ਇਟਲੀ ! ਨੌਜਵਾਨਾਂ ਵਲੋ ਕਿਸਾਨ ਸ਼ਘਰਸ਼ ਨੂੰ ਹਰ ਤਰ੍ਹਾਂ ਦੀ ਮਦਦ ਦਾ ਐਲਾਨ

  ਇਟਲੀ ! ਨੌਜਵਾਨਾਂ ਵਲੋ ਕਿਸਾਨ ਸ਼ਘਰਸ਼ ਨੂੰ ਹਰ ਤਰ੍ਹਾਂ ਦੀ ਮਦਦ ਦਾ ਐਲਾਨ

ਮਿਲਾਨ ਇਟਲੀ 29 ਸਤੰਬਰ (ਸਾਬੀ ਚੀਨੀਆ) ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਲੋ ਮੋਦੀ ਸਰਕਾਰ ਦੇ ਕਾਲਾ ਕਾਨੂੰਨਾਂ ਖਿਲਾਫ ਆਰੰਭ ਕੀਤੇ ਸ਼ਘਰਸ਼ ਨੂੰ ਦੇਸ਼ ਵਿਦੇਸ਼ ਵਿਚੋ ਭਰਵਾਂ ਸਮਰਥਨ ਮਿਲ ਰਿਹਾ ਹੈ । ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਵਲੋ ਸ਼ਘਰਸ਼ ਨਾਲ ਜੁੜੀ ਹਰ ਖਬਰ ਤੇ ਨਿਗਾਹ੍ਹਾਂ ਰੱਖੀਆਂ ਹੋਈਆਂ ਨੇ ਇਟਲੀ ਦੇ ਜਿਲ੍ਹਾਂ ਬੈਰਗਾਮੋ ਦੇ ਨੌਜਵਾਨਾਂ ਵਲੋ ਇਸ ਅੰਦੋਲਨ ਨੂੰ ਪੂਰਾ ਸਮਰਥਨ ਦਿੰਦੇ ਹੋਏ ਆਖਿਆ ਕਿ ਉਹ ਵਿਦੇਸ਼ਾਂ ਵਿਚ ਬੈਠੇ ਹੋਣ ਕਾਰਨ ਬੇਸ਼ਕ ਜਿਸਮਾਨੀ ਤੌਰ ਤੇ ਆਪਣੇ ਬਜੁਰਗਾਂ ਅਤੇ ਭਰਾਵਾਂ ਦੇ ਨਾਲ ਦਿੱਲੀ ਨਹੀ ਜਾ ਸਕੇ ਪਰ ਸਰਕਾਰੀ ਧੱਕੇਸ਼ਾਹੀ ਖਿਲਾਫ ਉਹ ਆਪਣੇ ਕਿਸਾਨ ਭਰਾਵਾਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਬੈਠੇ ਹਨ ।



                       ਇਸ ਮੌਕੇ ਮੌਜੂਦ ਨੌਜਵਾਨਾਂ ਨੇ ਕਿਹਾ ਕਿ ਕਿਸਾਨੀ ਸ਼ਘਰਸ਼ ਵਿਚ ਹੋਣ ਵਾਲੀ ਕਿਸੇ ਵੀ ਅਣ ਸੁਖਾਵੀ ਦੁਰਘਟਨਾ ਲਈ ਆਪਣੇ ਪੰਜਾਬੀ ਭਰਾਵਾਂ ਦੀ ਹਰ ਤਰ੍ਹਾ ਦੀ ਮਦਦ ਲਈ ਮੋਢੇ ਮੋਢਾ ਲਾਕੇ ਨਾਲ ਖੜ੍ਹ ਹਨ ਦੱਸਣਯੋਗ ਹੈ ਕਿ ਇੰਨਾਂ ਨੌਜਵਾਨਾਂ ਵਲੋ ਇਸ ਸ਼ਘਰਸ਼ ਵਿਚ ਸ਼ਹੀਦ ਹੋਏ ਦੌਵੇ ਪੰਜਾਬੀਆਂ ਦੀ ਆਰਥਿਕ ਮਦਦ ਕਰਨ ਦਾ ਭੀੜਾ ਵੀ ਚੁੱਕਿਆ ਗਿਆ ਹੈ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ