Posts

Showing posts from February, 2021

ਗੁਰੂ ਰਵਿਦਾਸ ਮਹਾਰਾਜ ਦੇ ਦਿਹਾੜੇ ਸਬੰਧੀ ਤਿਆਰੀਆਂ ਆਰੰਭ , ਦਇਆਨੰਦ ਸਿੰਘ

Image
ਮਿਲਾਨ ਇਟਲੀ 22 ਫਰਵਰੀ (ਸਾਬੀ ਚੀਨੀਆ) ਗੁਰੂ ਰਾਵਿਦਾਸ ਮਹਾਰਾਜ ਜੀ ਦੇ  644 ਵੇਂ ਅਵਤਾਰ ਪੂਰਬ ਦਿਹਾੜੇ ਨੂੰ  ਸ਼ਰਧਾ ਭਾਵਨਾਵਾਂ ਨਾਲ ਮਨਾਉਣ ਲਈ ਦੇਸ਼ ਵਿਦੇਸ਼ ਵਿਚ ਵੱਸਦੀਆ ਸੰਗਤਾਂ ਵੱਲੋ ਤਿਆਰੀਆਂ ਆਰੰਭ ਕੀਤੀਆ ਜਾ ਚੁੱਕੀਆ ਹਨ  ਇਟਲੀ ਦੀ ਰਾਜਧਾਨੀ ਰੋਮ ਦੇ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ (ਮਾਸੀਮੀਨਾ) ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਨਾਲ   28 ਫਰਵਰੀ ਦਿਨ ਐਤਵਾਰ  ਮਨਾਇਆ ਜਾਵੇਗਾ । ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇੈਬਰਾ ਅਤੇ ਸੇਵਾਦਾਰ ਭਾਈ ਦਇਆਨੰਦ ਸਿੰਘ ਨੇ  ਦੱਸਿਆ ਕਿ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਧਿਆਨ ਚੋ ਰੱਖਦੇ ਹੋਏ  28 ਫਰਵਰੀ ਨੂੰ ਖੁੱਲੇ ਦੀਵਾਨ ਸਜਾਏ ਜਾਣਗੇ ਜਿੰਨਾਂ ਵਿਚ ਹਾਜੂਰੀ ਰਾਗੀ ਜੱਥੇ ਤੋ ਇਲਾਵਾ ਪੁੱਜ ਰਹੇ ਹੋਰ ਕੀਰਤਨੀ ਜੱਥੇ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਭਾਈ ਦਇਆ ਨੰਦ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਲੈ ਕੇ ਸੰਗਤਾਂ ਚ ਭਾਰੀ  ਉਤਿਸ਼ਾਹ ਵੇਖਿਆਂ ਹੀ ਬਣਦਾ ਹੈ  ਅਤੇ ਇਸ ਪਾਵਨ ਪਵਿੱਤਰ ਦਿਹਾੜੇ ਤੇ ਗੁਰੂ ਘਰ ਦੀਆਂ ਸੇਵਾਵਾਂ ਵਿਚ ਪਾਓੁਣ ਵਾਲੇ ਪ੍ਰਾਣੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ  ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ

ਹਵਾਈ ਸਫ਼ਰ ਕਰਨ ਵਾਲਿਆ ਨੂੰ ਭਾਰਤ ਸਰਕਾਰ ਦਾ ਨਵਾਂ ਫੁਰਮਾਨ

Image
                            ਕੋਵਿਡ ਟੈਸਟ ਕਰਵਾਉਣਾ ਹੋਇਆ ਲਾਜਮੀ     ਮਿਲਾਨ ਇਟਲੀ 18 ਫਰਵਰੀ (ਸਾਬੀ ਚੀਨੀਆ) ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਸਰਕਾਰ ਵੱਲੋ ਸਥਾਨਿਕ ਨਾਗਰਿਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆ ਹਵਾਈ ਸਫ਼ਰ ਕਰਨ ਵਾਲਿਆ ਨੂੰ 22 ਫਰਵਰੀ ਦੇਰ ਰਾਤ ਤੋ ਨਵੇ ਫੁਰਮਾਨ ਜਾਰੀ ਕੀਤੇ ਗਏ ਹਨ  ਜੋ 22 ਫਰਵਰੀ ਦੀ ਰਾਤ ਨੂੰ 23,59 ਮਿੰਟ ਤੋ ਬਾਅਦ ਦੇਸ਼ ਦੇ ਹਰ ਹਵਾਈ ਅੱਡੇ ਤੇ ਆਉਣ ਜਾਣ ਵਾਲਿਆ ਤੇ ਲਾਗੂ ਹੋਣਗੇ।ਮੰਤਰਾਲੇ ਵਲੋ ਹੁਕਮਾਂ ਤਹਿਤ ਹਵਾਈ ਸਿਫਰ ਕਰਨ ਵਾਲਿਆ ਨੂੰ ਸਫ਼ਰ ਤੋ 72 ਘੰਟੇ ਕੋਵਿਡ ਟੈਸਟ ਤੇ ਆਨਲਾਈਨ ਰਜਿਸਟੇਸ਼ਟਨ ਕਰਵਾਉਣਾ ਲਾਜਮੀ ਕਰ ਦਿੱਤਾ ਗਿਆ ਹੈ ਹਵਾਈ ਅੱਡੇ ਤੇ ਬੋਰਡਿੰਗ ਪਾਸ ਜਾਰੀ ਕਰਨ ਤੋ ਪਹਿਲਾ ਅਧਿਕਾਰੀਆ ਵਲੋ ਕਰੋਨਾ ਟੈਸਟ ਚੈੱਕ ਕੀਤਾ ਜਾਵੇਗਾ ਜਿਸਦੇ ਨਾ ਹੋਣ ਦੀ ਸੂਰਤ ਵਿਚ ਯਾਤਰੀ ਹਵਾਈ ਸਿਫਰ ਨਹੀ ਕਰ ਸਕੇਗਾ। ਜਿੰਨਾਂ ਯਾਤਰੀਆ ਦੀ ਟਿਕਟਾਂ 22 ਫਰਵਰੀ ਤੋ ਬਾਅਦ ਦੀਆ ਬਣੀਆਂ ਹੋਈਆਂ ਹਨ ਉਨਾਂਨੂੰ ਕਰੋਨਾ ਟੈਸਟ ਕਰਵਾ ਲੈਣਾ ਚਾਹੀਦਾ ਹੈ ਨਹੀ ਤਾ ਅਜਿਹੀ ਸੂਰਤ ਵਿਚ ਟਾਇਮ ਤੇ ਟਿਕਟ ਦੋਵਾਂ ਦਾ ਨੁਕਸਾਨ ਹੋ ਸਕਦਾ ਹੈ। 

ਧਾਰਮਿਕ ਗੀਤ "ਬਾਣੀ ਗੁਰੂ ਰਾਵਿਦਾਸ ਦੀ , ਇਟਲੀ ਚੋ ਰਿਲੀਜ਼

Image
ਮਿਲਾਨ ਇਟਲੀ 18 ਫਰਵਰੀ (ਸਾਬੀ ਚੀਨੀਆ) 3 ਦਹਾਕੇ ਪਹਿਲਾ ਜਲੰਧਰ ਦੂਰਦਰਸ਼ਨ ਦੇ ਵਿਹੜੇ ਤੋ ਸੰਗੀਤਕ ਸਫ਼ਰ ਦਾ ਅਗਾਜ਼ ਕਰਨ ਵਾਲੇ ਗਾਇਕ ਤਰਸੇਮ ਮੱਲਾ ਦਾ ਪਲੇਠਾ ਧਾਰਮਿਕ ਗੀਤ "ਬਾਣੀ ਗੁਰੂ ਰਾਵਿਦਾਸ ਦੀ, ਨੂੰ ਇਟਲੀ ਵਿਚ ਪੂਰੀ ਸ਼ਾਨੋ ਸ਼ੋਕਤ ਨਾਲ ਰਿਲੀਜ਼ ਕੀਤਾ ਗਿਆ ਸ੍ਰੀ ਗੁਰੂ ਰਾਵਿਦਾਸ ਜੀ ਦੇ 644 ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਖੁਸ਼ੀਆ ਮੌਕੇ ਰਿਲੀਜ਼ ਹੋਏ ਇਸ ਧਾਰਮਿਕ ਗੀਤ ਨੂੰ ਸ਼ੋਸ਼ਲ ਮੀਡੀਏ ਤੇ ਪਹਿਲੇ ਦਿਨ ਤੋ ਹੀ ਭਰਵਾਂ ਹੁੰਗਾਰਾ ਮਿਲਿਆ ਹੈ।                   ਤਰਸੇਮ ਮੱਲਾ ਦੀ ਖੁਬਸੂਰਤ ਅਵਾਜ਼ ਵਿਚ ਗਾਏ ਗੀਤ ਨੂੰ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ (ਰੋਮ) ਅਤੇ ਸ੍ਰੀ ਗੁਰੂ ਰਾਵਿਦਾਸ ਦਰਬਾਰ ਵਿਲੈਤਰੀ (ਰੋਮ) ਵਿਖੇ ਇਕੋ ਹੀ ਦਿਨ ਸੰਗਤਾਂ ਦੇ ਸਨਮੁੱਖ ਕੀਤਾ ਗਿਆ ਹੈ । ਇਸ ਮੌਕੇ ਗੱਲਬਾਤ ਕਰਦਿਆ ਗਿਆਨੀ ਸੁਰਿੰਦਰ ਸਿੰਘ,ਹਰਦੀਪ ਸਿੰਘ ਬੁਡੇਲ,ਸੁਖਜਿੰਦਰ ਸਿੰਘ ਕਾਲਰੂ ਆਦਿ ਨੇ ਤਰਸੇਮ ਮੱਲਾ ਨੂੰ ਵਧਾਈ ਦਿੱਦਿਆ ਸ੍ਰੀ ਗੁਰੂ ਰਾਵਿਦਾਸ ਮਹਾਰਾਜ ਜੀ ਦੀ ਮਹਿਮਾ ਵਿਚ ਗਾਏ ਧਾਰਮਿਕ ਗੀਤ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ ਗਈ । ਇਸ ਮੌਕੇ ਹੋਰਨਾਂ ਤੋ ਇਲਾਵਾ ਭਗਵੰਤ ਸਿੰਘ ਕੰਗ, ਭਾਈ ਇੰਦਰਜੀਤ ਸਿੰਘ, ਅਵਤਾਰ ਸਿੰਘ ਤਾਰਾ,ਜਿੰਮੀ, ਬਲਕਾਰ ਸਿੰਘ ਅਤੇ ਸੁਖਵਿੰਦਰ ਸਿੰਘ ਸੁੱਖਾ ਆਦਿ ਵੀ ਉਚੇਚੇ ਤੌਰ ਤੇ ਮੌਜੂਦ ਸਨ ਜਿੰਨਾਂ ਵਲੋ "ਬਾਣੀ ਗੁਰੂ ਰਾਵਿਾਦਾਸ ਦੀ, ਧਾਰਮਿਕ ਗੀਤ ਦੇ ਪੋਸ...

ਅਪਰੀਲੀਆ ਚੋ 28 ਨੂੰ ਮਨਾਇਆ ਜਾਵੇਗਾ ਗੁਰੂ ਰਾਵਿਦਾਸ ਮਹਾਰਾਜ ਦਾ ਅਵਤਾਰ ਦਿਹਾੜਾ

Image
  ਮਿਲਾਨ ਇਟਲੀ 14 ਫਰਵਰੀ (ਸਾਬੀ ਚੀਨੀਆ) ਇਟਲੀ ਦੀਆਂ ਸੰਗਤਾਂ ਵਲੋ ਸਥਾਪਿਤ ਕੀਤੇ ਨਵੇ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਵਿਖੇ ਪੱਥਰਾਂ ਨੂੰ ਤਾਰਨ ਵਾਲੇ ਮਹਾਨ ਤਪੱਸਵੀ ਸ੍ਰੀ ਗੁਰੂ ਰਾਵਿਦਾਸ ਮਹਾਰਾਜ ਜੀ ਦਾ 644 ਵਾਂ ਅਵਤਾਰ ਪੂਰਬ ਦਿਹਾੜਾ 28 ਫਰਵਰੀ ਐਤਵਾਰ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ । ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਧਿਆਨ ਚੋ ਰੱਖਦੇ ਹੋਏ ਸ੍ਰੀ ਆਖੰਠ ਪਾਠ ਸਾਹਿਬ ਦੇ ਭੋਗ ਪੁਵਾਏ ਜਾਣਗੇ ਉਪਰੰਤ ਗਿਆਨੀ ਦਲਜੀਤ ਸਿੰਘ ਤੇ ਸਾਥੀ ਆਈਆਂ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਨਾਲ ਨਿਹਾਲ ਕਰਨਗੇ ਤੇ ਗੁਰੂ ਕਿ ਲੰਗਰ ਵੀ ਅਤੁੱਟ ਵਰਤਾਏ ਜਾਣਗੇ।                                      ਜਾਣਕਾਰੀ ਸਾਂਝੀ ਕਰਦਿਆ ਜਗਰੂਪ ਸਿੰਘ ਬਾਠ੍ਹ, ਭਾਈ ਬਖਸ਼ੀਸ਼ ਸਿੰਘ, ਰੂਪ ਸਿੰਘ, ਨਰਿੰਦਰ ਸਿੰਘ ਨਿੱਝਰ, ਲਵਲੀ ਸਾਂਈ, ਗੁਰਪ੍ਰੀਤ ਸਿੰਘ,ਕਮਲ ਬੁੱਟਰ , ਜਾਰਨਪ੍ਰੀਤ ਸਿੰਘ ਨਰਿੰਦਰ ਸਿੰਘ ਝਾਵਰ ਅਮਰਜੀਤ ਸਿੰਘ, ਬੰਤ ਸਿੰਘ, ਮਨਦੀਪ ਸਿੰਘ, ਰਜਿੰਦਰ ਕੁਮਾਰ, ਰਮਨ ਬਾਠ, ਗੁਰਪ੍ਰੀਤ ਸਿੰਘ, ਨੀਸ਼ਾ ਚੀਮਾ ਬਲਜਿੰਦਰ ਸਿੰਘ, ਲਖਵਿੰਦਰ ਸਿੰਘ, ਅਵਰਾਜ ਸਿੰਘ, ਬਲਦੇਵ ਸਿੰਘ ਦੇਬੀ, ਵਿੱਕੀ, ਗੋਪੀ, ਮਾਰੀਉ, ਹੈਪੀ, ਸੋਢੀ, ਜੀਵਨ...