Posts

Showing posts from September, 2021

ਪੰਜਾਬੀਆਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਖਿੜੇ ਮੱਥੇ ਕਾਬੂਲਿਆ , ਭੱਟੀ

Image
  ਪੰਜਾਬੀਆਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਖਿੜੇ ਮੱਥੇ ਕਾਬੂਲਿਆ , ਭੱਟੀ ਮਿਲਾਨ ਇਟਲੀ (ਸਾਬੀ ਚੀਨੀਆ) ਪੰਜਾਬ ਦੀ ਜਨਤਾ ਨੇ ਨਵੇ ਬਣੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੂੰ ਪੂਰੇ ਆਤਮ ਵਿਸ਼ਵਾਸ ਤੇ ਪਿਆਰ ਨਾਲ ਖਿੜ੍ਹੇ ਮੱਥੇ ਕਾਬੂਲ ਕੀਤਾ ਹੈ ਅਤੇ ਉਹ ਕੁਝ ਕੁ ਹੀ ਦਿਨਾਂ ਵਿਚ ਲੋਕਾਂ ਦੇ ਦਿਲ੍ਹਾਂ ਵਿਚ ਘਰ ਬਣਾਉਣ ਵਿਚ ਕਾਮਯਾਬ ਹੋਏ ਹਨ ਇੰਨਾਂ ਵਿਚਾਰਾਂ ਦਾ ਪ੍ਰਗਟਾਵਾਂ ਵਾਲੀਮਿਕ ਆਦਿ ਧਰਮ ਸਮਾਜ ਯੂਰਪ ਦੇ ਪ੍ਰਧਾਨ ਸ੍ਰੀ ਦਲਬੀਰ ਭੱਟੀ ਵੱਲੋ ਪ੍ਰੈਸ ਨਾਲ ਗੈਰ ਰਸਮੀ ਜਿਹੀ ਗੱਲਬਾਤ ਕਰਦਿਆ ਕੀਤਾ ਗਿਆ ਉਨਾਂ ਆਖਿਆ ਕਿ ਪੰਜਾਬ ਨੂੰ ਬੜੇ ਲੰਮੇ ਸਮੇ ਬਾਅਦ ਇਕ ਨੌਜਵਾਨ ਮੁੱਖ ਮੰਤਰੀ ਮਿਲਿਆ ਹੈ ਜੋ ਸੂਬੇ ਦੇ ਲੋਕਾਂ ਲਈ ਖੁਦ ਵੱਡੀ ਮਿਸਾਲ ਹੈ ਕਿ ਗਰੀਬੀ ਰੇਖਾ ਵਿਚੋ ਨਿਕਲ ਕਿ ਵੀ ਕਾਮਯਾਬ ਹੋਇਆ ਜਾ ਸਕਦਾ ਹੈ ਬੱਸ ਇਨਸਾਨ ਮਿਹਨਤੀ ਅਤੇ ਇਮਾਨਦਾਰ ਹੋਣਾ ਚਾਹੀਦਾ ਹੈ । ਉਨਾਂ ਆਖਿਆ ਕਿ ਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਤੋ ਵੱਡੀਆਂ ਉਮੀਦਾਂ ਹਨ ਕਿ ਥੋੜੇ ਸਮੇ ਵਿਚ ਸੂਬੇ ਵਿਚ ਵੱਡੇ ਪੱਧਰ ਤੇ ਬਦਲਾਉ ਲਿਆਉਣ ਵਿਚ ਜਰੂਰ ਕਾਮਯਾਬ ਹੋਣਗੇ |

ਲਵੀਨੀੳ ਚੋ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆ ਦੀ ਯਾਦ ਚੋ ਵਿਸ਼ਾਲ ਧਾਰਮਿਕ ਸਮਾਗਮ 26 ਨੂੰ

Image
ਲਵੀਨੀੳ ਚੋ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆ ਦੀ ਯਾਦ ਚੋ ਵਿਸ਼ਾਲ ਧਾਰਮਿਕ ਸਮਾਗਮ 26 ਨੂੰ  ਮਿਲਾਨ ਇਟਲੀ (ਸਾਬੀ ਚੀਨੀਆ) ਯੂਰਪ ਵਿਚ ਵੱਸਦੇ ਸਿੱਖਾਂ ਲਈ ਆਪਸੀ ਭਾਈਚਾਰਕ ਸਾਂਝ ਦਾ ਉਪਦੇਸ਼ ਦੇ ਰਹੇ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਦੀਆਂ ਸੰਗਤਾਂ ਵੱਲੋ ਬ੍ਰਹਮ ਗਿਆਨੀ ਬਾਬਾ ਦਰਸ਼ਨ ਸਿੰਘ ਜੀ ਕੁੱਲੀਵਾਲਿਆ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਧਾਰਮਿਕ ਸਮਾਗਮ 26 ਸਤੰਬਰ ਐਤਵਾਰ ਨੂੰ ਕਰਵਾਏ ਜਾਣਗੇ ਜਿੰਨ੍ਹਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਕਿ ਸੰਗਤਾਂ ਵੱਲੋ ਬਾਬਾ ਦਰਸ਼ਨ ਸਿੰਘ ਜੀ ਦੀ ਯਾਦ ਵਿਚ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਸਾਰੀਆਂ ਲੋੜੀਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਦੌਰਾਨ ਪੁੱਜ ਰਹੇ ਕੀਰਤਨ ਜੱਥਿਆ ਤੋ ਇਲਾਵਾ ਬਾਬਾ ਜੋਗਾ ਸਿੰਘ ਵੀ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਉਣਗੇ। ਸਮੁੱਚੀਆਂ ਸੰਗਤਾਂ ਨਂੰੂ ਵੱਧ ਚੜ੍ਹਕੇ ਕਿ ਪੁੱਜਣ ਦੀ ਅਪੀਲ ਕੀਤੀ ਗਈ ਹੈ ਤਾ ਜੋ ਸਮਾਗਮ ਦੀਆਂ ਰੌਣਕਾਂ ਨੂੰ ਵਧਾਉਦੇ ਹੋਏ ਗੁਰੂ ਇਤਿਹਾਸ ਸ਼ਰਵਣ ਕੀਤਾ ਜਾ ਸਕੇ। 

ਇਟਲੀ| ਸਭਿਆਚਾਰਕ ਮੇਲੇ ਚੋ ਪੰਜਾਬਣਾਂ ਨੇ ਗਿੱਧੇ ਨਾਲ ਕਰਵਾਈ ਵਾਹ- ਵਾਹ

Image
 ਇਟਲੀ| ਸਭਿਆਚਾਰਕ ਮੇਲੇ ਚੋ ਪੰਜਾਬਣਾਂ ਨੇ ਗਿੱਧੇ ਨਾਲ ਕਰਵਾਈ ਵਾਹ- ਵਾਹ ਮਿਲਾਨ ਇਟਲੀ 6 ਸਤੰਬਰ (ਸਾਬੀ ਚੀਨੀਆ) ਦੱਖਣੀ ਇਟਲੀ ਦੇ ਬਹੁਤਿਆ ਹਿੱਸਿਆ ਵਿਚ ਪੰਜਾਬੀ ਬੇਸ਼ਕ ਘੱਟ ਗਿਣਤੀ ਵਿਚ ਰਹਿੰਦੇ ਹੋਣ ਪਰ ਸਭਿਆਚਾਰਕ ਗਤੀ ਵਧੀਆ ਕਰਵਾਉਣ ਤੇ ਦਿਨ ਤਿਉਹਾਰ ਮਨਾਉਣ ਵਿਚ ਹਮੇਸ਼ਾਂ ਮੋਹਰੀ ਬਣਕੇ ਭੂਮਿਕਾ ਨਿਭਾਉਦੇ ਹਨ | ਗੱਲ ਕਰੀਏ ਦੱਖਣੀ ਇਟਲੀ ਦੇ ਸਮੁੰਦਰੀ ਦੇ ਕੰਢੇ ਤੇ ਵੱਸੇ ਹੋਏ ਇਤਿਹਾਸਿਕ ਸ਼ਹਿਰ ਫੌਜੇ ਦੀ ਤਾ ਇੱਥੇ ਰਹਿੰਦੇ ਪੰਜਾਬੀਆਂ ਵੱਲੋ ਕਰਵਾਏ ਸਭਿਆਚਾਰਕ ਮੇਲਾ ਚੋ ਪੰਜਾਬਣ ਮੁਟਿਆਰਾਂ ਨੇ ਗਿੱਧੇ ਨਾਲ ਨਾਲ ਪੂਰੀ ਵਾਹ ਵਾਹ ਕਰਵਾ ਦਿੱਤੀ | ਪੰਜਾਬੀ ਵਿਰਸੇ ਅਤੇ ਸਭਿਆਚਾਰ ਦੀਆਂ ਬਾਤਾਂ ਪਾਉਦੇ ਮੇਲੇ ਵਿਚ ਵੱਖ ਪੰਜਾਬੀ ਗੀਤਾਂ ਤੇ ਕੋਰੀੳਗ੍ਰਾਫੀ ਕਰਦਿਆ ਹਿੱਸਾ ਲੈਣ ਵਾਲਿਆ ਨੇ ਆਪਣੀ ਕਲ੍ਹਾ ਦੇ ਬਾਖੂਬੀ ਜੌਹਰ ਵਿਖਾਏ| ਮੇਲੇ ਦੌਰਾਨ ਪੰਜਾਬੀ ਵਿਰਸੇ ਨਾਲ ਸਬੰਧਤ ਪੱਖੀਆਂ, ਚਰਖੇ, ਸੱਗੀਫੁੱਲ ਫੁੱਲਕਾਰੀਆਂ ਆਦਿ ਵੰਨਗੀਆਂ ਨੇ ਮੇਲੇ ਦੀ ਸ਼ੋਭਾ ਨੂੰ ਚਾਰ ਚੰਨ ਲਾਏ ਪ੍ਰਬੰਧਕ ਨੇ ਆਖਿਆ ਕਿ ਵਿਸਾਖੀ ਦੇ ਤਿਉਹਾਰ ਮੌਕੇ ਵੀ ਅਜਿਹੇ ਹੀ ਸਭਿਆਚਾਰ ਮੇਲਾ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ।   ਪੰਜਾਬੀ ਸੂਟਾਂ ਵਿਚ ਸੱਜੀਆਂ ਹੋਈਆਂ ਮੁਟਿਆਰਾਂ       ਫੋਟੋ ਸਾਬੀ ਚੀਨੀਆ

ਧਰਮ ਦੀ ਰਜਿਸਟੇਸ਼ਨ ਸਬੰਧੀ ਸਬੋਧੀਆ ਵਿਖੇ ਹੋਣ ਵਾਲੀ ਮੀਟਿੰਗ ਵਿਚ ਪੁੱਜਣ ਲਈ ਅਪੀਲ

Image
 ਧਰਮ ਦੀ ਰਜਿਸਟੇਸ਼ਨ ਸਬੰਧੀ ਸਬੋਧੀਆ ਵਿਖੇ ਹੋਣ ਵਾਲੀ ਮੀਟਿੰਗ ਵਿਚ ਪੁੱਜਣ ਲਈ ਅਪੀਲ  ਮਿਲਾਨ ਇਟਲੀ 11 ਸਤੰਬਰ (ਸਾਬੀ ਚੀਨੀਆ) ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਲੱਗੇ ਹੋਏ ਕੇਸ ਦੀ ਪੈਰਵਾਈ ਕਰ ਰਹੀ  "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ , ਵਲੋ ਇਟਲੀ ਦੀਆਂ ਸਮੂਹ੍ਹ ਸਿੱਖ ਜੱਥੇਬੰਦੀਆਂ ਦੀ ਭਰਵੀ ਇਕਤੱਰਤਾ ਗੁਰਦੁਆਰਾ ਸਿੰਘ ਸਭਾ ਸਬੋਧੀਆ ਜਿਲ੍ਹਾ ਲਾਤੀਨਾ (ਰੋਮ) ਵਿਖੇ 12 ਸਤੰਬਰ ਦਿਨ ਐਤਵਾਰ ਬਾਅਦ ਦੁਪਹਿਰ 1 ਵਜੇ ਹੋਣ ਜਾ ਰਹੀ ਹੈ ਜਿਸ ਸਬੰਧੀ ਸਿੱਖ ਸੰਗਤਾਂ ਨੂੰ ਅਪੀਲ ਕਰਦਿਆ ਭਾਈ ਮਨਜੀਤ ਸਿੰਘ ਜੱਸੋਮਜਾਰਾ, ਸੁਖਜਿੰਦਰ ਸਿੰਘ ਕਾਲਰੂ, ਅਜੀਤ ਸਿੰਘ ਥਿੰਦ, ਹਰਭਜਨ ਸਿੰਘ ਸੋਨੀ, ਤਜਵਿੰਦਰ ਸਿੰਘ ਬੱਬੀ , ਦਵਿੰਦਰ ਸਿੰਘ ਚੰਦੀ , ਕੁਲਵੰਤ ਸਿੰਘ ਕਸੇਰਤਾ, ਸੁਲੰਿਦਰ ਸਿੰਘ ਸੋਨੀ ਬਾਬਾ, ਕੁਲਵਿੰਦਰ ਸਿੰਘ ਧਾਲੀਵਾਲ ,ਹਰਪ੍ਰੀਤ ਸਿੰਘ ਹੈਪੀ , ਸ ਰਤਨ ਸਿੰਘ , ਅਮਰਜੀਤ ਸਿੰਘ ਸੋਨੀ ਆਖਿਆ ਹੈ ਕਿ ਕੌਮ ਦੇ ਸਾਂਝੇ ਕਾਰਜਾਂ ਨਾਲ ਸਬੰਧਤ ਸਿੱਖ ਸੰਗਤਾਂ ਦਾ ਇਤਿਹਾਸਿਕ  ਇਕੱਠ ਹੋਣ ਜਾ ਰਿਹਾ ਹੈ ਤੇ ਹਰ ਗੁਰਸਿੱਖ ਦਾ ਫਰਜ ਬਣਦਾ ਹੈ ਕਿ ਬਿਨਾਂ ਕਿਸੇ ਭੇਦ ਭਾਵ ਵੱਧ ਚੜ੍ਹਕੇ ਪੁੱਜ ਕਰਕੇ ਰੌਣਕਾਂ ਨੂੰ ਵਧਾਉਦੇ ਹੋਏ ਇਸ ਮੀਟਿੰਗ ਨੂੰ ਸਫਲਾ ਬਣਾਉ। 

ਸਬੋਧੀਆ ਵਿਖੇ ਸਿੱਖ ਜੱਥੇਬੰਦੀਆ ਦੀ ਹੋ ਰਹੀ ਇੱਕਤਰਤਾ ਵਿਚ ਸ਼ਮੂਲੀਅਤ ਲਈ ਅਪੀਲ

Image
ਸਬੋਧੀਆ ਵਿਖੇ ਸਿੱਖ ਜੱਥੇਬੰਦੀਆ ਦੀ ਹੋ ਰਹੀ ਇੱਕਤਰਤਾ ਵਿਚ ਸ਼ਮੂਲੀਅਤ ਲਈ ਅਪੀਲ  ਇਟਲੀ 10 ਸਤੰਬਰ (ਸਾਬੀ ਚੀਨੀਆ) ਸੈਂਟਰ ਇਟਲੀ ਦੇ ਕਸਬਾ ਸਬੋਧੀਆ (ਲਾਤੀਨਾ) ਵਿ਼ਖੇ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵੱਲੋ 12 ਸਤੰਬਰ ਐਤਵਾਰ ਨੂੰ ਸਿੱਖ ਸੰਗਤਾਂ ਦੇ ਹੋਣ ਜਾ ਰਹੇ ਵਿਸ਼ਾਲ ਇਕੱਠ ਵਿਚ ਸਮੂਹ੍ਹ ਸੰਗਤਾਂ ਨੂੰ ਵੱਧ ਚੜ੍ਹਕੇ ਪੁੱਜਣ ਦੀ ਅਪੀਲ ਕਰਦਿਆ, ਹਰਭਜਨ ਸਿੰਘ ਸੋਨੀ, ਜਸਵੰਤ ਸਿੰਘ ਲੰਗੜੋਆ,ਪ੍ਰਿਤਪਾਲ ਸਿੰਘ, ਤਰਲੋਕ ਸਿੰਘ, ਬਲਰਾਜ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਅਪੀਲ ਕੀਤੀ ਹੈ ਕਿ ਸਿੱਖ ਧਰਮ ਦੀ ਰਜਿਸਟੇਸ਼ਨ ਨੂੰ ਲੈਕੇ ਵਿਚਾਰ ਵਟਾਂਦਰੇ ਕਰਨ ਲਈ ਹੋਣ ਜਾ ਰਹੀ ਮੀਟਿੰਗ ਵਿਚ ਸਭ ਨੂੰ ਪਜੁੱਣਾ ਚਾਹੀਦਾ ਹੈ ਕਿਉਕਿ ਇਹ ਕਾਰਜ ਕਿਸੇ ਦੇ ਨਿੱਜੀ ਨਹੀ ਸਗੋ ਆਉਣ ਵਾਲੀਆ ਪੀੜੀ੍ਹਆ ਦੇ ਭਵਿੱਖ ਦੀ ਗੱਲ ਹੈ ਇਸ ਲਈ ਸਭ ਦਾ ਸਹਿਯੋਗ ਅਤੇ ਪੁੱਜਣਾ ਬਹੁਤ ਜਰੂਰੀ ਹੈ ਤਾ ਜੋ ਕੇਸ ਦੀ ਪੈਰਵਾਈ ਕਰ ਰਹੇ ਕਮੇਟੀ ਤੋ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਤੇ ਆਪਣੇ ਸੁਝਾਅ ਵੀ ਦਿੱਤੇ ਜਾ ਸਕਣ ।

ਧਾਰਮਿਕ ਮੁੱਦਿਆ ਤੇ ਆਪਸੀ ਏਕਤਾ ਹੋਣੀ ਲਾਜਮੀ , ਇੰਡੀਅਨ ਸਿੱਖ ਕਮਿਊਟੀ ਇਟਲੀ

Image
ਧਾਰਮਿਕ ਮੁੱਦਿਆ ਤੇ ਆਪਸੀ ਏਕਤਾ ਹੋਣੀ ਲਾਜਮੀ , ਇੰਡੀਅਨ ਸਿੱਖ ਕਮਿਊਟੀ ਇਟਲੀ  ਮਿਲਾਨ ਇਟਲੀ 9 ਸਤੰਬਰ (ਸਾਬੀ ਚੀਨੀਆ) ਗੁਰਦੁਆਰਾ ਸਿੰਘ ਸਭਾ ਸਬੋਧੀਆ (ਲਤੀਨਾ) ਵਿਖੇ 12 ਸਤੰਬਰ ਨੂੰ ਸਿੱਖ ਜੱਥੇਬੰਦੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਜਾ ਰਹੀ ਇੱਕਤਰਤਾ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆ "ਇੰਡੀਅਨ ਸਿੱਖ ਕਮਿਂਊਟੀ ਇਟਲੀ ਦੇ ਪ੍ਰਧਾਨ ਸ ਸੁਖਦੇਵ ਸਿੰਘ ਕੰਗ ਨੇ ਇਟਲੀ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਮੀਟਿੰਗ ਵਿਚ ਪੁੱਜਣ ਹਰ ਗੁਰਸਿੱਖ ਦਾ ਫਰਜ ਬਣਦਾ ਹੈ ਤਾ ਜੋ ਸਿੱਖ ਧਰਮ ਦੀ ਰਜਿਸਟੇਸ਼ਨ ਸਬੰਧੀ ਇਟਲੀ ਸਰਕਾਰ ਕੌਲ ਲੱਗੀ ਫਾਈਲ ਸਬੰਧੀ ਵਿਸਥਾਰ ਸਾਹਿਤ ਆਪਣੇ ਨੁੰਮਾਇੰਦਿਆ ਪਾਸੋ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੀ ਉਨਾਂ ਇਹ ਵੀ ਦੱਸਿਆ ਕਿ ਇਸ ਮੀਟਿੰਗ ਵਿਚ ਉੱਤਰੀ ਇਟਲੀ ਦੇ ਬਹੁਤ ਸਾਰੇ ਗੁਰਦੁਆਰਿਆ ਤੋ ਪ੍ਰਬੰਧਕ ਕਮੇਟੀਆਂ ਪੂਰੇ ਉਤਿਸ਼ਾਹ ਨਾਲ ਪੁੱਜ ਰਹੀਆ ਹਨ ਅਤੇ ਪੂਰਨ ਆਸ ਹੈ ਕਿ ਇਟਲੀ ਦੇ ਇਤਿਹਾਸ ਵਿਚ 12 ਸਤੰਬਰ ਨੂੰ ਸਬੋਧੀਆ ਦੀ ਧਰਤੀ ਤੇ ਸਿੱਖ ਜੱਥੇਬੰਦੀਆ ਦਾ ਇਤਿਹਾਸਿਕ ਇਕੱਠ ਹੋਣ ਜਾ ਰਿਹਾ ਹੈ ਉਨਾਂ ਸਮੁੱਚੀਆਂ ਪ੍ਰਬੰਧਕ ਕਮੇਟੀਆ ਨੂੰ ਸਬੋਧਨ ਕਰਦਿਆ ਕਿ ਸਾਨੂੰ ਇਕ ਪਲੇਟ ਫਾਰਮ ਤੇ ਇਕੱਠਿਆ ਹੋਕੇ ਧਰਮ ਦੀ ਰਜਿਸਟੇਸ਼ਨ ਸਬੰਧੀ ਚੱਲ ਰਹੇ ਕਾਰਜਾਂ ਵਿਚ ਆਪੋ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਤਾ ਜੋ ਏਕਤਾ ਦਾ ਸਾਬੂਤ ਦਿੰਦੇ ਹੋਏ ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਈ ਜਾ ਸਕੇ।...

ਧਰਮ ਦੀ ਰਜਿਸਟੇਸ਼ਨ ਸਬੰਧੀ ਸਬੋਧੀਆ ਵਿਖੇ ਹੋਣ ਵਾਲੀ ਮੀਟਿੰਗ ਵਿਚ ਪੁੱਜਣ ਲਈ ਅਪੀਲ

Image
 ਧਰਮ ਦੀ ਰਜਿਸਟੇਸ਼ਨ ਸਬੰਧੀ ਸਬੋਧੀਆ ਵਿਖੇ ਹੋਣ ਵਾਲੀ ਮੀਟਿੰਗ ਵਿਚ ਪੁੱਜਣ ਲਈ ਅਪੀਲ  ਮਿਲਾਨ ਇਟਲੀ 8 ਸਤੰਬਰ (ਸਾਬੀ ਚੀਨੀਆ) ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਲੱਗੇ ਹੋਏ ਕੇਸ ਦੀ ਪੈਰਵਾਈ ਕਰ ਰਹੀ  "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ , ਵਲੋ ਇਟਲੀ ਦੀਆਂ ਸਮੂਹ੍ਹ ਸਿੱਖ ਜੱਥੇਬੰਦੀਆਂ ਦੀ ਭਰਵੀ ਇਕਤੱਰਤਾ ਗੁਰਦੁਆਰਾ ਸਿੰਘ ਸਭਾ ਸਬੋਧੀਆ ਜਿਲ੍ਹਾ ਲਾਤੀਨਾ (ਰੋਮ) ਵਿਖੇ 12 ਸਤੰਬਰ ਦਿਨ ਐਤਵਾਰ ਬਾਅਦ ਦੁਪਹਿਰ 1 ਵਜੇ ਹੋਣ ਜਾ ਰਹੀ ਹੈ ਜਿਸ ਸਬੰਧੀ ਸਿੱਖ ਸੰਗਤਾਂ ਨੂੰ ਅਪੀਲ ਕਰਦਿਆ ਭਾਈ ਮਨਜੀਤ ਸਿੰਘ ਜੱਸੋਮਜਾਰਾ, ਸੁਖਜਿੰਦਰ ਸਿੰਘ ਕਾਲਰੂ, ਅਜੀਤ ਸਿੰਘ ਥਿੰਦ, ਕੁਲਵੰਤ ਸਿੰਘ ਕਸੇਰਤਾ, ਸੁਲੰਿਦਰ ਸਿੰਘ ਸੋਨੀ ਬਾਬਾ, ਕੁਲਵਿੰਦਰ ਸਿੰਘ ਧਾਲੀਵਾਲ ,ਹਰਪ੍ਰੀਤ ਸਿੰਘ ਹੈਪੀ ਅਤੇ ਸ ਰਤਨ ਸਿੰਘ ਆਖਿਆ ਹੈ ਕਿ ਕੌਮ ਦੇ ਸਾਂਝੇ ਕਾਰਜਾਂ ਨਾਲ ਸਬੰਧਤ ਸਿੱਖ ਸੰਗਤਾਂ ਦਾ ਇਤਿਹਾਸਿਕ  ਇਕੱਠ ਹੋਣ ਜਾ ਰਿਹਾ ਹੈ ਤੇ ਹਰ ਗੁਰਸਿੱਖ ਦਾ ਫਰਜ ਬਣਦਾ ਹੈ ਕਿ ਬਿਨਾਂ ਕਿਸੇ ਭੇਦ ਭਾਵ ਵੱਧ ਚੜ੍ਹਕੇ ਪੁੱਜ ਕਰਕੇ ਰੌਣਕਾਂ ਨੂੰ ਵਧਾਉਦੇ ਹੋਏ ਇਸ ਮੀਟਿੰਗ ਨੂੰ ਸਫਲਾ ਬਣਾਉ

ਕਾਂਗਰਸ ਪਾਰਟੀ ਵੱਲੋ ਇਟਲੀ ਚੋ 11 ਮੈਂਬਰੀ ਕਮੇਟੀ ਦਾ ਐਲਾਨ

Image
  ਕਾਂਗਰਸ ਪਾਰਟੀ ਵੱਲੋ ਇਟਲੀ ਚੋ 11 ਮੈਂਬਰੀ ਕਮੇਟੀ ਦਾ ਐਲਾਨ    ਮਿਲਾਨ ਇਟਲੀ 8 ਸਤੰਬਰ (ਸਾਬੀ ਚੀਨੀਆ) ਪੰਜਾਬ ਵਿਧਾਨ ਸਭਾ ਚੌਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਵੱਲੋ ਪੰਜਾਬ ਵਿਚ ਸਰਗਰਮੀਆ ਜੋਰਾਂ ਉਤੇ ਹਨ ਉਥੇ ਵਿਦੇਸ਼ਾਂ ਵਿਚ ਵੀ ਪਾਰਟੀ ਪ੍ਰਚਾਰ ਲਈ ਯੂਨਿਟ ਕਾਇਮ ਕੀਤੇ ਜਾ ਰਹੇ ਹਨ | ਕਾਂਗਰਸ ਪਾਰਟੀ ਵਲੋ ਸੀਨੀਅਰ ਆਗੂ ਰਾਜਵਿੰਦਰ ਸਿੰਘ ਤੇ ਇਟਲੀ ਇਕਾਈ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ ਦੀ ਅਗਵਾਈ ਹੇਠ ਇਟਲੀ ਚ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਚੁਣੇ ਹੋਏ ਅਹੁੱਦੇਦਾਰਾਂ ਵਿਚ ਪ੍ਰਭਜੋਤ ਸਿੰਘ (ਚੈਅਰਮੈਨ) ਹਰਕੀਤ ਸਿੰਘ ਮਾਧੋਝੰਡਾ ਨੂੰ (ਮੁੱਖ ਬੁਲਾਰਾ) ਸੁਖਚੈਨ ਸਿੰਘ ਠੀਕਰੀਵਾਲ (ਜਰਨਲ ਸੈਕਟਰੀ) ਵੇਦ ਵਿਰਾਟ ਸ਼ਰਮਾ (ਖਜਾਨਚੀ) ਨਿਸ਼ਾਨ ਸਿੰਘ (ਸੈਕਟਰੀ), ਮੁਲਕ ਰਾਜ ਵਰਤੀਆ (ਸਲਾਹਕਾਰ) ਸੋਢੀ ਮਕੌੜਾ (ਸੂਬਾ ਪ੍ਰਧਾਨ) ਹਰਪ੍ਰੀਤ ਸਿੰਘ (ਸੂਬਾ ਪ੍ਰਧਾਨ) ਸਤਪਾਲ ਸਿੰਘ ,ਹਰਪਿੰਦਰ ਸਿੰਘ ਅਤੇ ਬਲਦੇਵ ਰਾਜ ਆਦਿ ਨੂੰ ਜਿਲ੍ਹਾ ਪ੍ਰਧਾਨ ਵਜੋ ਨਿਯੁਕਤ ਕੀਤਾ ਗਿਆ ਹੈ ਚੁਣੇ ਹੋਏ ਅਹੁੱਦੇਦਾਰਾਂ ਨੇ ਆਖਿਆ ਕਿ ਉਹ ਕਾਂਗਰਸ ਹਾਈਕਮਾਂਡ ਵੱਲੋ ਸੌਪੀ ਹੋਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਦੇ ਹੋਏ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਹੋਏ ਵੱਧ ਤੋ ਵੱਧ ਐਨ,ਆਰ,ਆਈਜ਼ ਨੂੰ ਪਾਰਟੀ ਗਤੀਵਧੀਆਂ ਤੋ ਜਾਣੂ ਕਰਵਾਉਣਗੇ। 

ਗੁਰਦੁਆਰਾ ਸਿੰਘ ਸਭਾ ਸਬੋਧੀਆ ਵਿਖੇ ਸਿੱਖ ਜੱਥੇਬੰਦੀਆਂ ਦੀ ਭਰਵੀਂ ਮੀਟਿੰਗ 12 ਸਤੰਬਰ ਨੂੰ

Image
             ਧਰਮ ਦੀ ਰਜਿਸਟੇਸ਼ਨ ਸਬੰਧੀ ਹੋਣਗੀਆਂ ਅਹਿਮ ਵਿਚਾਰਾਂ  ਮਿਲਾਨ ਇਟਲੀ 8 ਸਤੰਬਰ (ਸਾਬੀ ਚੀਨੀਆ) ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਲੱਗੇ ਹੋਏ ਕੇਸ ਦੀ ਪੈਰਵਾਈ ਕਰ ਰਹੀ  "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ , ਵਲੋ ਇਟਲੀ ਦੀਆਂ ਸਮੂਹ੍ਹ ਸਿੱਖ ਜੱਥੇਬੰਦੀਆਂ ਦੀ ਭਰਵੀ ਇਕਤੱਰਤਾ ਗੁਰਦੁਆਰਾ ਸਿੰਘ ਸਭਾ ਸਬੋਧੀਆ ਜਿਲ੍ਹਾ ਲਾਤੀਨਾ (ਰੋਮ) ਵਿਖੇ 12 ਸਤੰਬਰ ਦਿਨ ਐਤਵਾਰ ਬਾਅਦ ਦੁਪਹਿਰ 1 ਵਜੇ ਹੋਣ ਜਾ ਰਹੀ ਹੈ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਰਵਿੰਦਰਜੀਤ ਸਿੰਘ ਬਲਜਾਨੋ ਮੁੱਖ ਸੇਵਾਦਾਰ ਐਸ,ਜੀ, ਪੀ,ਸੀ ਇਟਲੀ ਅਤੇ ਸ,ਕਰਮਜੀਤ ਸਿੰਘ ਢਿੱਲੋ ਮੁੱਖ ਸੇਵਾਦਾਰ ਗੁ, ਸਿੰਘ ਸਭਾ ਸਬੋਧੀਆ ਨੇ ਦੱਸਿਆ ਕਿ ਸੈਂਟਰ ਅਤੇ ਦੱਖਣੀ ਇਟਲੀ ਦੀਆਂ ਸਮੂਹ੍ਹ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਅਹਿਮ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਸਿੱਖ ਧਰਮ ਦੀ ਰਜਿਸਟੇਸ਼ਨ ਸਬੰਧੀ ਲੱਗੇ ਕੇਸ ਤੋ ਸੰਗਤਾਂ ਜਾਣੂ ਕਰਵਾਇਆ ਜਾਵੇਗਾ |   ਸਿੱਖ ਸੰਗਤਾਂ ਦੇ ਸਬੋਧੀਆ ਵਿਖੇ ਹੋਣ ਜਾ ਰਹੇ ਵਿਸ਼ਾਲ ਇਕੱਠ ਸਬੰਧੀ ਆਪਣੇ ਸੁਝਾਅ ਪੇਸ਼ ਕਰਦਿਆ ਵੱਖ ਵੱਖ ਸਿੱਖ ਆਗੂਆਂ ਨੇ ਆਖਿਆ ਹੈ ਕਿ ਕੌਮ ਦੇ ਸਾਂਝੇ ਕਾਰਜਾਂ ਨਾਲ ਸਬੰਧਤ ਸਿੱਖ ਸੰਗਤਾਂ ਦਾ ਇਤਿਹਾਸਿਕ  ਇਕੱਠ ਹੋਣ ਜਾ ਰਿਹਾ ਹੈ ਤੇ ਹਰ ਗੁਰਸਿੱਖ ਦਾ ਫਰਜ ਬਣਦਾ ਹੈ ਕਿ ਬਿਨਾਂ ਕਿਸੇ ਭੇਦ ਭਾਵ ਦੇ ਭਾ...

ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ 12 ਸਤੰਬਰ ਨੂੰ

Image
  ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ 12 ਸਤੰਬਰ ਨੂੰ  ਮਿਲਾਨ ਇਟਲੀ 7 ਜੁਲਾਈ (ਸਾਬੀ ਚੀਨੀਆ) ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ "ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ ਰੋਮ ਇਟਲੀ ਵਿਖੇ 12 ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾਣਗੇ ਜਿਸ ਸਬੰਧੀ ਜਾਣਕਾਰੀ ਸਾਝੀ ਕਰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦਿਹਾੜੇ ਨੂੰ ਪੂਰੀ ਚੜ੍ਹਦੀ ਕਲ੍ਹਾਂ ਨਾਲ ਮਨਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ| ਆਖੰਠ ਪਾਠ ਦੇ ਭੋਗ ਉਪਰੰਤ ਖੁੱਲੇ ਦੀਵਾਨ ਸੁਜਾਏ ਜਾਣਗੇ ਜਿੰਨਾਂ ਵਿਚ ਹਾਜੂਰੀ ਰਾਗੀ ਜੱਥੇ ਤੋ ਇਲਾਵਾ ਪੁੱਜ ਰਹੇ ਹੋਰਨਾਂ ਜੱਥਿਆ ਵੱਲੋ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਜਾਵੇਗਾ, ਛੋਟੇ ਬੱਚਿਆ ਦੇ ਜੱਥੇ ਵੀ ਕੀਰਤਨ ਰਾਹੀ ਹਾਜਰੀ ਭਰਨਗੇ ਤੇ ਸਮੂਹ੍ਹ ਸੰਗਤਾਂ ਵੱਲੋ ਨਿਸ਼ਾਨ ਸਾਹਿਬ ਚੜਾਉਣ ਦੀਆਂ ਸੇਵਾਵਾਂ ਵੀ ਨਿਭਾਈਆਂ ਜਾਣਗੀਆਂ |           ਸਮਾਗਮ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ , ਫੋਟੋ ਸਾਬੀ ਚੀਨੀਆ

ਬੱਚਿਆਂ ਲਈ ਗੁਰਬਾਣੀ ਕਲਾਸਾ ਆਰੰਭ ਕਰਨਾ ਸਲਾਹ੍ਹਉਣਯੋਗ ਉਪਰਾਲਾ , ਭਾਈ ਰਵਿੰਦਰਜੀਤ ਸਿੰਘ

Image
ਬੱਚਿਆਂ ਲਈ ਗੁਰਬਾਣੀ ਕਲਾਸਾ ਆਰੰਭ ਕਰਨਾ ਸਲਾਹ੍ਹਉਣਯੋਗ ਉਪਰਾਲਾ ,  ਭਾਈ ਰਵਿੰਦਰਜੀਤ ਸਿੰਘ    ਮਿਲਾਨ ਇਟਲੀ 5 ਸਤੰਬਰ (ਸਾਬੀ ਚੀਨੀਆ) ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ (ਰੋਮ) ਦੇ ਪ੍ਰਬੰਧਕਾਂ ਵੱਲੋ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤੀਆਂ ਗੁਰਬਾਣੀ ਕੀਰਤਨ ਕਲਾਸਾਂ ਦੀ ਹਰ ਪਾਸੇ ਤੋ ਪ੍ਰਸ਼ੰਸ਼ਾ ਹੋ ਰਹੀ ਹੈ । ਜਿਸ ਤੇ ਪ੍ਰਤੀਕਿਰਿਆ ਜਾਹਿਰ ਕਰਦਿਆ ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸੇਵਾਵਾਂ ਨਿਭਾਅ ਰਹੀ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇ ਮੌਜੂਦਾਂ ਪ੍ਰਧਾਨ ਰਵਿੰਦਰਜੀਤ ਸਿੰਘ ਬਲਜਾਨੋ ਨੇ ਆਖਿਆ ਕਿ ਛੋਟੇ ਛੋਟੇ ਬੱਚਿਆ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਲਈ ਆਰੰਭ ਕੀਤੇ ਇਸ ਕਾਰਜ ਲਈ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ ਦੀ ਪ੍ਰਬੰਧਕ ਕਮੇਟੀ, ਸਮੱਚੀਆਂ ਸੰਗਤਾਂ ਅਤੇ ਖਾਸ ਕਰਕੇ ਬੱਚਿਆ ਦੇ ਮਾਪੇ ਵਧਾਈ ਦੇ ਪੱਤਰ ਹਨ ਜਿੰਨ੍ਹਾਂ ਵੱਲੋ ਬੱਚਿਆ ਨੂੰ ਗੁਰਬਾਣੀ ਕਲਾਸਾਂ ਆਰੰਭ ਕਰਵਾਕੇ ਕੌਮ ਦੀ ਚੜ੍ਹਦੀ ਕਲ੍ਹਾ ਲਈ ਯੋਗਦਾਨ ਪਾਉਣ ਦੀ ਚੰਗੀ ਸ਼ੁਰੂਆਤ ਕੀਤੀ ਗਈ ਹੈ । ਉਨ੍ਹਾਂ ਇਟਲੀ ਵੱਸਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਜਰੂਰੀ ਰੁਝੇਵਿਆ ਦੇ ਨਾਲ-ਨਾਲ ਬੱਚਿਆ ਨੂੰ ਸਿੱਖੀ ਸਿਧਾਤਾਂ ਨਾਲ ਜੋੜਨ ਲਈ ਘਰ੍ਹਾਂ ਤੋ ਸ਼ੁਰੂਆਤ ਕਰਨ ਤਾ ਜੋ ਵਿਦੇਸ਼ਾਂ ਵਿਚ ਸਿੱਖੀ ਰੂਪੀ ਬੂਟੇ ਦੀਆਂ ਜੜ੍ਹਾਂ ਨੂੰ ਹੋਰ ਮਜਬੂਤ ਕੀਤਾ ਜਾ ਸਕੇ ਉਨਾਂ ਆਖਿਆ ਕਿ ਪੜਾਈ ਖੇਤਰ ਵਿਚ ਬੱਚੇ ਪੂਰੀ ਵਾਹ ਵਾਹ ਖੱਟ ਰਹੇ ਨੇ ਹਨ ਹੋਰ ਵੀ ਚ...

ਕ੍ਰਿਸ਼ਨ ਅਸ਼ਟਮੀ ਤੇ ਗਾਇਕ ਆਰ ਡੀ ਗਿੱਲ ਸਾਂਵਲਾ ਸਲੋਨਾ ਭਜਨ ਲੈਕੇ ਹਾਜ਼ਿਰ ਹੋਏ, ਮਨਜੀਤ ਗਿੱਲ ਯੂਕੇ

Image
    ਗਾਇਕ ਆਰ ਡੀ ਗਿੱਲ, ਦਿਨੇਸ਼ ਡੀਕੇ, ਅਮਰੀਕ ਤਲਵੰਡੀ ਅਤੇ ਬਲਵੀਰ ਸ਼ੇਰਪੁਰੀ ਪੋਸਟਰ ਪ੍ਰਮੋਸ਼ਨ ਕਰਦੇ ਹੋਏ ਜਲੰਧਰ ਪੰਜਾਬ ਪ੍ਰੈਸ ਕਲੱਬ ਵਿਖੇ ਅੱਜ ਭਗਵਾਨ ਕ੍ਰਿਸ਼ਨ ਅਸ਼ਟਮੀ ਨੂੰ ਸਮਰਪਿਤ ਸ਼ਬਦ ਗਾਇਕ ਆਰ ਡੀ ਗਿੱਲ ਜੀ ਦੀ ਆਵਾਜ਼ ਵਿੱਚ ਸਾਂਵਲਾ ਸਲੋਨਾ  ਦਾ ਪੋਸਟਰ ਰਿਲੀਜ਼ ਕੀਤਾ ਗਿਆ । ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮਹਿਮਾਨ ਵਜੋਂ ਪਹੁੰਚੇ ਨੈਸ਼ਨਲ ਐਵਾਰਡੀ ਅਤੇ ਸ਼੍ਰੋਮਣੀ ਅਵਾਰਡੀ ਅਮਰੀਕ ਤਲਵੰਡੀ ਸਾਹਿਬ ਜੀ ਨੇ ਦੱਸਿਆ ਕਿ ਦੁਨੀਆਂ ਭਰ ਚੇ ਮਸ਼ਹੂਰ ਕੰਪਨੀ ਟੀ ਸੀਰੀਜ ਦੇ ਬੈਨਰ ਹੇਠ ਸਾਂਵਲਾ ਸਲੋਨਾ ਧਾਰਮਿਕ ਸਿੰਗਲ ਟਰੈਕ ਸੋਸ਼ਲ ਮੀਡੀਆ ਦੀਆ ਵੱਖ ਵੱਖ ਵੈੱਬਸਾਈਟਾ ਤੇ ਰੀਲੀਜ਼ ਹੋ ਚੁੱਕਾ ਹੈ। ਇਸ ਦਾ ਮਿਊਜ਼ਿਕ ਦਿਨੇਸ਼ ਕੁਮਾਰ (ਡੀਕੇ) ਸਾਹਿਬ ਜੀ ਨੇ ਬਹੁਤ ਹੀ ਰੂਹਦਾਰੀ ਨਾਲ ਤਿਆਰ ਕੀਤਾ ਹੈ ਅਤੇ ਬਾਕਾਮਾਲ ਕਲਮ ਨਾਲ ਪਰੀਕਲਨਾ ਜੀ ਨੇ ਸ਼ਬਦਾਂ ਵਿੱਚ ਪਰੋਇਆ ਹੈ। ਜਿਸਦਾ ਵੀਡੀਓ ਹਿਮਾਚਲ ਪ੍ਰਦੇਸ਼ ਦੀ ਲੁਕੇਸ਼ਨ ਵਿਚ ਕੈਮਰਾਮੈਨ ਬਾਵਾ ਸਖ਼ਤ ਮਿਹਨਤ ਨਾਲ ਸ਼ੂਟ ਕਰਕੇ ਅਤੇ ਅੰਕੁਸ਼ ਹੁੰਦਲ ਐਡੀਟਰ ਦੁਆਰਾ ਐਡਿਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਡਿਊਸਰ ਮਨਜੀਤ ਗਿੱਲ ਜੀ ਨੇ ਗਾਇਕ ਆਰ ਡੀ ਗਿੱਲ ਦੀ ਆਵਾਜ਼ ਰਾਹੀਂ ਆਪਣੀ ਗਾਇਕੀ ਦੇ ਸੁਪਨੇ ਸਾਕਾਰ ਹੋਣ ਦੀ ਆਸ ਜਤਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿ੍ਸ਼ਨ ਭਗਤਾਂ ਅਤੇ ਸੰਗੀਤ ਪ੍ਰੇਮੀਆਂ ਵਲੋਂ ਇਸ ਸਾਂਵਲਾ ਸਲੋਨਾ ਭਜਨ ਨੂੰ ਬਹੁਤ ਪਿਆਰ ਮਿਲੇਗਾ ਅਤੇ ਸਾਰੀ ਟੀਮ ਵਧ...

ਨਾਨਕ ਹੱਟ ਦੀ ਤੀਜੀ ਬਰਾਂਚ ਗਿੱਦੜਪਿੰਡੀ ਦਾ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਉਦਘਾਟਨ

Image
 ੧ਓ ਸਮਾਜ ਭਲਾਈ ਸੰਸਥਾ ਸੀਚੇਵਾਲ ਵੱਲੋਂ ਚਲਾਏ ਜਾ ਰਹੇ ਲੋਕ ਭਲਾਈ ਸੇਵਾ ਦੇ ਕਾਰਜਾਂ ਲਈ ਨਾਨਕ ਹੱਟ ਦੀ ਤੀਜੀ ਬਰਾਂਚ ਗਿੱਦੜ ਪਿੰਡੀ ਦਾ ਉਦਘਾਟਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਕੀਤਾ ਗਿਆ ਕੀਤਾ ਗਿਆ। ਇਸ ਦੀਆਂ ਦੋ ਬ੍ਰਾਂਚਾਂ ਜਲੰਧਰ ਅਤੇ ਸੁਲਤਾਨਪੁਰ ਲੋਧੀ ਵਿਖੇ ਸਫਲਤਾਪੂਰਵਕ ਚੱਲ ਰਹੀਆਂ ਹਨ। ਜਿਥੇ ਸ਼ੁਧ ਅਤੇ ਤਾਜ਼ਾ ਸਮਾਨ ਮਿਲਦਾ ਹੈ ਉਥੇ ਹਰ ਚੀਜ਼ ਦੀ ਐਮ ਆਰ ਪੀ ਤੋਂ ਰੇਟ ਘੱਟ ਲੱਗਦਾ ਹੈ। ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਵੀ ਹੁੰਦਾ ਹੈ।ਜੋ ਮੁਨਾਫ਼ਾ ਹੁੰਦਾ ਉਹ ਅਨਾਥ ਬੇਸਹਾਰਾ ਅਤੇ ਗਰੀਬ ਮਜ਼ਦੂਰ ਬੱਚਿਆਂ ਦੀ ਪੜ੍ਹਾਈ ਦੇ ਸੇਵਾ ਕਾਰਜਾਂ ਲਈ ਲਗਾਇਆ ਜਾਂਦਾ ਹੈ।      ਇਹ ਸੰਸਥਾ 2010 ਤੋਂ ਸੇਵਾ ਵਿਚ ਲੱਗੀ ਹੋਈ ਹੈ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ  ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਸੰਤ ਸੁਖਜੀਤ ਸਿੰਘ ਜੀ ਵਲੋਂ ਇਲਾਕੇ ਅਤੇ ਨਗਰ ਨਿਵਾਸੀਆਂ ਦਾ ਧਨਵਾਦ ਵੀ ਕੀਤਾ ਗਿਆ। ਇਸ ਮੌਕੇ ਹਲਕਾ ਵਧਾਇਕ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਸ੍ਰੀ ਲਾਲ ਵਿਸ਼ਵਾਸ ਐਸ ਡੀ ਐਮ ਸ਼ਾਹਕੋਟ, ਲਖਵਿੰਦਰ ਸਿੰਘ ਗਿੱਦੜਪਿੰਡੀ, ਕੁਲਵੰਤ ਸਿੰਘ ਸਰਪੰਚ ਗਿੱਦੜ ਪਿੰਡੀ, ਅਵਤਾਰ ਸਿੰਘ ਗ੍ਰੰਥੀ ਬੇਰ ਸਾਹਿਬ ਜੀ, ਗ੍ਰੰਥੀ ਰਣਜੀਤ ਸਿੰਘ,ਆਪ ਆਗੂ ਰਤਨ ਸਿੰਘ , , ਦਲਜੀਤ ਸਿੰਘ ਆਖਰੀ ਉ...