Posts

Showing posts from September, 2022

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਟਲੀ ਚੋ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ

Image
 ਮਿਲਾਨ ਇਟਲੀ 9 ਸਤੰਬਰ (ਸਾਬੀ ਚੀਨੀਆ) ਭਾਰਤ ਦੇ ਪੈਟਰੋਲੀਅਮ ,ਕੁਦਰਤੀ ਗੈਸਾਂ ਤੇ ਸ਼ਹਿਰੀ ਮੰਤਰੀ ਹਰਦੀਪ ਸਿੰਘ ਪੁਰੀ ਮਿਲਾਨ ਵਿਚ ਹੋਏ ਇਕ ਬਹੁਦੇਸ਼ੀ ਸੰਮੇਲਨ ਵਿਚ ਹਿੱਸਾ ਲੈਣ ਲਈ ਇਟਲੀ ਆਏ ਹੋਏ ਹਨ ਜਿੱਥੇ ਉਨਾਂ ਵੱਲੋ ਇਟਲੀ ਤੋ ਇਲਾਵਾ ਯੂਰਪ ਦੇ ਹੋਰਨਾਂ ਦੇਸ਼ਾਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਗਈ ਉਥੇ ਉਨਾਂ ਇਟਲੀ ਰਹਿੰਦੇ ਭਾਰਤੀ ਲੋਕਾਂ ਅਤੇ ਵਪਾਰੀਆਂ ਤੋ ਇਲਾਵਾ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਵੀ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ| ਇਟਲੀ ਵਿਚ ਭਾਰਤੀ ਅੰਬੈਸਡਰ ਮੈਡਮ ਨੀਨਾ ਮਲਹੋਤਰਾ ਅਤੇ ਮਿਲਾਨ ਕੈਂਸਲਟ ਦਫਤਰ ਤੋ ਮੈਡਮ ਟੀ, ਅਜੰੂਗਲਾ ਜਮੀਰ ਵੱਲੋ ਉਨਾਂ ਨੂੰ ਇਟਲੀ ਆਉਣ ਤੇ ਜੀ ਆਇਆ ਆਖਿਆ ਗਿਆ ਉਪਰੰਤ ਭਾਈਚਾਰੇ ਦੇ ਲੋਕਾਂ ਨਾਲ ਗਲਬਾਤ ਕਰਦਿਆ ਕੈਬਨਿਟ ਮੰਤਰੀ ਨੇ ਦੱਸਿਆ ਕਿ ਉਹ ਬਹੁਤ ਛੋਟੀ ਉਮਰ ਵਿਚ ਇਟਲੀ ਆਏ ਸਨ ਅਤੇ ਇੱਥੋ ਦੀ ਸੰਸਕ੍ਰਿਤੀ ਤੋ ਚੰਗੀ ਤਰ੍ਹਾ ਜਾਣੂ ਹਨ ਉਨਾਂ ਭਾਰਤੀ ਲੋਕਾਂ ਨਾਲ ਗੱਲਬਾਤ ਕਰਦਿਆ ਆਖਿਆ ਕਿ ਦੇਸ਼ ਬੜੀ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਇਕ ਮਜਬੂਤ ਅਰਥ ਵਿਵਸਥਾ ਦੇ ਤੌਰ ਤੇ ਤੇਜੀ ਨਾਲ ਉੱਭਰ ਰਿਹਾ ਹੈ।                                     ਇਸ ਮੌਕੇ ਮੌਜੂਦ ਸਿੱਖ ਆਗੂਆਂ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਦੇਸ਼ ਵਿਦੇਸ਼ ਵਿਚ ਵੱਡੀ ਪੱਧਰ ਤ...

ਇਟਲੀ ਦੇ ਸ਼ਹਿਰ ਤੈਰਨੀ ਚੋ 4 ਸਤੰਬਰ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ

Image
          ਇਟਲੀ ਦੇ ਸ਼ਹਿਰ ਤੈਰਨੀ ਚੋ 4 ਸਤੰਬਰ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ    ਮਿਲਾਨ ਇਟਲੀ 1 ਸਤੰਬਰ (ਸਾਬੀ ਚੀਨੀਆ) ਇਟਲੀ ਦੇ ਸ਼ਹਿਰ ਤੈਰਨੀ ਵਿਖੇ ਸਥਾਪਿਤ ਗੁਰਦੁਆਰਾ ਸਿੰਘ ਸਭਾ ਤੈਰਨੀ ਦੀਆਂ ਸਮੂਹ੍ਹ ਸੰਗਤਾਂ ਵੱਲੋ ਹਰ ਸਾਲ ਦੀ ਤਰ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 4 ਸਤੰਬਰ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ ਨੂੰ ਸਫਲਤਾ ਪੂਰਵਕ ਤਰੀਕੇ ਨਾਲ ਕਰਵਾਉਣ ਲਈ ਸਥਾਨਿਕ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਾਰੇ ਲੋੜੀਦੇ ਪ੍ਰਬੰਧ ਕੀਤੇ ਗਏ ਹਨ ਇਸ ਦੌਰਾਨ ਪੁੱਜ ਰਹੇ ਹੋਰਨਾਂ ਰਾਗੀ ਤੇ ਕਵੀਸ਼ਰੀ ਜੱਥਿਆ ਤੋ ਇਲਾਵਾ ਪੰਥ ਪ੍ਰਸਿੱਧ ਢਾਡੀ ਗਿਆਨੀ ਤਰਲੋਚਨ ਸਿੰਘ ਭਮੱਦੀ ਦੇ ਜੱਥਾ ਵੱਲੋ ਆਈਆਂ ਸੰਗਤਾਂ ਨੂੰ ਸਿੱਖ ਕੌਮ ਦਾ ਗੌਰਵਮਈ ਇਤਿਹਾਸ ਸ਼ਰਵਣ ਕਰਵਾਇਆ ਜਾਵੇਗਾ । ਪ੍ਰਬੰਧਕ ਕਮੇਟੀ ਵੱਲੋ ਇਟਲੀ ਵਿਚ ਵੱਸਦੀਆ ਸਮੂਹ੍ਹ ਸਿੱਖ ਸੰਗਤਾਂ ਨੂੰ ਵੱਧ ਚੜ੍ਹਕੇ ਪੁੱਜਣ ਦੀ ਬੇਨਤੀ ਕੀਤੀ ਗਈ ਹੈ