ਕਾਂਗਰਸ ਪਾਰਟੀ ਵੱਲੋ ਇਟਲੀ ਚੋ 11 ਮੈਂਬਰੀ ਕਮੇਟੀ ਦਾ ਐਲਾਨ
ਕਾਂਗਰਸ ਪਾਰਟੀ ਵੱਲੋ ਇਟਲੀ ਚੋ 11 ਮੈਂਬਰੀ ਕਮੇਟੀ ਦਾ ਐਲਾਨ
ਮਿਲਾਨ ਇਟਲੀ 8 ਸਤੰਬਰ (ਸਾਬੀ ਚੀਨੀਆ) ਪੰਜਾਬ ਵਿਧਾਨ ਸਭਾ ਚੌਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਵੱਲੋ ਪੰਜਾਬ ਵਿਚ ਸਰਗਰਮੀਆ ਜੋਰਾਂ ਉਤੇ ਹਨ ਉਥੇ ਵਿਦੇਸ਼ਾਂ ਵਿਚ ਵੀ ਪਾਰਟੀ ਪ੍ਰਚਾਰ ਲਈ ਯੂਨਿਟ ਕਾਇਮ ਕੀਤੇ ਜਾ ਰਹੇ ਹਨ | ਕਾਂਗਰਸ ਪਾਰਟੀ ਵਲੋ ਸੀਨੀਅਰ ਆਗੂ ਰਾਜਵਿੰਦਰ ਸਿੰਘ ਤੇ ਇਟਲੀ ਇਕਾਈ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ ਦੀ ਅਗਵਾਈ ਹੇਠ ਇਟਲੀ ਚ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਚੁਣੇ ਹੋਏ ਅਹੁੱਦੇਦਾਰਾਂ ਵਿਚ ਪ੍ਰਭਜੋਤ ਸਿੰਘ (ਚੈਅਰਮੈਨ) ਹਰਕੀਤ ਸਿੰਘ ਮਾਧੋਝੰਡਾ ਨੂੰ (ਮੁੱਖ ਬੁਲਾਰਾ) ਸੁਖਚੈਨ ਸਿੰਘ ਠੀਕਰੀਵਾਲ (ਜਰਨਲ ਸੈਕਟਰੀ) ਵੇਦ ਵਿਰਾਟ ਸ਼ਰਮਾ (ਖਜਾਨਚੀ) ਨਿਸ਼ਾਨ ਸਿੰਘ (ਸੈਕਟਰੀ), ਮੁਲਕ ਰਾਜ ਵਰਤੀਆ (ਸਲਾਹਕਾਰ) ਸੋਢੀ ਮਕੌੜਾ (ਸੂਬਾ ਪ੍ਰਧਾਨ) ਹਰਪ੍ਰੀਤ ਸਿੰਘ (ਸੂਬਾ ਪ੍ਰਧਾਨ) ਸਤਪਾਲ ਸਿੰਘ ,ਹਰਪਿੰਦਰ ਸਿੰਘ ਅਤੇ ਬਲਦੇਵ ਰਾਜ ਆਦਿ ਨੂੰ ਜਿਲ੍ਹਾ ਪ੍ਰਧਾਨ ਵਜੋ ਨਿਯੁਕਤ ਕੀਤਾ ਗਿਆ ਹੈ ਚੁਣੇ ਹੋਏ ਅਹੁੱਦੇਦਾਰਾਂ ਨੇ ਆਖਿਆ ਕਿ ਉਹ ਕਾਂਗਰਸ ਹਾਈਕਮਾਂਡ ਵੱਲੋ ਸੌਪੀ ਹੋਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਦੇ ਹੋਏ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਹੋਏ ਵੱਧ ਤੋ ਵੱਧ ਐਨ,ਆਰ,ਆਈਜ਼ ਨੂੰ ਪਾਰਟੀ ਗਤੀਵਧੀਆਂ ਤੋ ਜਾਣੂ ਕਰਵਾਉਣਗੇ।

Comments
Post a Comment