ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ
ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਹੋਣ ਦੀ ਲੋੜ ਮਿਲਾਨ ਇਟਲੀ 27 ਅਪ੍ਰੈਲ (ਸਾਬੀ ਚੀਨੀਆ) ਇਟਲੀ ਦੇ ਲਾਸੀੳ ਸੂਬੇ ਵਿਚ ਤਿੰਨ ਸੋ ਤੋ ਵੱਧ ਭਾਰਤੀਆਂ ਦੀਆਂ ਕਰੋਨਾ ਰਿਪੋਰਟਾਂ ਪੋਜੀਟਿਵ ਆਉਣ ਤੋ ਬਾਅਦ ਰੈਡ ਅਲਾਰਟ ਜਾਰੀ ਹੋ ਚੁੱਕਾ ਹੈ । ਇਟਾਲੀਅਨ ਮੀਡੀਏ ਵਿਚ ਪ੍ਰਕਾਸਿ਼ਤ ਹੋ ਰਹੀਆ ਰਿਪੋਰਟਾਂ ਮੁਤਾਬਿਕ ਕਰੋਨਾ ਵਾਇਰਸ ਦਾ ਦੂਸਰਾ ਭਿਆਨਕ ਰੂਪ ਭਾਰਤ ਤੋ ਹੁੰਦਾ ਹੋਇਆ ਇਟਲੀ ਆਣ ਪੁੱਜਾ ਹੈ ਜੋ ਕਿਸੇ ਖਤਰੇ ਤੋ ਘੱਟ ਨਹੀ ਮੀਡੀਆ ਰਿਪੋਰਟਾਂ ਮੁਤਾਬਿਕ ਲਾਤੀਨਾ ਜਿਲ੍ਹੇ ਵਿਚ 300 ਸੋ ਤੋ ਵੱਧ ਭਾਰਤੀ ਕਰੋਨਾ ਪੋਜੀਟਿਵ ਪਾਏ ਗਏ ਹਨ ਜਿੰਨਾਂ ਵਿਚ 36 ਛੋਟੇ ਬੱਚੇ ਵੀ ਸ਼ਾਮਿਲ ਹਨ। ਇਕ ਬੁਲਾਰੇ ਨੇ ਇੰਡੀਆਂ ਤੋ ਇਟਲੀ ਆ ਰਹੇ ਭਾਰਤੀਆਂ ਨੂੰ ਸਥਾਨਿਕਾਂ ਨਾਗਰਿਕਾਂ ਲਈ ਵੱਡਾ ਖਤਰਾਂ ਵੀ ਦੱਸਿਆ ਹੈ। ਉਨਾਂ ਮੁਤਾਬਿਕ ਲਾਤੀਨਾ ਅਤੇ ਆਸ ਪਾਸ ਦੇ ਇਲਾਕਿਆ ਵਿਚ ਕੋਈ 15 ਹਜਾਰ ਦੇ ਕਰੀਬ ਭਾਰਤੀ ਰਹਿੰਦੇ ਹਨ ਜੋ ਖੇਤੀ ਫਾਰਮਾਂ ਤੇ ਦੁੱਧ ਡੇਅਰੀਆਂ ਉੱਤੇ ਕੰਮ ਕਰਦੇ ਹਨ ਜਿੰਨੇ ਦੇ ਜਲਦ ਤੋ ਜਲਦ ਕਰੋਨਾ ਟੈਸਟ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਇੱਥੇ ਇਹ ਵੀ ਦੱਸਣਯੋਗ ਹੈ ਸਬਾਊਦੀਆ ਸ਼ਹਿਰ ਦੇ ਇਲਾਕੇ (ਬੇਲਾ ਫਿਰਨੀਆਂ) ਜਿੱਥੇ ਕਿ ਵੱਡੀ ਗਿਣਤੀ ਵਿਚ ਭਾਰਤੀ ਲੋਕ ਹੀ ਰਹਿੰਦੇ ਹਨ 29 ਅਪ੍ਰੈਲ ਨੂੰ ...