ਇਟਲੀ ਸਿੱਖ ਆਗੂ ਕਰਮਜੀਤ ਸਿੰਘ ਢਿੱਲੋ ਨੂੰ ਭਾਵ ਭਿੰਨੀਆਂ ਸ਼ਰਧਾਜਲੀਆਂ ਭੇਂਟ

     ਸ਼ਰਧਾਜਲੀ ਸਮਾਗਮ ਦੌਰਾਨ ਜੁੜੀਆਂ ਹੋਈਆਂ ਸੰਗਤਾਂ , ਫੋਟੋ ਸਾਬੀ ਚੀਨੀਆ ਮਿਲਾਨ ਇਟਲੀ 7 ਦਸੰਬਰ (ਸਾਬੀ ਚੀਨੀਆ) ਇੰਡੀਅਨ ਉਵਰਸੀਜ਼ ਕਾਂਗਰਸ ਇਟਲੀ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਸਿੱਖ ਆਗੂ ਕਰਮਜੀਤ ਸਿੰਘ ਢਿੱਲੋ ਜੋ ਪਿਛਲੇ ਦਿਨੀ ਗੁਰੂ ਚਰਨ੍ਹਾ ਵਿਚ ਜਾ ਬਿਰਾਜੇ ਸਨ ਉਨਾਂ ਦੀ ਅੰਤਿਮ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਉਪਰੰਤ ਯੂਰਪ ਭਰਦੀਆਂ ਨਾਮੀ ਸ਼ਖਸ਼ੀਅਤਾਂ ਵੱਲੋ ਸਵ: ਢਿੱਲੋ ਦੇ ਜੀਵਨ ਕਾਲ ਦੀ ਗੱਲ ਕਰਦਿਆ ਉਨਾਂ ਨੂੰ ਭਾਵ ਭਿੰਨੀਆਂ ਸ਼ਰਧਾਜਲੀਆ ਭੇਂਟ ਕੀਤੀਆ ਗਈਆ। ਭੋਗ ਉਪਰੰਤ ਕਥਾ ਕੀਰਤਨ ਵਿਚਾਰਾਂ ਦੌਰਾਨ ਭਾਈ ਗੁਰਦਿੱਤ ਸਿੰਘ, ਗਿਆਨੀ ਜਗਜੀਤ ਸਿੰਘ ਅਪ੍ਰੀਲੀਆ, ਬਾਬਾ ਦਲਬੀਰ ਸਿੰਘ ਜੀ ਹੈਡ ਗ੍ਰੰਥੀ ਲਵੀਨੀਉ, ਭਾਈ ਅਜੀਤ ਸਿੰਘ ਥਿੰਦ ਅਤੇ ਸਰਬਜੀਤ ਸਿੰਘ ਮਾਣਕਪੁਰੀ ਦੁਆਰਾ ਆਈਆਂ ਹੋਈਆਂ ਸੰਗਤਾਂ ਨੂੰ ਸੋਗਮਈ ਕੀਰਤਨ ਸ਼ਰਵਣ ਕਰਵਾਇਆ ਗਿਆ। ਦੋ ਦਿਨ ਪਹਿਲਾਂ ਕਰਵਾਏ ਅੰਤਿਮ ਦਰਸ਼ਨ ਸਮਾਗਮ ਵਿਚ ਨਗਰ ਕੌਸਲ ਸਬੋਧੀਆ ਦੀ ਸਮੁੱਚੀ ਲੀਡਰਸਿ਼ਪ ਤੋ ਇਲਾਵਾ ਭਾਰਤੀ ਅੰਬੈਸੀ ਰੋਮ ਤੋ ਅਧਿਕਾਰੀ  ਸ਼੍ਰੀ ਦੀਪਾਨਕਰ, ਸਿੱਖ ਗੁ: ਪ੍ਰਬੰਧਕ ਕਮੇਟੀ ਇਟਲੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਬਲਜਾਨੋ,ਸੁਰਿੰਦਰਜੀਤ ਸਿੰਘ ਪੰਡੋਰੀ (ਪ੍ਰਧਾਨ ਗੁ: ਸਿੰਘ ਸਭਾ ਫਲੇਰੋ) ਸ ਸੁਖਦੇਵ ਸਿੰਘ ਕੰਗ (ਪ੍ਰਧਾਨ ਇੰਡੀਅਨ ਸਿੱਖ ਕਮਿਨਊਟੀ) ਰਘਵਿੰਦਰ ਸਿੰਘ ਤੈਰਨੀ,ਰਾਜਵਿੰਦਰ ਸਿੰਘ ਸਵਿਟਜਰਲੈਂਡ,ਸੁਖਜਿੰਦਰ ਸਿੰਘ ਕਾਲਰੂ ਅਕਾਲੀ ਆਗੂ,ਸੁਰਿੰਦਰ ਸਿੰਘ ਰਾਣਾ,ਸੰਤੋਖ ਸਿੰਘ ਲਾਲੀ,ਸੁਖਚੈਨ ਸਿੰਘ ਠੀਕਰੀਵਾਲ,ਦਿਲਬਾਗ ਸਿੰਘ ਚਾਨਾ,ਹਰਪ੍ਰੀਤ ਸਿੰਘ ਜੀਰ੍ਹਾਂ,ਲੱਖੀ ਨਾਗਰਾ,ਬਲਜੀਤ ਕੁਹਾਲਾ,ਜੁਪਿੰਦਰ ਸਿੰਘ ਜੋਗਾ,ਹਰਬਿੰਦਰ ਸਿੰਘ ਧਾਲੀਵਾਲ, ਦਲਜੀਤ ਸਿੰਘ ਸੋਡੀ, ਅਮਰਜੀਤ ਸਿੰਘ, ਬਖਸ਼ੀਸ਼ ਸਿੰਘ, ਗੁਰਮੁੱਖ ਸਿੰਘ ਹਜਾਰਾ,ਇਕਬਾਲ ਸਿੰਘ ਸੋਢੀ ਨੋਵੇਲਾਰਾ, ਜਗਜੀਤ ਸਿੰਘ ਮੱਲੀ,ਕਰਮਜੀਤ ਸਿੰਘ ਨਾਗਰੀ,ਕੁਲਵਿੰਦਰ ਸਿੰਘ ਫੌਦੀ,ਤਜਿੰਦਰ ਸਿੰਘ ਬੱਬੀ,ਅਜੀਤਪਾਲ ਸਿੰਘ, ਮਨਜੀਤ ਸਿੰਘ ਵਿਤੈਰਬੋ,ਭਾਈ ਰਤਨ ਸਿੰਘ,ਸੋਨਾ ਵਿਰਕ, ਭਗਵੰਤ ਸਿੰਘ ਕੰਗ ,ਜੱਸਾ ਕਬੱਡੀ ਖਿਡਾਰੀ ਆਦਿ ਵੀ ਹੋਰਨਾਂ ਸੰਗਤਾਂ ਵਾਗੂ ਆਪਣੇ ਮਹਿਬੂਬ ਆਗੂ ਸਵ: ਕਰਮਜੀਤ ਸਿੰਘ ਢਿੱਲੋ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪੁੱਜੇ ਹੋਏ ਸਨ

ਸ਼ਰਧਾਜਲੀ ਸਮਾਗਮ ਦੌਰਾਨ ਜੁੜੀਆਂ ਹੋਈਆਂ ਸੰਗਤਾਂ , ਫੋਟੋ ਸਾਬੀ ਚੀਨੀਆ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ