Posts

Showing posts from December, 2023

ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੰਤ ਸੀਚੇਵਾਲ ਤੇ ਕਈ ਹੋਰ ਸ਼ਖ਼ਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ,

Image
 ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਸ਼ਹੀਦਾਂ ਨੂੰ ਸਮਰਪਿਤ ਗੀਤਾਂ ਨਾਲ ਭਰੀ ਹਾਜ਼ਰੀ , ਸੁਲਤਾਨਪੁਰ ਲੋਧੀ 26 ਦਸੰਬਰ ਰਾਜ ਹਰੀਕੇ। ਦੇਸ਼ ਦੀ ਆਜ਼ਾਦੀ ਵਿੱਚ ਅਨੇਕਾਂ ਸੂਰਮਿਆਂ ਯੋਧਿਆਂ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਜ਼ੁਲਮ ਅਤੇ ਜਾਬਰ ਦਾ ਮੁਕਾਬਲਾ ਕਰਕੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੈ। ਏਸੇ ਲਈ ਉਹ ਹਮੇਸ਼ਾਂ ਅਮਰ ਰਹਿੰਦੇ ਹਨ। ਇਨ੍ਹਾਂ ਸ਼ਬਦਾਂ ਨੂੰ ਮੀਡੀਆ ਨਾਲ ਸਾਂਝੇ ਕਰਨ ਅਤੇ ਫੁੱਲ ਮਾਲਾਂਵਾਂ ਭੇਂਟ ਕਰਨ ਲਈ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਨ ਤੇ ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਸ਼ਹੀਦ ਊਧਮ ਸਿੰਘ ਚੌਂਕ ਸੁਲਤਾਨਪੁਰ ਲੋਧੀ ਵਿਖੇ ਹਾਜ਼ਰੀ ਭਰੀ। ਉਹਨਾਂ ਸ਼ਹੀਦ ਉਧਮ ਸਿੰਘ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਪ੍ਰੋਫੈਸਰ ਚਰਨ ਸਿੰਘ ਜੀ, ਸਾਹਿਤ ਸਭਾ,ਪ੍ਰੈਸ ਕਲੱਬ, ਰਾਜ ਸਭਾ ਮੈਂਬਰ ਸੰਤ ਸੀਚੇਵਾਲ ਅਤੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਗ਼ਦਰੀ ਬਾਬੇ,ਪ੍ਰਣਾਮ ਸ਼ਹੀਦਾਂ ਨੂੰ ਅਤੇ ਵਾਤਾਵਰਨ ਸਬੰਧੀ ਗੀਤਾਂ ਨਾਲ ਹਾਜਰੀ ਭਰੀ। ਸੰਘਣੀ ਧੁੰਦ ਦੇ ਬਾਵਜੂਦ ਵੀ ਲੋਕਾਂ ਵਿਚ ਭਾਰੀ ਉਤਸ਼ਾਹ ਸੀ। ਇਸ ਮੌਕੇ ਪ੍ਰੋ ਬਲਜੀਤ ਕੌਰ, ਐਡਵੋਕੇਟ ਕੇਹਰ ਸਿੰਘ,ਐਡਵੋਕੇਟ ਰਜਿੰਦਰ ਰਾਣਾ, ਸੱਜਣ ਸਿੰਘ ਚੀਮਾ ਆਪ ਆਗੂ,ਸੀਨੀਅਰ ਪੱਤਰਕਾਰ ਨਰਿੰਦਰ ਸੋਨੀਆ, ਸਾਹਿਤ ਸਭਾ ਦੇ ਪ੍ਰਧਾਨ ਡਾ ਸਵਰਨ ਸਿੰਘ, ਪ੍ਰਸਿੱਧ ਗੀਤਕਾਰ ਤੇ ਜਨਰਲ ਸਕੱਤਰ ਮੁਖਤਿਆਰ ਸਿੰਘ ਚੰਦੀ ਅਤੇ ਹੋਰ ਵੀ ਬਹੁਤ ਸ਼ਖ਼ਸੀਅਤਾਂ ...

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ "ਬੱਚੇ ਬਾਜ਼ ਦੇ" ਜਲਦ ਰਿਲੀਜ਼ ਕੀਤਾ ਜਾਵੇਗਾ।

Image
 ਮਿਲਾਨ ਇਟਲੀ ( ਸਾਬੀ ਚੀਨੀਆ) ਦੁਨੀਆਂ ਦਾ ਅਨੋਖਾ ਤੇ ਨਿਵੇਕਲਾ ਇਤਿਹਾਸ ਜਿਸਨੂੰ ਸਿਰਜਿਆ ਵੀ ਨਿਵੇਕਲੀ ਦਿੱਖ ਵਾਲਿਆਂ ਨੇ ਹੀ ਹੈ | ਸਿੱਖਾਂ ਦੇ ਏਸ ਇਤਿਹਾਸ ਵਿੱਚ ਬੇਸ਼ੁਮਾਰ ਅਣਗਿਣਤ ਸ਼ਹਾਦਤਾਂ ਹੋਈਆਂ ਹਨ। ਇਸ ਇਤਿਹਾਸ ਵਿੱਚ ਬੱਚੇ ਤੋਂ ਲੈ ਕੇ ਬੁੱਢੀ ਉਮਰ ਤੱਕ ਦੇ ਸਿੱਖਾਂ ਨੇ ਸਿੱਖੀ ਦੀ ਖਾਤਿਰ ਜਾਂ ਮਨੁੱਖਤਾ ਦੀ ਭਲਾਈ ਵਾਸਤੇ ਆਪਣੇ ਸਵਾਰਥ ਤੋਂ ਉੱਚਾ ਉੱਠ ਕੇ ਆਪਣਾ ਸਿਰ ਭੇਟ ਕਰਨਾ ਮਾਮੂਲੀ ਜਿਹੀ ਭੇਟਾ ਸਮਝੀ ਤੇ ਚੜ੍ਹਦੀ ਕਲਾ ਵਿੱਚ ਜਿਊਣ ਦਾ ਵਲ ਦੱਸਿਆ ਹੈ। ਗੁਰੂ ਸਾਹਿਬ ਜੀ ਦੇ ਬਹੁਤ ਸਾਰੇ ਸਿੱਖਾਂ ਅਤੇ ਪਰਿਵਾਰ ਦੀਆਂ ਸ਼ਹਾਦਤਾਂ ਪੋਹ ਦੇ ਮਹੀਨੇ ਵਿੱਚ ਹੋਈਆਂ ਸਨ। ਇਹਨਾਂ ਅਣਗਿਣਤ ਤੇ ਸਿਰਮੌਰ ਸ਼ਹਾਦਤਾਂ ਵਿੱਚੋਂ ਹੋਈ ਹੈ ਦਸਮੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਛੋਟੇ ਦੋ ਸਪੁੱਤਰਾਂ ਦੀ ਸ਼ਹਾਦਤ। ਜਿਨ੍ਹਾਂ ਨੂੰ ਜਿਊਂਦੇ ਜੀਅ ਮੌਕੇ ਦੀ ਸਰਕਾਰ ਨੇ ਨੀਹਾਂ ਦੇ ਵਿੱਚ ਚਿਣਵਾਂ ਕੇ ਸ਼ਹੀਦ ਕੀਤਾ | ਉਹਨਾਂ ਦੀ ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਵੀ ਰਾਗੀ, ਢਾਡੀ ਜਾਂ ਸੱਭਿਆਚਾਰ ਗਾਉਣ ਵਾਲੇ ਗਾਇਕ ਗਾ ਕੇ ਆਪੋ ਆਪਣੇ ਢੰਗ ਅਨੁਸਾਰ ਸਰਧਾਂਜਲੀ ਭੇਟਾ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਮੀਰੀ ਪੀਰੀ ਰਿਕਾਰਡਜ਼ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਇੱਕ ਨਗ਼ਮਾ "ਬੱਚੇ ਬਾਜ਼ ਦੇ" ਰੀਲੀਜ਼ ਕੀਤਾ ਜਾ ਰਿਹਾ ਹੈ | ਜਿਸ ਨੂੰ ਭਾਈ ਹਰਜੀਤ ਸਿੰਘ ਸੋਹਲਪੁਰ ਵਾਲਿਆਂ ਦੇ ਢਾਡੀ ਜਥੇ ਨੇ ਆਪਣੀਆਂ ਬੁਲੰਦ...

ਗਾਇਕ ਬਲਵੀਰ ਸ਼ੇਰਪੁਰੀ ਦੇ ਵਿਸ਼ੇਸ਼ ਗੀਤ ਦੀ ਸ਼ੂਟਿੰਗ ਸ਼ੂਰੂ ,

Image
           ਗਾਇਕ ਬਲਵੀਰ ਸ਼ੇਰਪੁਰੀ ਦੇ ਵਿਸ਼ੇਸ਼ ਗੀਤ ਦੀ ਸ਼ੂਟਿੰਗ ਸ਼ੂਰੂ , ਦੁਬਈ (ਅਜਮਾਨ )10 ਦਸੰਬਰ ਰਾਜ ਹਰੀਕੇ ਪੱਤਣ। ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਪੰਜਾਬੀਅਤ, ਸੱਭਿਆਚਾਰ, ਵਿਰਸੇ ਅਤੇ ਵਾਤਾਵਰਨ ਸਬੰਧੀ ਗੀਤਾਂ ਰਾਹੀਂ ਹਮੇਸ਼ਾ ਪੰਜਾਬ ਦਾ ਨਾਂ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਗਾਇਕ ਬਲਵੀਰ ਸ਼ੇਰਪੁਰੀ ਇਸ ਸਮੇਂ ਦੁਬਈ ਟੂਰ ਤੇ ਹਨ। ਪ੍ਰੋਗਰਾਮ ਤੋਂ ਇਲਾਵਾ ਉਹ ਦੁਬਈ ਦੇ ਸ਼ੁੱਧ ਵਾਤਾਵਰਨ ਸਬੰਧੀ ਇੱਕ ਵਿਸ਼ੇਸ਼ ਟਰੈਕ ਦੀ ਸ਼ੂਟਿੰਗ ਕਰ ਰਹੇ ਹਨ।ਇਹ ਟਰੈਕ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਦੀ ਕਲਮ ਤੋਂ ਲਿਖਿਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ। ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਇਸ ਟਰੈਕ ਦੀ ਸ਼ੂਟਿੰਗ ਅਤੇ ਐਡਟਿੰਗ ਕਰ ਰਹੇ ਹਨ। ਬਹੁਤ ਜਲਦ ਇਹ ਟਰੈਕ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ। ਇਹ ਸ਼ੂਟਿੰਗ ਅਜਮਾਨ ( ਸ਼ਰਮਾ ਟਰਾਂਸਪੋਰਟ ਕੰਪਨੀ ) ਸੁਖਦੇਵ ਸ਼ਰਮਾ ਜੀ ਨੇ ਆਪਣੇ ਦਫਤਰ ਤੋਂ ਸ਼ੁੱਭਕਾਮਨਾਵਾਂ ਅਤੇ ਸਹਿਯੋਗ ਨਾਲ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਗਾਇਕ ਬਲਵੀਰ ਸ਼ੇਰਪੁਰੀ ਨੂੰ ਚੰਗੇ ਗੀਤਾਂ ਲਈ ਵਿਸ਼ੇਸ਼ ਸਹਿਯੋਗ ਦੇਣ ਦਾ ਭਰੋਸਾ ਦੁਆਇਆ ਹੈ। ਇਸ ਮੌਕੇ ਜਸਵਿੰਦਰ ਸਿੰਘ, ਜਸਵੀਰ ਸਿੰਘ ਭੋਲਾ, ਦੀਪਕ ਕਾਲੀਆਂ, ਯੁੱਧਵੀਰ ਸਿੰਘ ਵਿਰਕ ਅਤੇ ਡਾਇਰੈਕਟਰ ਐਡੀਟਰ ਕੁਲਦੀਪ ਆਦਿ ਮੌਜੂਦ ਸਨ।

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਪਿਤਾ ਦਾ ਦਿਹਾਂਤ

Image
ਰੋਮ ਇਟਲੀ (ਸੋਨੀ ) ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਨਵੀਂ ਇਮਾਰਤ) ਦੇ ਪ੍ਰਧਾਨ ਤੇ ਕਾਰੋਬਾਰੀ ਦਲਜੀਤ ਸਿੰਘ ਸੋਢੀ ਦੇ ਪਿਤਾ ਸੁਖਵਿੰਦਰ ਸਿੰਘ (60) ਦਾ ਪੰਜਾਬ ਵਿੱਚ ਉਨ੍ਹਾ ਦੇ ਜੱਦੀ ਪਿੰਡ ਗਹੋਤ ਪੋਕਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ । ਦਲਜੀਤ ਸਿੰਘ ਸੋਢੀ ਦੇ ਪਿਤਾ ਦੇ ਦੇਹਾਂਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਨਤੀਨੀਆ (ਨਵੀਂ ਇਮਾਰਤ) , ਸੰਗਤਾਂ ਤੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂਆਂ ਤੇ ਇਟਲੀ ਦੇ ਭਾਰਤੀ ਭਾਈਚਾਰੇ ਸਮੇਤ ਧਾਰਮਿਕ ,ਸਮਾਜ ਸੇਵੀ ਸੰਸਥਾਵਾਂ, ਪੱਤਰਕਾਰ ਭਾਈਚਾਰਾ ਤੇ ਹੋਰ ਪੱਤਵੱਤੇ ਸੱਜਣਾ ਵਲੋ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿਰਕਯੋਗ ਹੈ ਕਿ ਸਵ. ਸੁਖਵਿੰਦਰ ਸਿੰਘ ਦੀ ਅੰਤਿਮ ਅਰਦਾਸ 8 ਦਸੰਬਰ ਦਿਨ ਸ਼ੁੱਕਰਵਾਰ ਪਿੰਡ ਗਹੋਤ ਪੋਕਰ (ਗੁਰਦਾਸਪੁਰ) ਵਿਖੇ ਜੱਦੀ ਨਿਵਾਸ ਸਥਾਨ ਤੇ ਹੋਵੇਗੀ।

ਇਟਲੀ ਸਿੱਖ ਆਗੂ ਕਰਮਜੀਤ ਸਿੰਘ ਢਿੱਲੋ ਨੂੰ ਭਾਵ ਭਿੰਨੀਆਂ ਸ਼ਰਧਾਜਲੀਆਂ ਭੇਂਟ

Image
     ਸ਼ਰਧਾਜਲੀ ਸਮਾਗਮ ਦੌਰਾਨ ਜੁੜੀਆਂ ਹੋਈਆਂ ਸੰਗਤਾਂ , ਫੋਟੋ ਸਾਬੀ ਚੀਨੀਆ ਮਿਲਾਨ ਇਟਲੀ 7 ਦਸੰਬਰ (ਸਾਬੀ ਚੀਨੀਆ) ਇੰਡੀਅਨ ਉਵਰਸੀਜ਼ ਕਾਂਗਰਸ ਇਟਲੀ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਸਿੱਖ ਆਗੂ ਕਰਮਜੀਤ ਸਿੰਘ ਢਿੱਲੋ ਜੋ ਪਿਛਲੇ ਦਿਨੀ ਗੁਰੂ ਚਰਨ੍ਹਾ ਵਿਚ ਜਾ ਬਿਰਾਜੇ ਸਨ ਉਨਾਂ ਦੀ ਅੰਤਿਮ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਉਪਰੰਤ ਯੂਰਪ ਭਰਦੀਆਂ ਨਾਮੀ ਸ਼ਖਸ਼ੀਅਤਾਂ ਵੱਲੋ ਸਵ: ਢਿੱਲੋ ਦੇ ਜੀਵਨ ਕਾਲ ਦੀ ਗੱਲ ਕਰਦਿਆ ਉਨਾਂ ਨੂੰ ਭਾਵ ਭਿੰਨੀਆਂ ਸ਼ਰਧਾਜਲੀਆ ਭੇਂਟ ਕੀਤੀਆ ਗਈਆ। ਭੋਗ ਉਪਰੰਤ ਕਥਾ ਕੀਰਤਨ ਵਿਚਾਰਾਂ ਦੌਰਾਨ ਭਾਈ ਗੁਰਦਿੱਤ ਸਿੰਘ, ਗਿਆਨੀ ਜਗਜੀਤ ਸਿੰਘ ਅਪ੍ਰੀਲੀਆ, ਬਾਬਾ ਦਲਬੀਰ ਸਿੰਘ ਜੀ ਹੈਡ ਗ੍ਰੰਥੀ ਲਵੀਨੀਉ, ਭਾਈ ਅਜੀਤ ਸਿੰਘ ਥਿੰਦ ਅਤੇ ਸਰਬਜੀਤ ਸਿੰਘ ਮਾਣਕਪੁਰੀ ਦੁਆਰਾ ਆਈਆਂ ਹੋਈਆਂ ਸੰਗਤਾਂ ਨੂੰ ਸੋਗਮਈ ਕੀਰਤਨ ਸ਼ਰਵਣ ਕਰਵਾਇਆ ਗਿਆ। ਦੋ ਦਿਨ ਪਹਿਲਾਂ ਕਰਵਾਏ ਅੰਤਿਮ ਦਰਸ਼ਨ ਸਮਾਗਮ ਵਿਚ ਨਗਰ ਕੌਸਲ ਸਬੋਧੀਆ ਦੀ ਸਮੁੱਚੀ ਲੀਡਰਸਿ਼ਪ ਤੋ ਇਲਾਵਾ ਭਾਰਤੀ ਅੰਬੈਸੀ ਰੋਮ ਤੋ ਅਧਿਕਾਰੀ  ਸ਼੍ਰੀ ਦੀਪਾਨਕਰ, ਸਿੱਖ ਗੁ: ਪ੍ਰਬੰਧਕ ਕਮੇਟੀ ਇਟਲੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਬਲਜਾਨੋ,ਸੁਰਿੰਦਰਜੀਤ ਸਿੰਘ ਪੰਡੋਰੀ (ਪ੍ਰਧਾਨ ਗੁ: ਸਿੰਘ ਸਭਾ ਫਲੇਰੋ) ਸ ਸੁਖਦੇਵ ਸਿੰਘ ਕੰਗ (ਪ੍ਰਧਾਨ ਇੰਡੀਅਨ ਸਿੱਖ ਕਮਿਨਊਟੀ) ਰਘਵਿੰਦਰ ਸਿੰਘ ਤੈਰਨੀ,ਰਾਜਵਿੰਦਰ ਸਿੰਘ ਸਵਿਟਜਰਲੈਂਡ,ਸੁਖਜਿੰਦਰ ਸਿੰਘ ਕਾਲਰੂ ਅਕਾਲੀ ਆਗੂ,ਸੁਰਿੰਦਰ ਸਿੰਘ ਰਾਣਾ,ਸੰਤ...

ਦੁਬਈ ਟੂਰ ਦੌਰਾਨ ਇੰਟਰਨੈਸ਼ਨਲ ਗਾਇਕ ਬਲਵੀਰ ਸ਼ੇਰਪੁਰੀ ਦਾ ਸ਼ਾਰਜਾਹ ਹਵਾਈ ਅੱਡੇ ਸਵਾਗਤ , ਸਤਪਾਲ ਹੰਸ

Image
ਦੁਬਈ 30 ਨਵੰਬਰ ਰਾਜ ਹਰੀਕੇ ਪੱਤਣ। ਭਗਵਾਨ ਵਾਲਮੀਕਿ ਜੀ ਬ੍ਰਹਮ ਗਿਆਨ ਜਾਗ੍ਰਿਤੀ ਸੰਸਥਾ ਯੂ ਏ ਈ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਪ੍ਰਗਟ ਦਿਵਸ 2 ਦਸੰਬਰ ਅਲਕੋਜ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪ੍ਰਧਾਨ ਸਤਪਾਲ ਹੰਸ ਨੇ ਸੰਸਥਾ ਦੇ ਅਹੁਦੇਦਾਰਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਗਟ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਵਿੱਚ ਵਧ ਚੜ੍ਹ ਕੇ ਤਨ ਮਨ ਅਤੇ ਧਨ ਨਾਲ ਸੇਵਾ ਕਰਨ ਲਈ ਵੀ ਬੇਨਤੀਆਂ ਕੀਤੀਆਂ ਹਨ। ਇਸ ਮਹਾਨ ਸਤਿਸੰਗ ਵਿਚ ਸੰਤ ਮਹਾਂਪੁਰਸ਼ ਕਰਮ ਨਾਥ ਜੀ, ਅਸ਼ੋਕ ਲੰਕੇਸ਼ ਜੀ, ਪਵਨ ਪਰਿੰਦਾ , ਸੁਰਜੀਤ ਤੇਜ਼ੀ,ਮੁਕੇਸ਼ ਲਾਡੀ, ਰਾਕੇਸ਼ ਲਾਡੀ ਅਨਮੋਲ ਰਤਨ ਅਵਾਰਡੀ ਕੀਰਤਨੀ ਜਥਾ ਅਤੇ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਜੀ ਪੰਜਾਬ ਤੋਂ ਪੁਹੰਚ ਚੁੱਕੇ ਹਨ । ਸ਼ਾਰਜਾਹ ਹਵਾਈ ਅੱਡੇ ਤੇ ਸੰਸਥਾ ਦੇ ਅਹੁਦੇਦਾਰ , ਜਸਵਿੰਦਰ ਲੋਟੀਆ, ਰਣਜੀਤ ਨਾਹਰ , ਦਲਜੀਤ ਸਹੋਤਾ, ਸੰਤੋਖ ਮੱਟੂ , ਸਿੱਧੂ ਸਾਹਿਬ ਆਦਿ ਮੌਜੂਦ ਸਨ।

ਇਟਲੀ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ

Image
 (ਇਟਲੀ)30  ਨਵੰਬਰ (ਹਰਦੀਪ ਸਿੰਘ ਕੰਗ) ਬੀਤੇ ਕੱਲ ਸਵੇਰ ਲੱਗਭਗ 5:30 ਤੇ ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਨੋਗਾਰਾ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਹੁਸਿ਼ਆਰਪੁਰ ਜਿਲੇ ਦੇ ਪਿੰਡ ਪਾਲਦੀ ਨਾਲ਼ ਸਬੰਧਿਤ 24 ਸਾਲਾਂ ਨੌਜਵਾਨ ਦਲਵੀਰ ਸਿੰਘ ਦੀ ਮੌਤ ਹੋਣ ਦੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ।ਇਹ ਨੌਜਵਾਨ ਕੱਲ ਸੇਵੇਰ ਜਦੋਂ ਇਟਲੀ ਦੇ ਨੋਗਾਰਾ ਸ਼ਹਿਰ ਨੇੜੇ ਇਕ ਸੜਕ ਤੇ ਆਪਣੀ ਗੱਡੀ ਵਿੱਚ ਜਾ ਰਿਹਾ ਸੀ ਤਾਂ ਉਸ ਦੀ ਕਾਰ ਦਾ ਅਗਲਾ ਹਿੱਸਾ ਸੜਕ ਤੇ ਜਾ ਰਹੇ ਟ੍ਰੈਕਟਰ ਨਾਲ਼ ਟਕਰਾ ਗਿਆ।ਘਟਨਾ ਦੀ ਸੂਚਨਾ ਮਿਲਦਿਆਂ ਹੀ ਇਟਲੀ ਦੇ ਸਿਹਤ ਵਿਭਾਗ ਦੇ ਦਸਤੇ ਅਤੇ ਹੋਰ ਸਰੁੱਖਿਆਂ ਟੀਮਾਂ ਘਟਨਾ ਸਥਾਨ ਤੇ ਤੁਰੰਤ ਪਹੁੰਚ ਗਈਆਂ ਪ੍ਰੰਤੂ ਦਲਵੀਰ ਸਿੰਘ ਦੇ ਸੱਟ ਜਿਆਦਾ ਲੱਗ ਜਾਣ ਕਰਕੇ ਡਾਕਟਰ ਉਸ ਨੂੰ ਬਚਾ ਨਹੀ ਸਕੇ ।ਇਹ ਨੌਜਵਾਨ ਹੁਸਿ਼ਆਰ ਜਿਲੇ ਦੇ ਪਾਲਦੀ ਪਿੰਡ ਦੇ ਸ:ਸੁਖਦੇਵ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਇਕਲੌਤਾ ਸਪੁੱਤਰ ਸੀ।ਇਸ ਨੌਜਵਾਨ ਨੇ ਆਪਣੀ ਮਾਤਾ ਨੂੰ ਮਿਲਣ ਲਈ 6 ਜਨਵਰੀ ਨੂੰ ਪੰਜਾਬ ਆਉਣਾ ਸੀ।ਨੌਜਵਾਨ ਦੇ ਪਿਤਾ ਸ:ਸੁਖਦੇਵ ਸਿੰਘ ਨੇ ਅਤਿ ਦੁੱਖਭਰੇ ਹਿਰਦੇ ਨਾਲ਼"ਅਜੀਤ" ਨਾਲ਼ ਗੱਲਬਾਤ ਦੌਰਾਨ ਦੱਸਿਆ ਕਿ ਦਲਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਜਾਇਆ ਜਾਵੇਗਾ।ਅਤੇ ਉਸ ਦਾ ਅੰਤਿਮ ਸੰਸਕਾਰ ਪਿੰਡ ਪਾਲਦੀ ਵਿਖੇ ਕੀਤਾ ਜਾਵੇਗਾ।

ਇਟਲੀ ਚੋ ਪੰਜਾਬਣ ਕੁੜੀ ਸੁਖਦੀਪ ਕੌਰ ਦੀ ਨਵੀਂ ਕਾਮਯਾਬੀ

Image
ਮਿਲਾਨ ) ਪੰਜਾਬੀਆਂ ਨੇ ਪੂਰੀ ਦੁਨੀਆ ਵਿੱਚ ਆਪਣੀ ਮਿਹਨਤ ਨਾਲ ਚੰਗਾ ਨਾਮਣਾ ਖੱਟਿਆ ਹੈ। ਮਿਹਨਤ ਨਾਲ ਪੰਜਾਬੀਆ ਨੇ ਹਰ ਮੁਕਾਮ ਸਰ ਕੀਤਾ ਹੈ। ਇਟਲੀ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ। ਵੱਖਰੀ ਭਾਸ਼ਾ ਹੋਣ ਦੇ ਬਾਵਜੂਦ ਇਟਲੀ ਵਿੱਚ ਵੀ ਪੰਜਾਬੀਆਂ  ਨੇ ਚੰਗਾ ਮੁਕਾਮ ਹਾਸਿਲ ਕਰ ਲਿਆ ਹੈ। ਨਵੀ ਪੀੜੀ ਨੇ ਪੜਾਈ ਵਿੱਚ ਵੀ ਮੱਲਾਂ ਮਾਰ ਲਈਆ ਹਨ। ਜਲੰਧਰ ਨਾਲ ਸੰਬੰਧਿਤ ਸੁਖਦੀਪ ਕੌਰ ਨੇ ਵੀ ਪੜਾਈ ਵਿੱਚ ਵੀ ਵੱਡੀ ਮੱਲ ਮਾਰਦਿਆਂ 100 ਵਿੱਚੋਂ 100 ਅੰਕ ਪ੍ਰਾਪਤ ਕਰ ਮਾਪਿਆ ਅਤੇ ਪੰਜਾਬ ਦਾ ਨਾਮ ਰੌਸਨ ਕੀਤਾ ਹੈ। ਪੰਜਾਬ ਦੇ ਜਲੰਧਰ ਦੇ ਪਿੰਡ  ਲੱਧੜ ਕਲਾਂ ਦੇ ਕੁਲਦੀਪ ਸਿੰਘ ਜੋ ਕਿ ਲੰਬੇ ਸਮੇਂ ਤੋਂ ਇਟਲੀ ਚ ਰਹਿ ਰਹੇ ਹਨ, ਦੀ 22 ਸਾਲਾਂ ਲੜਕੀ ਸੁਖਦੀਪ ਕੌਰ ਨੇ ਬਰੇਸ਼ੀਆ ਯੁਨੀਵਰਸਿਟੀ ਚੋਂ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਮਾਣ ਵਧਾਇਆ ਹੈ। ਬੀਤੇ ਦਿਨ ਇਹ ਬੱਚੀ ਡਿਗਰੀ ਪ੍ਰਾਪਤ ਕਰਨ ਉਪਰੰਤ ਮਾਪਿਆਂ ਨਾਲ ਰੀਗਲ ਰੈਂਸਟੋਰੈਂਟ ਪਹੁੰਚੇ, ਜਿਸਦਾ ਰੀਗਲ ਰੈਂਸਟੋਰੈਂਟ ਦੇ ਮਾਲਕ ਲਖਵਿੰਦਰ ਸਿੰਘ ਡੋਗਰਾਂਵਾਲ ਨੇ ਸਨਮਾਨ ਕੀਤਾ। ਇਸ ਮੌਕੇ ਜਗਜੀਤ ਸਿੰਘ ਡੋਗਰਾਂਵਾਲ ਅਤੇ ਫਤਿਹ ਸਿੰਘ ਪ੍ਰਬੰਧਕ ਗੁਰਦੁਆਰਾ ਤੋਰੇ ਦੀ ਪਿਚਨਾਰਦੀ ਮੌਜੂਦ ਸਨ। ਗੱਲਬਾਤ ਦੌਰਾਨ ਸੁਖਦੀਪ ਕੌਰ ਨੇ ਦੱਸਿਆ ਕਿ ਉਹ ਨੌਕਰੀ ਦੇ ਨਾਲ ਨਾਲ ਅਗਲੇਰੀ ਪੜ੍ਹਾਈ ਜਾਰੀ ਰੱਖ ਕੇ ਮਾਸਟਰ ਡਿਗਰੀ ਪ੍ਰਾਪਤ ਕਰੇਗੀ।