ਕੈਂਥ ਇੰਟਰਪ੍ਰਾਈਜ਼ਜ਼ ਇਟਲੀ ਵੱਲੋਂ ਪੰਜਾਬ ਦੇ ਉੱਘੇ ਬਹੁਜਨ ਚਿੰਤਕ ਭਗਵਾਨ ਸਿੰਘ ਚੌਹਾਨ ਦਾ ਇਟਲੀ ਵਿਖੇ ਵਿਸੇ਼ਸ ਸਨਮਾਨ

                 * ਭਗਵਾਨ ਸਿੰਘ ਚੌਹਾਨ ਬਹੁਜਨ ਸਮਾਜ ਦੀ ਹਨ ਰੀੜ ਦੀ ਹੱਡੀ:-ਕੈਂਥ ਇੰਟਰਪ੍ਰਾਈਜ਼ਜ਼ ਇਟਲੀ*


ਰੋਮ(ਬਿਊਰੋ)ਇਟਲੀ ਦੇ ਸੂਬੇ ਲਾਸੀਓ ਦੇ ਜਿ਼ਲ੍ਹਾ ਲਾਤੀਨਾ ਅਧੀਨ ਪੈਂਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਭਾਰਤੀ ਭਾਈਚਾਰੇ ਦੀ ਸੇਵਾ ਵਿੱਚ ਹਾਜ਼ਰ "ਕੈਂਥ ਇੰਟਰਪ੍ਰਾਈਜ਼ਜ਼ ਇਟਲੀ"ਵੱਲੋਂ ਭਾਰਤ ਪੰਜਾਬ ਦੀ ਧਰਤੀ ਤੋਂ ਵਿਸੇ਼ਸ ਯੂਰਪ ਫੇਰੀ ਉੱਤੇ ਆਏ ਪੰਜਾਬ ਦੇ ਪ੍ਰਸਿੱਧ ਬਹੁਜਨ ਚਿੰਤਕ ਭਗਵਾਨ ਸਿੰਘ ਚੌਹਾਨ ਇੰਚਾਰਜ ਬਸਪਾ ਪੰਜਾਬ ਦਾ ਸਬਾਊਦੀਆ ਵਿਖੇ ਵਿਸੇ਼ਸ ਸਨਮਾਨ ਕੀਤਾ ਗਿਆ।ਇਸ ਮੌਕੇ ਭਗਵਾਨ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਵਿਦੇਸਾਂ ਵਿੱਚ ਆਕੇ ਕਾਮਯਾਬੀ ਦੇ ਝੰਡੇ ਬੁਲੰਦ ਕਰਨੇ ਕੋਈ ਸੌਖੀ ਗੱਲ ਨਹੀਂ ਪਰ ਜਿਹੜੇ ਭਾਰਤੀ ਵਿਦੇਸ਼ਾਂ ਵਿੱਚ ਆਕੇ ਹੱਡ ਭੰਨਵੀਂ ਮਿਹਨਤ ਮੁਸ਼ਕਤ ਨਾਲ ਇਤਿਹਾਸ ਸਿਰਜਦੇ ਹਨ ਉਹ ਸਮੁੱਚੇ ਭਾਈਚਾਰੇ ਲਈ ਮਾਣ ਦਾ ਸਵੱਬ ਹੁੰਦੇ ਹਨ। ਇਸ ਮੌਕੇ "ਕੈਂਥ ਇੰਟਰਪ੍ਰਾਈਜ਼ਜ਼ ਇਟਲੀ" ਦੇ ਗੁਰਦੀਪ ਅਜੈ ਬਹਾਰ ਕੈਂਥ ਨੇ ਕਿਹਾ ਕਿ ਭਗਵਾਨ ਸਿੰਘ ਚੌਹਾਨ ਵਰਗੇ ਆਗੂਆਂ ਦੀ ਬਹੁਜਨ ਸਮਾਜ ਨੂੰ ਬਹੁਤ ਲੋੜ ਹੈ ਜੇਕਰ ਪੰਜਾਬ ਵਿੱਚ ਹੋਰ ਵੀ ਆਗੂ ਇਹਨਾਂ ਵਾਂਗਰ ਦਿਲੋਂ ਬਹੁਜਨ ਸਮਾਜ ਨੂੰ ਜਾਗਰੂਕ ਕਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਕਾਣੀ ਵੰਡਬਾਦ ਜੜ੍ਹੋਂ ਖਤਮ ਹੋ ਜਾਵੇਗੀ ।ਚੌਹਾਨ ਹੁਰੀ ਬਹੁਜਨ ਸਮਾਜ ਦੀ ਰੀੜ ਦੀ ਹੱਡੀ ਹਨ ਜਿਹੜੇ ਕਿ ਪਿਛਲੇ 3 ਤੋਂ ਵੀ ਵਧੇਰੇ ਦਹਾਕਿਆਂ ਤੋਂ ਬਿਨ੍ਹਾਂ ਰੁੱਕੇ,ਬਿਨ੍ਹਾਂ ਝੁੱਕੇ ਸਮਾਜ ਲਈ ਦਿਨ-ਰਾਤ ਇੱਕ ਕਰ ਰਹੇ ਹਨ ।ਅਜਿਹੀ ਸਖ਼ਸੀਅਤ ਨੂੰ ਸਨਮਾਨਿਤ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ।ਇਸ ਮੌਕੇ ਗਿਆਨੀ ਮਨਜੀਤ ਸਿੰਘ ਭਟੋਆ ਭੀਣ,ਬਲਬੀਰ ਬੱਧਣ ਕਾਸਾਬਾਦ,ਸੰਤੋਖ ਮਹਿੰਮੀ,ਰਾਮ ਆਸਰਾ,ਚਮਨ ਭੱਟੀ  ਆਦਿ ਸਮਾਜ ਸੇਵਕਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਬਹੁਜਨ ਸਮਾਜ ਨੂੰ ਸਹੀ ਦਿਸ਼ਾ ਨਿਰਦੇਸ਼ ਬਾਬਤ ਭਗਵਾਨ ਸਿੰਘ ਚੌਹਾਨ ਵਰਗੇ ਸੁਲਝੇ ਹੋਏ ਆਗੂਆਂ ਦਾ ਯੂਰਪ ਆਉਣਾ ਬਹੁਤ ਲਾਜ਼ਮੀ ਹੈ ।ਭਗਵਾਨ ਸਿੰਘ ਚੌਰਾਨ ਇਸ ਜਿੰਮੇਵਾਰੀ ਨੂੰ ਸਮਝਦੇ ਯੂਰਪ  ਫੇਰੀ ਉੱਤੇ ਆਏ ਇਸ ਉਦਮ ਲਈ ਉਹ ਚੌਹਾਨ ਹੁਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਉਚੇਚਾ ਧੰਨਵਾਦ ਕਰਦੇ ਹਨ।ਇਸ ਸਨਮਾਨ ਮੌਕੇ ਨੰਦ ਕਿਸੌਰ,ਕੁਲਵੰਤ ਗੁਣਾਚੌਰ,ਮਨੋਹਰ ਧੰਨੋਵਾਲ,ਬਿੱਟੂ ਕਰੀਹਾ,ਰਵੀ ਲੁਧਿਆਣਾ ਆਦਿ ਪਤਵੰਤੇ ਮੌਜੂਦ ਸਨ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ