ਸੁਖਵੰਤ ਸਿੰਘ ਪੱਡਾ ਐਨ,ਆਰ,ਆਈ ਸਭਾ ਜਰਮਨ ਦੇ ਪ੍ਰਧਾਨ ਨਿਯੁਕਤ

      ਐਨ,ਆਰ,ਆਈਜ਼ ਦੀਆਂ ਜਮੀਨਾਂ ਤੇ ਹੋਏ ਨਜਾਇਜ਼ ਕਬਜ਼ੇ 

ਮਿਲਾਨ ਇਟਲੀ 29 ਜੁਲਾਈ (ਸਾਬੀ ਚੀਨੀਆ) 2017 ਦੀਆਂ ਵਿਧਾਨ ਸਭਾ ਚੌਣਾਂ ਵਿਚ ਕਪੂਰਥਲਾ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਸ ਸੁਖਵੰਤ ਸਿੰਘ ਪੱਡਾ ਨੂੰ ਐਨ,ਆਰ,ਆਈ ਸਭਾ ਪੰਜਾਬ ਦੇ ਪ੍ਰਧਾਨ ਕ੍ਰਿਪਾਲ ਸਿੰਘ ਸਹੋਤਾ ਨੇ ਆਪਣੇ ਅਧਿਕਾਰਾਂ ਦੀ ਵਰਤੋ ਕਰਦੇ ਐਨ ,ਆਰ, ਆਈ ਸਭਾ ਜਰਮਨ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ  ਦੱਸਣਯੋਗ ਹੈ ਕਿ ਜਿੱਥੇ ਸੁਖਵੰਤ ਪੱਡਾ ਦਾ ਜਰਮਨ ਦੇ ਹੋਟਲ ਕਾਰੋਬਾਰ ਵਿਚ ਵੱਡਾ ਨਾਂ ਹੈ| ਉਥੇ ਪੰਜਾਬ ਦੀ ਸਿਆਸੀ ਨਬਜ਼ ਨੂੰ ਵੀ ਚੰਗੀ ਤਰ੍ਹਾ ਪਹਿਛਾਣ ਦੇ ਹਨ। ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦਾ ਸਾਥ ਮਾਣ ਚੁੱਕੇ ਪੱਡਾ ਪਰਿਵਾਰ ਨੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋ ਟਿਕਟ ਨਾ ਮਿਲਣ ਦੇ ਵਿਰੋਧ ਵਜੋ ਕਾਂਗਰਸ ਦਾ ਸਾਥ ਛੱਡ ਦਿੱਤਾ ਸੀ|  



                     


       ਕ੍ਰਿਪਾਲ ਸਿੰਘ ਸਹੋਤਾ                                           ਸੁਖਵੰਤ ਸਿੰਘ ਪੱਡਾ 

ਸੈਕੜੇ ਗਰੀਬ ਬੱਚੀਆਂ ਦੇ ਵਿਆਹ ਕਰਵਾਉਣ ਵਾਲੇ ਸ, ਪੱਡਾ ਅਤੇ ਉਨਾਂ ਦੀ ਪਤਨੀ ਗੁਰਜੀਤ ਕੌਰ ਪੱਡਾ ਵਿਦੇਸ਼ਾਂ ਵਿਚ ਵੀ ਪੰਜਾਬੀਆਂ ਦੀ ਹਰ ਸੰਭਵ ਮਦਦ ਕਰਦੇ ਹਨ ਆਪਣੀ ਨਿਯੁਕਤੀ ਤੋ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆ ਸ, ਪੱਡਾ ਨੇ ਆਖਿਆ ਕਿ ਜਰਮਨ ਵਿਚ ਰਹਿੰਦੇ ਬਹੁਤ ਸਾਰੇ ਪੰਜਾਬੀਆਂ ਦੀਆਂ ਜਮੀਨਾਂ ਤੇ ਲੋਕਾਂ ਨੇ ਨਜਾਇਜ਼ ਕਬਜੇ ਕੀਤੇ ਹੋਏ ਹਨ ਜਿੰਨਾਂ ਦੀ ਸਰਕਾਰੀ ਦਫਤਰਾਂ ਵਿਚ ਸੁਣਵਾਈ ਵੀ ਨਹੀ ਹੋ ਰਹੀ। ਉਹ ਆਪਣੇ ਕਾਰਜ ਕਾਲ ਦੌਰਾਨ ਕ੍ਰਿਪਾਲ ਸਿੰਘ ਸਹੋਤਾ ਦੇ ਸਹਿਯੋਗ ਨਾਲ ਜਰਮਨ ਵਿਚ ਰਹਿੰਦੇ ਪੰਜਾਬੀਆਂ ਨੂੰ ਇਨਸਾਫ ਜਰੂਰ ਦਿਵਾਉਣਗੇ। ਯੂਰਪ ਦੇ ਵੱਖ ਵੱਖ ਦੇਸ਼ਾਂ ਨਾਲ ਸਬੰਧਤ ਆਗੂਆਂ ਵੱਲੋ ਸ, ਪੱਡਾ ਦੀ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ।

Comments