ਬਲਵੀਰ ਸ਼ੇਰਪੁਰੀ ਦੇ " ਪ੍ਰਦੇਸੀਆਂ, ਗੀਤ ਦੀ ਸ਼ੂਟਿੰਗ ਮੁਕੰਮਲ ਹੋਈ
ਮਿਲਾਨ ਇਟਲੀ 26 ਜੁਲਾਈ () ਪੰਜਾਬੀ ਸੰਗੀਤ ਇੰਡਸਟਰੀ ਨੂੰ ਇਕ ਤੋ ਬਾਅਦ ਇਕ ਹਿੱਟ ਗੀਤ ਦੇਣ ਵਾਲੇ ਬਲਵੀਰ ਸ਼ੇਰਪੁਰੀ ਦੇ ਨਵੇ ਗੀਤ "ਸਾਨੂੰ ਪ੍ਰੇਦੇਸੀਆ ਨੂੰ ਯਾਦ ਕਰਕੇ, ਦੀ ਵੀਡੀA ਸ਼ਟਿੰਗ ਮੁੰਕਮਲ ਹੋ ਗਈ ਹੈ ਗਾਇਕੀ ਦੇ ਬਾਬਾ ਬੋਹੜ ਸਵ; ਸ੍ਰੀ ਕੁਲਦੀਪ ਮਾਣਕ ਨੂੰ ਸ਼ਰਧਾਜਲੀ ਰੂਪੀ ਗੀਤ "ਕੋਕੇ, ਦੀ ਅਪਾਰ ਸਫਲਤਾ ਤੋ ਬਾਅਦ ਸਵਰਗੀ ਦਿਲਸ਼ਾਦ ਅਖਤਰ ਨੂੰ ਯਾਦ ਕਰਦਿਆ ਉਨਾਂ ਦੇ ਗੀਤ "ਪ੍ਰਦੇਸੀਆਂ, ਨੂੰ ਨਵੇ ਅੰਦਾਜ ਅਤੇ ਮਿਊਜਿਕ ਵਿਚ ਤਿਆਰ ਕੀਤਾ ਗਾਇਆ ਹੈ। ਇਸ ਗੀਤ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਬਲਵੀਰ ਸ਼ੇਰਪੁਰੀ ਤੇ ਸਾਬੀ ਚੀਨੀਆ ਨੇ ਸਾਂਝੇ ਤੌਰ ਤੇ ਦੱਸਿਆ ਕਿ ਗੀਤਕਾਰ ਬਾਬੂ ਸਿੰਘ ਮਾਨ (ਮਾਨ ਮਰਾੜ੍ਹਾਵਾਲਾ) ਦੇ ਸਹਿਯੋਗ ਨਾਲ ਤਿਆਰ ਗੀਤ ਨੂੰ ਸੰਗੀਤਕਾਰ ਹਰੀ ਅਮਿਤ ਨੇ ਸੰਗੀਤਕ ਧੁੰਨ੍ਹਾ ਨਾਲ ਸ਼ਿਗਾਰਿਆ ਹੈ ਜਦ ਕਿ ਵੀਡੀA ਡਾਇਰੈਕਟਰ ਤੇ ਐਡੀਟਰ ਕੁਲਦੀਪ ਸਿੰਘ ਪੁਰੀ ਹਨ ਕੈਮਰਾ ਜੋਨੀ ਸ਼ਾਹਕੋਟ ਤੇ "ਸ਼ਿਵਰੰਜਨੀ ਰਿਕਾਰਡ, ਦੇ ਬੈਨਰ ਹੇਠ ਤਿਆਰ ਇਸ ਗੀਤ ਨੂੰ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਹੀ ਰਿਲੀਜ਼ ਕੀਤਾ ਜਾਵੇਗਾ।
ਗੁਰਜੀਤ ਸਿੰਘ ਝੰਡ (ਯੂਕੇ) ਬਲਵਿੰਦਰ ਸਿੰਘ (ਯੂਕੇ) ਸੁੱਖ ਜਾਲਫ (ਮਨੀਲਾ) ਪ੍ਰਤਾਪ ਸਿੰਘ ਮੋਮੀ (ਯੂਕੇ) ਲਖਵਿੰਦਰ ਸਿੰਘ ਡੋਗਰਾਵਾਲ, ਸੰਜੀਵ ਲਾਂਬਾਂ (ਪੰਜਾਬ ਸਰਵਿਸ) ਸ਼ਹੀਦ ਭਗਤ ਸਿੰਘ ਕਲੱਬ (ਯੂਕੇ) ਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਦਾ ਵਿਸ਼ੇਸ਼ ਸਹਿਯੋਗ ਹੈ।

Comments
Post a Comment