Posts

Showing posts from November, 2020

ਬਲਵੀਰ ਸ਼ੇਰਪੁਰੀ ਧਾਰਮਿਕ ਸ਼ਬਦ "ਸਤਿਨਾਮ ਵਾਹਿਗੁਰੂ, ਨਾਲ ਚਰਚਾ ਚੋ

Image
   ਮਿਲਾਨ ਇਟਲੀ 29 ਸਤੰਬਰ ( ਸਾਬੀ ਚੀਨੀਆ) ਪੰਜਾਬੀ ਲੋਕ ਗਾਇਕ ਬਲਬੀਰ ਸ਼ੇਰਪੁਰੀ ਦਾ ਧਾਰਮਿਕ ਸ਼ਬਦ "ਸਤਿਨਾਮ ਵਾਹਿਗੁਰੂ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਤੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵਲੋ ਆਪਣੇ ਕਰ ਕਮਲਾ ਨਾਲ ਰਿਲੀਜ ਕੀਤਾ ਗਿਆ  ਇਸ ਮੌਕੇ ਗੁਰਵਿੰਦਰ ਸਿੰਘ ਬੋਪਾਰਾਏ, ਇੰਟਰਨੈਸਨਲ ਗਾਇਕ ਸੋਹਣ ਸਿਕੰਦਰ, ਸ਼ਾਇਰ ਰਿੱਕੀ ਸ਼ੇਰਪੁਰੀ, ਉਸਤਾਦ ਗੁਰੂ ਸ਼੍ਰੀ ਕ੍ਰਿਸ਼ਨ ਮਲਸ਼ਿਆਨੀ, ਸੰਗੀਤਕਾਰ ਹਰੀ ਅਮਿਤ,ਹਰਭਜਨ ਹਰੀ,ਸਾਹਿਲ ਚੌਹਾਨ ,ਰਵੀ ਚੌਹਾਨ ਏ ਐੱਸ ਆਈ ਸ਼ਿੰਦਰ ਪਾਲ ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਵੀ ਮੌਜੂਦ ਸਨ ਇਸ ਗੀਤ ਤੇ ਲੇਖਕ ਗੁਰਮੀਤ ਸਿੰਘ ਨਾਡਾ, ਪੇਸ਼ਕਸ਼ ਬਾਵਾ ਫੁੱਕੀਵਲ ਸੀਚੇਵਾਲ ਟਾਈਮਜ਼,ਅਤੇ ਸ਼ਿਵਰੰਜਣੀ ਰਿਕਾਰਡਜ਼, ਅਸ਼ੀਰਵਾਦ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ,ਬਾਵਾ ਫੁੱਕੀਵਾਲ ਯੂ ਕੇ,ਸਹਿਯੋਗ ,ਸਾਬੀ ਚੀਨੀਆਂ, ਬੌਬੀ ਅਟਵਾਲ,ਲਖਵਿੰਦਰ ਸਿੰਘ ਡੋਗਰਾਂਵਾਲ, ਅਮਰੀਕ ਤਲਵੰਡੀ ਗੁਰਪਾਲ ਸਿੰਘ ਜੌਹਲ , ਸੱਤੀ ਕਨਵਰ,ਗੁਰਜੀਤ ਸਿੰਘ ਝੰਡ,ਪਰਤਾਪ ਮੋਮੀ,ਸੁਰਜੀਤ ਸੰਧੂ ਆਸਟ੍ਰੇਲੀਆ,ਜਗਰੂਪ ਜੌਹਲ,ਮਨਦੀਪ ਸਿੰਘ ਫਰਵਾਹਾ ਯੂ ਕੇ,ਸੰਜੀਵ ਲਾਂਬਾ ,  ਕੁਲਦੀਪ ਸਿੰਘ ਦਾ ਹੈ। ਇਹ ਗੀਤ ਸੋਸ਼ਲ ਸਾਈਟਾਂ ਯੂ ਟਿਊਬ ਤੇ ਵੱਖ-ਵੱਖ ਚੈਨਲਾਂ ਤੇ ਚੱਲ ਰਿਹਾ ਹੈ।

ਓਵਰਸੀਜ਼ ਕਾਂਗਰਸ ਯੌਰਪ ਦੇ ਆਗੂ ਕਿਸਾਨ ਸ਼ੰਘਰਸ਼ ਵਿਚ ਸ਼ਹੀਦ ਹੋਏ ਪਰਿਵਾਰਾਂ ਦੀ ਆਰਥਿਕ ਮਦਦ ਅੱਗੇ ਆਏ

Image
ਮਿਲਾਨ ਇਟਲੀ 29 ਸਤੰਬਰ (ਸਾਬੀ ਚੀਨੀਆ) ਇੰਡੀਅਨ ਓਵਰਸ਼ੀਜ ਕਾਂਗਰਸ ਯੂਕੇ ਅਤੇ ਯੌਰਪ ਵੱਲੋਂ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਪੰਜਾਬ ਦੇ ਕਿਸਾਨ ਧੰਨਾ ਸਿੰਘ ਖੇੜੀ ਚਹਿਲਾਂ (ਮਾਨਸਾ) ਅਤੇ ਜਨਕ ਰਾਜ ਵਾਸੀ ਧਨੌਲਾ(ਬਰਨਾਲਾ) ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਦੇ ਆਧਾਰ ਤੇ ਸਰਕਾਰੀ ਨੌਕਰੀ ਅਤੇ ਸਹਾਇਤਾ ਦੇਣ ਦੀ ਮੰਗ ਕੀਤੀ ਗਈ ਹੈ। ਇੰਡੀਅਨ ਓਵਰਸ਼ੀਜ ਕਾਂਗਰਸ ਯੌਰਪ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਓਵਰਸ਼ੀਜ ਕਾਂਗਰਸ ਯੂਕੇ ਅਤੇ ਯੌਰਪ ਵੱਲੋਂ ਆਪਣੇ ਤੌਰ ਸਹਾਇਤਾ ਰਾਸ਼ੀ ਇਕੱਠੀ ਕੀਤੀ ਜਾ ਰਹੀ ਹੈ ਜੋ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਵੀਰਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇ ਤੌਰ ਤੇ ਭੇਜੀ ਜਾਵੇਗੀ।                                            ਅੱਜ ਜੂਮ ਐਪ ਦੇ ਮਾਧਿਅਮ ਰਾਹੀਂ ਗੱਲਬਾਤ ਕਰਦਿਆਂ ਦਲਜੀਤ ਸਿੰਘ ਸਹੋਤਾ ਮੈਂਬਰ ਐਨ ਆਰ ਆਈ ਕਮਿਸ਼ਨ ਪੰਜਾਬ ਸਰਕਾਰ, ਯੂਕੇ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ, ਯੌਰਪ ਦੇ ਪ੍ਰਧਾਨ ਰਾਜਵਿੰਦਰ ਸਿੰਘ, ਜਰਮਨ ਦੇ ਪ੍ਰਧਾਨ ਪ੍ਰਮੋਧ ਕੁਮਾਰ ਮਿੰਟੂ ਇਟਲੀ ਤੋਂ ਜਰਨਲ ਸਕੱਤਰ ਦਿਲਬਾਗ ਚਾਨਾ, ਸੁਖਚੈਨ ਸਿੰਘ ਮਾਨ ਮੀਤ ਪ੍ਰਧਾਨ, ਹਰਕੀਤ ਸਿੰਘ ਚਾਹਲ ਮੁੱਖ ਬੁਲਾਰਾ ...

ਇਟਲੀ ! ਨੌਜਵਾਨਾਂ ਵਲੋ ਕਿਸਾਨ ਸ਼ਘਰਸ਼ ਨੂੰ ਹਰ ਤਰ੍ਹਾਂ ਦੀ ਮਦਦ ਦਾ ਐਲਾਨ

Image
   ਇਟਲੀ ! ਨੌਜਵਾਨਾਂ ਵਲੋ ਕਿਸਾਨ ਸ਼ਘਰਸ਼ ਨੂੰ ਹਰ ਤਰ੍ਹਾਂ ਦੀ ਮਦਦ ਦਾ ਐਲਾਨ ਮਿਲਾਨ ਇਟਲੀ 29 ਸਤੰਬਰ (ਸਾਬੀ ਚੀਨੀਆ) ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਲੋ ਮੋਦੀ ਸਰਕਾਰ ਦੇ ਕਾਲਾ ਕਾਨੂੰਨਾਂ ਖਿਲਾਫ ਆਰੰਭ ਕੀਤੇ ਸ਼ਘਰਸ਼ ਨੂੰ ਦੇਸ਼ ਵਿਦੇਸ਼ ਵਿਚੋ ਭਰਵਾਂ ਸਮਰਥਨ ਮਿਲ ਰਿਹਾ ਹੈ । ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਵਲੋ ਸ਼ਘਰਸ਼ ਨਾਲ ਜੁੜੀ ਹਰ ਖਬਰ ਤੇ ਨਿਗਾਹ੍ਹਾਂ ਰੱਖੀਆਂ ਹੋਈਆਂ ਨੇ ਇਟਲੀ ਦੇ ਜਿਲ੍ਹਾਂ ਬੈਰਗਾਮੋ ਦੇ ਨੌਜਵਾਨਾਂ ਵਲੋ ਇਸ ਅੰਦੋਲਨ ਨੂੰ ਪੂਰਾ ਸਮਰਥਨ ਦਿੰਦੇ ਹੋਏ ਆਖਿਆ ਕਿ ਉਹ ਵਿਦੇਸ਼ਾਂ ਵਿਚ ਬੈਠੇ ਹੋਣ ਕਾਰਨ ਬੇਸ਼ਕ ਜਿਸਮਾਨੀ ਤੌਰ ਤੇ ਆਪਣੇ ਬਜੁਰਗਾਂ ਅਤੇ ਭਰਾਵਾਂ ਦੇ ਨਾਲ ਦਿੱਲੀ ਨਹੀ ਜਾ ਸਕੇ ਪਰ ਸਰਕਾਰੀ ਧੱਕੇਸ਼ਾਹੀ ਖਿਲਾਫ ਉਹ ਆਪਣੇ ਕਿਸਾਨ ਭਰਾਵਾਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਬੈਠੇ ਹਨ ।                        ਇਸ ਮੌਕੇ ਮੌਜੂਦ ਨੌਜਵਾਨਾਂ ਨੇ ਕਿਹਾ ਕਿ ਕਿਸਾਨੀ ਸ਼ਘਰਸ਼ ਵਿਚ ਹੋਣ ਵਾਲੀ ਕਿਸੇ ਵੀ ਅਣ ਸੁਖਾਵੀ ਦੁਰਘਟਨਾ ਲਈ ਆਪਣੇ ਪੰਜਾਬੀ ਭਰਾਵਾਂ ਦੀ ਹਰ ਤਰ੍ਹਾ ਦੀ ਮਦਦ ਲਈ ਮੋਢੇ ਮੋਢਾ ਲਾਕੇ ਨਾਲ ਖੜ੍ਹ ਹਨ ਦੱਸਣਯੋਗ ਹੈ ਕਿ ਇੰਨਾਂ ਨੌਜਵਾਨਾਂ ਵਲੋ ਇਸ ਸ਼ਘਰਸ਼ ਵਿਚ ਸ਼ਹੀਦ ਹੋਏ ਦੌਵੇ ਪੰਜਾਬੀਆਂ ਦੀ ਆਰਥਿਕ ਮਦਦ ਕਰਨ ਦਾ ਭੀੜਾ ਵੀ ਚੁੱਕਿਆ ਗਿਆ ਹੈ।

ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਵਿਚ ਸੇਵਾ ਤੇ ਬੰਦਗੀ ਪੋਸਟਰ ਜਾਰੀ ਕੀਤਾ

Image
   ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਵਿਚ ਸੇਵਾ ਤੇ ਬੰਦਗੀ ਪੋਸਟਰ ਜਾਰੀ ਕੀਤਾ ਮਿਲਾਨ ਇਟਲੀ (ਬਿਓੂਰੋ) ਜੈਸੀ ਕਰਨੀ ਵੈਸੀ ਭਰਨੀ ਗੁਰਬਾਣੀ ਦੇ ਵਾਕ ਅਨੁਸਾਰ, ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸ਼ਬਦ "ਸੇਵਾ ਤੇ ਬੰਦਗੀ, ਰਿਲੀਜ਼ ਹੋਇਆ ਸੀ, ਦਾ ਪੋਸਟਰ ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਵਿਚ ਸੇਵਾ ਤੇ ਬੰਦਗੀ ਪੋਸਟਰ ਜਾਰੀ ਕੀਤਾ ਗਿਆ,  ਗਾਇਕ ਬਲਵੀਰ ਸ਼ੇਰਪੁਰੀ ਅਵਾਜ਼ ਵਿਚ ਸ਼ਿਗਾਰੇ ਸ਼ਬਦ ਨੂੰ ਵਿਸ਼ਵ ਪ੍ਰਸਿੱਧ ਗੀਤਕਾਰ ਨਿਰਵੈਰ ਸਿੰਘ ਢਿੱਲੋਂ ਤਾਸ਼ਪੁਰੀ ਵਲੋ ਕਲਮਬੰਦ ਕੀਤਾ ਗਿਆ ਹੈ ਜਦ ਕਿ ਸੰਗੀਤ ਧੁਨਾਂ ਹਰੀ ਅਮਿਤ ਦੁਆਰਾ ਤਿਆਰ ਕੀਤੀਆਂ ਗਈਆ ਹਨ  ਵੀਡੀਓ ਐਡੀਟਰ ਤੇ ਡਾਇਰੈਕਟਰ ਕੁਲਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੀਤਾ ਗਿਆ ਹੈ ਪੇਸ਼ਕਸ਼ ਸਾਬੀ ਚੀਨੀਆਂ ਅਤੇ ਭਗਵਾਨ ਵਾਲਮਿਕ ਸਭਾ ਮਾਰਕੇ ਇਟਲੀ ਹਨ, ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਵਿਚ ਸੇਵਾ ਤੇ ਬੰਦਗੀ ਪੋਸਟਰ ਜਾਰੀ ਕਰਦੇ ਹੋਏ ਪ੍ਰਸਿੱਧ ਲੇਖਕ ਸੁਰਜੀਤ ਸੰਧੂ, ਸ: ਨਾਜ਼ਰ ਸਿੰਘ ਗਿੱਲ(ਰਿਟਾਇਰ DPE),ਸੁਖਦੀਪ ਸਿੰਘ ਗਿੱਲ ,ਗੁਰਪ੍ਰੀਤ ਸਿੰਘ ਗਿੱਲ,ਸੁਖਜੀਤ ਸਿੰਘ ਆਦਿ ਮੌਜੂਦ ਸਨ, ਇਸ ਮੌਕੇ ਸੁਰਜੀਤ ਸੰਧੂ ਵੱਲੋਂ ਪ੍ਰਸਿੱਧ ਲੋਕ ਗਾਇਕ ਬਲਵੀਰ ਸੇਰਪੁਰੀ ਅਤੇ ਸਾਰੀ ਟੀਮ ਨੂੰ ਮੁਬਾਰਕਬਾਦ ਬਾਅਦ ਦਿੱਤੀ।

ਇਟਲੀ ਦੇ ਲੋਕਾਂ ਨੂੰ ਫਿਰ ਸਤਾਉਣ੍ਹ ਲੱਗਾ ਡਰ,,,

Image
ਮਿਲਾਨ ਇਟਲੀ 1 ਨਵੰਬਰ (ਸਾਬੀ ਚੀਨੀਆ) ਕਰੋਨਾ ਵਾਇਰਸ ਦੇ ਵੱਧਦੇ ਹੋਏ ਮਾਮਲਿਆ ਨੇ ਸਥਾਨਿਕ ਨਾਗਰਿਕਾਂ ਨੂੰ ਬੜੀ ਬੁਰੀ ਤਰਾਂ੍ਹ ਪ੍ਰਭਾਵਿਤ ਕੀਤਾ ਹੈ ਸਰਕਾਰੀ ਦਫਤਰਾਂ ਵਿਚ ਹੋਣ ਵਾਲੇ ਕੰਮ ਪਹਿਲਾ ਹੀ ਬਹੁਤ ਘੱਟ ਹੋ ਰਹੇ ਹਨ ਉੱਤੋ ਇਕ ਵਾਰ ਫਿਰ ਮੁਕੰਮਲ ਲਾਕਡਾਊਨ ਹੋਣ ਦੀਆਂ ਬਣਦੀਆ ਸਭਾਵਨਾਵਾਂ ਕਰਕੇ ਲੋਕਾਂ ਨੂੰ ਕਾਰੋਬਾਰ ਤੇ ਨੌਕਰੀਆਂ ਦਾ ਡਰ ਸਤਾਉਣ ਲੱਗ ਪਿਆ ਹੈ । ਦੱਸਣਯੋਗ ਹੈ ਕਿ ਕਾਰੋਬਾਰੀ ਮੰਦੀ ਨੇ ਆਪਣਾ ਅਸਰ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਰਕੇ ਕਈ ਲੋਕਾਂ ਨੂੰ ਨੌਕਰੀਆਂ ਤੋ ਹੱਥ ਧੋਣੇ ਪਾਏ ਹਨ ਜੇ ਇਟਲੀ ਵਿਚ ਮੁੜ ਤਾਲਾਬੰਦੀ ਹੋ ਗਈ ਤਾ ਲੋਕਾਂ ਨੂੰ ਮੁੜ ਤੋ ਪੈਰੀ ਹੋਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਫਿਲਹਾਲ ਸਕੂਲ, ਕਾਲਜ, ਆਵਾਜਾਈ ਅਤੇ ਰੈਸਟੋਰੈਂਟ ਸਖਤ ਹਦਾਇਤਾਂ ਦੇ ਅਧਾਰ ਤੇ ਖੁੱਲੇ ਹਨ ਅੱਧੀ ਰਾਤ ਤੋ ਸਵੇਰੇ 5 ਵਜੇ ਤੱਕ ਲਾਕਡਾਊਨ ਹੋਣ ਕਰਕੇ ਲੋਕ ਪ੍ਰਭਾਵਿਤ ਹੋ ਰਹੇ ਹਨ ਸੂਤਰਾਂ ਤੋ ਮਿਲੇ ਵੇਰਵਿਆ ਮੁਤਾਬਿਕ ਜੇ ਕਰੋਨਾ ਦੇ ਮਾਮਲੇ ਇਸੇ ਤਰਾਂ ਵੱਧਦੇ ਰਹੇ ਤਾ ਆਉਦੇ ਦਿਨਾਂ ਵਿਚ ਸਰਕਾਰ ਕੋਈ ਸਖਤ ਫੈਸਲਾ ਲੈ ਸਕਦੀ ਹੈ। ਜਿਸ ਨਾਲ ਲੋਕਾਂ ਦੀਆਂ ਖਾਸ ਕਰਕੇ ਇੱਥੇ ਰਹਿੰਦੇ ਵਿਦੇਸ਼ੀਆਂ ਦੀਆਂ ਦਫਤਰਾਂ ਨਾਲ ਸਬੰਧਤ ਕੰਮਾਂ ਨੂੰ ਲੈਕੇ ਮੁਸ਼ਕਲਾਂ ਹੋਰ ਵੀ ਵੱਧ ਵੱਧ ਸਕਦੀਆਂ ਹਨ ।  

ਸਾਹਿਤਕਾਰ ਨਰਿੰਦਰ ਸਿੰਘ ਦੀ ਕਿਤਾਬ "ਚਾਨਣ ਕਣੀਆਂ, ਨੂੰ ਵਿਦੇਸ਼ਾਂ ਤੋ ਵੀ ਮਿਲਿਆ ਹੁੰਗਾਰਾ

Image
   ਸਾਹਿਤਕਾਰ ਨਰਿੰਦਰ ਸਿੰਘ ਦੀ ਕਿਤਾਬ "ਚਾਨਣ ਕਣੀਆਂ, ਨੂੰ  ਮਿਲਿਆ ਹੁੰਗਾਰਾ ਰੋਮ ਇਟਲੀ 1 ਨਵੰਬਰ (ਜਸਵਿੰਦਰ ਕੌਰ) ਪ੍ਰਸਿੱਧ ਸਾਹਿਤਕਾਰ ਅਤੇ ਲੈਕਚਰਾਰ ਨਰਿੰਦਰ ਸਿੰਘ ਜੀਰ੍ਹਾ ਹੁਣਾਂ ਦੀ ਲਿਖਤ ਨਵੀ ਕਿਤਾਬ "ਚਾਨਣ ਕਣੀਆਂ, ਨੂੰ ਦੇਸ਼ ਵਿਦੇਸ਼ ਵਿਚ ਵੱਸਦੇ ਸਾਹਿਤ ਪ੍ਰੇਮੀਆ ਵਲੋ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਉਨਾਂ ਦੀ ਇਸ ਕਿਤਾਬ ਨੂੰ ਇਸਾਈ ਧਰਮ ਦੀਆਂ ਜੜ੍ਹਾਂ ਕਰਕੇ ਜਾਣੇ ਜਾਂਦੇ ਦੇਸ਼ ਇਟਲੀ ਦੇ ਇਤਿਹਾਸਿਕ ਸ਼ਹਿਰ ਰੋਮ ਵਿਚ ਸਾਹਿਤ ਪ੍ਰੇਮੀਆ ਵਲੋ ਆਪਣੇ ਕਰ ਕਮਲਾਂ ਨਾਲ ਲੋਕ ਅਰਪਣ ਕੀਤਾ ਗਿਆ।  ਇਸ ਮੌਕੇ ਬੋਲਦੇ ਹੋਏ ਸੁਰਿੰਦਰ ਸਿੰਘ ਧਾਲੀਵਾਲ, ਮੁਖਤਾਰ ਸਿੰਘ, ਬਲਜੀਤ ਸਿੰਘ ਅਤੇ ਡਾਂ ਮਨਜੀਤ ਸਿੰਘ ਨੇ ਲੈਕਚਰਾਰ ਨਰਿੰਦਰ ਸਿੰਘ ਨੂੰ ਅਜ਼ਾਦ ਵਿਚਾਰਾਂ ਵਾਲਾ ਲੇਖਕ ਦੱਸਦਿਆ ਆਖਿਆ ਕਿ ਉਨਾਂ ਦੀਆਂ ਲਿਖਤਾਂ ਸਮਾਜਿਕ ਸੇਧ ਵਾਲੀਆ ਹੁੰਦੀਆ ਹਨ ਦੱਸਣਯੋਗ ਹੈ ਕਿ ਲੈਕਚਰਾਰ ਨਰਿੰਦਰ ਸਿੰਘ ਦੀ ਕਲਮ ਤੋ ਲਿਖੇ ਲੇਖ "ਰੋਜਾਨਾ ਸਪੋਕਸਮੈਨ ਸਮੇਤ ਪੰਜਾਬੀ ਦੀਆਂ ਕਈ ਅਖਬਾਰਾਂ ਦੇ ਪੰਨਿਆ ਨੂੰ ਰਸ਼ਨਾਉਦੇ ਹਨ।               "ਚਾਨਣ ਕਣੀਆਂ, ਕਿਤਾਬ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਹਰਪ੍ਰੀਤ ਸਿੰਘ ਜੀਰ੍ਹਾਂ ਨੇ ਦੱਸਿਆ ਕਿ ਇਸ 197 ਪੰਨਿਆ ਵਾਲੀ ਕਿਤਾਬ ਵਿਚ 20 ਅਲੱਗ ਅਲੱਗ ਵਿਸ਼ਿਆਂ ਨੂੰ ਛੂਹਦੇ ਲੇਖ ਹਨ । ਕਿਤਾਬ ਰਿਲੀਜ਼ਗ ਸਮਾਗਮ ਵਿਚ ਹੋਰਨਾਂ ਤੋ ਇਲਾਵਾ ਦਲਜੀਤ ਸਿੰਘ ਫੌਜੀ, ਮਨਜੀਤ ਮੁਲਤਾਨੀ, ਸੁ...