Posts

Showing posts from May, 2021

ਜੱਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੂੰ ਪੀ.ਏ.ਸੀ ਦਾ ਮੈਂਬਰ ਨਿਯੁਕਤ ਕਰਨ ਤੇ ਐਨ.ਆਰ.ਆਈ ਵਿੰਗ ਇਟਲੀ ਵੱਲੋਂ ਖੁਸ਼ੀ ਦਾ ਪ੍ਰਗਟਾਵਾ

Image
  ਮਿਲਾਨ ਇਟਲੀ 27 ਮਈ (ਸਾਬੀ ਚੀਨੀਆ ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀ. ਆਗੂ ਅਤੇ ਕਪੂਰਥਲਾ ਤੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ  ਜੱਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਪੀ.ਏ.ਸੀ ਦਾ ਮੈਂਬਰ ਨਿਯੁਕਤ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਐਨ ਆਰ ਆਈ  ਇਟਲੀ ਦੇ  ਪ੍ਰਧਾਨ ਜਗਵੰਤ ਸਿੰਘ ਲਹਿਰਾ, ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲ ,ਸੀਨੀਅਰ ਮੀਤ ਪ੍ਰਧਾਨ ਗੂਰਚਰਨ ਸਿੰਘ ਭੂੰਗਰਨੀ, ਸੀਨੀ ਆਗੂ ਸੁਖਜਿੰਦਰ ਸਿੰਘ ਕਾਲਰੂ , ਸ. ਅਜੀਤ ਸਿੰਘ ਥਿੰਦ .ਸ੍ਰੀ ਦਲਬੀਰ ਭੱਟੀ, ਜਨਰਲ ਸਕੱਤਰ ਜਗਜੀਤ ਸਿੰਘ,  ਜਨਰਲ ਸਕੱਤਰ ਹਰਦੀਪ ਸਿੰਘ ਬੋਦਲ, ਜਸਵਿੰਦਰ ਸਿੰਘ ਭਗਤ ਮਾਜਰਾ ਆਦਿ ਨੇ ਆਦਿ ਆਗੂਆਂ ਨੇ  ਜਥੇਦਾਰ ਡੋਗਰਾਂਵਾਲ ਅਤੇ ਓੁਨਾ ਦੇ ਇਟਲੀ ਰਹਿੰਦੇ ਪੁੱਤਰਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦੇ ਹੋਏ ਕਿਹਾ  ਕਿ  ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਨੂੰ  ਮਾਣ ਸਤਿਕਾਰ ਅਤੇ ਜਿੰਮੇਵਾਰੀ ਦੇਕੇ ਨਿਵਾਜਿਆ ਹੈ, ਇਹਨਾਂ ਆਗੂਆਂ ਨੇ ਜਥੇਦਾਰ ਡੋਗਰਾਂਵਾਲ ਨੂੰ ਪੀ.ਏ.ਸੀ ਦਾ ਮੈਂਬਰ ਨਿਯੁਕਤ ਕਰਨ ਤੇ  ਪਾਰਟੀ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਇਕ ਟਕਸਾਲੀ ਆਗੂ ਨੂੰ ਅਹਿਮ ਜਿੰਮੇਵਾਰੀ ਦੇਕੇ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ  ਹੈ ਦੱਸਣਯੋਗ ਹੈ ਕਿ ਪਿਛਲੇ ਸਾਲ 2020 ਵਿਚ ਜਦੋ ਇਟਲੀ ਵਿਚ ਕੱਚੇ ਵਰਕ...

ਗੁਰੂ ਤੇਗ ਬਹੁਾਦਰ ਸਾਹਿਬ ਦੇ ਦਿਹਾੜੇ ਨੂੰ ਸਮਰਪਿਤ ਲਵੀਨੀੳ ਵਿਖੇ ਧਾਰਮਿਕ ਸਮਾਗਮ 30 ਨੂੰ

Image
ਗੁਰੂ ਤੇਗ ਬਹੁਾਦਰ ਸਾਹਿਬ ਦੇ ਦਿਹਾੜੇ ਨੂੰ ਸਮਰਪਿਤ ਲਵੀਨੀੳ  ਵਿਖੇ ਧਾਰਮਿਕ ਸਮਾਗਮ 30 ਨੂੰ  ਮਿਲਾਨ ਇਟਲੀ 25 ਮਈ (ਸਾਬੀ ਚੀਨੀਆ) ਨੌਵੀ ਪਾਤਸ਼ਾਹੀ ਹਿੰਦ ਦੀ ਚਾਦਰ ਗੁਰੂ ਤੇਗ ਬਹੁਾਦਰ ਸਾਹਿਬ ਦੇ 400 ਸਾਲਾਂ ਆਗਮਨ ਪੂਰਵ ਦਿਹਾੜੇ ਨੂੰ ਮੁੱਖ ਰੱਖਕੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ (ਰੋਮ) ਵਿਖੇ ਇਕ ਵਿਸ਼ਾਲ ਧਾਰਮਿਕ ਸਮਾਗਮ 30 ਮਈ ਨੂੰ ਕਰਵਾਇਆ ਜਾਵੇਗਾ । ਪ੍ਰਬੰਧਕ ਕਮੇਟੀ ਵੱਲੋ ਪਹਿਲਾ ਤੋ ਮਿੱਥੇ ਹੋਏ ਸਮਾਗਮ ਨੂੰ ਇਟਲੀ ਵਿਚ ਕਰੋਨਾ ਦਾ ਪ੍ਰਕੋਪ ਵੱਧਣ ਕਾਰਨ ਕੁਝ ਸਮੇ ਲਈ ਅੱਗੇ ਪਾ ਦਿੱਤਾ ਗਿਆ ਸੀ ਤੇ ਹੁਣ ਮੁੜ ਤੋ ਤਿਆਰੀਆਂ ਆਰੰਭ ਕਰਕੇ ਇਸ ਸਮਾਗਮ ਨੂੰ 30 ਮਈ ਵਾਲੇ ਦਿਨ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਣਾ ਕੀਤਾ ਗਿਆ ਹੈ , ਇਸ ਸਬੰਧੀ 28 ਤਰੀਕ ਨੂੰ ਸ੍ਰੀ ਆਖੰਠ ਪਾਠ ਸਾਹਿਬ ਆਰੰਭ ਹੋਣਗੇ ਜਿੰਨਾਂ ਦੇ ਭੋਗ 30 ਮਈ ਨੂੰ ਪੁਵਾਏ ਜਾਣਗੇ ਉਪਰੰਤ ਖੁੱਲੇ ਦੀਵਾਨ ਹਾਲ ਸਜਾਏ ਜਾਣਗੇ ਇਸ ਮੌਕੇ ਹਾਜੂਰੀ ਰਾਗੀ ਜੱਥੇ ਵਲੋ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਜਾਵੇਗਾ ਤੇ ਗੁਰੂ ਕਿ ਲੰਗਰ ਅਤੁੱਟ ਵਰਤਾਏ ਜਾਣਗੇ ਪ੍ਰਬੰਧਕ ਕਮੇਟੀ ਨੂੰ ਸਮੁਹ੍ਹ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਹਾਜਰੀ ਭਰਨ ਦਾ ਸੱਦਾ ਦਿੰਦੇ ਹੋਏ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਆਖਿਆ ਗਿਆ ਹੈ।

ਇਟਲੀ ਦੇ ਗੁਰਦੁਆਰਿਆਂ ਵਿਚ ਮੁੜ ਜੁੜਨ ਲੱਗੀਆਂ ਸੰਗਤਾਂ

Image
ਮਿਲਾਨ ਇਟਲੀ  19 ਮਈ ( ਸਾਬੀ ਚੀਨੀਆ )  ਇਟਲੀ ਸਰਕਾਰ ਵਲੋਂ ਕੋਵਿਡ ਨਿਯਮਾਂ ਵਿੱਚ ਕੀਤੀ ਤਬਦੀਲੀ ਤੋ ਬਾਅਦ ਦੂਜੇ ਸੂਬਿਆ ਵਾਂਗ ਪੂਲੀਯਾ ਸੂਬੇ ਦੇ ਦੀਆਂ ਗੁਰਦੁਆਰਿਆਂ ਪ੍ਰਬੰਧਕ ਕਮੇਟੀਆਂ ਵਲੋ ਨਵੇਂ ਪ੍ਰੋਗਰਾਮ ਉਲੀਕਣੇ ਸ਼ੁਰੂ ਕਰ ਦਿੱਤੇ ਹਨ। ਗੁਰਦੁਆਰਾ ਗੁਰੂ ਨਾਨਕ ਦਰਬਾਰ ਫੌਜਾ ਦੀਆਂ ਸੰਗਤਾਂ ਵਲੋ ਕੋਈ ਇਕ ਸਾਲ ਬਾਅਦ ਨਿਸ਼ਾਨ ਸਾਹਿਬ ਚੜਾਓੁਣ ਤੋ ਬਾਅਦ ਪ੍ਰੈਸ ਨਾਲ ਗੱਲਬਾਤ ਕਰਿਦਆ ਕ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਅਤੇ ਗ੍ਰੰਥੀ ਸਰਦਾਰ ਅਮਰਜੀਤ ਸਿੰਘ  ਨੇ  ਦੱਸਿਆ 16 ਮਈ ਐਤਵਾਰ ਤੋਂ  ਸੰਗਤਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਸਾਹਿਬ ਮੁੜ ਤੋਂ ਖੋਲ੍ਹ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਲੱਗਭਗ ਪਿਛਲੇ ਇੱਕ ਸਾਲ ਤੋਂ  ਬੰਦ ਰਹਿਣ ਤੋਂ ਬਾਅਦ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਦੇ  ਨਾਲ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਨ੍ਹਾਂ ਨੇ ਨਿਮਰਤਾ ਸਹਿਤ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ  ਕਿ ਸੁਰੱਖਿਆ ਨਿਯਮਾਂ ਨੂੰ ਯਕੀਨੀ ਬਣਾਉਂਦੇ ਹੋਏ  ਮਾਸਿਕ ਪਹਿਨ ਕੇ ਗੁਰਦੁਆਰਾ ਸਾਹਿਬ ਆਉਣਾ ਹੈ ਤਾਂ ਜੋ ਗੁਰੂ ਕੀ ਗੋਦ ਦੇ ਨਿੱਘ ਦੇ ਨਾਲ - ਨਾਲ  ਵਿਅਕਤੀਗਤ ਸੁਰੱਖਿਆ ਨੂੰ ਯਕੀਨੀ  ਬਣਾਇਆ ਜਾ ਸਕੇ। ਦੱਸਣਯੋਗ ਹੈ ਕਿ ਕਰੋਨਾ ਮਹਾਮਾਰੀ ਦੇ ਕਾਰਨ ਪਿਛਲੇ ਇਕ ਸਾਲ ਹਰ ਰੋਜ ਨਿੱਤ ਨੇਮ ਤਾਂ ਹੋ ਰਹੇ ਨੇ ਪਰ ਸੰਗਤਾਂ ਦੇ ਆਉਣ ਤੇ ਪਾਬੰਦੀ ਲੱਗੀ ਹੋਈ ਸੀ 

ਗੁਰੂ ਮਾਨਿੳ ਗ੍ਰੰਥ ਸੇਵਾ ਸੁਸਾਇਟੀ ਇਟਲੀ ਨੇ ਸਿੱਖ ਨੌਜਵਾਨ ਦੀ ਮਦਦ ਲਈ ਹੱਥ ਵਧਾਇਆ

Image
  ਮਿਲਾਨ ਇਟਲੀ 15 ਮਈ (ਸਾਬੀ ਚੀਨੀਆ) ਰਾਜਸਥਾਨ ਦੇ ਭਰਤਪੁਰ ਜਿਲ੍ਹੇ ਦੇ ਪਿੰਡ ਸੀਕਰੀ ਵਿਚ ਕੱਟਮਾਰ ਦਾ ਸਿ਼ਕਾਰ ਹੋਏ ਸਿੱਖ ਨੌਜਵਾਨ ਦੀ ਆਰਥਿਕ ਮਦਦ ਲਈ ਹੱਥ ਵਧਾਉਦੇ ਹੋਏ ਗੁਰੂ ਮਾਨਿੳ ਗ੍ਰੰਥ ਸੇਵਾ ਸੁਸਾਇਟੀ ਇਟਲੀ ਨੇ ਇਸ ਨੌਜਵਾਨ ਨੂੰ 10 ਹਜਾਰ ਰੁਪਏ ਆਰਥਿਕ ਮਦਦ ਦੇਣ ਦਾ ਐਲਾਨ ਕਰਦਿਆ ਸਿੱਖ ਜੰਥੇਬੰਦੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਨੂੰ ਅਪੀਲ ਕੀਤੀ ਹੈ ਕਿ ਹੋਰ ਸੇਵਾਵਾਂ ਨਿਭਾਉਣ ਦੇ ਨਾਲ ਸਿੱਖ ਬੱਚਿਆ ਅਤੇ ਨੌਜਵਾਨਾਂ ਦੀ ਆਰਥਿਕ ਮਦਦ ਲਈ ਵੀ ਜਰੂਰ ਅੱਗੇ ਆਉਣ ਤਾ ਜੋ ਉਨਾਂਨੂੰ ਕੁਰਾਹ੍ਹੇ ਪੈਣ ਤੋ ਰੋਕਿਆ ਜਾ ਸਕੇ ਸੁਸਾਇਟੀ ਦੇ ਅਹੁੱਦੇਦਾਰਾਂ ਨੇ ਆਖਿਆ ਕਿ ਸਿੱਖ ਜੱਥੇਬੰਦੀਆਂ ਜਿੱਥੇ ਹਰ ਲੋੜਵੰਦ ਵਿਅਕਤੀ ਦੀ ਮਦਦ ਲਈ ਸੇਵਾ ਕਰਦੀਆ ਹਨ ਉਥੇ ਜਰੂਰਤ ਮੰਦ ਸਿੱਖਾਂ ਬੱਚਿਆ ਦੀ ਪੜਾਈ ਅਤੇ ਨੌਜਵਾਨਾਂ ਨੂੰ ਰੋਜਗਾਰ ਮੁੱਹਈਆਂ ਕਰਵਾਉਣ ਵੱਲ ਵੀ ਧਿਆਨ ਜਰੂਰ ਦੇਣ ਦੱਸਣਯੋਗ ਹੈ ਕਿ ਪਿਛਲੇ ਦਿਨੀ ਰਾਜਸਥਾਨ ਵਿਚ ਕੁਝ ਵਿਅਕਤੀ ਵੱਲੋ ਇਕ ਸਿੱਖ ਨੌਜਵਾਨ ਦੀ ਕੇਸਾਂ ਤੋ ਫੜਕੇ ਬੜੀ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਗਈ ਸੀ ਇਸ ਕੁੱਟਮਾਰ ਦੀ ਵੀਡੀੳ ਸ਼ੋਸ਼ਲ ਮੀਡੀਏ ਤੇ ਵਾਇਰਲ ਹੋਣ ਤੋ ਬਾਅਦ ਸਿੱਖਾਂ ਵਿਚ ਰੋਸ ਪਾਇਆ ਗਿਆ ਹੈ

ਇਟਲੀ ਦੇ ਗੁਰਦੁਆਰਾ ਸਾਹਿਬ ਵਿਚ ਅਕਾਲ ਪੁਰਖ ਦੀ ਅਜਿਹੀ ਕਲ੍ਹਾ ਵਰਤੀ ਕਿ ਕਰੋਨਾ ਵਾਇਰਸ ਦੀਆ ਸਾਰੀਆਂ ਰਿਪੋਰਟਾਂ ਨੈਗਟਿਵ ਆ ਗਈਆ

Image
 ਮਿਲਾਨ ਇਟਲੀ 15 ਮਈ (ਸਾਬੀ ਚੀਨੀਆ) ਭਾਰਤ ਵਿਚ ਕਰੋਨਾ ਮਹ੍ਹਾਮਾਰੀ ਦਾ ਕਰੋਪ ਵੱਧਣ ਤੋ ਬਾਅਦ ਇਟਾਲੀਅਨ ਮੀਡੀਏ ਵਿਚ ਪ੍ਰਕਾਸਿ਼ਤ ਹੋਈਆਂ ਖਬਰਾਂ ਨੇ ਅਜਿਹਾ ਅਸਰ ਵੇਖਿਆ ਕਿ ਸਥਾਨਿਕ ਪ੍ਰਸ਼ਾਸ਼ਨ ਵੱਲੋ ਫ੍ਰੀ ਕਰੋਨਾ ਟੈਸਟ ਕੈਂਪ ਦੇ ਨਾਂ ਤੇ ਚਲਾਏ ਮਿਸ਼ਨ ਨੇ ਰੋਮ ਅਤੇ ਆਸ ਪਾਸ ਦੇ ਇਲਾਕਿਆ ਵਿਚ ਰਹਿੰਦੇ ਭਾਰਤੀਆਂ (ਖਾਸ ਕਰਕੇ ਸਿੱਖਾਂ) ਦੀਆਂ ਨੀਂਦਰਾਂ ਹਰਾਮ ਕਰ ਦਿੱਤੀਆ ਸਨ। ਸ਼ਾਇਦ ਸਥਾਨਿਕ ਪ੍ਰਸ਼ਾਸ਼ਨ ਨੂੰ ਵਹਿਮ ਹੋ ਗਿਆ ਸੀ ਕਿ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਕਰੋਨਾ ਵਾਇਰਸ ਹੋ ਚੁਕੱਾ ਹੈ  ਜੋ ਇਟਾਲੀਅਨ ਲੋਕਾਂ ਲਈ ਖਤਰਾਂ ਬਣ ਚੁੱਕੇ ਹਨ । ਜਦ ਉਨਾਂ ਇਟਲੀ ਦੇ ਗੁਰਦੁਆਰਾ ਗੋਬਿੰਦਰਸ ਸਾਹਿਬ ਲਵੀਨੀੳ ਵਿਖੇ ਫ੍ਰੀ ਕਰੋਨਾ ਟੈਸਟ ਕੀਤੇ ਤਾ 175 ਦੇ ਕਰੀਬ ਵਿਅਕਤੀਆਂ ਵਿਚੋ ਇਕ ਦੋ ਨੂੰ ਛੱਡਕੇ ਸਾਰੀਆਂ ਰਿਪੋਰਟਾਂ ਨੈਗਟਿਵ ਆਉਣ ਤੋ ਬਾਅਦ ਲੋਕਾਂ ਅਤੇ ਸਥਾਨਿਕ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਇਸੇ ਤਰ੍ਹਾ ਲਵੀਨੀੳ ਰੇਲਵੇ ਸ਼ਟੇਸ਼ਨ ਤੇ ਲੱਗੇ ਕੈਂਪ ਦੀਆਂ ਰਿਪੋਰਟਾਂ ਆਉਣ ਤੋ ਡਾਂਕਟਰੀ ਟੀਮ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਸ ਇਲਾਕੇ ਵਿਚ ਸਥਿਤੀ ਪੂਰੀ ਤਰ੍ਹਾ ਠੀਕ ਹੈ । ਉਨਾਂ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਿਆ ਆਖਿਆ ਕਰੋਨਾ ਨਾਲ ਨੱਜਿਠਣ ਲਈ ਸਮੇ ਸਮੇ ਸਿਰ ਛੈਕ ਅੱਪ ਜਰੂਰ ਕਰਵਾਉਦੇ ਰਹੋ। 

ਇਟਲੀ। ਸਿੱਖ ਸੰਗਤਾਂ ਪ੍ਰਸ਼ਾਸ਼ਨ ਨਾਲ ਸਹਿਯੋਗ ਤੇ ਸਹਿਮਤੀ ਜਰੂਰ ਬਣਾਉਣ , ਭਾਈ ਰਵਿੰਦਰਜੀਤ ਸਿੰਘ

Image
ਮਿਲਾਨ ਇਟਲੀ 2 ਮਈ (ਸਾਬੀ ਚੀਨੀਆ) ਦਿੱਲੀ ਤੋ ਰੋਮ ਪੁੱਜੇ ਭਾਰਤੀ ਜਹਾਜ ਤੇ ਲਾਤੀਨਾ ਜਿਲ੍ਹੇ ਦੇ ਇਕ ਪਿੰਡ ਵਿਚ 87 ਪੰਜਾਬੀ ਵਰਕਰਾਂ ਦੀਆਂ ਕਰੋਨਾ ਰਿਪੋਰਟਾਂ ਪਾਜੀਟਿਵ ਆਉਣ ਤੇ ਬਾਅਦ ਸਥਾਨਿਕ ਪ੍ਰਸ਼ਾਸ਼ਨ ਦੀ ਵੱਧਦੀ ਹਲਚਲ ਨੂੰ ਵੇਖਦਿਆ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ,ਦੇ ਪ੍ਰਧਾਨ ਭਾਈ ਰਵਿੰਦਰਜੀਤ ਸਿੰਘ ਨੇ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਪ੍ਰਸ਼ਾਸਨ ਦੀ ਹਰ ਸੰਭਵ ਮਦਦ ਤੇ ਸਹਿਯੋਗ ਦੇਣ ਦੀ ਅਪੀਲ ਕਰਦਿਆ ਆਖਿਆ ਹੈ ਕਿ ਇਸ ਦੌਰਾਨ ਇਟਾਲੀਅਨ ਮੀਡੀਏ ਦੇ ਰੱਵਈਏ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ ਤਾ ਜੋ ਕਿਸੇ ਵੀ ਅਨਹੋਣੀ ਤੋ ਬੱਚਿਆ ਜਾ ਸਕੇ ਭਾਈ ਸਾਹਿਬ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪੋ ਆਪਣੇ ਇਲਾਕਿਆ ਵਿਚ ਹਰ ਪੱਖ ਉੱਤੇ ਨਜਰ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ ਉਨਾਂ ਇਟਲੀ ਵਿਚ ਰਹਿੰਦੇ ਸਾਰੇ ਭਾਰਤੀਆਂ ਨੂੰ ਕਿਹਾ ਹੈ ਕਿ ਉਹ ਇਟਾਲੀਅਨ ਸਰਕਾਰ ਵੱਲੋ ਕਰੋਨਾ ਮਹ੍ਹਾਮਾਰੀ ਤੋ ਬਚਾਉ ਲਈ ਜਾਰੀ ਕੀਤੀਆ ਹਦਾਂਇਤਾਂ ਦੀ ਪਾਲਣਾ ਜਰੂਰ ਕਰਨ ਤਾ ਜੋ ਚੰਗੇ ਨਾਗਰਿਕ ਹੋਣ ਦੀ ਮਿਸਾਲ ਪੇਸ਼ ਕੀਤੀ ਜਾ ਸਕੇ ਪ੍ਰਸ਼ਾਸ਼ਨ ਅਨੁਸਾਰ ਕਈ ਭਾਰਤੀ ਲੋਕ ਸਰਕਾਰੀ ਹਦਾਂਇਤਾਂ ਦੀ ਪਾਲਣਾ ਬਿਲਕੁਲ ਨਹੀ ਕਰ ਰਹੇ ਜਿਸ ਕਰਕੇ ਉਨਾਂ ਦੀਆਂ ਮੁਸ਼ਕਲਾਂ ਵਧੀਆ ਹਨ। ਤੇ ਨੌਬਤ ਇੱਥੋ ਤੱਕ ਆ ਗਈ ਹੈ ਇਟਲੀ ਵਿਚ ਰਹਿੰਦੇ ਭਾਰਤੀ ਪ੍ਰਸ਼ਾਸਨ ਤੇ ਨਿਸ਼ਾਨੇ ਤੇ ਹਨ ਤੇ ਕਈ ਇਲਾਕਿਆ ਵਿਚ ਫ੍ਰਰੀ ਕੋਰਨਾ ਟੈਸਟ ਕੈਂਪ ਵੀ ਸਿਰਫ ਤੇ ਸਿਰਫ ਭਾਰਤੀਆ ਲਈ ਹੀ ਲੱਗ ਰਹੇ ਹਨ ...