Posts

Showing posts from December, 2021

ਹਵਾਈ ਅੱਡੇ ਤੋ ਹੋਈ ਦੇਰੀ ਕਾਰਨ ਪੁੱਤ ਨਹੀ ਮਿਲ ਸਕਿਆ ਜਨਮ ਦੇਣ ਵਾਲੀ ਮਾਂ,,,,,

Image
    ਮਿਲਾਨ ਇਟਲੀ 12 ਦਸੰਬਰ (ਸਾਬੀ ਚੀਨੀਆ) ਕਰੋਨਾ ਵਾਇਰਸ ਦੀ ਮਾਰ ਪੂਰੀ ਦੁਨੀਆਂ ਝੱਲ ਰਹੀ ਹੈ ਪਰ ਅਜਿਹੇ ਵਿਚ ਪ੍ਰਦੇਸ਼ਾਂ ਵਿਚ ਵੱਸਦੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਵਿਦੇਸ਼ਾਂ ਵਿਚ ਵੱਸਦੇ ਲੋਕ ਆਪਣਿਆ ਤੇ ਆਏ ਮਾੜੇ ਸਮੇ ਵਿਚ ਵੀ ਬੇਵੱਸ ਨਜਰ ਆਏ। ਜਿਹੀ ਹੀ ਘਟਨਾ ਦਾ ਸਿ਼ਕਾਰ ਹੋਏ ਇਟਲੀ ਦੀ ਰਾਜਧਾਨੀ ਰੋਮ ਦੇ ਰਹਿਣ ਵਾਲੇ ਰਹਿਣ ਵਾਲੇ ਵੇਦ ਸ਼ਰਮਾ ਜੋ ਇੰਡੀਅਨ ਉਵਰਸੀਜ਼ ਕਾਂਗਰਸ ਇਟਲੀ ਦੇ ਕੈਸ਼ੀਅਰ ਵੀ ਹਨ ਉਨਾਂ ਪ੍ਰੈਸ ਨਾਲ ਜਾਣਕਾਰੀ ਸਾਂਝੀਆਂ ਕਰਦਿਆ ਦੱਸਿਆ ਕਿ ਜਦ ਉਹ ਆਪਣੀ ਮਾਂ ਨੂੰ ਮਿਲਣ ਲਈ ਪੰਜਾਬ ਜਾਣ ਲਈ ਰੋਮ ਹਵਾਈ ਅੱਡੇ ਤੋ ਫਲਾਈਟ ਲੈਣ ਪੁੱਜੇ ਤਾ ਏਅਰ ਪੋਰਟ ਸਟਾਫ ਨੇ ਦੱਸਿਆ ਕਿ ਸ੍ਰੀ ਅਮ੍ਰਿਤਸਰ ਸਾਹਿਬ ਜਾਣ ਵਾਲੀ ਫਲਾਈਟ ਕੁਝ ਘੰਟਿਆ ਲਈ ਲੈਟ ਹੋ ਗਈ ਪਰ ਉਨਾਂ ਨੂੰ ਨਹੀ ਪਤਾ ਸੀ ਕਿ ਘੰਟਿਆ ਦੀ ਦੇਰੀ ਉਨਾਂ ਦੇ ਪਰਿਵਾਰ ਉੱਤੇ ਦੁੱਖ ਬਣ ਟੁੱਟੇਗੀ ਅਮ੍ਰਿਤਸਰ ਹਵਾਈ ਅੱਡੇ ਤੇ 6 ਘੰਟਿਆ ਦੀ ਖੱਜਲ ਖੁਆਰੀ ਤੋ ਬਾਅਦ ਜਲੰਧਰ ਜਾਣ ਲਈ ਕਾਰ ਵਿਚ ਬੈਠੇ ਤਾ ਘਰ ਤੋ ਫੋਨ ਆ ਗਿਆ ਕਿ ਮਾਤਾ  ਮਨੋਰਮਾ ਕੁਮਾਰੀ ਦਿਹਾਂਤ ਹੋ ਗਿਆ ਹੈ ਉਨਾਂ ਭਰ ਮਨ ਨਾਲ ਕਿਹਾ ਕਿ ਰੋਮ ਅਤੇ ਅਮ੍ਰਿਤਸਰ ਹਵਾਈ ਅੱਡਿਆ ਦੇ ਹੋਈ ਦੇਰੀ ਕਾਰਨ ਉਹ ਜਨਮ ਦੇਣ ਵਾਲੀ ਮਾਂ ਨੂੰ ਜਿਉਦਿਆ ਨਹੀ ਮਿਲ ਸਕੇ ਜਿਸ ਮਾਂ ਨੂੰ ਮਿਲਣ ਅਤੇ ਅਸ਼ੀਰਵਾਦ ਲੈਣ ਲਈ ਘਰ ਗਏ ਸਨ  ਉਸ ਤੋ ਅਸ਼ੀਰਵਾਦ ਲੈਣ ਦੀ ਬਿਜਾਏ ਪੁੱਤ ਨੂੰ ਆਪਣੀ ਮਾਂ ਦੀ ਚਿ਼ਖ੍ਹਾ ਨੂੰ ਅਗਨੀ ਭੇਂਟ...

ਇਟਲੀ ਗ੍ਰਹਿ ਮੰਤਰੀ ਦੇ ਵਿਸ਼ੇਸ਼ ਸੱਦੇ ਤੇ ਧਾਰਮਿਕ ਸਮਾਗਮ ਵਿਚ ਪਹੁੱਚੇ ਸਿੱਖ ਆਗੂ

Image
                ਗ੍ਰਹਿ ਮੰਤਰਾਲੇ ਨਾਲ ਵਧੀਆਂ ਸਿੱਖਾਂ ਦੀ ਨਜਦੀਕੀਆਂ  ਮਿਲਾਨ ਇਟਲੀ 12 ਦਸੰਬਰ (ਸਾਬੀ ਚੀਨੀਆ) ਇਟਲੀ ਦੇ ਗ੍ਰਹਿ ਮੰਤਰਾਲੇ ਦੁਆਰਾ ਕ੍ਰਿਸਮਿਸ ਦੇ ਤਿਉਹਾਰ ਨੂੰ ਮੁੱਖ ਰੱਖਕੇ ਰਾਜਧਾਨੀ ਰੋਮ ਵਿਚ ਰਾਸ਼ਟਰੀ ਪੱਧਰ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਗ੍ਰਹਿ ਮੰਤਰੀ "ਲੁਚੀਆਨਾ ਲਾਮੋਰਗੇਸੇ, ਦੇ ਵਿਸ਼ੇਸ਼ ਸੱਦੇ ਤੇ ਪੁੱਜੇ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇ ਪ੍ਰਧਾਨ ਰਵਿੰਦਰਜੀਤ ਸਿੰਘ ਬੱਸੀ, ਸੁਰਿੰਦਰਜੀਤ ਸਿੰਘ ਪੰਡੋਰੀ, ਕਰਮਜੀਤ ਸਿੰਘ ਢਿੱਲੋ ਅਤੇ ਉੱਘੇ ਪੱਤਰਕਾਰ ਸਾਬੀ ਚੀਨੀਆ ਦੀ ਮੌਜੂਦਗੀ ਇਟਲੀ ਵਿਚ ਵੱਸਦੇ ਸਿੱਖਾਂ ਲਈ ਕੋਈ ਸ਼ੁੰਭ ਸੰਖੇਪ ਬਣਦੀ ਨਜਰ ਆ ਰਹੀ ਹੈ | ਬੇਸ਼ਕ ਇਹ ਸਮਾਗਮ ਕ੍ਰਿਸਮਿਸ ਦੇ ਤਿਉਹਾਰ ਦੇ ਸਬੰਧ ਵਿਚ ਸੀ ਜਿਸ ਲਈ ਕਝੁ ਗਿਣਵੇ ਚੁਣਵੇਂ ਮਹਿਮਾਨਾਂ ਨੂੰ ਸੱਦਾ ਪੱਤਰ ਭੇਜੇ ਗਏ ਸਨ ਅਜਿਹੇ ਵਿਚ ਸਿੱਖ ਆਗੂਆਂ ਦੀ ਸ਼ਮੂਲੀਅਤ ਅਤੇ ਗ੍ਰਹਿ ਮੰਤਰੀ ਵੱਲੋ ਉਨਾਂ ਨਾਲ ਖੁੱਲਦਿਲ੍ਹੀ ਨਾਲ ਕੀਤੀ ਗੱਲਬਾਤ ਵੱਡੇ ਮਾਇਨੇ ਰੱਖਦੀ ਹੈ| ਇਸ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋ ਗ੍ਰਹਿ ਮੰਤਰੀ ਨੂੰ ਇਕ ਯਾਦਗਾਰੀ ਸਨਮਾਨ੍ਹ ਚਿੰਨ੍ਹ ਵੀ ਭੇਟ ਕੀਤਾ ਗਿਆ ਦੱਸਣਯੋਗ ਹੈ ਕਿ ਇਟਲੀ ਵਿਚ ਸਿੱਖ ਧਰਮ ਦੀ ਰਜਿਸਟੇਸ਼ਨ ਵਾਲੀ ਫਾਈਲ ਵੀ ਗ੍ਰਹਿ ਮੰਤਰੀ ਦੇ ਕੌਲ ਹੈ |                    ...