ਮਾਰਕੇ (ਇਟਲੀ) ਚੋ ਮਨਾਇਆ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ
ਮਿਲਾਨ ਇਟਲੀ 22 ਅਕਤੂਬਰ (ਸਾਬੀ ਚੀਨੀਆ) ਇਟਲੀ ਦੇ ਸ਼ਹਿਰ ਮਾਰਕੇ ਦੀਆਂ ਸੰਗਤਾਂ ਵੱਲੋ ਧਾਰਮਿਕ ਗ੍ਰੰਥ ਰਮਾਇਣ ਦੇ ਰਚਨਾਤਮਿਕ ਭਗਵਾਨ ਰਿਸ਼ੀ ਵਾਲਮੀਕਿ ਜੀ ਦਾ ਅਵਤਾਰ ਦਿਹਾੜਾ ਭਗਵਾਨ ਵਾਲਮੀਕਿ ਸਭਾ ਮਾਰਕੇ ਦੇ ਸਹਿਯੋਗ ਨਾਲ ਚੈਸਾਪੋਲੰਬੋ ਕੋਲਫਾਨੋ (ਮਾਰਕੇ) ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਰਹੀਮਪੁਰ ਡੇਰੇ ਦੇ ਗੱਦੀ ਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਵੀ ਉਚੇਚੇ ਤੌਰ ਤੇ ਪੁੱਜੇ ਜਿੰਨ੍ਹਾ ਆਪਣੇ ਪ੍ਰਵਚਨਾਂ ਨਾਲ ਆਏ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਉਪਰੰਤ ਯੌਰਪ ਦੀਆਂ ਵੱਖ ਵੱਖ ਵਾਲਮੀਕਿ ਸਭਾਵਾਂ ਤੋ ਪੁੱਜੇ ਆਗੂਆਂ ਦਾ ਸਨਮਾਨ੍ਹ ਕੀਤਾ ਗਿਆ | ਵੀਰ ਅਜੇ ਔਜਲਾ ਅਤੇ ਸੋਨੂੰ ਖਹਿਰਾ ਨੇ ਵੀ ਹਾਜਰੀਆਂ ਭਰਦੇ ਭਗਵਾਨ ਵਾਲਮੀਕਿ ਦਾ ਗੁਣਗਾਨ ਕੀਤਾ ਸਮਾਗਮ ਦੀ ਸਮਾਪਤੀ ਦੌਰਾਨ ਇਕੱਕਤਰ ਹੋਏ ਸੇਵਾਦਾਰ, ਫੋਟੋ ਸਾਬੀ ਚੀਨੀਆ