Posts

Showing posts from July, 2020

ਪੰਜਾਬੀ ਨੌਜਵਾਨ "ਰਾਣਾ ਚੰਦੀ, ਦੀ ਅਚਾਨਕ ਹੋਈ ਮੌਤ ਤੇ ਗਹ੍ਹਿਰੇ ਦੁੱਖ ਦਾ ਪ੍ਰਗਟਾਵਾ

Image
ਮਿਲਾਨ ਇਟਲੀ 26 ਜੁਲਾਈ (ਸਾਬੀ ਚੀਨੀਆ) ਇਟਲੀ ਤੋ "ਨਵਾਂ ਪਿੰਡ, (ਅਮ੍ਰਿਤਸਰ ) ਪ੍ਰਵਾਰ ਨੂੰ ਮਿਲਣ ਗਏ ਨੌਜਵਾਨ ਰਣਜੀਤ ਸਿੰਘ (ਰਾਣਾ ਚੰਦੀ ) ਨੇ ਕਦੇ ਨਹੀ ਸੋਚਿਆ ਹੋਣਾਂ ਕਿ ਉਸਨੇ ਮੁੜ ਕਦੇ ਵਾਪਿਸ ਨਹੀ ਮੁੜਨਾ ਜਾ ਜੇ ਮੁੜੇਗੀ ਵੀ ਤਾ ਉਸਦੀ ਮੌਤ ਦੀ ਖਬਰ ਮੁੜੇਗੀ । ਅਜਿਹਾ ਹੀ ਇਕ ਭਾਣਾ ਵਾਪਰਿਆ ਹੈ ਪੰਜਾਬ ਗਏ ਰਣਜੀਤ ਸਿੰਘ (ਰਾਣਾ ਚੰਦੀ ) ਨਾਲ ਜਿਸਨੇ 26 ਜੁਲਾਈ ਦੀ ਫਲਾਇਟ ਰਾਹੀ ਵਾਪਿਸ ਇਟਲੀ ਮੁੜਨਾ ਸੀ ਪਰ 5 ਦਿਨ ਪਹਿਲਾ ਉਸਨੂੰ ਅਚਾਨਕ ਆਈਆਂ ਖੂਨ ਦੀਆਂ ਉਲਟੀਆਂ ਨੇ ਉਸਦੀ ਜਾਨ ਲੈ ਲਈ । ਰਾਣਾ 2010 ਵਿਚ ਇਟਲੀ ਆਇਆ ਸੀ ਉਸਨੇ ਥੋੜੇ ਅਜਿਹੇ ਸਮੇ ਵਿਚ ਇੱਥੋ ਦੇ ਪੰਜਾਬੀ ਭਾਈਚਾਰੇ ਵਿਚ ਚੰਗੀ ਪਹਿਚਾਣ ਬਣਾ ਲਈ ਸੀ ਜਦ ਵੀ ਕੀਤੇ ਮਜਦੂਰ ਜੱਥੇਬੰਦੀਆ ਕਾਮਿਆ ਦੇ ਹੱਕਾਂ ਲਈ ਗੱਲ ਕਰਦੀਆ ਤਾ ਉਹ ਆਪਣੇ ਭਾਰਤੀ ਭਾਈਚਾਰੇ ਦੇ ਕਾਮਿਆ ਲਈ ਮੂਹਰੇ ਹੋਕੇ ਗੱਲ ਕਰਦਾ ਤੇ ਵੱਡੇ ਇਕੱਠ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਦਾ।                                    ਉਸਦੀ ਅਚਾਨਕ ਹੋਈ ਮੌਤ ਨਾਲ ਪੰਜਾਬੀ ਭਾਈਚਾਰੇ ਤੇ ਕਰੀਬੀ ਦੋਸਤਾਂ ਮਿੱਤਰਾਂ ਵਿਚ ਗ਼ਮ ਦਾ ਮਾਹੌਲ ਬਣਿਆ ਹੋਇਆ ਹੈ ਇਟਲੀ ਦੇ ਵੱਖ ਵੱਖ ਖਿੱਤਿਆ ਨਾਲ ਸਬੰਧਤ ਕਈ ਨਾਮੀਆਂ ਸ਼ਖਸ਼ੀਅਤਾ ਵੱਲੋ ਰਾਣਾ ਚੰਦੀ ਦੀ ਅਚਾਨਕ ਹੋਈ ਮੌਤ ਤੇ ਗ੍ਹਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਉਨ੍ਹਾ ਦੀ...

ਬਲਵੀਰ ਸ਼ੇਰਪੁਰੀ ਦੇ " ਪ੍ਰਦੇਸੀਆਂ, ਗੀਤ ਦੀ ਸ਼ੂਟਿੰਗ ਮੁਕੰਮਲ ਹੋਈ

Image
ਮਿਲਾਨ ਇਟਲੀ 26 ਜੁਲਾਈ () ਪੰਜਾਬੀ ਸੰਗੀਤ ਇੰਡਸਟਰੀ ਨੂੰ ਇਕ ਤੋ ਬਾਅਦ ਇਕ ਹਿੱਟ ਗੀਤ ਦੇਣ ਵਾਲੇ ਬਲਵੀਰ ਸ਼ੇਰਪੁਰੀ ਦੇ ਨਵੇ ਗੀਤ "ਸਾਨੂੰ ਪ੍ਰੇਦੇਸੀਆ ਨੂੰ ਯਾਦ ਕਰਕੇ, ਦੀ ਵੀਡੀA ਸ਼ਟਿੰਗ ਮੁੰਕਮਲ ਹੋ ਗਈ ਹੈ ਗਾਇਕੀ ਦੇ ਬਾਬਾ ਬੋਹੜ ਸਵ; ਸ੍ਰੀ ਕੁਲਦੀਪ ਮਾਣਕ ਨੂੰ ਸ਼ਰਧਾਜਲੀ ਰੂਪੀ ਗੀਤ "ਕੋਕੇ, ਦੀ ਅਪਾਰ ਸਫਲਤਾ ਤੋ ਬਾਅਦ ਸਵਰਗੀ ਦਿਲਸ਼ਾਦ ਅਖਤਰ ਨੂੰ ਯਾਦ ਕਰਦਿਆ ਉਨਾਂ ਦੇ ਗੀਤ "ਪ੍ਰਦੇਸੀਆਂ, ਨੂੰ ਨਵੇ ਅੰਦਾਜ ਅਤੇ ਮਿਊਜਿਕ ਵਿਚ ਤਿਆਰ ਕੀਤਾ ਗਾਇਆ ਹੈ।  ਇਸ ਗੀਤ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਬਲਵੀਰ ਸ਼ੇਰਪੁਰੀ ਤੇ ਸਾਬੀ ਚੀਨੀਆ ਨੇ ਸਾਂਝੇ ਤੌਰ ਤੇ ਦੱਸਿਆ ਕਿ ਗੀਤਕਾਰ ਬਾਬੂ ਸਿੰਘ ਮਾਨ (ਮਾਨ ਮਰਾੜ੍ਹਾਵਾਲਾ) ਦੇ ਸਹਿਯੋਗ ਨਾਲ ਤਿਆਰ ਗੀਤ ਨੂੰ ਸੰਗੀਤਕਾਰ ਹਰੀ ਅਮਿਤ ਨੇ ਸੰਗੀਤਕ ਧੁੰਨ੍ਹਾ ਨਾਲ ਸ਼ਿਗਾਰਿਆ ਹੈ ਜਦ ਕਿ ਵੀਡੀA ਡਾਇਰੈਕਟਰ ਤੇ ਐਡੀਟਰ ਕੁਲਦੀਪ ਸਿੰਘ ਪੁਰੀ ਹਨ ਕੈਮਰਾ ਜੋਨੀ ਸ਼ਾਹਕੋਟ ਤੇ "ਸ਼ਿਵਰੰਜਨੀ ਰਿਕਾਰਡ, ਦੇ ਬੈਨਰ ਹੇਠ ਤਿਆਰ ਇਸ ਗੀਤ ਨੂੰ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਹੀ ਰਿਲੀਜ਼ ਕੀਤਾ ਜਾਵੇਗਾ।                                                                   ...

ਇਟਲੀ ! ਤੋ ਵਿਸ਼ੇਸ਼ ਵਫਦ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲਿਆ

Image
                              ਪੰਜਾਬੀ ਨੌਜਵਾਨਾਂ ਦੀ ਮਦਦ ਲਈ ਕੀਤਾ ਧੰਨਵਾਦ ਮਿਲਾਨ ਇਟਲੀ 19 ਜੁਲਾਈ  (ਸਾਬੀ ਚੀਨੀਆ ) ਜਿਸ ਦਿਨ ਇਟਲੀ ਸਰਕਾਰ ਵੱਲੋ ਗੈਰ ਕਾਨੂੰਨੀ ਵਿਦੇਸ਼ੀ ਕਾਮਿਆ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਸੀ ਤਾ ਕੋਈ 20 ਹਜਾਰ ਦੇ ਕਰੀਬ ਭਾਰਤੀ ਲੋਕਾਂ ਦੀ ਜਾਨ ਮੁੱਠੀ ਵਿਚ ਆ ਗਈ ਸੀ ਜਿੰਨ੍ਹਾ ਕੌਲ ਪੇਪਰ ਭਰਨ ਲਈ ਲੋੜੀਦੇ ਭਾਰਤੀ ਪਾਸਪੋਰਟ ਨਹੀ ਸਨ ਪਰ ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਔਖੀ ਘੜੀ ਵਿਚ ਵਿਦੇਸ਼ ਮੰਤਰੀ ਅਤੇ ਅੰਬੈਸਡਰ ਸ੍ਰੀ ਮਤੀ ਰੀਨਤ ਸੰਧੂ ਨਾਲ ਗੱਲਬਾਤ ਕਰਕੇ ਭਾਰਤੀ ਲੋਕਾਂ ਦੀ ਜੋ ਮਦਦ ਕੀਤੀ ਸੀ । ਉਸ ਲਈ ਇਟਲੀ ਤੋ ਪਿੰਡ ਬਾਦਲ ਪਹੁੱਚੇ ਇਕ ਵਫਦ ਵੱਲੋ ਬੀਬੀ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਬੀਬੀ ਬਾਦਲ ਨੇ ਵਫਦ ਨੂੰ ਜੀ ਆਖਦਿਆ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਪੰਜਾਬ ਦੀ ਅਸਲ ਤਾਕਤ ਹਨ ਜੋ ਹਰ ਦੁੱਖ ਵਿਚ ਸਾਡੇ ਨਾਲ ਮੋਢੇ ਨਾਲ ਮੋਢਾ ਲਾਕੇ ਖੜ੍ਹਦੇ ਹਨ।                                    ਬੀਬੀ ਬਾਦਲ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਲਖਵਿੰਦਰ ਸਿੰਘ (ਇਟਲੀ) ਤੇ ਹੋਰ           ਇਸ ਮਾ...

ਇਟਲੀ ਚੋ ਪੰਜਾਬਣ ਧੀ ਨੇ ਚਮਕਾਇਆ ਮਾਪਿਆ ਦਾ ਨਾਂ

Image
ਮਿਲਾਨ ਇਟਲੀ 12 ਜੁਲਾਈ(ਸਾਬੀ ਚੀਨੀਆ) ਇਟਲੀ ਰਹਿੰਦੇ ਭਾਰਤੀ ਵਿਦਿਆਰਥੀ ਵਿੱਦਿਆ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟ ਕੇ ਨਿਰੰਤਰ ਮਾਪਿਆਂ ਅਤੇ ਦੇਸ਼ ਦਾ ਨਾਂ ਚਮਕਾ ਰਹੇ ਹਨ। ਮੋਧਨਾ ਸ਼ਹਿਰ ਦੇ ਲੀਚੇਓ ਸਾਇਟੀਫਿਕ ਟਾਸੋਨੀ ਇੰਸਟੀਚਿਉਟ ਵਿਖੇ 5 ਸਾਲ ਦੇ ਕੋਰਸ ਦੀ ਸਮਾਪਤੀ ਮੌਕੇ ਆਏ ਨਤੀਜਿਆਂ ਵਿੱਚ ਰੋਪੜ੍ਹ ਜਿਲ੍ਹੇ ਦੇ ਪਿੰਡ ਕਕਰਾਲੀ ਨਾਲ਼ ਸਬੰਧਿਤ ਮਨਜੋਤ ਕੌਰ ਸੋਹੀ (ਸਪੁੱਤਰੀ ਕੁਲਜੀਤ ਸਿੰਘ ਕਾਸਤਲਫਰਾਂਕੋ (ਇਟਲੀ) ਨੇ ਇਮਤਿਹਾਨ ਚੋ 100 ਪ੍ਰਤੀਸ਼ਤ ਨੰਬਰ ਹਾਸਿਲ ਕੀਤੇ ਹਨ।ਮਨਜੋਤ ਕੌਰ ਹੁਣ ਯੁਨੀਵਰਸਿਟੀ ਆਫ ਲੰਡਨ ਤੋਂ ਅਗਲੀ ਪੜਾ੍ਹਈ ਕਰੇਗੀ ਅਤੇ ਬਿਜਨਸ ਵਿੱਚ  ਡਿਗਰੀ ਹਾਸਿਲ ਕਰਕੇ ਇਸ ਖੇਤਰ ਵਿੱਚ ਅੱਗੇ ਵਧੇਗੀ।ਇਹ ਪਰਿਵਾਰ ਲੰਬੇ ਸਮੇਂ ਤੋਂ ਇਟਲੀ ਦੇ ਮੋਧਨਾ ਨੇੜਲੇ ਸ਼ਹਿਰ ਕਾਸਤਲਫਰਾਂਕੋ ਈਮੀਲੀਆ ਵਿਖੇ ਰਹਿ ਰਿਹਾ ਹੈ।ਲੜਕੀ ਮਨਜੋਤ ਕੌਰ ਦੀ ਇਸ ਸ਼ਾਨਾਂਮੱਤੀ ਵਿਦਿਅਕ ਪ੍ਰਾਪਤੀ ਨਾਲ਼ ਪਰਿਵਾਰ ਦੇ ਨਾਲ਼ ਨਾਲ਼ ਸਮੁੱਚੇ ਭਾਰਤੀ ਭਾਈਚਾਰੇ ਦਾ ਮਾਣ ਵਧਿਆ ਹੈ।ਇੰਸਟੀਚਉੁਟ ਦੇ ਪ੍ਰੋਫੈਸਰਾਂ ਨੇ ਵੀ ਮਨਜੋਤ ਕੌਰ ਦੇ ਵਿਦਿਅਕ ਗੁਣਾਂ ਦੀ ਉਚੇਚੇ ਤੌਰ ਤੇ ਤਾਰੀਫ ਕਰਦਿਆਂ ਉਸ ਦੀ ਹੌਂਸਲਾ ਅਫਜਾਈ ਕੀਤੀ ਹੈ।ਦੱਸਣਯੋਗ ਹੈ ਕਿ ਇਟਲੀ ਚ ਇਸ ਸਾਲ ਆਏ ਨਤੀਜਿਆਂ ਵਿੱਚ ਭਾਰਤੀ ਵਿਦਿਆਰਥੀਆਂ ਨੇ ਚੰਗੇ ਨੰਬਰ ਹਾਸਿਲ ਕਰਕੇ ਭਾਰਤੀ ਵਿਦਿਆਰਥੀਆਂ ਦੇ ਸਚਮੁੱਚ ਤੌਰ ਤੇ ਹੁਸ਼ਿਆਰ ਹੋਣ ਦਾ ਪ੍ਰਮਾਣ ਦਿੱਤਾ ਹੈ।

'ਕੋਕਾ, ਤੇ ਮਜਬੂਰੀ ਗੀਤ ਨਾਲ ਚਰਚਾ ਵਿਚ ਆਇਆ ਗਾਇਕ ਬਲਵੀਰ ਸ਼ੇਰਪੁਰੀ

Image
           'ਕੋਕਾ, ਤੇ ਮਜਬੂਰੀ ਗੀਤ ਨਾਲ ਚਰਚਾ ਵਿਚ ਆਇਆ ਗਾਇਕ ਬਲਵੀਰ ਸ਼ੇਰਪੁਰੀ   ਮਿਲਾਨ ਇਟਲੀ (ਬਿਓਰੋ) ਕਲੀਆਂ ਦੇ ਬਾਦਸ਼ਾਹ ਮਰਹੂਮ ਸ੍ਰੀ ਕੁਲਦੀਪ ਮਾਣਕ ਜੀ ਨੂੰ ਨਿੱਘੀ ਸ਼ਰਧਾਂਜਲੀ ਵਜੋ ਕੋਕਾ ਗੀਤ ਗਾਓਣ ਵਾਲੇ ਗਾਇਕ ਬਲਵੀਰ ਸ਼ੇਰਪੁਰੀ ਦੇ ਮਜਬੂਰੀ ਗੀਤ ਨੂੰ ਵੀ ਸਰੋਤਿਆ ਵਲੋ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ । ਕਰੋਨਾ ਮਹਾਂਮਾਰੀ ਦੁਰਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਵਧਾਨੀ ਵਰਤਦੇ ਹੋਏ ਦੋਵੇਂ ਗੀਤ ਸਰੋਤਿਆਂ ਦੇ ਰੂਬਰੂ ਕੀਤੇ ਹਨ। ਸਾਮਾਜਿਕ ਮੁਦੇ ਅਤੇ ਸੱਭਿਆਚਾਰ ਦੇ ਹਰੇਕ ਰੰਗ ਨੂੰ ਪੇਸ਼ ਕਰਕੇ ਬਲਵੀਰ ਸ਼ੇਰਪੁਰੀ ਨੇ ਪੰਜਾਬ ਦੇ ਪਹਿਲੀ ਕਤਾਰ ਦੇ ਕਲਾਕਾਰਾਂ ਵਿਚ ਸ਼ਮੂਲੀਅਤ ਕੀਤੀ ਹੈ। ਨਸ਼ਿਆਂ ਦਾ ਕਹਿਰ,ਪੰਜ ਪਾਣੀ, ਮਨੁੱਖਤਾ ਦੀ ਸੇਵਾ ਅਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਜੀ ਨਾਲ ਕੀਤੇ ਵਾਤਾਵਰਨ ਅਤੇ ਪਵਿੱਤਰ ਕਾਲੀ ਵੇਈਂ ਗੀਤ ਨੇ ਵਿਦੇਸ਼ੀ ਧਰਤੀ ਤੇ ਵਸਦੇ ਪੰਜਾਬੀਆਂ ਵਿੱਚ ਵੀ ਮਾਣ ਪ੍ਰਾਪਤ ਕੀਤਾ ਹੈ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਵੀਰ ਸ਼ੇਰਪੁਰੀ ਨੇ ਦੱਸਿਆ ਪੰਜਾਬ ਦੇ ਨਾਮਵਰ ਗਾਇਕਾਂ, ਨਿਰਮਲ ਸਿੱਧੂ , ਪਾਲ਼ੀ ਦੇਤਵਾਲੀਆ , ਬੂਟਾ ਮੁਹੰਮਦ , ਸੁਖਵਿੰਦਰ ਸੁੱਖੀ,ਪੇਜੀ ਸ਼ਾਹਕੋਟੀ , ਰਣਜੀਤ ਮਣੀ ਜੀ, ਅਸ਼ੋਕ ਗਿੱਲ , ਪਰਮਜੀਤ ਸੰਨੀ ਜੀ ਅਤੇ ਕਈ ਪ੍ਰਸਿੱਧ ਲੇਖਕਾਂ ਜਿਵੇਂ ਅਸ਼ੋਕ ਭੌਰਾ ਸਾਹਿਬ, ਸੇਵਾ ਸਿੰਘ ਨੌਰਥ ਅਲਬੇਲ ਬਰਾੜ ਸਾਹਿਬ ਅਤੇ ਦਲਵਿੰ...

ਪੰਜਾਬ ਦੀਆਂ ਧੀਆਂ ਭੈਣਾਂ ਲਈ ਘਟੀਆ ਸ਼ਬਦਾਵਲੀ ਵਰਤਣ ਵਾਲੇ ਸੂਰੀ ਖਿਲਾਫ ਕਾਨੂੰਨੀ ਕਾਰਵਾਈ ਹੋਵੇ.

Image
ਮਿਲਾਨ ਇਟਲੀ 8 ਜੁਲਾਈ (ਸਾਬੀ ਚੀਨੀਆ) ਵਿਦੇਸ਼ਾਂ  ਵਿੱਚ ਰਹਿੰਦੇ ਪੰਜਾਬੀਆਂ ਅਤੇ ਉਹਨਾਂ ਦੇ ਪਰਿਵਾਰ ਬਾਰੇ ਸੂਰੀ ਵਲੋ ਜੋ ਬਹੁਤ  ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਖਾਸਤੌਰ ਤੇ ਉਹਨਾਂ ਦੀ ਧੀਆਂ ਭੈਣਾਂ ਬਾਰੇ. ਇਸ ਮਾਮਲੇ ਚ ਇੰਡਿਅਨ  ਓਵਰਸੀਜ਼ ਕਾਂਗਰਸ ਦੇ ਕਨਵੀਨਰ ਰਾਜਵਿੰਦਰ ਸਿੰਘ ,ਇੰਡਿਅਨ ਓਵਰਸੀਜ਼ ਕਾਂਗਰਸ ਯੂਰੋਪ ਵੂਮਨ ਵਿੰਗ ਕਨਵੀਨਰ ਅਤੇ ਐਨ ਆਰ ਆਈ   ਕੁਆਰਡੀਨੇਟਰ ਯੂਰੋਪ ਡਾਕਟਰ ਸੋਨੀਆ, ਆਈ.ਓ.ਸੀ. ਸਲਾਹਕਾਰ ਅਤੇ ਯੂਕੇ ਤੋਂ ਸੀਨੀਅਰ ਐਨ ਆਰ ਆਰ ਕੋਆਰਡੀਨੇਟਰ ਮਨਜੀਤ ਨਾਜ਼ਰ , ਜਰਮਨੀ ਅਤੇ ਪੋਲੰਡ ਇੰਚਾਰਜ ਗੁਰਦੀਪ ਰੰਧਾਵਾ ,ਜਰਮਨੀ ਪ੍ਰਧਾਨ ਤੇ ਐਨ ਆਰ ਆਈ   ਕੁਆਰਡੀਨੇਟਰ ਯੂਰੋਪ ਪ੍ਰਮੋਦ ਕੁਮਾਰ ਨੇ ਇਸ ਦੀ  ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਕੈਪਟਨ ਸਾਹਿਬ ਜੀ ਨੂੰ ਪੁਰ ਜ਼ੋਰ ਨਾਲ ਬੇਨਤੀ  ਕੀਤੀ ਆ ਇਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਚ ਕੋਈ ਅਜੇਹੀ ਹਰਕਤ ਨਾ ਕਰੇ ਇਸ ਸਾਰੇ ਮਾਮਲੇ ਚ ਡਾਕਟਰ ਸੋਨੀਆ ਨੇ ਕਿਹਾ ਕਿ ਸੂਰੀ  ਨੇ ਆਪਣੀ ਮਾਨਸਿਕਤਾਂ ਦਰਸਾਈ ਆ ਕਿ ਉਹ ਕਿਸ ਸੋਚ ਦਾ ਮਾਲਕ ਹੈ  ਭੈਣ ਬਾਰੇ ਕੀ ਸੋਚ ਰੱਖਦੇ ਨੇ .ਰਾਜਵਿੰਦਰ ਸਿੰਘ ਨੇ ਵੀ ਸੂਰੀ ਵਲੋ ਵਰਤੇ ਗਲਤ ਸ਼ਬਦ ਤੇ ਵਿਚਾਰ  ਕਿਹਾ ਕਿ ਸਾਡੇ ਗੁਰੂਆਂ ਨੇ ਦੁੱਜਿਆਂ ਦੀਆਂ  ਧੀ ਭੈਣ ਲਈ ਜਾਨਾਂ ਵਾਰੀਆਂ  ਨੇ ਅਸੀਂ ਦੁੱਜਿਆਂ ਦੀ ਧੀ ਭੈਣ ਦੀ ਇੱਜ਼ਤ ਕਰਦੇ ਹਾਂ ਤ...

ਭਰਪੂਰ ਹੂੰਗਾਰੇ ਨਾਲ ਰੀਲੀਜ਼ ਹੋਇਆ ਚਰਚਿਤ ਗੀਤ ਕੋਕਾ

Image
ਵਾਤਾਵਰਨ ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਗਾਇਕ ਬਲਵੀਰ ਸ਼ੇਰਪੁਰੀ ਅੱਜ ਕੱਲ ਕੋਕਾ ਗੀਤ ਰਾਹੀਂ ਖੂਬ ਚਰਚਾ ਵਿੱਚ ਹਨ। ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਇਹ ਗੀਤ ਲੋਕਾਂ ਨੂੰ ਕੁਲਦੀਪ ਮਾਣਕ ਜੀ ਦੀਆਂ ਯਾਦਾਂ ਨਾਲ ਹੋਰ ਜੋੜ ਰਿਹਾ ਹੈ। ਗੀਤਕਾਰ ਅਲਬੇਲ ਬਰਾੜ ਸਾਹਬ ਨੇ ਬਾਕਮਾਲ ਲਫ਼ਜ਼ਾਂ ਨੂੰ ਲੜੀ ਵਿੱਚ ਪਰੋਇਆ। ਸਾਬੀ ਚੀਨੀਆਂ ਜੀ ਦੀ ਲਾਜਵਾਬ ਪੇਸ਼ਕਾਰੀ ਦਾ ਵੱਖਰਾ ਅੰਦਾਜ਼ ਸਾਹਮਣੇ ਆਇਆ। ਇਸ ਗੀਤ ਦਾ ਵੀਡੀਓ ਅਲੱਗ ਅਲੱਗ ਥਾਂਵਾਂ ਤੇ ਸੂਟ ਕੀਤਾ ਗਿਆ । ਮਸ਼ਹੂਰ ਵੀਡੀਓ ਡਾਇਰੈਕਟਰ ਕੁਲਦੀਪ ਸਿੰਘ ਨੇ ਇਸ ਗੀਤ ਵਿੱਚ ਰੋਲ ਮਾਡਲ ਦੀ ਮੁੱਖ ਭੂਮਿਕਾ ਨਿਭਾਈ। ਵੀਡੀਓ ਬਿਲਕੁਲ ਪਰਿਵਾਰ ਵਿੱਚ ਬੈਠ ਕੇ ਵੇਖਣ ਯੋਗ ਹੈ। ਬਲਵੀਰ ਸ਼ੇਰਪੁਰੀ ਨੇ ਦਮਦਾਰ ਆਵਾਜ਼ ਅਤੇ ਪੂਰੀ ਰੂਹ ਨਾਲ ਗੀਤ ਨੂੰ ਗਾ ਕੇ ਪੰਜਾਬੀ ਗਾਇਕੀ ਵਿੱਚ ਨਵਾ ਕੋਕਾ ਜੜ ਦਿੱਤਾ। ਕੋਕਾ ਗੀਤ ਜਿਥੇ ਕਲੀਆਂ ਦੇ ਬਾਦਸ਼ਾਹ ਮਰਹੂਮ ਗਾਇਕ ਕੁਲਦੀਪ ਮਾਣਕ ਜੀ ਨੂੰ ਨਿੱਘੀ ਸ਼ਰਧਾਂਜਲੀ ਭੇਟ ਹੋਵੇਗਾ,ਉਥੇ  ਸੱਭਿਆਚਾਰ ਨੂੰ ਲੱਚਰਤਾ, ਨਸ਼ਿਆਂ ਅਤੇ ਨੰਗੇਜਪਣ ਤੋਂ ਵੀ ਬਚਾਉਣ ਵਿਚ   ਸਿਧ ਹੋਵੇਗਾ। ਭਵਿੱਖ ਵਿੱਚ ਇਸ ਗਾਇਕ ਤੋਂ ਸਾਮਾਜ ਨੂੰ ਹੋਰ ਵੀ ਬਹੁਤ ਆਸਾਂ ਹਨ। ਵਾਹਿਗੁਰੂ ਜੀ ਇਸ ਬਲਵੀਰ ਸ਼ੇਰਪੁਰੀ ਅਤੇ ਪੂਰੀ ਟੀਮ ਨੂੰ ਹੋਰ ਬੁਲੰਦੀਆਂ ਬਖ਼ਸ਼ੇ ਜੀ। ਸਾਡੀਆਂ ਸੁੱਭ ਇਸ਼ਾਵਾਂ ਸਦਾ ਲਈ ਉਹਨਾਂ ਨਾਲ ਹਨ।

ਪੰਜਾਬ ਦੀ ਧੀ ਨੇ ਵਧਾਇਆਂ ਦੇਸ਼ ਵਾਸੀਆ ਦਾ ਮਾਣ

Image
   ਮਿਲਾਨ ਇਟਲੀ 6 ਜੁਲਾਈ ( ) ਅਜੋਕੇ ਯੁੱਗ ਅੰਦਰ ਲੜਕੀਆਂ ਲੜਕਿਆਂ ਨਾਲੋਂ ਕਿਸੇ ਪੱਖੋਂ ਘੱਟ ਨਹੀ ਰਹੀਆ ਸਗੋ ਹਰੇਕ ਖੇਤਰ ਵਿੱਚ ਮਿਹਨਤ ਕਰਕੇ ਅੱਗੇ ਵਧ ਰਹੀਆਂ ਹਨ। ਇਟਲੀ ਚ ਸਿੱਖਿਆ ਦੇ ਖੇਤਰ ਵਿੱਚ ਅਜਿਹੀ ਹੀ ਮਿਸਾਲ ਪੈਦਾ ਕੀਤੀ ਹੈ ਫਤਿਹਗੜ ਸਾਹਿਬ ਦੇ ਪਿੰਡ ਬਲਾੜਾ ਮੰਦਿਰ ਨਾਲ਼ ਸਬੰਧਿਤ ਪ੍ਰਭਜੋਤ ਕੌਰ ਨੇ ਸ:ਅਵਤਾਰ ਸਿੰਘ ਅਤੇ ਬੀਬੀ ਕਰਮਜੀਤ ਕੌਰ ਦੀ ਹੋਣਹਾਰ ਸਪੁੱਤਰੀ ਪ੍ਰਭਜੋਤ ਕੌਰ ਜੋਤੀ ਨੇ ਹੋਟਲ ਮੈਨੇਜਿੰਗ ਦੇ ਕੋਰਸ ਵਿੱਚੋਂ 100 ਪ੍ਰਤੀਸ਼ਤ ਨੰਬਰ ਲੈ ਕੇ ਮਾਪਿਆਂ ਅਤੇ ਦੇਸ਼ ਦਾ ਨਾਂ ਉੱਚਾ ਕੀਤਾ ਹੈ।                                      ਉਸ ਨੇ ਕਰੇਮੋਨਾ ਨੇੜਲੇ ਚੀ ਆਰ ਫੋਰਮਾ ਇਸਟੀਚਿਉਟ ਤੋਂ ਇਸ ਕੋਰਸ ਵਿੱਚ ਸਭ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਜੋ ਕਿ ਸਮੁੱਚੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ।ਆਪਣੀ ਬੇਟੀ ਦੀ ਇਸ ਵਿਦਿਅਕ ਪ੍ਰਾਪਤੀ ਤੇ ਖੁਸ਼ੀ ਮਹਿਸੂਸ ਕਰਦਿਆਂ ਪ੍ਰਭਜੋਤ ਦੇ ਮਾਪਿਆ ਨੇ ਦੱਸਿਆ ਕਿ ਪ੍ਰਭਜੋਤ ਸ਼ੁਰੂ ਤੋਂ ਹੀ ਕਾਫੀ ਹੁਸ਼ਿਆਰ ਹੈ ਅਤੇ ਉਸ ਨੇ ਚੰਗੇ ਨੰਬਰ ਹਾਸਿਲ ਕਰਕੇ ਸਾਡੀ ਖੁਸ਼ੀ ਨੂੰ ਹੋਰ ਦੂਹਣਾ ਕਰ ਦਿੱਤਾ ਹੈ।