ਪੰਜਾਬੀ ਸੰਗੀਤ ਨੂੰ ਵਿਸ਼ਵ ਪੱਧਰ ਤੇ ਪਹਿਚਾਣ ਦੇ ਗਿਆ " LEGEND ਸਿੱਧੂ ਮੂਸੇਵਾਲਾ,

                                                              ਭੋਗ ਤੇ ਵਿਸ਼ੇਸ਼

 

11 ਜੂਨ 1993 ਨੂੰ ਮਾਨਸਾ ਦੇ ਛੋਟੇ ਜਿਹੇ ਪਿੰਡ ਮੂਸਾ ਵਿਚ ਸਿੱਧੂਆਂ ਦੇ ਘਰ ਜਨਮ ਲੈਣ ਵਾਲਾ ਸ਼ਭਦੀਪ ਸਿੰਘ ਸਿੱਧੂ ਮੂਸੇਵਾਲਾ 29 ਮਈ ਦੀ ਸ਼ਾਮ ਭਰੀ ਜਵਾਨੀ ਵਿਚ ਦੁਨੀਆ ਤੋ ਰੁਸਤਖ ਹੋ ਗਿਆ ਆਪਣੇ 7 -8 ਸਾਲ ਦੇ ਸੰਗੀਤਕ ਸਫਰ ਵਿਚ ਪੰਜਾਬੀ ਸੰਗੀਤ ਨੂੰ ਉਨਾਂ ਉਚਾਈਆਂ ਤੇ ਲੈ ਗਿਆ ਜਿੱਥੇ ਹਰ ਪੰਜਾਬੀ ਦੇ ਭਾਰਤੀ ਉਸਦੇ ਤੁਰ ਜਾਣ ਮਗਰੋ ਸਿੱਧੂ ਮੂਸੇਵਾਲਾ ਤੇ ਫਖ਼ਰ ਤੇ ਮਾਣ ਮਹਿਸੂਸ ਕਰ ਰਿਹਾ ਹੈ । ਫੌਜੀ ਬਾਪ ਦੇ ਘਰ ਜਨਮ ਲੈਣ ਵਾਲੇ 6 ਫੁੱਟੇ ਪੰਜਾਬੀ ਗਾਇਕ ਦੀ ਮੌਤ ਦੀ ਖਬਰ ਨੇ ਜਿਵੇ ਦੁਨੀਆਂ ਹਿਲ੍ਹਾਕੇ ਰੱਖ ਦਿੱਤੀ ਹੋਵੇ ਦੁਨੀਆ ਦੇ ਹਰ ਮੁਲਕ ਵਿਚ ਉਸਦੀ ਗਾਇਕੀ ਨੂੰ ਪਿਆਰ ਕਰਨ ਵਾਲਿਆ ਉਸ ਦੀ ਮੌਤ ਤੇ ਡੂੰਘਾ ਸੋਗ ਹੀ ਨਹੀ ਮਨਾਇਆ ਸਗੋ ਭੂੱਬਾਂ ਮਾਰ ਮਾਰ ਕਿ ਲੱਖਾਂ ਕਰੋੜਾਂ ਅੱਖਾਂ ਨੇ ਹੂੰਝੂ ਵੀ ਡੌਲੇ ਛੋਟੇ ਜਿਹੇ ਸੰਗੀਤਕ ਸਫਰ ਦੌਰਾਨ ਉਸਦੀਆ ਅਲੌਚਨਾਵਾਂ ਵੀ ਹੁੰਦੀਆਂ ਰਹੀਆਂ ਪਰ ਉਹ ਬਿਨਾਂ ਕਿਸੇ ਗੱਲ ਦੀ ਪ੍ਰਵਾਹ ਕੀਤੀਆ ਆਪਣੇ ਕੰਮ ਨਾਲ ਹੋਰ ਤੋ ਹੋਰ ਅੱਗੇ ਵੱਧਦਾ ਰਿਹਾ ਲੋਕਾਂ ਨੂੰ ਉਸਦੀ ਕਾਬਲੀਅਤ ਅਤੇ ਸ਼ਖਸ਼ੀਅਤ ਦਾ ਵੀ ਉਸਦੇ ਜਹਾਨਾਂ ਤੋ ਤੁਰ ਜਾਣ ਮਗਰੋ ਪਤਾ ਲੱਗਿਆ ਸਿੱਧੂ ਨੂੰ ਪਿਆਰ ਕਰਨ ਵਾਲੇ ਦੁਨੀਆ ਦੇ ਹਰ ਦੇਸ਼ ਵਿਚ ਵੱਸਦੇ ਨੇ ਉਸਦੀ ਮੌਤ ਤੇ ਅਮਰੀਕਾ,ਕਨੇਡਾ ਸਮੇਤ ਬਹੁਤ ਸਾਰੇ ਗੋਰੇ ਕਾਲੇ ਵਿਸ਼ਵ ਪ੍ਰਸਿੱਧ ਗਾਇਕਾਂ ਤੇ ਰੇਪਰਾਂ ਨੇ ਅਥਾਹ੍ਹ ਹੂੰਝੂ ਰੋੜੇ ਤੇ ਉਸਨੂੰ ਉਸੇ ਦੇ ਤਰੀਕੇ ਪੱਟਾਂ ਤੇ ਥਾਪੀਆ ਮਾਰ ਮਾਰਕੇ ਸ਼ਰਧਾਜਲੀ ਵੀ ਦਿੱਤੀ ਅਸੀ ਸਾਰਿਆ ਨੇ ਕਬੱਡੀ  ਦੀਆਂ ਗਰਾਊਡਾਂ ਵਿਚ ਖਿਡਾਰੀਆਂ ਨੂੰ ਅਕਸਰ ਪੱਟਾ ਤੇ ਹੱਥ ਮਾਰਕੇ ਥਾਪੀ ਮਾਰਦੇ ਵੇਖਿਆ ਸੀ ਪਰ ਦੁਨੀਆ ਦੇ ਇਤਿਹਾਸ ਵਿਚ ਪਹਿਲਾ ਅਜਿਹਾ ਸਿੰਗਰ ਵੀ ਸਿੱਧੂ ਮੂਸੇਵਾਲਾ ਹੀ ਜਿਸਨੇ ਸਟੇਜ ਉਪਰ ਥਾਪੀ ਮਾਰਕੇ ਪੰਜਾਬੀਆਂ ਦੀ ਚੜ੍ਹਤ ਤੇ ਜੋਸ਼ੀਲੇਪਨ ਦੀ ਹਮਾਇਤ ਕੀਤੀ ਜਦ ਸਿੱਧੂ ਦੀ ਅਰਥੀ ਅੰਤਿਮ ਸੰਸਕਾਰ ਲਈ ਜਾ ਰਹੀ ਤੇ ਉਸਦੇ ਪਿਤਾ ਨੇ ਆਪਣੇ ਪੁੱਤ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਆਏ ਸੰਗੀਤ ਸਰੋਤਿਆ ਤੇ ਉਸਦੇ ਚਾਹੁਉਣ ਵਾਲਿਆ ਦੇ ਇਕੱਠ ਨੂੰ ਵੇਖਕੇ ਸਿੱਧੂ ਵਾਂਗ ਪੱਟਾ ਤੇ ਹੱਥ ਮਾਰਕੇ ਆਪਣੇ ਪੁੱਤ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਸਿਰ ਤੋ ਦਸਤਾਰ ਲਾਹ੍ਹਕੇ ਲੋਕਾਂ ਦਾ ਧੰਨਵਾਦ ਵੀ ਕੀਤਾ ਜੋ ਔਖੀ ਘੜੀ ਵਿਚ ਆਪਣੇ ਮਹਰੂਮ ਗਾਇਕ ਦੇ ਪਰਿਵਾਰ ਨਾਲ ਖੜ੍ਹੇ ਹੋਏ ਸਿੱਧੂ ਨੌਜਵਾਨਾਂ ਲਈ ਇਕ ਰੌਲ ਮਾਡਲ ਸੀ ਜੋ ਜਿਨ੍ਹਾ ਉਚਾਈਆਂ ਵੱਲੋ ਵੱਧਦਾ ਗਿਆ ਉਨਾਂ ਹੀ ਧਰਤੀ ਨਾਲ ਜੁੜਦਾ ਗਿਆ ਨਹੀ ਤੇ ਇਸ ਮੁਕਾਮ ਤੇ ਪਹੁੱਚ ਕਿ ਕੌਣ ਕਨੇਡਾ ਵਰਗੇ ਦੇਸ਼ ਛੱਡਕੇ ਪਿੰਡ ਮੁੜਦਾ ਤੇ ਲੋਕਾਂ ਨਾਲ ਟਰੈਕਟਰ ਦੇ ਬੈਠਾਂ ਫੋਟੋ ਖਿਚਵਾਉਦਾ ਤੇ ਖੇਤਾਂ ਵਿਚ ਕੰਮ ਕਰਦਾ ਹੈ ਆਪਣੇ ਪੱਛੜੇ ਇਲਾਕੇ ਦੀ ਗੱਲ ਕਰਦਿਆ ਆਪਣੇ ਆਪ ਨੂੰ ਟਿੱਬਿਆ ਦਾ ਪੁੱਤ ਕਹਿੰਦਾ ਰਿਹਾ ਪਰ ਅਸਲ ਉਹ ਇਕੱਲੇ ਮਾਨਸਾ ਵਾਲਿਆ ਦਾ ਨਹੀ ਸਗੋ ਪੂਰੇ ਪੰਜਾਬ ਦਾ ਪੁੱਤ ਸੀ ਜੋ ਕੁਝ ਗਲਤ ਅਨਸਰਾਂ ਦੀਆਂ ਗੋਲੀਆਂ ਦਾ ਸਿ਼ਕਾਰ ਹੋਕੇ ਹਮੇਸ਼ਾਂ ਲਈ ਇਸ ਦੁਨੀਆ ਤੋ ਚਲਾ ਗਿਆ ਸਿੱਧੂ ਪੰਜਾਬ ਦਾ ਇਕ ਅਣਖੀਲਾ ਪੱੁਤ ਸੀ ਜਿਸਨੇ ਆਪਣੇ ਕਿੱਤੇ ਦੇ ਨਾਲ ਨਾਲ ਆਪਣੀ ਸਰਦਾਰੀ ਅਤੇ ਦਸਤਾਰ ਨੂੰ ਵੀ ਸੰਭਾਲ ਕਿ ਰੱਖਿਆ ਅਤੇ ਦਸਤਾਰ ਦਾ ਮਾਣ ਪੂਰੀ ਦੁਨੀਆ ਵਿਚ ਵਧਾਇਆ ਉਹ ਲੋਕ ਦਿਲ੍ਹਾ ਵਿਚ ਹਮੇਸ਼ਾਂ ਜਿਊਦਾ ਰਹੂਗਾ ਤੇ ਸੰਗੀਤ ਜਗਤ ਵਿਚ ਇਸ "ਲੈਜਂਡ ਟਾਰਬੀਨੇਟਰ, ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ ।

    
ਲੇਖਕ ਸਾਬੀ ਚੀਨੀਆ (ਇਟਲੀ)

Comments