈਸਟੀਵਲ ਨੇ ਓੁਨਾ ਨੂੰ ਪੇਕੇ ਘਰ ਵਰਗੀਆ ਯਾਦਾਂ ਤਾਜੀਆ ਕਰਵਾ ਦਿੱਤੀਆਂ ਜੋ ਕਿ ਅਭੁੱਲ ਹਨ ।   ਪੰਜ+ਆਬ ਰੈਸਟੋਰੈਂਟ ਕਲਚੀਨਾਤੇ ਬੈਰਗਾਮੋ ਵਿਖੇ ਮੁਲਖ ਰਾਜ ਵਰਤੀਆ, ਪਰਮਜੀਤ ਸ਼ੰਮੀ ਦੇਸ਼ਰਾਜ  ਸੁਰਜੀਤ ਲਾਡੇ, ਰਮੇਸ਼ ਕੁਮਾਰ, ਬੱਗਾ ਖੰਨੇ ਵਾਲਾ, ਸੁਖਚੈਨ ਸਿੰਘ ਮਾਨ, ਗੋਲੂ ਮਾਨ, ਜਸਵਿੰਦਰ ਸਿੰਘ ਜੌਹਲ, ਨਰਿੰਦਰ ਸਿੰਘ ਨਿੰਦਾ, ਰਾਜਸਿਮਕ ਅਤੇ ਬੀਬੀਆਂ ਰੇਸ਼ਮਾ ਰਾਣੀ, ਪ੍ਰੋਮਿਲਾ ਦੇਵੀ, ਅਮਨਦੀਪ ਕੌਰ, ਕਮਲਜੀਤ ਕੌਰ ਆਦਿ ਦੇ ਯੋਗ ਪ੍ਰਬੰਧਾ ਹੇਠ ਕਰਵਾਇਆ ਤੀਜ ਫੈਸਟੀਵਲ ਆਏ ਮਹਿਮਾਨਾ...

ਵਿਦੇਸ਼ਾਂ ਵਿਚ ਵੀ ਮਨਾਏ ਸਿੱਧੂ ਦੀ ਪ੍ਰਧਾਨਗੀ ਦੇ ਜਸ਼ਨ

Image
            ਵਿਦੇਸ਼ਾਂ ਵਿਚ ਵੀ ਮਨਾਏ ਸਿੱਧੂ ਦੀ ਪ੍ਰਧਾਨਗੀ ਦੇ ਜਸ਼ਨ  ਮਿਲਾਨ ਇਟਲੀ 21 ਜੁਲਾਈ (ਸਾਬੀ ਚੀਨੀਆ) ਕ੍ਰਿਕਟਰ ਤੋ ਅਭਿਨੇਤਾ ਅਤੇ ਅਭਿਨੇਤਾ ਨੇਤਾ ਬਣੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋ ਬਾਅਦ ਹਰ ਪਾਸੇ ਖੁਸ਼ੀ ਦਾ ਮਾਹੌਲ ਵੇਖਿਆ ਜਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਦੀ ਨਿਯੁਕਤੀ ਨੂੰ ਹਾਈ ਕਮਾਂਡ ਵੱਲੋ ਸਹੀ ਸਮੇ ਤੇ ਲਿਆ ਸਹੀ ਫੈਸਲਾ ਦੱਸਦੇ ਹੋਏ ਉਵਰਸੀਜ਼ ਕਾਂਗਰਸ ਯੂਰਪ ਦੇ ਨੁਮਾਇੰਦਿਆ ਵਲੋ ਉਨਾਂ ਦੀ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ । ਸਿੱਧੂ ਦੀ ਨਿਯੁਕਤੀ ਦਾ ਸਵਾਗਤ ਕਰਨ ਵਾਲਿਆ ਵਿਚ ਰਾਜਵਿੰਦਰ ਸਿੰਘ ਸਵਿਟਜਰਲੈਂਡ ਕੋਆਡੀਨੇਟਰ ਯੂਰਪ, ਪ੍ਰਮੋਧ ਕੁਮਾਰ ਪ੍ਰਧਾਨ ਯੂਰਪ, ਦਿਲਬਾਗ ਸਿੰਘ ਚਾਨਾ ਪ੍ਰਧਾਨ ਇਟਲੀ, ਸੁਖਚੈਨ ਸਿੰਘ ਠੀਕਰੀਵਾਲ ਮੀਤ ਪ੍ਰਧਾਨ ਯੂਰਪ ਇਕਾਈ, ਚੈਅਰਮੈਨ ਪ੍ਰਭਜੋਤ ਸਿੰਘ ਅਤੇ ਹਰਕੀਤ ਸਿੰਘ ਮਾਧੋ ਝੰਡਾ ਨੇ ਆਖਿਆ ਕਿ ਸਿੱਧੂ ਦੀ ਨਿਯੁਕਤੀ ਤੋ ਬਾਅਦ ਕਾਂਗਰਸੀ ਵਰਕਰਾਂ ਵਿਚ ਇਕ ਨਵਾਂ ਜੋਸ਼ ਤੇ ਉਤਿਸ਼ਾਹ ਵੇਖਿਆ ਜਾ ਰਿਹਾ ਹੈ ਉਮੀਦ ਹੈ ਕਿ ਕਾਂਗਰਸ ਪਾਰਟੀ 2022 ਦੀ ਪੰਜਾਬ ਵਿਧਾਨ ਸਭਾ ਚੌਣਾਂ ਵਿਚ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰਕੇ ਮੁੜ ਸਰਕਾਰ ਬਣਾਉਣ ਵਿਚ ਕਾਮਯਾਬ ਹੋਵੇਗੀ । 

ਇਟਲੀ ਦੇ ਬੇਰੁੋਜਗਾਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਭਾਰਤੀ ਗੱਭਰੂ

Image
    ਇਟਲੀ ਦੇ ਬੇਰੁੋਜਗਾਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਭਾਰਤੀ ਗੱਭਰੂ  ਮਿਲਾਨ ਇਟਲੀ 21 ਜੁਲਾਈ (ਸਾਬੀ ਚੀਨੀਆ) ਇਟਲੀ ਰਹਿੰਦੇ ਹਜਾਰਾਂ ਦੀ ਗਿਣਤੀ ਵਿਚ ਭਾਰਤੀਆਂ  ਨੂੰ ਆਨ ਲਾਈਨਾਂ ਕਲਾਸਾਂ ਰਾਹੀ ਡਰਾਵਿੰਗ ਲਾਇਸੈਂਸ ਦੀਆਂ ਕੋਚਿੰਗਾਂ ਕਲਾਸਾਂ ਲਾਉਣ ਵਾਲਾ ਪਿਹੋਵਾ (ਹਰਿਆਣਾ) ਦਾ ਮਲਕੀਤ ਸਿੰਘ ਨੀਟਾ ਛੋਟੀ ਜਿਹੀ ਉਮਰ ਵਿਚ ਸਭ ਤੋ ਵੱਧ ਪੈਸੇ ਕਮਾਉਣ ਵਾਲਾ ਬਿਜਨੈਸਮੈਨ ਬਣਿਆ ਹੈ । "ਨੀਟਾ ਐਂਡ ਬ੍ਰਦਰਜ਼, ਦੇ ਨਾਂ ਹੇਠ ਇਟਲੀ ਦੇ ਅਲੱਗ ਅਲੱਗ ਸ਼ਹਿਰਾਂ ਵਿਚ ਬਣੇ ਟਰਾਂਸਲੇਸ਼ਨ ਸੈਂਟਰ ਤੋ ਬਹੁਤ ਸਾਰੇ ਭਾਰਤੀ ਸੇਵਾਵਾਂ ਲੈ ਰਹੇ ਹਨ।                                     ਇੰਨੀ ਦਿਨੀ ਇਹ ਭਾਰਤੀ ਨੌਜਵਾਨ ਇਟਾਲੀਅਨ ਮੀਡੀਏ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਸ਼ਹੂਰ ਟੀ, ਵੀ ਚੈਨਲ ਟੀ, ਜੀ ਲਾਸੀੳ ਵਲੋ ਇਸ ਭਾਰਤੀ ਨਾਲ ਲਿਖਤੀ ਕਰਾਰਨਾਮਾ ਵੀ ਕੀਤਾ ਗਿਆ ਹੈ ਜਿਸ ਵਿਚ ਉਹ ਹਫਤੇ ਵਿਚ ਦੋ ਵਾਰੀ ਬੇਰੋਜਗਾਰ ਨੌਜਵਾਨਾਂ ਨੂੰ ਸਫਲ ਬਿਜਨੈਸਮੈਨ ਬਣਨ ਅਤੇ ਹਲਾਤਾ ਨਾਲ ਲੜਨ ਦੇ ਗੁਰ ਦੱਸਿਆ ਕਰੇਗਾ ਦੱਸਣਯੋਗ ਹੈ ਕਿ ਮਲਕੀਤ ਸਿੰਘ ਸਕੂਲ, ਕਾਲਜ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਅਗਵਾਈ ਵੀ ਕਰ ਚੁੱਕਾ ਹੈ । 

ਇਟਲੀ ਚੋ ਬੁਲੰਦੀਆਂ ਨੂੰ ਛੂਹ੍ਹਣ ਲੱਗੇ ਪੰਜਾਬੀਆਂ ਦੇ ਕਾਰੋਬਾਰ

Image
   ਮਿਲਾਨ ਇਟਲੀ 21 ਜੁਲਾਈ (ਸਾਬੀ ਚੀਨੀਆ) ਈਸਾਈ ਧਰਮ ਦੀਆਂ ਜੜ੍ਹਾਂ ਕਰਕੇ ਜਾਣੇ ਜਾਦੇ ਦੇਸ਼ ਇਟਲੀ ਵਿਚ ਪੰਜਾਬੀਆਂ ਨੇ 90 ਦੇ ਦਹਾਕੇ ਵਿਚ ਪੈਰ ਰੱਖਣ ਸ਼ੁਰੂ ਕੀਤਾ ਸੀ ਤੇ ਅੱਜ ਵਿੱਦਿਅਕ ਖੇਤਰ ਤੋ ਲੈਕੇ ਵੱਡੇ ਕਾਰੋਬਾਰਾਂ ਤੱਕ ਪੰਜਾਬੀਆਂ ਦੀ ਤੂਤੀ ਬੋਲ ਰਹੀ ਹੈ। ਕਿਰਸਾਨੀ ਖਿੱਤੇ ਵਿਚ ਸਫਲਤਾ ਦਾ ਲੋਹਾ ਮਨਾਉਣ ਤੇ ਪੰਜਾਬ ਤੋ ਆਉਣ ਵਾਲੇ ਅਨੇਕਾਂ ਨੌਜਵਾਨਾਂ ਲਈ ਰੋਜੀ ਰੋਟੀ ਦਾ ਸਹਾਰਾ ਬਣੇ ਅਵਤਾਰ ਸਿੰਘ ਧਾਲੀਵਾਲ ਨੇ ਆਪਣੇ ਕਾਰੋਬਾਰ ਵਿਚ ਵਾਧਾ ਕਰਦਿਆ "ਲਵੀਨੀੳ, ਤੇ "ਕਾਂਮੋ ਦੀ ਕਾਰਨੀ, ਨੇੜੇ 45 ਨੰਬਰ ਲਾਈਟਾਂ ਤੇ "ਧਾਲੀਵਾਲ ਸਟੋਰ, ਖੋਲ੍ਹਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ।                       ਦੱਸਣਯੋਗ ਹੈ ਕਿ ਅਵਤਾਰ ਸਿੰਘ ਸਫਲ ਕਿਸਾਨ ਹਨ ਤੇ ਸਮਾਜ ਭਲਾਈ ਦੇ ਕਾਰਜਾਂ ਵਿਚ ਵਧੇਰਾ ਯੋਗਦਾਨ ਪਾਉਦੇ ਹਨ । ਧਾਲੀਵਾਲ ਸਟੋਰ ਦੀ ਉਪਨਿੰਗ ਮੌਕੇ ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ, ਜੁਪਿੰਦਰ ਸਿੰਘ ਜੋਗਾ ਅਤੇ ਅਮਨਦੀਪ ਸਿੰਘ ਵੀ ਉਚੇਚੇ ਤੌਰ ਤੇ ਮੌਜੂਦ ਸਨ । ਧਾਲੀਵਾਲ ਸਟੋਰ ਦੇ ਉਦਘਾਟਨ ਮੌਕੇ ਜੁੜੀਆਂ ਸ਼ਖਸ਼ੀਅਤਾਂ, ਫੋਟੋ ਸਾਬੀ ਚੀਨੀਆ                      

ਹਰਪਿੰਦਰ ਸਿੰਘ ਗੱਗ ਪ੍ਰਧਾਨ ਇੰਡੀਅਨ ਓਵਰਸ਼ੀਜ ਕਾਂਗਰਸ ਹਾਲੈੰਡ।

Image
    ਹਰਪਿੰਦਰ ਸਿੰਘ ਗੱਗ ਪ੍ਰਧਾਨ ਇੰਡੀਅਨ ਓਵਰਸ਼ੀਜ ਕਾਂਗਰਸ ਹਾਲੈੰਡ ਉੱਤਰਾਖੰਡ ਦੇ ਰਹਿਣ ਵਾਲੇ ਗੱਗ  ਰਾਜਵਿੰਦਰ ਸਿੰਘ ਕੋਆਰਡੀਨੇਟਰ ਯੌਰਪ ਦੇ ਅਤਿ ਕਰੀਬੀ ਦੋਸਤ ਹਨ। ਜਿੰਨਾਂ ਦੀ ਥਾਪੜਾ ਨਾਲ ਹਾਲੈਂਡ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ। ਜਿਕਰਯੋਗ ਹੈ ਕਿ ਹਰਪਿੰਦਰ ਸਿੰਘ ਗੱਗ, ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ(ਇੰਚਾਰਜ ਪੰਜਾਬ ਮਾਮਲੇ) ਅਤੇ ਰਣਜੀਤ ਸਿੰਘ ਰਾਵਤ (ਮੀਤ ਪ੍ਰਧਾਨ ਕਾਂਗਰਸ ਕਮੇਟੀ ਉੱਤਰਾਖੰਡ) ਕਰੀਬੀ ਦੋਸਤ ਹਨ। ਹਰਪਿੰਦਰ ਗੱਗ ਦੀ ਨਿਯੁਕਤੀ ਤੇ ਓਹਨਾਂ ਦੇ ਕਰੀਬੀ ਰਿਸ਼ਤੇਦਾਰ, ਦੋਸਤ ਅਤੇ ਪੂਰੇ ਯੌਰਪ ਕਾਂਗਰਸ ਪਾਰਟੀ ਦੇ ਆਗੂਆਂ ਦਿਲਬਾਗ ਸਿੰਘ ਚਾਨਾ, ਪ੍ਰਭਜੋਤ ਸਿੰਘ, ਸੁਖਚੈਨ ਸਿੰਘ ਮਾਨ, ਹਰਕੀਤ ਸਿੰਘ ਮਾਧੋਝੰਡਾ, ਤਜਿੰਦਰ ਸਿੰਘ ਗੁਰੀ, ਹਰਪ੍ਰੀਤ ਸਿੰਘ ਜੀਰਾ, ਵੇਦ ਸ਼ਰਮਾਂ, ਨਿਸ਼ਾਨ ਸਿੰਘ ਰਾਏਸਰ, ਮੁਲਖ ਰਾਜ, ਸੋਢੀ ਮਕੌੜਾ, ਗੁਰਦਿਆਲ ਸਿੰਘ ਚਾਹਲ, ਸੁਖਦੇਵ ਸਿੰਘ ਬਿੱਲਾ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹਰਪਿੰਦਰ ਸਿੰਘ ਗੱਗ ਨੇ ਕਾਂਗਰਸ ਹਾਈਕਮਾਂਡ, ਖਾਸ ਕਰਕੇ ਰਾਜਵਿੰਦਰ ਸਿੰਘ ਸਵਿਟਜ਼ਰਲੈਂਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀਆਂ ਸੇਵਾਵਾਂ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਹਾਲੈੰਡ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਯਤਨ ਕਰਨਗੇ।

ਪੰਜਗਰਾਈ ਦੇ ਦਿਲਬਾਗ ਚਾਨਾ ਓਵਰਸੀਜ਼ ਕਾਂਗਰਸ ਇਟਲੀ ਦੇ ਨਵੇਂ ਪ੍ਰਧਾਨ ਬਣੇ !

Image
         ਪੰਜਗਰਾਈ ਦੇ ਦਿਲਬਾਗ ਚਾਨਾ ਓਵਰਸੀਜ਼ ਕਾਂਗਰਸ ਇਟਲੀ ਦੇ ਨਵੇਂ ਪ੍ਰਧਾਨ ਬਣੇ   !  ਮਿਲਾਨ 8 ਜੁਲਾਈ (ਸਾਬੀ ਚੀਨੀਆ) ਇੰਡੀਅਨ ਓਵਰਸੀਜ਼ ਕਾਂਗਰਸ ਦੀਆਂ ਨੀਤੀਆਂ ਨੂੰ  ਇਟਲੀ ਵਿੱਚ ਵੱਸਦੇ ਭਾਰਤੀਆਂ ਤੱਕ ਪਹੰਚਾਉਣ ਵਾਲੇ ਨੌਜਵਾਨ ਆਗੂ ਦਿਲਬਾਗ ਸਿੰਘ ਚਾਨਾ ਨੂੰ ਉਨ੍ਹਾਂ ਦੀ ਕੀਤੀ  ਮਿਹਨਤ ਸਦਕਾ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ, ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪੈਟਰੋਦਾ ਵੱਲੋਂ  ਜਾਰੀ ਕੀਤੇ ਪੱਤਰ ਵਿਚ  ਯੂਰਪ ਦੇ ਵੱਖ ਵੱਖ ਦੇਸ਼ਾਂ ਲਈ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਜਿਸ ਵਿਚ  ਦਿਲਬਾਗ ਸਿੰਘ ਚਾਨਾ ਨੂੰ  ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਲਬਾਗ ਸਿੰਘ ਚਾਨਾ ਨੇ ਕਿਹਾ ਕਿ  ਉਹ ਪਾਰਟੀ ਦੁਆਰਾ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ, ਅਤੇ ਪਾਰਟੀ ਦੀਆਂ ਨੀਤੀਆਂ ਨੂੰ ਇਟਲੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਤੱਕ ਲਿਜਾਣ ਦਾ ਯਤਨ ਕਰਨਗੇ। ਤਾਂ ਜੋ ਇਟਲੀ ਦੇ ਵਿੱਚ ਪਾਰਟੀ ਦਾ ਵੱਧ ਤੋਂ ਵੱਧ ਆਧਾਰ ਕਾਇਮ ਕੀਤਾ ਜਾ ਸਕੇ, ਇਧਰ ਜਿਉਂ ਹੀ ਦਿਲਬਾਗ ਸਿੰਘ ਚਾਨਾ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦਾ ਇਟਲੀ ਤੋੰ ਪ੍ਰਧਾਨ  ਨਿਯੁਕਤ ਕੀਤਾ ਗਿਆ ਤਾਂ ਦੇਸ਼ਾਂ ਵਿਦੇਸ਼ਾਂ ਤੋਂ  ਕਾਂਗਰਸ ਦੇ  ...

ਇੰਡੀਅਨ ਉਵਸਰਸੀਜ਼ ਕਾਂਗਰਸ ਵਲੋ 31 ਮੈਬਰੀ ਕੋਰ ਕਮੇਟੀ ਦਾ ਐਲਾਨ

Image
                   ਸ੍ਰੀ ਪ੍ਰਮੋਧ ਕੁਮਾਰ ਮਿੰਟੂ ਨੂੰ ਯੌਰਪ ਦਾ ਪ੍ਰਧਾਨ ਥਾਪਿਆ  ਮਿਲਾਨ ਇਟਲੀ 7 ਜੁਲਾਈ (ਸਾਬੀ ਚੀਨੀਆ) ਪੰਜਾਬ ਵਿਧਾਨ ਸਭਾ ਚੌਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਹਾਈਕਮਾਂਡ ਵਲੋ ਐਨ, ਆਰ ਆਈਜ਼ ਨੂੰ ਇਕ ਝੰਡੇ ਥੱਲੇ ਇਕੱਠੇ ਕਰਨ ਲਈ ਲਗਾਤਾਰ ਕੋਸਿ਼ਸਾਂ ਕੀਤੀਆ ਜਾ ਰਹੀਆ ਹਨ । ਸ਼ਾਇਦ ਇਸੇ ਲਈ ਹਾਈ ਕਮਾਂਡ ਵੱਲੋ ਯੌਰਪ ਦੇ ਕਨਵੀਨੀਅਰ ਰਾਜਵਿੰਦਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੌਰਪ ਮਾਮਲਿਆ ਲਈ 31 ਮੈਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਨਾਲ ਪਾਰਟੀ ਨੂੰ ਨਵਾਂ ਜੋਸ਼ ਅਤੇ ਭਰਵਾਂ ਹੁੰਗਾਰਾ ਮਿਲਣਾ ਤਹ੍ਹਿ ਹੈ । ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਕੌਲ ਯੌਰਪ ਵਿਚ ਪਹਿਲਾ ਹੀ ਇਕ ਮਜਬੂਤ ਲੀਡਰਸਿ਼ਪ ਹੈ ਜਿਸ ਕਰਕੇ ਬਹੁਤ ਸਾਰੇ ਐਨ, ਆਰ ਆਈਜ਼ ਪਹਿਲਾ ਤੋ ਹੀ ਕਾਂਗਰਸ ਨਾਲ ਜੁੜ ਹੋਏ ਹਨ । ਪ੍ਰੈਸ ਨਾਲ ਜਾਣਕਾਰੀ ਸਾਝੀ ਕਰਦਿਆ ਸੀਨੀ; ਆਗੂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਯੌਰਪ ਦੇ ਵੱਖ ਵੱਖ ਦੇਸ਼ਾਂ ਦੇ ਆਗੂਆਂ ਨੂੰ ਉਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਅਤੇ ਕਾਬਲੀਅਤ ਨੂੰ ਧਿਆਨ ਵਿਚ ਰੱਖਕੇ ਕਿ ਹੀ 31 ਮੈਬਰੀ ਕੋਰ ਕਮੇਟੀ ਦੀ ਚੌਣ ਕੀਤੀ ਗਈ ਹੈ । ਸੀਨੀ,ਆਗੂ ਸ਼੍ਰੀ ਪ੍ਰਮੋਧ ਕੁਮਾਰ ਮਿੰਟੂ ਨੂੰ ਉਵਰਸੀਜ਼ ਕਾਂਗਰਸ ਯੌਰਪ ਦਾ ਪ੍ਰਧਾਨ ਨਿਯੁਕਤ ਕਰਕੇ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਦੱਸਣਯੌਗ ਹੈ ਕਿ ਸ੍ਰੀ ਪ੍ਰਮੋਧ ਕੁਮਾਰ ਦਾ ਜਰਮਨ...

ਇੰਡੀਅਨ ਉਵਸਰਸੀਜ਼ ਕਾਂਗਰਸ ਵਲੋ 31 ਮੈਬਰੀ ਕੌਰ ਕਮੇਟੀ ਦਾ ਐਲਾਨ

Image
                           ਸ੍ਰੀ ਪ੍ਰਮੋਦ ਕੁਮਾਰ ਬਣੇ ਜਰਮਨ ਇਕਾਈ ਦੇ ਪ੍ਰਧਾਨ  ਮਿਲਾਨ ਇਟਲੀ 7 ਜੁਲਾਈ (ਸਾਬੀ ਚੀਨੀਆ) ਪੰਜਾਬ ਵਿਧਾਨ ਸਭਾ ਚੌਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਹਾਈਕਮਾਂਡ ਵਲੋ ਐਨ, ਆਰ ਆਈਜ਼ ਨੂੰ ਇਕ ਝੰਡੇ ਥੱਲੇ ਇਕੱਠੇ ਕਰਨ ਲਈ ਲਗਾਤਾਰ ਕੋਸਿ਼ਸਾਂ ਕੀਤੀਆ ਜਾ ਰਹੀਆ ਹਨ । ਸ਼ਾਇਦ ਇਸੇ ਲਈ ਹਾਈ ਕਮਾਂਡ ਵੱਲੋ ਯੌਰਪ ਦੇ ਕਨਵੀਨੀਅਰ ਰਾਜਵਿੰਦਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੌਰਪ ਮਾਮਲਿਆ ਲਈ 31 ਮੈਬਰੀ ਕੌਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਨਾਲ ਪਾਰਟੀ ਨੂੰ ਨਵਾਂ ਜੋਸ਼ ਅਤੇ ਭਰਵਾਂ ਹੁੰਗਾਰਾ ਮਿਲਣਾ ਤਹ੍ਹਿ ਹੈ । ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਕੌਲ ਯੌਰਪ ਵਿਚ ਪਹਿਲਾ ਹੀ ਇਕ ਮਜਬੂਤ ਲੀਡਰਸਿ਼ਪ ਹੈ ਜਿਸ ਕਰਕੇ ਬਹੁਤ ਸਾਰੇ ਐਨ, ਆਰ ਆਈਜ਼ ਪਹਿਲਾ ਤੋ ਹੀ ਕਾਂਗਰਸ ਨਾਲ ਜੁੜ ਹੋਏ ਹਨ । ਪ੍ਰੈਸ ਨਾਲ ਜਾਣਕਾਰੀ ਸਾਝੀ ਕਰਦਿਆ ਸੀਨੀ; ਆਗੂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਯੌਰਪ ਦੇ ਵੱਖ ਵੱਖ ਦੇਸ਼ਾਂ ਦੇ ਆਗੂਆਂ ਨੂੰ ਉਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਅਤੇ ਕਾਬਲੀਅਤ ਨੂੰ ਧਿਆਨ ਵਿਚ ਰੱਖਕੇ ਕਿ ਹੀ 31 ਮੈਬਰੀ ਕੌਰ ਕਮੇਟੀ ਦੀ ਚੌਣ ਕੀਤੀ ਗਈ ਹੈ । ਸੀਨੀ,ਆਗੂ ਸ਼੍ਰੀ ਪ੍ਰਮੋਦ ਕੁਮਾਰ ਨੂੰ ਉਵਰਸੀਜ਼ ਕਾਂਗਰਸ ਜਰਮਨੀ ਦਾ ਪ੍ਰਧਾਨ ਨਿਯੁਕਤ ਕਰਕੇ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਦੱਸਣਯੌਗ ਹੈ ਕਿ ਸ੍ਰੀ ਪ੍ਰਮ...

11 ਜੁਲਾਈ ਨੂੰ ਰਿਲੀਜ਼ ਹੋਵੇਗਾ ਲੋਕ ਗਾਇਕ ਕਰਨ ਭਨੋਟ ਦਾ ਨਵਾਂ ਗੀਤ "ਮਾਵਾਂ,

Image
ਮਿਲਾਨ ਇਟਲੀ 4 ਜੁਲਾਈ (ਸਾਬੀ ਚੀਨੀਆ) ਪੰਜਾਬੀ ਸੰਗੀਤ ਇੰਡਸਟਰੀ ਦੀ ਉਭਰਦੀ ਹੋਈ ਅਵਾਜ਼ ਲੋਕ ਗਾਇਕ ਕਰਨ ਭਨੋਟ 11 ਜੁਲਾਈ ਨੂੰ ਬਿਲਕੁਲ ਨਵੇ ਗੀਤ "ਮਾਵਾਂ , ਨਾਲ ਸਰੋਤਿਆ ਦੀ ਕਚਹਿਰੀ ਵਿਚ ਹਾਜਰ ਹੋਣ ਜਾ ਰਿਹਾ ਹੈ |  ਇਸ ਗੀਤ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆ ਕਰਨ ਭਨੋਟ ਅਤੇ ਉਨਾਂ ਦੇ ਸਾਥੀ ਗਾਇਕ ਬਲਜੀਤ ਵਿੱਕੀ ਨੇ ਦੱਸਿਆ ਕਿ "ਮਾਵਾਂ , ਗੀਤ ਇਕ ਸੱਚੀ ਕਹਾਣੀ ਦੇ ਅਧਾਰ ਤੇ ਰਚਿਆ ਹੋਇਆ ਹੈ  ਇਸਨੂੰ ਜੇ,ਬੀ,ਡੀ ਪ੍ਰੋਡਕਸ਼ਨ ਦੇ ਬੈਨਰ ਹੈਠ ਸਿ਼ਵਮ ਬਿਰਕ ਵੱਲੋ ਪੇਸ਼ ਕੀਤਾ ਗਿਆ ਹੈ |  ਇਸ ਦਾ ਵੀਡੀੳ ਫਿਲਮਾਂਕਣ ਇਟਲੀ ਵਿਚ ਕੀਤਾ ਗਿਆ ਹੈ  ਉਨਾਂ ਨੂੰ ਆਸ ਹੈ ਕਿ ਪਰਿਵਾਰਿਕ ਰੰਗ ਵਿਚ ਰਚੇ ਇਸ ਗੀਤ ਹੈ ਸੰਗੀਤ ਸਰੋਤੇ ਬੜੇ ਲੰਮੇ ਸਮੇ ਤੱਕ ਯਾਦ ਰੱਖਣਗੇ| ਦੱਸਣਯੋਗ ਹੈ ਕਿ ਕਰਨ ਭਨੋਟ ਦੇ ਗੀਤ ਨੂੰ ਲੈਕੇ ਸਰੋਤੇ 11 ਜੁਲਾਈ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ |

ਬੈਲਜੀਅਮ ਨੂੰ ਹਰਾ ਕੇ ਇਟਲੀ ਨੇ ਸੈਮੀਫਾਈਨਲ ਵਿਚ ਜਗਾ ਬਣਾਈ

Image
ਮਿਲਾਨ ਇਟਲੀ 3 ਜੁਲਾਈ (ਸਾਬੀ ਚੀਨੀਆ ) ਯੂਰੋ ਕੱਪ ਫੁੱਟਬਾਲ 2020 ਦੇ  ਦੂਸਰੇ ਅਹਿਮ ਕੁਆਰਟਰ ਫਾਈਨਲ ਮੁਕਾਬਲੇ ਵਿਚ ਇਟਲੀ ਦੀ ਟੀਮ ਨੇ ਬੈਲਜੀਅਮ ਨੂੰ 2 ਗੋਲਾ ਦੇ ਮੁਕਾਬਲਾ 1 ਗੋਲ  ਨਾਲ ਹਰਾ ਕੇ   ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਇਟਲੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੂਰੇ ਮੈਚ ਵਿੱਚ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਬੈਲਜੀਅਮ ਤੇ ਲਗਾਤਾਰ ਕਈ ਹਮਲੇ ਕੀਤੇ  ਮੁਕਾਬਲੇ ਵਿਚ 2 ਗੋਲਾ ਨਾਲੀ  ਬੜਤ ਬਣਾਓਣ ਤੋ ਬਾਅਦ  ਇਟਲੀ ਦੀ ਟੀਮ ਨੇ ਆਪਣੀ ਖੇਡ ਵਿੱਚ ਲਗਾਤਾਰ ਸੁਧਾਰ ਕਰਦਿਆਂ ਹੋਇਆਂ ਬੈਲਜੀਅਮ ਦੀ ਟੀਮ ਨੂੰ ਪੂਰੇ ਮੈਚ ਦੌਰਾਨ ਪਛਾੜ  ਰੱਖਿਆ ਅੱਧ ਸਮੇਂ ਤੋਂ ਪਹਿਲਾਂ ਤੱਕ ਇਟਲੀ 2 = 0 ਨਾਲ ਅੱਗੇ ਚੱਲ ਰਿਹਾ ਸੀ ਪਰ ਅੱਧ ਸਮੇ ਤੋ ਪਹਿਲਾ  ਬੈਲਜੀਅਮ ਟੀਮ ਨੇ ਗੋਲ ਕਰਕੇ ਮੁਕਾਬਲੇ ਹੋਰ ਰੌਚਕ ਬਣਾਇਆ ਫਾਈਨਲ ਤੱਕ ਪਹੁੱਚਣ ਲਈ ਇਟਲੀ ਨੂੰ ਸੈਮੀਫਾਈਨਲ ਮੁਕਾਬਲੇ ਵਿਚ ਸਪੇਨ ਵਰਗੀ ਸ਼ਕਤੀਸ਼ਾਲੀ ਟੀਮ ਨੂੰ ਹਰਾਉਣਾ ਪਵੇਗਾ ਨੌਜਵਾਨ ਖਿਡਾਰੀਆਂ ਨਾਲ ਭਰੀ ਪਈ ਇਟਲੀ ਟੀਮ ਖੇਡ ਪ੍ਰੇਮੀਆ ਨੂੰ ਵੰਡੀਆਂ ਓਮੀਦਾ ਹਨ |

ਯੂਰਪ ਦੇ ਪ੍ਰਸਿੱਧ ਕੁਮੈਂਟਟਰ ਨਰਿੰਦਰ ਸਿੰਘ ਤਾਜਪੁਰੀ ਨੂੰ ਸਦਮਾ ਮਾਤਾ ਦਾ ਦਿਹਾਂਤ

Image
                    5 ਜੁਲਾਈ ਸੋਮਵਾਰ ਨੂੰ ਹੋਵੇਗੀ ਅੰਤਿਮ ਅਰਦਾਸ  ਮਿਲਾਨ ਇਟਲੀ 2 ਜੁਲਾਈ (ਸਾਬੀ ਚੀਨੀਆ) ਇਟਲੀ ਸਮੇਤ ਯੂਰਪ ਦੇ ਕਬੱਡੀ ਕੱਪਾਂ ਦੀ ਸਾ਼ਨ ਕੁਮੈਂਟਟਰ ਨਰਿੰਦਰ ਸਿੰਘ ਤਾਜਪੁਰੀ ਦੇ ਮਾਤਾ ਸਰਦਾਰਨੀ ਸੁਰਿੰਦਰ ਕੌਰ ਸਿੱਧੂ (86) ਪਿਛਲੇ ਦਿਨੀ ਅਕਾਲ ਪੁਰਖ ਦੁਆਰਾ ਬਖਸਿ਼ਸ਼ ਕੀਤੀ ਸਵਾਸਾਂ ਦੀ ਪੂੰਜੀ ਤਿਆਗ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਮਾਤਾ ਸੁਰਿੰਦਰ ਕੌਰ ਜੀ ਪਿਛਲੇ 14 ਸਾਲਾਂ ਤੋ ਇਟਲੀ ਵਿਚ ਹੀ ਰਹਿ ਰਹੇ ਸਨ ਤੇ ਉਨਾਂ ਦੇ ਅਕਾਲ ਚਲਾਣੇ ਇਟਲੀ ਦੀਆਂ ਵੱਖ ਵੱਖ ਖੇਡ ਕਲੱਬਾਂ ਸਮੇਤ ਸਿਆਸੀ ਤੇ ਗੈਰ ਸਿਆਸੀ ਸਖਸ਼ੀਅਤਾਂ ਵੱਲੋ ਨਰਿੰਦਰ ਸਿੰਘ ਤਾਜਪੁਰੀ ਹੁਣਾਂ ਨਾਲ ਗ੍ਹਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਿੱਧੂ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕਰਨ ਵਾਲਿਆ ਵਿਚ ਇਟਲੀ ਕਬੱਡੀ ਗਰੁੱਪ 2020 ਦੇ ਲੱਖੀ ਨਾਗਰਾ, ਰਾਜੂ ਰਾਮੂਵਾਲੀਆ, ਸੁਖਚੈਨ ਸਿੰਘ ਠੀਕਰੀਵਾਲ, ਹਰਕੀਤ ਸਿੰਘ ਮਾਧੋਝੰਡਾ, ਹਰਪ੍ਰੀਤ ਸਿੰਘ ਜੀਰ੍ਹਾ, ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ, ਕਬੱਡੀ ਖਿਡਾਰੀ ਜੱਗਾ ਖਾਨੋਵਾਲੀਆਂ, ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ, ਲਖਵਿੰਦਰ ਸਿੰਘ ਡੋਗਰਾਵਾਲ, ਅਜੀਤ ਸਿੰਘ ਥਿੰਦ (ਕਵੀਸ਼ਰ) ਚੜਦੀ ਕਲ੍ਹਾ ਸਪੋਰਟਸ ਕਲੱਬ ਲਵੀਨੀੳ, ਬੱਬੂ ਜਲੰਧਰੀ, ਸੰਤੋਖ ਸਿੰਘ ਲਾਲੀ, ਅਨਿਲ ਕੁਮਾਰ ਸ਼ਰਮਾ, ਬਹੁਤ ਸਾਰੀਆਂ ਸ਼ਖਸ਼ੀਅਤਾ ਦੇ ਨਾ ਜਿਕਰਯੋਗ ਹਨ | ਉਨਾਂ ਦੀ ਅੰਤਿਮ ...