ਇਟਲੀ । ਪੁਲਿਸ ਨਾਕੇ ਤੇ ਨਾ ਰੁੱਕਣ ਵਾਲੇ ਵਿਅਕਤੀ ਨੂੰ ਗਵਾਓਣੀ ਪਈ ਜਾਨ

ਮਿਲਾਨ ਇਟਲੀ 10 ਮਾਰਚ (ਸਾਬੀ ਚੀਨੀਆ)  ਇਟਲੀ ਪੁਲਿਸ ਦੀ ਇਮਾਨਦਾਰੀ ਅਤੇ ਕੰਮਕਾਜੀ ਤਰੀਕੇ ਦੀ ਪ੍ਰਸ਼ੰਸਾ ਤਾ ਤੁਸੀ ਅਕਸਰ ਅਖਬਾਰ ਆਦਿ ਵਿਚ ਸੁਣਦੇ ਰਹਿੰਦੇ ਰਹਿੰਦੇ ਹੋ ਪਰ ਕਈ ਵਾਰ ਅਜਿਹੀਆਂ ਅਨਹੋਣੀਆ ਵੀ ਵਾਪਰ ਜਾਂਦੀਆਂ ਹਨ ਜਿਨ੍ਹਾਂ ਕਰਕੇ  ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ  ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਜ਼ਾ ਮਾਮਲਾ ਉੱਤਰੀ ਇਟਲੀ ਦੇ ਜ਼ਿਲਾ ਤਰੈਨਤੋ ਦਾ ਹੈ ਜਿਥੇ ਪੁਲਿਸ ਨਾਕੇ ਤੇ ਨਾ ਰੁਕਣ ਕਾਰਨ ਇਕ 44  ਸਾਲਾ ਵਿਅਕਤੀ ਨੂੰ ਆਪਣੀ ਜਾਨ ਗੁਵਾਓੁਣੀ ਪਈ ਪ੍ਰਾਪਤ ਵੇਰਵਿਆਂ ਅਨੁਸਾਰ ਸਥਾਨਕ ਪੁਲੀਸ ਵੱਲੋਂ ਇਕ ਵਿਅਕਤੀ ਨੂੰ ਚੈਕਿੰਗ ਲਈ ਰੋਕਣ ਦੀ ਕੋਸ਼ਿਸ਼ ਕੀਤੀ  ਗਈ ਤਾ ਉਹ ਚਮਕਾ ਦੇ ਕਿ ਕਾਰ ਭਜਾ ਕਿ  ਲੈ ਗਿਆ ਪੁਲਿਸ ਪਿੱਛੇ ਕਰਦੇ ਵਿਅਕਤੀ ਦੇ ਘਰ ਤੱਕ ਪਹੁੱਚੀ ਤਾ ਓੁਸਨੇ ਦਾਤਰ ਰੂਪੀ ਤੇਜ ਹਥਿਆਰ ਲੈਕੇ ਪੁਲਿਸ ਵਾਲਿਆਂ ਤੇ ਹਮਲਾ ਕਰ ਦਿੱਤਾ ਤਾ ਇਕ ਸਿਪਾਹੀ ਵਲੋ ਆਤਮ ਰੱਖਿਆ ਲਈ ਓਕਤ ਵਿਅਕਤੀ ਦੇ ਪੈਰਾਂ ਵਿੱਚ ਗੋਲੀ ਮਾਰੀ ਗਈ  ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ ਹੋ ਗਈ। 

                          ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਚੱਲਦਿਆਂ ਇਟਲੀ ਵਿਚ ਪਿਛਲੇ ਲੰਮੇ ਸਮੇਂ ਤੋਂ ਤਾਲਾਬੰਦੀ ਚੱਲ ਰਹੀ ਹੈ ਸਥਾਨਿਕ ਪੁਲਿਸ ਘਰਾਂ ਚੋ ਬਾਹਰ ਆਓਣ ਜਾਣ ਵਾਲਿਆਂ ਪੁੱਛੜਾਤਲ ਲਈ ਰੋਕ ਰਹੀ ਹੈ ਪਰ  ਇਸ ਘਟਨਾ ਤੋਂ ਬਾਅਦ ਲੱਗ ਰਿਹਾ ਹੈ ਕਿ  ਲੋਕ ਪੁਲਿਸ ਦੇ ਰਵੱਈਏ ਤੋਂ  ਨਿਰਾਜ਼ ਹਨ ਅਤੇ ਸਰਕਾਰੀ ਪਾਬੰਦੀਆ ਤੋ ਅਜਾਦ ਹੋਕੇ ਪਹਿਲਾਂ ਵਰਗੀ ਜਿੰਦਗੀ ਜਿਓੂਣਾ ਚਾਹੁੰਦੇ ਹਨ  ਇਸ ਦੁਰਘਟਨਾ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਪੁਲਸ ਨੇ ਆਤਮ ਰੱਖਿਆ ਲਈ ਗੋਲੀ ਚਲਾਈ ਥੋੜ੍ਹਾ   ਸੰਝਮ ਵਰਤਦੇ ਤਾ ਇਕ ਕੀਮਤੀ ਜਾਨ ਬਚ ਜਾਂਦੀ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ