ਹਵਾਈ ਅੱਡੇ ਤੋ ਹੋਈ ਦੇਰੀ ਕਾਰਨ ਪੁੱਤ ਨਹੀ ਮਿਲ ਸਕਿਆ ਜਨਮ ਦੇਣ ਵਾਲੀ ਮਾਂ,,,,,
ਮਿਲਾਨ ਇਟਲੀ 12 ਦਸੰਬਰ (ਸਾਬੀ ਚੀਨੀਆ) ਕਰੋਨਾ ਵਾਇਰਸ ਦੀ ਮਾਰ ਪੂਰੀ ਦੁਨੀਆਂ ਝੱਲ ਰਹੀ ਹੈ ਪਰ ਅਜਿਹੇ ਵਿਚ ਪ੍ਰਦੇਸ਼ਾਂ ਵਿਚ ਵੱਸਦੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਵਿਦੇਸ਼ਾਂ ਵਿਚ ਵੱਸਦੇ ਲੋਕ ਆਪਣਿਆ ਤੇ ਆਏ ਮਾੜੇ ਸਮੇ ਵਿਚ ਵੀ ਬੇਵੱਸ ਨਜਰ ਆਏ। ਜਿਹੀ ਹੀ ਘਟਨਾ ਦਾ ਸਿ਼ਕਾਰ ਹੋਏ ਇਟਲੀ ਦੀ ਰਾਜਧਾਨੀ ਰੋਮ ਦੇ ਰਹਿਣ ਵਾਲੇ ਰਹਿਣ ਵਾਲੇ ਵੇਦ ਸ਼ਰਮਾ ਜੋ ਇੰਡੀਅਨ ਉਵਰਸੀਜ਼ ਕਾਂਗਰਸ ਇਟਲੀ ਦੇ ਕੈਸ਼ੀਅਰ ਵੀ ਹਨ ਉਨਾਂ ਪ੍ਰੈਸ ਨਾਲ ਜਾਣਕਾਰੀ ਸਾਂਝੀਆਂ ਕਰਦਿਆ ਦੱਸਿਆ ਕਿ ਜਦ ਉਹ ਆਪਣੀ ਮਾਂ ਨੂੰ ਮਿਲਣ ਲਈ ਪੰਜਾਬ ਜਾਣ ਲਈ ਰੋਮ ਹਵਾਈ ਅੱਡੇ ਤੋ ਫਲਾਈਟ ਲੈਣ ਪੁੱਜੇ ਤਾ ਏਅਰ ਪੋਰਟ ਸਟਾਫ ਨੇ ਦੱਸਿਆ ਕਿ ਸ੍ਰੀ ਅਮ੍ਰਿਤਸਰ ਸਾਹਿਬ ਜਾਣ ਵਾਲੀ ਫਲਾਈਟ ਕੁਝ ਘੰਟਿਆ ਲਈ ਲੈਟ ਹੋ ਗਈ ਪਰ ਉਨਾਂ ਨੂੰ ਨਹੀ ਪਤਾ ਸੀ ਕਿ ਘੰਟਿਆ ਦੀ ਦੇਰੀ ਉਨਾਂ ਦੇ ਪਰਿਵਾਰ ਉੱਤੇ ਦੁੱਖ ਬਣ ਟੁੱਟੇਗੀ ਅਮ੍ਰਿਤਸਰ ਹਵਾਈ ਅੱਡੇ ਤੇ 6 ਘੰਟਿਆ ਦੀ ਖੱਜਲ ਖੁਆਰੀ ਤੋ ਬਾਅਦ ਜਲੰਧਰ ਜਾਣ ਲਈ ਕਾਰ ਵਿਚ ਬੈਠੇ ਤਾ ਘਰ ਤੋ ਫੋਨ ਆ ਗਿਆ ਕਿ ਮਾਤਾ ਮਨੋਰਮਾ ਕੁਮਾਰੀ ਦਿਹਾਂਤ ਹੋ ਗਿਆ ਹੈ ਉਨਾਂ ਭਰ ਮਨ ਨਾਲ ਕਿਹਾ ਕਿ ਰੋਮ ਅਤੇ ਅਮ੍ਰਿਤਸਰ ਹਵਾਈ ਅੱਡਿਆ ਦੇ ਹੋਈ ਦੇਰੀ ਕਾਰਨ ਉਹ ਜਨਮ ਦੇਣ ਵਾਲੀ ਮਾਂ ਨੂੰ ਜਿਉਦਿਆ ਨਹੀ ਮਿਲ ਸਕੇ ਜਿਸ ਮਾਂ ਨੂੰ ਮਿਲਣ ਅਤੇ ਅਸ਼ੀਰਵਾਦ ਲੈਣ ਲਈ ਘਰ ਗਏ ਸਨ ਉਸ ਤੋ ਅਸ਼ੀਰਵਾਦ ਲੈਣ ਦੀ ਬਿਜਾਏ ਪੁੱਤ ਨੂੰ ਆਪਣੀ ਮਾਂ ਦੀ ਚਿ਼ਖ੍ਹਾ ਨੂੰ ਅਗਨੀ ਭੇਂਟ ਕਰਨ ਪਿਆ:
Comments
Post a Comment