ਲਵੀਨੀਉ ਚੋ ਵਿਸ਼ਾਲ ਭਗਵਤੀ ਜਾਗਰਣ ਲਈ ਤਿਆਰੀਆਂ ਆਰੰਭ
9 ਜੁਲਾਈ ਨੂੰ ਯੂਰਪ ਦੇ ਕੋਨੇ ਕੋਨੇ ਤੋ ਪੁੱਜਣਗੇ ਸ਼ਰਧਾਲੂ ਮਿਲਾਨ ਇਟਲੀ 1 ਜੁਲਾਈ (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਦੇ ਨਾਲ ਲੱਗਦੇ ਕਸਬਾ ਲਵੀਨੀਉ ਦੇ ਸ੍ਰੀ ਸਨਾਤਨ ਧਰਮ ਮੰਦਿਰ ਵਿਚ ਇਕ ਵਿਸ਼ਾਲ ਭਗਤਵੀ ਜਾਰਗਣ 9 ਜੁਲਾਈ ਨੂੰ ਕਰਵਾਇਆ ਜਾਵੇਗਾ ਜਿਸ ਸਬੰਧੀ ਜਾਣਕਾਰੀ ਸਾਝੀ ਕਰਦਿਆ ਮੰਦਿਰ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦੇਰ ਸ਼ਾਮ ਸ਼ੁਰੂ ਹੋਣ ਵਾਲੇ ਜਾਗਰਣ ਵਿਚ ਯੂਰਪ ਦੇ ਵੱਖ ਵੱਖ ਦੇਸ਼ਾਂ ਤੇ ਸ਼ਰਧਾਲੂ ਪੁੱਜਣਗੇ ਅਤੇ ਇਸ ਅਵਸਰ ਤੇ ਰਾਜ ਗਾਇਕ ਕਾਲਾ ਪਨੇਸਰ ਜੀ, ਕਿਸ਼ੋਰੀ ਜੀ ਕੇ ਪ੍ਰਿਯੇ ਭਗਤ ਸ੍ਰੀ ਮੋਹਿਤ ਸ਼ਰਮਾ ਜੀ ਮਹ੍ਹਾਮਾਈ ਦੇ ਗੁਣਗਾਨ ਕਰਨਗੇ ਜਦ ਕਿ ਸ੍ਰੀ ਸੁਨੀਲ ਕੁਮਾਰ ਯੂ,ਕੇ ਅਤੇ ਪੰਡਿਤ ਰਮੇਸ਼ ਕੁਮਾਰ ਸ਼ਾਸਤਰੀ ਜੀ ਮੁੱਖ ਮਹਿਮਾਨ ਤੇ ਤੌਰ ਤੇ ਮਹ੍ਹਾ ਮਾਈ ਦੇ ਚਰਨ੍ਹਾਂ ਵਿਚ ਹਾਜਰੀ ਲਗਵਾਉਣਗੇ ਜਾਗਰਣ ਦੀ ਸ਼ੁਰੂਆਤ ਸ਼ਾਮ 9 ਵਜੇ ਹੋਵੇਗੀ ਅਤੇ ਸਵੇਰ ਤੱਕ ਸਰਧਾਲੂ ਪ੍ਰਭੂ ਦੇ ਗੁਣ ਗਾਨ ਸ਼ਰਵਣ ਕਰਨਗੇ ਮਹ੍ਹਾ ਜਾਗਰਣ ਦਾ "ਯੂਰਪ ਨਿਊਜ ਟੀ,ਵੀ ਤੇ ਸਿੱਧਾ ਪ੍ਰਸਾਰਣ ਵੀ ਵਿਖਾਇਆ ਜਾਵੇਗਾ ਤਾ ਜੋ ਦੂਸਰੇ ਦੇਸ਼ਾਂ ਵਿਚ ਰਹਿਣ ਵਾਲੇ ਸ਼ਰਧਾਲੂ ਵੀ ਦਰਸ਼ਨ ਦਿਦਾਰੇ ਕਰ ਸਕਣ ਇਸ ਮੌਕੇ ਭੰਡਾਰਾ ਵੀ ਵਰਤਾਇਆ ਜਾਵੇਗਾ ਮਹ੍ਹਾਮਾਈ ਦੀ ਕ੍ਰਿਪਾ ਨਾਲ ਹੋਣ ਵਾਲੇ ਜਾਗਰਣ ਲਈ ਰੋਮ ਅਤੇ ਆਸ ਪਾਸ ਦੇ ਇਲਾਕਿਆ ਵਿਚ ਰਹਿੰਦੇ ਸ਼ਰਧਾਲੂਆਂ ਵਿਚ ਭਾਰੀ ਉਤਿਸ਼ਾਹ ਵੇਖਿਆ ਜਾ ਸਕਦਾ ਹੈ । ...