ਗੁਰੂ ਤੇਗ ਬਹੁਾਦਰ ਸਾਹਿਬ ਦੇ ਦਿਹਾੜੇ ਨੂੰ ਸਮਰਪਿਤ ਲਵੀਨੀੳ ਵਿਖੇ ਧਾਰਮਿਕ ਸਮਾਗਮ 30 ਨੂੰ

ਗੁਰੂ ਤੇਗ ਬਹੁਾਦਰ ਸਾਹਿਬ ਦੇ ਦਿਹਾੜੇ ਨੂੰ ਸਮਰਪਿਤ ਲਵੀਨੀੳ ਵਿਖੇ ਧਾਰਮਿਕ ਸਮਾਗਮ 30 ਨੂੰ 


ਮਿਲਾਨ ਇਟਲੀ 25 ਮਈ (ਸਾਬੀ ਚੀਨੀਆ) ਨੌਵੀ ਪਾਤਸ਼ਾਹੀ ਹਿੰਦ ਦੀ ਚਾਦਰ ਗੁਰੂ ਤੇਗ ਬਹੁਾਦਰ ਸਾਹਿਬ ਦੇ 400 ਸਾਲਾਂ ਆਗਮਨ ਪੂਰਵ ਦਿਹਾੜੇ ਨੂੰ ਮੁੱਖ ਰੱਖਕੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ (ਰੋਮ) ਵਿਖੇ ਇਕ ਵਿਸ਼ਾਲ ਧਾਰਮਿਕ ਸਮਾਗਮ 30 ਮਈ ਨੂੰ ਕਰਵਾਇਆ ਜਾਵੇਗਾ । ਪ੍ਰਬੰਧਕ ਕਮੇਟੀ ਵੱਲੋ ਪਹਿਲਾ ਤੋ ਮਿੱਥੇ ਹੋਏ ਸਮਾਗਮ ਨੂੰ ਇਟਲੀ ਵਿਚ ਕਰੋਨਾ ਦਾ ਪ੍ਰਕੋਪ ਵੱਧਣ ਕਾਰਨ ਕੁਝ ਸਮੇ ਲਈ ਅੱਗੇ ਪਾ ਦਿੱਤਾ ਗਿਆ ਸੀ ਤੇ ਹੁਣ ਮੁੜ ਤੋ ਤਿਆਰੀਆਂ ਆਰੰਭ ਕਰਕੇ ਇਸ ਸਮਾਗਮ ਨੂੰ 30 ਮਈ ਵਾਲੇ ਦਿਨ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਣਾ ਕੀਤਾ ਗਿਆ ਹੈ , ਇਸ ਸਬੰਧੀ 28 ਤਰੀਕ ਨੂੰ ਸ੍ਰੀ ਆਖੰਠ ਪਾਠ ਸਾਹਿਬ ਆਰੰਭ ਹੋਣਗੇ ਜਿੰਨਾਂ ਦੇ ਭੋਗ 30 ਮਈ ਨੂੰ ਪੁਵਾਏ ਜਾਣਗੇ ਉਪਰੰਤ ਖੁੱਲੇ ਦੀਵਾਨ ਹਾਲ ਸਜਾਏ ਜਾਣਗੇ ਇਸ ਮੌਕੇ ਹਾਜੂਰੀ ਰਾਗੀ ਜੱਥੇ ਵਲੋ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਜਾਵੇਗਾ ਤੇ ਗੁਰੂ ਕਿ ਲੰਗਰ ਅਤੁੱਟ ਵਰਤਾਏ ਜਾਣਗੇ ਪ੍ਰਬੰਧਕ ਕਮੇਟੀ ਨੂੰ ਸਮੁਹ੍ਹ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਹਾਜਰੀ ਭਰਨ ਦਾ ਸੱਦਾ ਦਿੰਦੇ ਹੋਏ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਆਖਿਆ ਗਿਆ ਹੈ।

Comments