Posts

Showing posts from May, 2020

ਇਟਲੀ ਰੋਮ ਸਥਿਤ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ (ਰਜਿ)ਵਲੋਂ ਭਾਰਤੀ ਅੰਬੈਸੀ ਰੋਮ ਨਾਲ ਮਿਲ ਕੇ ਨਵੇਂ ਪਸਪੋਰਟਾ ਸੰਬੰਧੀ ਨਿਭਾਈਆਂ ਜਾ ਰਹੀਆਂ ਹਨ ਨਿਸ਼ਕਾਮ ਸੇਵਾਵਾਂ।

ਰੋਮ ਇਟਲੀ 28 ਮਈ (ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਜਿਸ ਦਿਨ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਪੱਕੇ ਕਰਨ ਲਈ ਪੇਪਰ ਖੁੱਲਣ ਦਾ ਐਲਾਨ ਹੋਇਆ ਹੈ ਉਸ ਦਿਨ ਤੋਂ ਹੀ ਇਟਲੀ ਵਿੱਚ ਸਮਾਜਿਕ ਸੇਵਾਵਾਂ ਨਿਭਾ ਰਹੀਆਂ ਜੱਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਸਰਗਰਮ ਹੋ ਗੲੀਆਂ ਸਨ, ਕਿਉਂਕਿ ਇਟਲੀ ਵਿੱਚ ਬਿਨ੍ਹਾਂ ਪੇਪਰਾਂ ਤੋਂ ਰਹਿ ਰਹੇ ਭਾਰਤੀਆਂ ਲਈ ਸਭ ਤੋਂ ਵੱਡੀ ਰੁਕਾਵਟ ਉਨ੍ਹਾਂ ਦੇ ਭਾਰਤੀ ਪਾਸਪੋਰਟ ਦੀ ਸੀ, ਜੋਂ ਕਿ ਬੀਤੇ ਦਿਨ ਇਟਲੀ ਰੋਮ ਸਥਿਤ ਭਾਰਤੀ ਅੰਬੈਸੀ ਨੇ ਇਨ੍ਹਾਂ ਦੀ ਪਰੋਬਲਮ ਨੂੰ ਦੇਖਦਿਆਂ ਹੋਇਆਂ ਬਹੁਤ ਹੀ ਸਰਲ ਤਰੀਕੇ ਨਾਲ ਪਾਸਪੋਰਟ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਬੀਤੀ ਦੇਰ ਰਾਤ ਤੱਕ ਅਪਰੀਲੀਆ ਸ਼ਹਿਰ ਵਿੱਚ ਪਿੰਦਰ ਹਾਊਸ (ਪਿੰਦਰ ਬਾਰ) ਤੇ ਤੁਰਸਾਲੋਰੇਨਸੋ ਸ਼ਹਿਰ ਵਿੱਚ ਫਾਰਮ ਭਰਨ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਸਨ ਅਤੇ ਅੱਜ ਰੋਮ ਦੇ ਨਜ਼ਦੀਕ ਪੈਂਦੇ ਲਵੀਨੀਓ ਸਹਿਰ ਵਿੱਚ ਆਸ ਦੀ ਕਿਰਨ ਸੰਸਥਾ ਵੱਲੋਂ ਪਾਸਪੋਰਟ ਸੰਬੰਧੀ ਫ਼ਾਰਮ ਭਰੇ ਗਏ ਹਨ,ਕਿਉਂਕਿ ਇਟਲੀ ਵਿੱਚ ਭਾਰਤੀ ਅੰਬੈਸੀ ਨੇ ਲਾਕਡਾਉਣ ਕਾਰਨ ਆਪਣੀਆਂ ਸੇਵਾਵਾਂ ਬੰਦ ਕੀਤੀਅਾਂ ਗੲੀਅਾਂ ਸਨ,ਸਿਰਫ ਤਾ ਸਿਰਫ ਐਮਰਜੈਂਸੀ ਸੇਵਾਵਾਂ ਨਿਰੰਤਰ ਚੱਲ ਰਹੀਆਂ ਹਨ, ਇਟਲੀ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦੇ ਐਲਾਨ ਤੋਂ ਬਾਅਦ ਇਟਲੀ ਵਿੱਚ ਸਮਾਜ ਪ੍ਰਤੀ ਸੇਵਾਵਾਂ ਨਿਭਾ ਰਹੀ ਆਸ ਦੀ ਕਿਰਨ ਸੰਸਥਾ ਅਤੇ ਹੋਰ ਬਹੁਤ ਸਾਰੀਆਂ  ਧ...

ਇਟਲੀ ਚੋ ਰਹਿਣ ਵਾਲੇ ਭਾਰਤੀਆਂ ਨੂੰ ਬਿਨਾਂ ਸ਼ਰਤ ਤੋ ਦਿੱਤੇ ਜਾਣ ਪਾਸਪੋਰਟ, ਹਰਭਜਨ ਸਿੰਘ

Image
ਰੋਮ ਇਟਲੀ 28 ਮਈ (ਸਾਬੀ ਚੀਨੀਆ) ਇਟਲੀ ਵਿਚ ਖੁੱਲੀ  ਇੰਮੀਗਰੇਸ਼ਨ ਨੂੰ ਧਿਆਨ ਵਿਚ ਰੱਖਦਿਆ ਇੱਥੇ ਰਹਿੰਦੇ ਸਾਰੇ ਭਾਰਤੀਆਂ ਨੂੰ ਬਿਨਾਂ ਕਿਸੇ ਖਾਸ ਸ਼ਰਤ ਤੋ ਪਾਸਪੋਰਟ ਮਿਲਣੇ ਚਾਹੀਦੇ ਹਨ ਤਾ ਜੋ ਸਾਰੇ ਭਾਰਤੀ ਇਟਲੀ ਸਰਕਾਰ ਵੱਲੋ ਖੋਲੀ ਗਈ  ਇੰਮੀਗ੍ਰੇਸ਼ਨ ਦਾ ਲਾਭ ਲੈਕੇ ਪੱਕੇ ਹੋ ਸਕਣ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਸ ਹਰਭਜਨ ਸਿੰਘ ਸਬੋਧੀਆ ਦੁਆਰਾ ਪ੍ਰੈਸ ਨਾਲ ਗੱਲਬਾਤ ਕਰਦਿਆ ਕੀਤਾ ਗਿਆ ਉਨਾਂ ਭਾਰਤ ਸਰਕਾਰ ਤੋ ਮੰਗ ਕੀਤੀ ਹੈ ਕਿ ਗੁੰਮਸ਼ਦਾ ਪਾਸਪੋਰਟ ਅਪਲਾਈ ਕਰਨ ਲਈ ਬਿਨੈਕਾਰ ਤੋ ਪੁਲਿਸ ਰਿਪੋਰਟ ਬਿਲਕੁਲ ਨਾਂ ਮੰਗੀ ਜਾਵੇ ਕਿਉਕਿ ਗੈਰ ਕਾਨੂੰਨੀ ਢੰਗ ਤਰੀਕੇ ਰਹਿਣ ਵਾਲਿਆ ਲਈ ਪੁਲਿਸ ਰਿਪੋਰਟ ਲਿਖਾਉਣ ਲਈ ਥਾਣੇ ਜਾਣਾ ਕਿਸੇ ਖਤਰੇ ਤੋ ਘੱਟ ਨਹੀ ਇਟਾਲੀਅਨ ਕਾਨੂੰਨ ਮੁਤਾਬਿਕ ਇਟਲੀ ਪੁਲਿਸ ਕਿਸੇ ਵੀ ਬਿਨਾਂ ਪੇਪਰਾਂ ਤੋ ਵਿਅਕਤੀ ਨੂੰ ਫੜਕੇ ਦੇਸ਼ ਨਿਕਾਲਾ ਦੇਣ ਤੋ ਬਾਅਦ ਡਿਪੋਰਟ ਕਰਨ ਦਾ ਅਧਿਕਾਰ ਰੱਖਦੀ ਹੈ। ਉਨਾਂ ਇਹ ਵੀ ਕਿਹਾ ਕਿ ਅਜਿਹੀ ਸਥਿਤੀ ਵਿਚ ਬਣਨ ਵਾਲੀਆਂ ਰਿਪੋਰਟਾਂ ਨਕਲੀ ਜਾ ਵੱਡੇ ਲੋਕਾਂ ਦੀਆਂ ਮਿਹਰਬਾਨੀਆ  ਕਰਕੇ ਹੀ ਬਣ ਸਕਦੀਆਂ ਹਨ ਇਸ ਲਈ ਭਾਰਤ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਦੀ ਭਲਾਈ ਲਈ 15 ਜੁਲਾਈ ਤੱਕ ਪੇਪਰ ਖੁੱਲੇ ਹੋਣ ਦੀ ਸੂਰਤ ਵਿਚ ਸਾਰੇ ਭਾਰਤੀਆਂ ਨੂੰ ਬਿਨਾਂ ਕਿਸੇ ਖਾਸ ਸ਼ਰਤ ਦੇ ਪਾਸਪੋਰਟ Aਪਲਬਧ ਕਰਾਵਾਏ ।

ਗੁਰਦੁਆਰਾ ਲਾਦਸਪੋਲੀ ਵਿਚ ਲੱਗੇ ਪਾਸਪੋਰਟ ਕੈਂਪ ਦਾ ਲਾਭ ਪ੍ਰਾਪਤ ਕਰੋ

Image
ਮਿਲਾਨ ਇਟਲੀ 28 ਮਈ (ਸਾਬੀ ਚੀਨੀਆ) ਇਟਲੀ ਵਿਚ ਖੁੱਲੀ ਇੰਮੀਗ੍ਰੇਸ਼ਨ ਕਰਕੇ ਭਾਰਤੀ ਅੰਬੈਸੀ ਵੱਲੋ ਲਾAਡਾਊਨ ਨੂੰ ਵੇਖਦਿਆ ਕੁਝ ਸਮਾਜ ਸੇਵੀ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੇ ਸਹਿਯੋਗ ਨਾਲ ਮਿਆਦ ਖਤਮ ਹੋ ਚੱਕੇ ਪਾਸਪੋਰਟਾਂ ਨੂੰ ਰੀਨਿਊ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ ਜਿਸ ਤਹ੍ਹਿਤ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਦੀ ਪ੍ਰਬੰਧਕ ਕਮੇਟੀ ਵੱਲੋ ਹਰ ਰੋਜ ਸ਼ਾਮੀ 2 ਵਜੇ ਤੋ ਬਾਅਦ ਲਗਾਤਾਰ ਆਨਲਾਈਨ ਫਾਰਮ ਭਰਨ ਦੀਆਂ ਸੇਵਾਵਾਂ ਨਿਭਾਈਆ ਜਾ ਰਹੀਆ ਹਨ ਐਤਵਾਰ ਨੂੰ ਵੀ 24 ਦੇ ਕਰੀਬ ਵਿਅਕਤੀਆਂ ਦੇ ਫਾਰਮ ਭਰਕੇ ਅੰਬੈਸੀ ਨੂੰ ਭੇਜੇ ਗਏ ਸਨ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪਾਸਪੋਰਟ ਕੈਂਪ ਸਿਰਫ ਤੇ ਸਿਰਫ ਉਨਾਂ ਵਿਅਕਤੀਆ ਦੇ ਲਈ ਹੈ ਜੋ ਬਿਨਾਂ ਪੇਪਰਾਂ ਤੋ ਹਨ ।                                 ਗੁੰਮਸ਼ਦਾਂ ਪਾਸਪੋਰਟ ਦੀ ਅਪਲਾਈ ਕਰਨ ਵਾਲੇ ਪੁਲਿਸ ਰਿਪੋਰਟ ਲਾਜਮੀ ਹੋਣੀ ਚਾਹੀਦੀ ਜਿੰਨਾਂ ਵੀ ਲੋੜਵੰਦਾਂ ਨੇ ਮਿਆਦ ਮੁੱਕ ਚੁੱਕੇ ਪਾਸਪੋਟਰ ਅਪਲਾਈ ਕਰਨ ਹਨ ਉਹ ਹਰ ਰੋਜ 2 ਵਜੇ ਤੋ ਬਾਅਦ ਦੇਰ ਸ਼ਾਮ ਤੱਕ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਪਹੁੱਚਕੇ ਆਨਲਾਈਨ ਫਾਰਮ ਜਮ੍ਹਾ ਕਰਵਾ ਸਕਦੇ ਹਨ ।

ਇਟਲੀ ਚੋ ਕਈ ਭਾਰਤੀਆਂ ਨੂੰ ਹੋਏ ਦੇਸ਼ ਨਿਕਾਲਾ ਦੇ ਹੁਕਮ ਆਖਿਰ ਕੌਣ ਫੜੂ ਇੰਨਾਂ ਬੇਵੱਸ ਹੋਏ ਪੰਜਾਬੀਆਂ ਦੀ ਬਾਂਹ ?

Image
ਮਿਲਾਨ ਇਟਲੀ 28 ਮਈ (ਸਾਬੀ ਚੀਨੀਆ) ਇਟਲੀ ਸਰਕਾਰ ਵੱਲੋ 5 ਲੱਖ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਫੈਸਲੇ ਨਾਲ ਪੰਜਾਬੀ ਨੌਜਵਾਨਾਂ ਦੇ ਚਿਹਰਿਆ ਤੇ ਪੱਕੇ ਹੋਣ ਦੀ ਖੁਸ਼ੀ ਨੂੰ ਤਾ ਵੇਖਿਆ ਜਾ ਸਕਦਾ ਹੈ ਪਰ ਨਾਲ ਦੀ ਨਾਲ ਉਨਾਂ ਦੀਆਂ  ਮੁਸ਼ਕਲਾਂ ਹੋਰ ਵੱਧ ਗਈਆਂ ਹਨ ਜਿੰਨਾਂ ਕੌਲ ਪਾਸਪੋਰਟ ਨਹੀ ਹਨ। ਭਾਰਤੀ ਅੰਬੈਸੀ ਮਿਆਦ ਮੁੱਕ ਚੁੱਕੇ ਪਾਸਪੋਰਟ ਤਾ ਰੀਨਿਊ ਕਰ ਰਹੀ ਹੈ ਪਰ ਜਿੰਨਾਂ ਦੇ ਪੁਰਾਣੇ ਪਾਸਪੋਰਟ ਗੁੰਮ ਹੋ ਗਏ ਜਾ ਇਟਲੀ ਆਉਣ ਮੌਕੇ ਏਜੰਟਾਂ ਨੇ ਖੋਹ੍ਹ ਲੈਏ ਸਨ । ਉਨਾਂ ਦੀ ਬਾਂਹ ਫੜਨ ਨੂੰ ਕੋਈ ਵੀ ਤਿਆਰ ਨਹੀ ਹੋ ਰਿਹਾ ।                                ਰੋਮ ਤੇ ਮਿਲਾਨ ਜਰਨਲ ਕੌਸਲਟ ਵੱਲੋ ਗੁੰਮ ਹੋਏ ਪਾਸਪੋਰਟ ਨੂੰ ਅਪਲਾਈ ਕਰਨ ਵਾਲਿਆ ਤੋ ਪੁਲਿਸ ਰਿਪੋਰਟ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲਿਆ ਲਈ ਬਹੁਤ ਮੁਸ਼ਕਲ ਕੰਮ ਹੈ ਜਿਸ ਕਰਕੇ ਬਹੁਤੇ ਪੰਜਾਬੀ ਨੌਜਵਾਨਾਂ ਦੇ ਹਲਾਤ ਤਰਸਯੋਗ ਬਣੇ ਹੋਏ ਹਨ। ਇਹ ਗੱਲ ਤਾ ਪੱਕੀ ਹੈ ਜੇ ਇੰਨਾਂ ਲੋੜਵੰਦਾਂ ਕੌਲ ਇਸ ਮੌਕੇ ਭਾਰਤੀ ਪਾਸਪੋਰਟ ਨਾ ਹੋਇਆ ਤਾ ਪੱਕੇ ਨਹੀ ਹੋ ਸਕਦੇ ਜੇ ਪੁਲਿਸ ਰਿਪੋਰਟ ਲਿਖਾਉਣ ਲਈ ਥਾਣੇ ਜਾਂਦੇ ਹਨ ਤਾ ਪੁਲਿਸ ਗ੍ਰਿਫਤਾਰ ਕਰਕੇ ਹੱਥਾਂ ਦੇ ਨਿਸ਼ਾਨ ਲੈਣ ਤੋ ਬਾਅਦ ਦੇਸ਼ ਨਿਕਾਲਾ ਦੇ ਹੁਕਮ ਦੇ ਰਹੀ ਹੈ । ...

ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਇਟਲੀ ਚੋ ਭਾਰਤੀ ਰਾਜਦੂਤ ਨਾਲ ਕੀਤੀ ਗੱਲਬਾਤ

Image
                                  ਕਿਸੇ ਮਾਂ ਦਾ ਪੁੱਤ ਪਾਸਪੋਰਟ ਤੋ ਨਾ ਰਹਿ ਜਾਵੇ ਮਿਲਾਨ ਇਟਲੀ) 23 ਮਈ (ਸਾਬੀ ਚੀਨੀਆ) ਇਟਲੀ ਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਦੇ ਐਲਾਨ ਤੋਂ ਬਾਅਦ ਭਾਰਤੀ ਅੰਬੈਂਸੀ ਰੋਮ ਅਤੇ ਇੰਡੀਅਨ ਕੌਸਲਟ ਜਨਰਲ ਆਫ ਮਿਲਾਨ ਦੁਆਰਾ ਭਾਰਤੀਆਂ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਦੀ ਪ੍ਰਕ੍ਰਿਆ ਸ਼ੁਰੂ ਕੀਤੇ ਜਾਣ ਨਾਲ਼ ਜਿੱਥੇ ਇਟਲੀ ਚ ਰਹਿ ਰਹੇ ਹਜਾਰਾਂ ਭਾਰਤੀ ਕਾਮਿਆਂ ਵਿਚ ਖੁਸ਼ੀ ਦੀ ਲਹਿਰ ਹੈ,ਉੱਥੇ ਪ੍ਰਵਾਸੀ ਭਾਰਤੀਆ ਦੇ ਹੱਕਾਂ ਦੀ ਅਵਾਜ਼ ਕਰਕੇ ਜਾਣੇ ਜਾਂਦੇ ਸਾਬਕਾ ਕੇਂਦਰੀ ਮੰਤਰੀ ਸ:ਬਲਵੰਤ ਸਿੰਘ ਰਾਮੂਵਾਲੀਆ ਵਲੋ ਇਸ ਵਿਸ਼ੇ ਉੱਤੇ ਭਾਰਤੀ ਰਾਜਦੂਤ ਮੈਡਮ ਰੀਨਤ ਸੰਧੂ ਨਾਲ਼ ਗੱਲਬਾਤ ਕਰਦਿਆ ਉਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਮਾਂ ਦਾ ਪੁੱਤ ਬਿਨਾਂ ਪਾਸਪੋਰਟ ਤੋ ਨਾ ਰਹਿ ਜਾਵੇ।                                                                  ਸ:ਰਾਮੂਵਾਲੀਆ ਵੱਲੋਂ ਭਾਰਤੀ ਰਾਜਦੂਤ ਦੁਆਰਾ ਬਿਨਾ ਪੇਪਰਾਂ ਵਾਲੇ ਭਾਰਤੀਆਂ ਨੂੰ ਪਾਸਪੋਰਟ ਜਾਰੀ ਕੀਤੇ...

ਇਟਲੀ ਵਿੱਚ ਲਾਕਡਾਉਣ ਖੁੱਲਣ ਮਗਰੋਂ ਮੁੜ ਪਰਤੀਆਂ ਸੁੰਨੀਆਂ ਸੜਕਾਂ ਤੇ ਰੌਣਕਾਂ।

Image
ਰੋਮ ਇਟਲੀ 21 ਮਈ  (ਗੁਰਸ਼ਰਨ ਸਿੰਘ ਸੋਨੀ) ਕੋਰੋਨਾ ਵਾਇਰਸ ਮਹਾਮਾਰੀ ਦੇ ਕਰਕੇ ਇਟਲੀ ਵਿੱਚ ਹੋਈ ਤਾਲਾਬੰਦੀ ਨਾਲ ਸਾਰੇ  ਕੰਮਕਾਰ ਠੱਪ ਸਨ, ਹਾਲਾਤਾਂ ਵਿੱਚ ਸੁਧਾਰ ਨੂੰ ਦੇਖਦੇ ਹੋਏ 4 ਮਈ ਨੂੰ ਇਟਲੀ ਸਰਕਾਰ ਨੇ ਫੇਜ 2 ਦੇ ਤਹਿਤ ਕੁੱਝ ਕੰਮਕਾਰ ਖੋਲ ਦਿੱਤੇ ਸਨ,ਪਿੱਛਲੇ ਦਿਨੀ ਇਟਲੀ ਸਰਕਾਰ ਦੁਆਰਾ ਬਾਕੀ ਬੰਦ ਪਏ ਕਾਰੋਬਾਰ ਖੋਲਣ ਦਾ ਐਲਾਨ ਵੀ ਕੀਤਾ ਗਿਆ ਸੀ, ਤਕਰੀਬਨ ਦੋ ਮਹੀਨਿਆਂ ਬਾਅਦ ਇਟਲੀ ਸਰਕਾਰ ਦੁਆਰਾ ਕਾਫੀ ਹੱਦ ਤੱਕ ਕੰਮਕਾਰਾਂ ਦੇ ਖੋਲ੍ਹਣ ਕਰਕੇ ਇਟਲੀ ਦੀਆਂ ਹੁਣ ਸੜਕਾਂ ਤੇ ਕਾਫੀ ਚਹਿਲ ਪਹਿਲ ਨਜਰ ਆਈ, ਤਕਰੀਬਨ ਦੋ ਮਹੀਨਿਆਂ ਬਾਅਦ ਖੁੱਲੀ ਇਸ ਤਾਲਾਬੰਦੀ ਵਿੱਚ ਇਟਲੀ ਦੇ ਲੋਕਾਂ ਨੇ ਕਾਫੀ ਖੁਸ਼ੀ ਵੀ ਮਹਿਸੂਸ ਕੀਤੀ,ਕਾਫੀ ਗਿਣਤੀ ਵਿਚ ਲੋਕ ਆਪਣੇ ਕੰਮਾਂਕਾਰਾ ਤੇ ਵੀ ਗਏ, ਜਿਹੜੇ ਪਿਛਲੇ ਦੋ ਮਹੀਨਿਆਂ ਤੋਂ ਘਰੇ ਬੈਠਣ ਲਈ ਮਜਬੂਰ ਸਨ, ਲੋਕ ਆਮ ਸੜਕਾਂ ਤੇ ਘੁੰਮਦੇ ਵੀ ਨਜਰ ਆਏ ਅਤੇ ਮਾਰਕੀਟਾਂ ਦੇ ਵਿੱਚ ਕਾਫੀ ਭੀੜ ਦੇਖਣ ਨੂੰ ਮਿਲੀ, ਹਾਲਾਤਾਂ ਵਿੱਚ ਆਏ ਸੁਧਾਰਾਂ ਤੋਂ ਬਾਅਦ ਖੁੱਲ੍ਹੇ ਇਸ ਲਾਕਡਾਊਨ ਦੇ ਵਿਚ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਲੋਕਾਂ ਨੂੰ ਕਰੋਨਾ ਨਾਂ ਦੀ ਇਸ ਖ਼ਤਰਨਾਕ ਬਿਮਾਰੀ ਦਾ ਚੇਤਾ ਹੀ ਭੁੱਲ ਗਿਆ ਹੋਵੇ, ਚੀਨ ਤੋਂ ਬਾਅਦ ਇਟਲੀ ਦੇ ਵਿੱਚ ਆਈ ਇਸ ਕਰੋਨਾ ਵਾਇਰਸ ਨਾਂ ਦੀ ਮਹਾਮਾਰੀ ਕਰਕੇ ਇਟਲੀ ਦਾ ਕਾਫੀ ਜਾਨੀ ਅਤੇ ਆਰਥਿਕ ਨੁਕਸਾਨ ਵੀ ਹੋਇਆ ਹੈ।।             ...

"ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਲੋ ਇਟਲੀ ਦੀਆਂ ਸਮੂਹ੍ਹ ਸੰਗਤਾਂ ਦਾ ਧੰਨਵਾਦ

Image
ਮਿਲਾਨ ਇਟਲੀ 17 ਮਈ (ਸਾਬੀ ਚੀਨੀਆ) ਕੋਵਿਡ 19 ਦੇ ਚਲਦਿਆ ਜੋ ਦਰਿਆਂ ਦਿਲ੍ਹੀ ਤੇ ਸੇਵਾ ਭਾਵਨਾ ਇਟਲੀ ਰਹਿੰਦੇ ਸਿੱਖਾਂ ਵੱਲੋ ਵਿਖਾਈ ਗਈ ਹੈ ਉਸਨੂੰ ਇਤਿਹਾਸ ਦੇ ਪੰਨਿਆ ਤੇ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਜਦੋ ਵੀ ਇਟਲੀ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਮਹ੍ਹਾਮਾਰੀ ਦਾ ਜਿਕਰ ਕਰਨਗੀਆ ਤਾ ਸਿੱਖਾਂ ਵੱਲੋ ਨਿਭਾਈਆਂ ਸੇਵਾਵਾਂ ਦਾ ਜਿਕਰ ਵੀ ਜਰੂਰੀ ਹੋਵੇਗਾ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ , ਦੇ ਮੁੱਖ ਸੇਵਾਦਾਰ ਰਵਿੰਦਰਜੀਤ ਸਿੰਘ ਬੱਸੀ ਵੱਲੋ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆ ਕੀਤਾ ਗਿਆ ।                        ਉਨਾਂ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਜੋ 55 ਹਜਾਰ ਯੂਰੋ ਇਟਲੀ ਦੇ ਦੋ ਹਸਪਤਾਲਾਂ ਨੂੰ ਦਾਨ ਵਜੋ ਦਿੱਤੇ ਗਏ ਹਨ ਇਹ ਸਾਰੀ ਮਾਇਆ ਇਟਲੀ ਦੇ ਹੋਰਨਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆ ਤੇ ਸੰਗਤਾਂ ਦੇ ਸਹਿਯੋਗ ਇੱਕਤਤਰ ਕੀਤੀ ਗਈ ਹੈ ਤੇ ਸਮੂਹ੍ਹ ਸੰਗਤਾਂ ਦੇ ਸਹਿਯੋਗ ਤੋ ਬਿਨਾਂ ਏਨੀ ਮਾਇਆ ਇਕੱਠੀ ਕਰਨੀ ਸੰਭਵ ਨਹੀ ਸੀ ਉਨਾਂ ਇਟਲੀ ਦੇ ਉਨਾਂ ਸਮੂਹ੍ਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਦਾ ਵੀ ਧੰਨਵਾਦ ਕੀਤਾ ਜਿੰਨਾਂ ਦੇ ਸਹਿਯੋਗ ਨਾਲ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਾ ਗਠਨ ਹੋਇਆ ਹੈ ਤੇ ਇਸ ਨਾਲ ਜੁੜ ਕਿ ਵੱਡੀਆ ਸੇਵਾਵਾਂ ਵੀ ਨ...

ਇਟਲੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਲਿਆ ਇਤਿਹਾਸਿਕ ਫੈਸਲਾ

ਮਿਲਾਨ ਇਟਲੀ 17 ਮਈ (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਦੀਆਂ ਦੌ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋ ਇਕ ਇਤਿਹਾਸਿਕ ਫੈਸਲਾ ਲੈਦੇਂ ਹੋਏ ਦੋ ਗੁਰਦੁਆਰਿਆ ਨੂੰ ਇਕ ਕਰਕੇ   ਵਧੀਆ ਸੰਦੇਸ਼ ਦਿੱਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦਰਬਾਰ (ਅਨਾਨੀਨਾ) ਰੋਮ ਦੀਆਂ ਦੀਆਂ ਸੰਗਤਾਂ ਵੱਲੋ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬੰਦ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ (ਮਾਸੀਮੀਨਾ) ਵਿਖੇ ਲਿਜਾਕੇ ਪ੍ਰਕਾਸ਼ ਕੀਤੇ ਗਏ ਹਨ ।                                            ਪ੍ਰਬੰਧਕਾਂ ਦਾ ਕਹਿਣਾ ਹੈ ਦੌਵੇ ਗੁਰਦੁਆਰਾ ਸਾਹਿਬ ਦਾ ਨੇੜੇ ਹੋਣ ਕਰਕੇ ਸੰਗਤਾਂ ਆਪਸ ਵਿਚ ਵੱਡੀਆ ਹੋਈਆ ਸਨ ਅਜਿਹਾ ਕਰਨ ਨਾਲ ਜਿੱਥੇ ਖਰਚੇ ਘੱਟ ਹੋਣਗੇ ਉਥੇ ਸੰਗਤਾਂ ਵਿਚ ਆਪਸੀ ਪਿਆਰ ਵੱਧੇਗਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਸ੍ਰੀ ਗੁਰੂ ਨਾਨਕ ਦਰਬਾਰ ਅਨਾਨੀਨਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨਾਂ ਵੱਲੋ ਸੰਗਤਾਂ ਨਾਲ ਵਿਚਾਰ ਕਰਨ ਤੋ ਬਾਅਦ ਹੀ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਦੀਆਂ ਸੰਗਤਾਂ ਵੱਲੋ ਅਨਾਨੀਨਾ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆ ਉਨਾਂ ਦੇ ਫੈਸਲੇ ਦਾ ਸਵਾਗਤ ਕਰਦਿਆ ਆਖਿਆ ਗਿਆ ਕਿ ਇਸ ਫੈਸਲੇ ਤੋ ਦ...

ਦੇਖੋ ਪੂਰੀ ਵੀਡੀਓ | ਮਿਲੀ ਧਾਰਮਿਕ ਅਸਥਾਨਾ ਨੂੰ ਵੀ ਖੋਲਣ ਦੀ ਇਜਾਜਤ 3 ਜੂਨ ਤੋਂ ਖੁਲਣਗੇ ਇਟਲੀ ਦੇ ਬਾਰਡਰ

Image
ਪੂਰੀ ਵੀਡੀਓ ਦੇਖਣ ਲਈ ਇਸ ਲਿੰਕ ਤੇ ਜਾਓ https://youtu.be/Z_DahX3DIqA ਇਟਲੀ ਪਹਿਲਾ ਯੂਰਪੀ ਦੇਸ਼ ਸੀ ਜਿ ਸਨੇ ਇਸ ਬੀਮਾਰੀ ਨੂੰ ਰੋਕਣ ਲਈ ਮਾਰਚ ਵਿਚ ਸਖਤ ਲਾਕਡਾਊਨ ਲਗਾਇਆ ਸੀ। ਹੁਣ ਇਟਲੀ ਵਿਚ ਮਾਮਲਿਆਂ ਦੀ ਗਿਣਤੀ ਵਿਚ ਗਿਰਾਵਟ ਦੇ ਕਾਰਨ ਹੌਲੀ-ਹੌਲੀ ਸਰਕਾਰ ਨੇ 4 ਮਈ ਨੂੰ ਲਾਕਡਾਊਨ ਖੋਲ੍ਹ ਦਿੱਤਾ ਸੀ ਤੇ ਜਿਹੜੇ ਕੁਝ ਕਾਰੋਬਾਰ ਬੰਦ ਹਨ ਉਹਨਾਂ ਨੂੰ 18 ਮਈ ਤੇ 3 ਜੂਨ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ , ਇਟਲੀ ਸਰਕਾਰ ਨੇ ਪਹਿਲਾਂ 4 ਮਈ ਨੂੰ ਕੁਝ ਹੱਦ ਤੱਕ ਕਾਰੋਬਾਰ ਖੋਲ੍ਹੇ ਅਤੇ ਹੁਣ 18 ਮਈ ਨੂੰ ਹੋਰ ਕਾਰੋਬਾਰਾਂ ਨੂੰ ਖੋਲਣ ਦੇ ਨਾਲ-ਨਾਲ ਇਟਲੀ ਭਰ ਦੇ ਧਾਰਮਿਕ ਅਸਥਾਨਾਂ ਦੇ ਬੂਹੇ ਵੀ ਖੋਲ੍ਹਣ ਜਾ ਰਹੀ ਹੈ ਜਿਸ ਨਾਲ ਲੋਕਾਂ ਦੇ ਚਿਹਰਿਆਂ ਤੇ ਖੁਸੀ ਦਿਖਾਈ ਦੇ ਰਹੀ ਹੈ, ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਜਿੱਥੇ ਈਸਾਈ ਮੱਤ ਦੇ ਆਗੂਆਂ ਨਾਲ ਕਾਫੀ ਵਿਚਾਰਾਂ ਕਰਨ ਤੋਂ ਬਾਅਦ 18 ਮਈ ਨੂੰ ਇਟਲੀ ਭਰ ਦੀਆਂ ਸਭ ਚਰਚਾਂ ਨੂੰ ਖੋਲ੍ਹਣ ਨੂੰ ਪ੍ਰਵਾਨਗੀ   ਦੇ ਦਿੱਤੀ ਹੈ ਉਥੇ ਹੀ ਇਟਲੀ ਦੇ ਸਿੱਖਾਂ ਦੇ SGPC ਇਟਲੀ ਜਾਣੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂਆਂ ਨਾਲ ਰਾਜਧਾਨੀ ਰੋਮ ਵਿਖੇ ਇੱਕ ਖਾਸ ਮੀਟਿੰਗ ਕੀਤੀ , ਜਿਸ ਵਿਚ ਪ੍ਰਧਾਨ ਮੰਤਰੀ ਕੌਂਤੇ ਨੇ ਇਟਲੀ ਦੇ ਗੁਰਦੁਆਰਾ ਸਾਹਿਬ ਨੂੰ ਸੰਗਤਾਂ ਲਈ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਮੀਟਿੰਗ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਅਤੇ ਗ...

ਇਟਲੀ ਵਿਚ ਪੰਜਾਬੀ ਦੀ ਦਰਿਆ ਦਿਲ੍ਹੀ ਨੂੰ ਵੇਖਕੇ ਗੋਰੇ ਵੀ ਹੋਏ ਹੈਰਾਨ

Image
ਮਿਲਾਨ ਇਟਲੀ 16 ਮਈ (ਸਾਬੀ ਚੀਨੀਆ ) ਕਰੋਨਾ ਮਹਾਂਮਾਰੀ ਦੀ ਮਾਰ  ਹੇਠ ਆਏ  ਛੋਟੇ ਜਿਹੇ ਦੇਸ਼ ਇਟਲੀ ਨੂੰ ਆਰਥਿਕ ਤੌਰ ਤੇ ਬਡ਼ੇ ਵੱਡੇ ਸੰਕਟ ਵਿਚੋਂ ਲੰਘਣਾ ਪੈ ਰਿਹਾ ਹੈ ਜਿੱਥੇ ਇੱਕ ਪਾਸੇ ਵੱਡੀਆਂ ਇੰਡਸਟਰੀਆਂ ਵੱਲੋ ਆਪਣੇ ਕਾਰੋਬਾਰ ਨੂੰ ਘਾਟੇ ਵਿੱਚ ਸ਼ੋਅ ਕਰਕੇ ਸਰਕਾਰ ਨੂੰ ਅਰਬਾਂ ਯੂਰੋ ਦਾ ਚੂਨਾ ਲਾਇਆ ਜਾ ਰਿਹਾ ਹੈ ਉੱਥੇ ਇਟਲੀ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੇ ਗੁਰੂ ਨਾਨਕ ਦੇ ਉਪਦੇਸ਼ ਨੂੰ ਘਰ ਘਰ ਵਿੱਚ ਪਹੁੰਚਾਉਂਦਿਆਂ ਹੋਇਆ  ਸਥਾਨਕ ਸਰਕਾਰ ਤੇ ਲੋਡ਼ਵੰਦਾਂ ਦੀ ਲੱਖਾ ਯੂਰੋ ਨਾਲ ਆਰਥਿਕ ਸਹਾਇਤਾ ਕੀਤੀ ਹੈ ।                      ਇੱਕ ਪੰਜਾਬੀ ਰੈਸਟੋਰੈਂਟ ਦੇ ਮਾਲਕ ਗੁਰਵਿੰਦਰ ਸਿੰਘ ਵੱਲੋਂ ਪੌਣੇ ਚਾਰ ਲੱਖ ਰੁਪਏ ਨਾਲ  ਇਟਲੀ ਸਰਕਾਰ ਦੀ ਆਰਥਿਕ  ਮਦਦ  ਕੀਤੀ ਗਈ ਹੈ ਉਹ ਇਟਲੀ ਵਿਚ ਪਹਿਲਾ ਅਜਿਹਾ ਪੰਜਾਬੀ ਹੈ ਜਿਸ ਨੇ ਇਕੱਲੇ ਆਪਣੇ ਤੌਰ ਤੇ ਸਭ ਤੋਂ ਵੱਧ 4500 ਸੋ ਯੂਰੋ ਰੈੱਡ ਕਰਾਸ ਤੇ ਸਥਾਨਕ ਨਗਰ ਨਗਰ ਕੌਂਸਲ ਨੂੰ ਦਿੱਤੇ ਹਨ । ਪੰਜਾਬੀ ਦੀ ਦਰਿਆਦਿਲੀ ਨੂੰ ਵੇਖ ਇਟਾਲੀਅਨ ਲੋਕ ਵੀ ਹੈਰਾਨ ਹਨ ਤੇ ਉਸ ਦੀ ਸੇਵਾ ਭਾਵਨਾ ਦੇ ਜਜ਼ਬੇ ਦੀ ਵਾਹ ਵਾਹ ਕਰ ਰਹੇ ਹਨ ਦੱਸਣ ਯੋਗ ਹੈ ਕਿ ਗੁਰਵਿੰਦਰ ਵੱਲੋਂ ਆਪਣੇ ਰੈਸਟੋਰੈਂਟ ਦੀ ਇਕ ਦਿਨ ਦੀ ਕਮਾਈ ਸੇਵਾ ਦੇ ਰੂਪ ਵਿੱਚ ਭੇਟ ਕੀਤੀ ਗਈ ਹੈ

ਸਿੱਖ ਆਗੂਆਂ ਵਲੋਂ ਇਟਲੀ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ

Image
ਇਟਲੀ ਵਿੱਚ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਲਈ ਬਣਾਏ ਕਾਨੂੰਨ ਮੁਤਾਬਿਕ ਹੀ ਗੁਰੁਦਵਾਰਾ ਸਾਹਿਬ ਖੋਲ੍ਹਣ ਦੀ ਮਿਲੀ ਇਜਾਜ਼ਤ।।                           ਸਿੱਖ ਇਟਲੀ ਦੀ ਗ੍ਰਹਿ ਮੰਤਰੀ ਲੁਚਾਨਾ ਲਾਮੌਰਜੇਸੇ ਅਤੇ ਪ੍ਰਧਾਨ ਮੰਤਰੀ ਜੂਸੈਪੈ ਕੌਤੈ।। ਰੋਮ ਇਟਲੀ 16 ਮਈ (ਜੀ ਐਸ ਸੋਨੀ) ਇਟਲੀ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹੁਣ ਤੱਕ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਇਟਲੀ ਸਰਕਾਰ ਅਤੇ ਸਿਹਤ ਵਿਭਾਗ,ਸਿਵਲ ਵਿਭਾਗ ਅਤੇ ਪੁਲਿਸ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਕਰਕੇ ਇਟਲੀ ਕੋਰੋਨਾ ਵਾਇਰਸ ਦੀ ਜੰਗ ਵਿੱਚ ਬਹੁਤ ਹੱਦ ਤੱਕ ਜਿੱਤ ਹਾਸਲ ਕਰ ਚੁੱਕਾਂ ਹੈ ,ਇਸੇ ਕਰਕੇ ਹੀ 18 ਮਈ ਤੋਂ ਇਟਲੀ ਸਰਕਾਰ ਲੌਕਡਾਉਣ ਨੂੰ ਖੋਲ੍ਹਣ ਜਾ ਰਹੀ ਹੈ ਜਿਸ ਵਿੱਚ ਇਟਲੀ ਵਿੱਚ ਕਾਰੋਬਾਰਾ ਨੂੰ ਪੂਰਨ ਤੌਰ ਤੇ ਖੋਲ ਦਿੱਤਾ ਜਾਵੇਗਾ।ਇਸ ਦੇ ਨਾਲ ਹੀ ਇਟਲੀ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਹਰ ਧਰਮ ਦੇ ਧਾਰਮਿਕ ਸਥਾਨਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਟਲੀ ਸਰਕਾਰ ਵੱਲੋਂ ਬਣਾਏ ਕਾਨੂੰਨ ਮੁਤਾਬਕ ਹੀ ਹਰ ਵਰਗ ਦੇ ਧਾਰਮਿਕ ਸਥਾਨਾਂ ਨੂੰ ਖੋਲਣ ਦੀ ਇਜਾਜ਼ਤ ਮਿਲੀ ਹੈ, ਇਟਲੀ ਦੇ ਪ੍ਰਧਾਨ ਮੰਤਰੀ ਜੂਸੈਪੈ ਕੌਤੈ ਨੇ ਇਟਲੀ ਵਿੱਚ ਵਸਦੇ ਹਰ ਧਰਮ ਦੇ ਆਗੂਆਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਹੀ 18 ਮਈ ਤੋਂ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦ...

ਦੇਖੋ ਪੂਰੀ ਵੀਡੀਓ | ਇਟਲੀ ਤੋਂ ਕੁਝ ਖਾਸ ਖਬਰਾਂ | ਇਟਲੀ ਵਿਚ ਕੱਚੇ ਬੰਦਿਆਂ ਨੂੰ ਪੱਕੇ ਕਰਨ ਵਾਰੇ ਪੂਰੀ ਜਾਣਕਾਰੀ |ਇੰਡੀਆ ਤੋਂ ਇਟਲੀ ਨੂੰ ਆਉਣ ਵਾਲੀਆਂ ਕੁਝ ਫ਼ਲਾਇਟਾਂ ਵਾਰੇ ਦੱਸਾਂਗੇ,

Image
ਇਟਲੀ ਤੋਂ ਕੁਝ ਖਾਸ ਖਬਰਾਂ, ਪੰਜਾਬੀਆਂ ਨੇ ਇਟਲੀ ਵਿਚ ਚੱਲ ਰਹੇ ਮਾੜੇ ਸਮੇਂ ਵਿਚ ਆਪਣੇ ਫਰਜ ਨਿਭਾਏ ਤੇ ਇਟਲੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ, ਇਟਲੀ ਵਿਚ ਕੱਚੇ ਬੰਦਿਆਂ ਨੂੰ ਪੱਕੇ ਕਰਨ ਵਾਰੇ ਪੂਰੀ ਜਾਣਕਾਰੀ, ਤੇ ਕਿਸ ਕਿਸ ਨੂੰ ਆਉਣਗੀਆਂ ਇਟਲੀ ਦੇ ਪੇਪਰ ਲੈਣ ਵਿਚ ਵੱਡੀਆਂ ਮੁਸ਼ਕਲਾਂ ਇੰਡੀਆ ਤੋਂ ਇਟਲੀ ਨੂੰ ਆਉਣ ਵਾਲੀਆਂ ਕੁਝ ਫ਼ਲਾਇਟਾਂ  ਵਾਰੇ ਦੱਸਾਂਗੇ, ਕਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਜਿਥੇ ਵਿਸ਼ਵ ਦੇ ਬਹੁਤ ਸਾਰੇ ਦੇਸ਼ਾ ਦਾ ਵੱਡੀ ਪਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੋ ਚੁਕਿਆ ਹੈ ਤੇ ਹੋ ਰਿਹਾ ਹੈ, ਉਥੇ ਹੀ ਜੇਕਰ ਗੱਲ ਕਰੀਏ ਯੋਰਪ ਦੀ ਤਾਂ ਯੋਰਪ ਵਿਚ ਸਭ ਤੋਂ ਪਹਿਲਾਂ ਇਟਲੀ ਵਿਚ ਵੱਡੀ ਪਧਰ ਤੇ ਕਰੋਨਾ ਨੇ ਪੈਰ ਪਸਾਰੇ ਸਨ, ਜਿਸ ਕਾਰਨ ਅੱਜ ਤੱਕ ਇਟਲੀ ਵਿਚ 223,000 ਤੋਂ ਵੱਧ ਲੋਕ ਪ੍ਰਭਾਵਤ ਹੋ ਚੁਕੇ ਹਨ ਅਤੇ ਤਕਰੀਬਨ ਸਾਢੇ 31 ਹਜਾਰ ਲੋਕਾਂ ਦੀ ਜਾਨ ਜਾ ਚੁਕੀ ਹੈ, ਇਟਲੀ ਵਿਚ ਰੋਜੀ ਰੋਟੀ ਤੇ ਆਪਣੇ ਵਧੀਆ ਭਵਿਖ ਲਈ ਪਹੁੰਚੇ ਭਾਰਤੀ ਵੀ ਇਟਲੀ ਵਿਚ ਵੱਡੀ ਗਿਣਤੀ ਵਿਚ ਰਹਿ ਰਹੇ ਹਨ, ਜਿਹਨਾ ਵਿਚੋ ਬਹੁ ਗਿਣਤੀ ਪੰਜਾਬੀਆਂ ਦੀ ਹੈ, ਇਤਿਹਾਸ ਜਾਣੁ ਹੈ ਪੰਜਾਬੀ ਮੁਸਕਿਲ ਵੇਲੇ ਹਰ ਇੱਕ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ, ਉਹ ਭਾਵੇ ਕੋਈ ਵੀ ਹੋਵੇ,  ਇਸ ਕਰੋਨਾ ਮਹਾਮਾਰੀ ਜੰਗ ਵਿਚ ਘਿਰੇ ਇਟਲੀ ਨਾਲ ਵੀ ਪੰਜਾਬੀਆਂ ਨੇ ਹਰ ਤਰਾਂ ਦਾ ਸਾਥ ਦਿੱਤਾ ਹੈ, ਜਿਹਨਾ ਵੀਰਾਂ ਭੈਣਾ ਨੂੰ ਮਾਸਕ ਬਣਾਉਣੇ ਆਉਂਦੇ ਸੀ ਉਹਨ...

ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ (ਰਜਿ) ਇਟਲੀ ਵਲੋਂ, ਇਟਲੀ ਦੇ ਦੋ ਹਸਪਤਾਲਾਂ ਨੂੰ ਦਿੱਤੀ 55,000 ਯੂਰੋ ਦੀ ਆਰਥਿਕ ਸਹਾਇਤਾ।।।

Image
ਇਟਲੀ ਰੋਮ 14 ਮਈ (ਗੁਰਸ਼ਰਨ ਸਿੰਘ ਸੋਨੀ) ਜਿੱਥੇ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੈਰ ਪਸਾਰੇ ਹੋਏ ਹਨ, ਹੁਣ ਤੱਕ ਇਸ ਮਹਾਂਮਾਰੀ ਕਾਰਨ ਪੂਰੀ ਦੁਨੀਆ ਵਿੱਚ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ, ਇਸ ਮਹਾਂਮਾਰੀ ਕਾਰਨ ਇਟਲੀ ਯੂਰਪ ਦਾ ਪਹਿਲਾ ਦੇਸ਼ ਮੁੱਖ ਕੇਂਦਰ ਬਣਿਆ ਸੀ , ਜਿੱਥੇ ਹੁਣ ਤੱਕ 222,104 ਲੋਕਾਂ ਨੂੰ ਇਸ ਭਿਆਨਕ ਬਿਮਾਰੀ ਨੇਂ ਆਪਣੀ ਲਪੇਟ ਵਿੱਚ ਲਿਆ ਹੈ, ਅਤੇ ਹੁਣ ਤੱਕ ਇਟਲੀ ਵਿੱਚ 31,106 ਮੌਤਾਂ ਵੀ ਹੋਈਆਂ ਹਨ,ਇਸ ਭਿਆਨਕ ਮਹਾਂਮਾਰੀ ਦੇ ਕਾਰਨ ਇਟਲੀ ਦੀ ਆਰ ਥਿਕਤਾ ਨੂੰ ਬਹੁਤ ਜ਼ਿਆਦਾ ਧੱਕਾ ਲੱਗਿਆ ਹੈ, ਭਾਵੇਂ ਇਟਲੀ ਦੀ ਸਰਕਾਰ ਵਲੋਂ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਟਲੀ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਣ ਲਈ ਹਰ ਇੱਕ ਹੱਥ ਕੰਡਾ ਅਪਣਾ ਰਹੀ ਹੈ,ਇਸ ਦੇ ਬਾਵਜੂਦ ਭਾਰਤੀ ਭਾਈਚਾਰਾ ਵੀ ਆਪਣੇ ਫ਼ਰਜ਼ਾਂ ਅਤੇ ਇਨਸਾਨੀਅਤ ਦੇ ਨਾਤੇ ਕਦੇ ਵੀ ਪਿੱਛੇ ਨਹੀਂ ਹੱਟਿਆਂ ਜਿਸ ਦੀਆਂ ਮਿਸਾਲਾਂ ਆਏਂ ਦਿਨ ਇਟਲੀ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚੋ ਦੇਖਣ ਨੂੰ ਮਿਲਦੀਆ ਹਨ, ਇਟਲੀ ਵਿੱਚ ਸਥਿਤ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ(ਰਜਿ ) ਅਤੇ ਸਮੂਹ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਅਤੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਇਟਲੀ ਦੇ ਨੋਰਦ ਵਿੱਚ ਸਥਿਤ ਪਾਪਾ ਜੋਵਾਨੀ 23 ਬੈਰਗਾਮੋ ਸ਼ਹਿਰ ਦੇ ਹਸਪਤਾਲ ਨੂੰ 40,000 ਯੂਰੋ ਦੀ ਆਰਥਿਕ ਮੱਦਦ ਵਾਜੋਂ ਅਤੇ ਮੈਡੀਕਲ ਸਮਾਗਰੀ ਲੲੀ ਸਹਾਇਤਾ ਵਜ...

ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣਾ ਹੀ ਉਸਨੂੰ ਸੱਚੀ ਸ਼ਰਧਾਂਜਲੀ ਹੋਵੇਗਾ . ਰਾਜਵਿਦਰ ਸਿੰਘ

Image
ਮਿਲਾਨ ਇਟਲੀ 14 ਮਈ ( ਸਾਬੀ ਚੀਨੀਆ ) ਕਪੂਰਥਲਾ ਜਿਲੇ ਨਾਲ ਸਬੰਧਿਤ ਇੰਟਰਨੈਸ਼ਨਲ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਪਹਿਲਵਾਨ ਦੀ ਪੁਲਿਸ ਮੁਲਾਜਮ ਵਲੋਂ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆਂ ਦੀ ਨਿੰਦਿਆਂ ਕਰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਕਨਵੀਨਰ ਰਾਜਵਿੰਦਰ ਸਿੰਘ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾਂ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ । ਉਨਾ ਮ੍ਰਿਤਕ ਖਿਡਾਰੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇੰਡੀਅਨ ਓਵਰਸੀਸ ਕਾਂਗਰਸ ਹਮੇਸ਼ਾਂ ਇਸ ਪੀੜਤ ਪਰਿਵਾਰ ਨਾਲ ਹੈ। ਜ਼ਿਕਰਯੋਗ ਹੈ ਕਿ ਅਰਵਿੰਦਰ ਆਪਣੇ ਪਿੰਡ ਲਖਣ ਕੇ ਪੱਡਾ ਵਿਖੇ ਗਰਾਉਂਡ 'ਚੋਂ ਵਾਪਸ ਆ ਰਿਹਾ ਸੀ ਜਿਸ ਦੌਰਾਨ ਇੱਕ ਕਾਰ ਸਵਾਰ ਪੁਲਿਸ ਅਧਿਕਾਰੀ ਵੱਲੋਂ ਉਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੋਰਾਨ ਅਰਵਿੰਦਰ ਦੀ ਮੌਤ ਹੋ ਗਈ ਜਦਕਿ ਉਸਦਾ ਇੱਕ ਸਾਥੀ ਗੰਭੀਰ ਜ਼ਖਮ ਹੋ ਗਿਆ ਸੀ।

ਅਰਵਿੰਦਰ ਭਲਵਾਨ ਦੇ ਕਤਲ ਤੋ ਬਾਅਦ ਇਨਸਾਫ ਦੀ ਮੰਗ ਨੇ ਜੋਰ ਫੜਿਆ

Image
ਮਿਲਾਨ ਇਟਲੀ 14 ਮਈ (ਸਾਬੀ ਚੀਨੀਆ) ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਭਲਵਾਨ ਦਾ ਕਤਲ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆ ਇੰਡੀਅਨ ਉਵਰਸੀਜ਼ ਕਾਂਗਰਸ ਇਟਲੀ ਦੀ ਸੀਨੀਅਰ ਲੀਡਰਸ਼ਿਪ ਨੇ ਆਪਣੀ ਹੀ ਸਰਕਾਰ ਤੋ ਮੰਗ ਕੀਤੀ ਹੈ ਕਿ ਉਹ ਪਟਿਆਲਾ ਘਟਨਾ ਵਾਗੂ ਇਸ ਕਤਲ ਕਾਂਡ ਵਿਚ ਵੀ ਦੋਸ਼ੀ ਏ, ਐਸ, ਆਈ ਨੂੰ ਸਖਤ ਤੋ ਸਖਤ ਸਜਾ ਦੇਕੇ ਕਿ ਪੀੜਤ ਪਰਿਵਾਰ ਨੂੰ ਇਨਸਾਫ ਦੇਵੇ ਪ੍ਰੈਸ ਨਾਲ ਗੱਲਬਾਤ ਕਰਦਿਆ ਪ੍ਰਭਜੋਤ ਸਿੰਘ, ਦਿਲਬਾਗ ਸਿੰਘ , ਸੁਖਚੈਨ ਸਿੰਘ ਠੀਕਰੀਵਾਲ ਅਤੇ ਹਰਕੀਤ ਸਿੰਘ ਮਾਧੋਝੰਡਾ ਨੇ ਆਖਿਆ ਕਿ ਇਕ ਜਿੰਮੇਵਾਰ ਪੁਲਿਸ ਅਧਿਕਾਰੀ ਵੱਲੋ ਇਸ ਸ਼ਰੇਆਮ ਕਿਸੇ ਨੂੰ ਮੌਤ ਦੇ ਘਾਟ ਉਤਾਰ ਦੇਣਾ ਅਤਿ ਨਿੰਦਣਯੋਗ ਹੈ                                                                                 ਇੰਨਾਂ ਆਗੂਆਂ ਨੇ ਪੰਜਾਬ ਸਰਕਾਰ ਸਮੇਤ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਸੰਪਰਕ ਕਰਕੇ ਮੰਗ ਰੱਖੀ ਹੈ ਕਿ ਉਹ ਇਸ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਦੇ ਸ਼ਰਧਾਜਲੀ ਸਮਾਗਮ ਤੋ ਪਹਿਲਾ ਕਾਤਿਲ ...

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

Image
ਮਿਲਾਨ ਇਟਲੀ 13 ਮਈ (ਸਾਬੀ ਚੀਨੀਆ) ਇਟਲੀ ਸਰਕਾਰ ਨੇ ਇਕ ਵਾਰੀ ਫੇਰ ਖੋਲੇ ਵਿਦੇਸ਼ੀਆਂ ਨਾਗਰਿਕਾਂ ਲਈ ਦਰਵਾਜੇ  ਇਸ ਵਾਰ ਇਹ ਦਰਵਾਜੇ ਬਾਹਰੋ ਆਉਣ ਵਾਲਿਆ ਲਈ ਨਹੀ ਸਗੋ ਇਟਲੀ ਦੇ ਖੇਤੀ ਫਰਾਮਾਂ ਤੇ ਦਿਨ ਰਾਤ ਹੱਠਭੰਨਵੀ ਮਿਹਨਤ ਕਰਨ ਵਾਲੇ ਇੱਥੇ ਹੀ ਰਹਿੰਦੇ ਗੈਰ ਕਾਨੂਂੰਨੀ ਕਾਮਿਆ ਲਈ ਖੋਲੇ ਗਏ ਹਨ ਜਿੰਨਾਂ ਨੂੰ ਇਟਲੀ ਸਰਕਾਰ 1 ਜੂਨ ਤੋ 15 ਜੁਲਾਈ ਤੱਕ ਪੱਕੇ ਕਰਨ ਜਾ ਰਹੀ ਹੈ ਦੱਸਣਯੋਗ ਹੈ ਕਿ ਇੰਨਾਂ ਪੇਪਰਾਂ ਵਿਚ 5 ਤੋ ਛੇ ਲੱਖ ਗੈਰ ਕਾਨੂੰਨੀ ਵਿਦੇਸ਼ੀ ਕਾਮੇ ਪੱਕੇ ਕੀਤੇ ਜਾਣਗੇ।                    ਕਰੋਨਾ ਵਾਇਰਸ ਦੀ ਮਾਰ ਹੇਠ ਆਏ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਇਸ ਦੇਸ਼ ਨੇ ਇਹ ਨਵਾਂ ਕਾਨੂੰਨ ਲਿਆਕੇ ਕਿ ਲੱਖਾਂ ਵਿਦੇਸ਼ੀ ਨਾਗਰਿਕਾਂ ਤੇ ਮਿਹਰਬਾਨੀ ਕਰਨ ਦੇ ਨਾਲ ਨਾਲ ਆਪਣਾ ਖਾਲੀ ਖਜਾਨਾ ਭਰਨ ਦਾ ਪ੍ਰਬੰਧ ਕਰ ਲਿਆ ਹੈ। ਪੇਪਰ ਭਰਨ ਦੀ ਤਰੀਕ ਦਾ ਐਲਾਨ ਇਟਲੀ ਦੀਆਂ ਲੋਕਲ ਅਖਬਾਰਾਂ ਵੱਲੋ ਵੀ ਕਰ ਦਿੱਤਾ ਗਿਆ ਹੈ

ਕਬੱਡੀ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਮਹਿੰਦਰ ਸਿੰਘ ਮੌੜ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ, ਜੌਹਲ ਤੇ ਜੰਡੂਸੰਗਾ,

Image
ਬੇਰਗਾਮੋ ਇਟਲੀ 12 ਮਈ (ਗਰੇਵਾਲ) ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਮਹਿੰਦਰ ਸਿੰਘ ਮੌੜ ਦੀ ਮੌਤ ਤੇ ਜਿਥੇ ਪੂਰੀ ਦੁਨੀਆਂ ਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ,  ਉਥੇ ਹੀ ਇਟਲੀ ਤੋਂ ਸਿੱਖ ਕਮਿਉੰਨਟੀ ਇਟਲੀ ਬੇਰਗਾਮੋ ਦੇ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਜੌਹਲ, ਪਾਲ ਸਿੰਘ ਜੰਡੂਸੰਗਾ, ਸੁਖਚੈਨ ਸਿੰਘ ਠੀਕਰੀਵਾਲ,   ਮੁਕੇਸ਼ ਕੁਮਾਰ ਗਾਡੇ, ਦਲਜੀਤ ਸਿੰਘ ਜੱਗੀ, ਬਲਜੀਤ ਸਿੰਘ ਬਿਲੂ ਤੇ ਉਹਨਾ ਦੇ ਹੋਰ ਕਈ ਸਾਥੀਆਂ ਵੀ   ਮਹਿੰਦਰ ਸਿੰਘ ਮੌੜ ਦੇ ਇਸ ਫਾਨੀ ਸੰਸਾਰ ਤੋਂ ਅਚਾਨਕ ਤੁਰ ਜਾਣ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮੌੜ ਸਾਬ ਦੇ ਤੁਰ ਜਾਣ ਨਾਲ ਕਬੱਡੀ ਜਗਤ ਨੂੰ ਨਾ ਪੂਰਾ ਹੋਣ   ਵਾਲਾ ਘਾਟਾ ਪਿਆ ਹੈ ਜੋ ਕਦੀ ਵੀ ਪੂਰਾ ਨਹੀ ਹੋ ਸਕਦਾ, ਮਹਿੰਦਰ ਸਿੰਘ ਮੋੜ ਦੀ ਕਬੱਡੀ ਨੂੰ ਬਹੁਤ ਵੱਡੀ ਦੇਣ ਰਹੀ ਹੈ, ਜਿਕਰਯੋਗ ਹੈ ਕਿ ਮਹਿੰਦਰ ਸਿੰਘ ਮੋੜ ਪੰਜਾਬ ਦੇ ਪਿੰਡ ਕਾਲਾ ਸੰਘਿਆ ਜਿਲਾ ਕਪੂਰਥਲਾ ਦੇ ਰਹਿਣ ਵਾਲੇ ਸਨ, ਹੁਣ ਉਹ ਇੰਗਲੈਂਡ ਦੀ ਧਰਤੀ ਤੇ ਵਾਸੀ ਸਨ, ਕੁਝ ਮਹੀਨਿਆਂ ਤੋਂ ਉਹ ਭਾਰਤ ਪੰਜਾਬ ਗਏ ਹੋਏ ਸਨ, ਜਿਥੇ ਉਹ ਕੋਵਿਡ 19 ਨਾਲ ਪ੍ਰਭਾਵਤ ਹੋਣ ਕਾਰਨ ਹਸਪਤਾਲ ਵਿਚ ਦਾਖਲ ਸਨ, ਪਿਛਲੇ ਦਿਨੀ ਹਸਪਤਾਲ ਵਿਚ ਹੀ ਉਹ ਆਪਣੇ ਸੁਆਸਾਂ ਦੀ ਪੂੰਜੀ ਨੂੰ ਤਿਆਗ ਗਏ|

ਇਟਲੀ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ ਪੱਕੇ ਕਰਨ ਲਈ ਸਰਕਾਰ ਦੀ ਸਹਿਮਤੀ

Image
                              ਤਰੀਕ ਦਾ ਐਲਾਨ ਹੋਣਾ ,,,,,,,,, ਮਿਲਾਨ ਇਟਲੀ 11 ਮਈ  ( ਯੂਰਪ ਨਿਊਜ) ਇਟਲੀ ਸਰਕਾਰ ਨੇ 5 ਤੋ 6 ਲੱਖ ਗੈਰ ਕਾਨੂੰਨੀ ਵਿਦੇਸ਼ੀ ਕਾਮਿਆ ਨੂੰ ਪੱਕੇ ਕਰਨ ਲਈ ਕੈਬਨਿਟ ਮੀਟਿੰਗ ਵਿਚ ਸਹਿਮਤੀ ਦੇ ਦਿੱਤੀ ਹੈ ਤੇ ਆਉਦੇ ਕੁਝ ਦਿਨਾਂ ਵਿਚ ਲੋੜੀਦੀਆਂ ਕਾਰਵਾਈਆਂ ਤੋ ਬਾਅਦ ਤਰੀਕ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ । ਆਸ ਮੁਤਾਬਿਕ ਜੂਨ ਦੇ ਪਹਿਲੇ ਹਫਤੇ ਇਟਲੀ ਵਿਚ ਰਹਿੰਦੇ ਗੈਰ ਕਾਨੂੰਨੀ ਵਿਦੇਸ਼ੀਆਂ ਕਾਮਿਆ ਦੇ ਵਿਹੜੇ ਖੁਸ਼ੀਆ ਦਸਤਕ ਦੇ ਸਕਦੀਆ ਹਨ ।                                               ਫਿਲਹਾਲ ਸਰਕਾਰ 6 ਮੀਹਨੇ ਦੀ ਸੰਜੋਰਨੋ ਦੇਣ ਤੇ ਵਿਚਾਰ ਕਰ ਰਹੀ ਹੈ ਕਿਉਕਿ ਕਿ ਵਿਰੋਧੀ ਪਾਰਟੀਆਂ ਗੈਰ ਕਾਨੂੰਨੀ ਵਿਦੇਸ਼ੀ ਵਰਕਰਾਂ ਨੂੰ ਪੱਕੇ ਕਰਨ ਲਈ ਸਰਕਾਰ ਦਾ ਲਗਾਤਾਰ ਵਿਰੋਧ ਕਰ ਆ ਰਹੀਆਂ ਹਨ ਜਿੰਨਾਂ ਵਿਚ ਲੇਗਾ ਨੌਰਦ ਦੇ ਮਾਤੀA ਸਿਲਵੀਨੀ ਸ਼ੋਸ਼ਲ ਮੀਡੀਏ ਤੇ ਇਕ ਸਰਕਾਰ ਦਾ ਲਗਾਤਾਰ ਭੰਡੀ ਪ੍ਰਚਾਰ ਕਰ ਰਹੇ ਹਨ। ਇਸ ਮਾਮਲੇ ਤੇ ਵਿਚਾਰ ਸਾਂਝੇ ਕਰਦਿਆ "ਟੀਮ ਯੂਰਪ ਨਿਊਜ, ਨੇ ਆਪਣੇ ਪੰਜਾਬੀ ਭਰਾਵਾਂ ਨੂੰ ਸਲਾਹ ਦਿੱਤੀ ਹੈ ਕਿ ਆਪਣੀਆ ਤਿਆਰੀਆਂ ਜਰੂਰ ਰੱਖਣ ਕਿਉਕਿ ਕਿ ਇਟਲ...

ਕੀਨੀਆ ਚੋ ਬੰਧਕ ਬਣਾਈ ਸਮਾਜ ਸੇਵਕਾ ਡੇਢ ਸਾਲ ਬਾਅਦ ਘਰ ਪੁੱਜੀ

Image
ਮਿਲਾਨ ਇਟਲੀ 10 ਮਈ (ਸਾਬੀ ਚੀਨੀਆ) ਇਟਲੀ ਦੀ ਨਾਮੀ ਸਮਾਜ ਸੇਵਕਾ ਸਿਲਵੀਆ ਰੋਮਾਨਾ ਡੇਢ ਸਾਲ ਬਾਅਦ ਆਪਣੇ ਦੇਸ਼ ਇਟਲੀ ਪੁੱਜ ਗਈ ਹੈ ਉਸਨੂੰ ਹਵਾਈ ਅੱਡੇ ਤੋ ਲੈਣ ਲਈ ਪਰਿਵਾਰਕਿ ਮੈਂਬਰਾਂ ਤੋ ਇਲਾਵਾ ਪ੍ਰਧਾਨ ਮੰਤਰੀ ਜੁਸੇਪੇ ਕੌਨਤੇ ਵੀ ਉਚੇਚੇ ਤੌਰ ਤੇ ਮੌਜੂਦ ਸਨ ।                                                                            ਸਿਲਵੀਆ ਨੂੰ ਮਿਲਦੇ ਹੋਏ ਪ੍ਰਧਾਨ ਮੰਤਰੀ ,  ਦੱਸਣਯੌਗ ਹੈ ਕਿ ਸਿਲਵੀਆ ਨੂੰ ਕੀਨੀਆ ਵਿਚ ਉਸ ਵੇਲੇ ਬੰਧਕ ਬਣਾ ਲਿਆ ਗਿਆ ਸੀ ਜਦੋ ਉਹ ਬਿਮਾਰ ਬੱਚਿਆ ਦੀ ਸਾਂਭ ਸੰਭਾਲ ਲਈ ਕੀਨੀਆ ਗਈ ਹੋਈ ਸੀ ਤੇ ਉਥੇ ਰਹਿਕੇ ਬੱਚਿਆ ਬਿਮਾਰ ਬੱਚਿਆ ਦਾ ਇਲਾਜ ਕਰਨ ਤੋ ਇਲਾਵਾ ਉਨਾਂ ਦੀ ਸਾਂਭ ਸੰਭਾਲ ਕਰ ਰਹੀ ਸੀ ਸਿਲਵੀਆ ਦੀ ਰਿਹਾਈ ਲਈ ਇਟਲੀ ਸਰਕਾਰ ਨੂੰ ਡੇਢ ਸਾਲ ਤੱਕ ਦਾ ਲੰਬਾ ਸ਼ਘਰਸ਼ ਕਰਨ ਤੋ ਬਾਅਦ ਉਸਦੀ ਰਿਹਾਈ ਵਿਚ ਕਾਮਯਾਬੀ ਪ੍ਰਾਪਤ ਹੋਈ ਹੈ ਉਸਨੂੰ ਹਵਾਈ ਅੱਡੇ ਤੋ ਲੈਣ ਮੌਕੇ ਉਸਦੇ ਪਰਿਵਾਰਿਕ ਮੈਂਬਰ ਅਤੇ ਪ੍ਰਧਾਨ ਮੰਤਰੀ ਜੁਸੇਪੇ ਕੌਨਤੇ ਵੀ ਮੌਜੂਦ ਸਨ ਸਿਲਵੀਆ ਕੀਨੀ ਪਹਿਰਾਵੇ ਵਿਚ ਇਟਲੀ ਪੁੱਜੀ ਤੇ ਆਪਣੇ ਪਰਿਵਾਰਿਕ ਮੈਬਰਾਂ ਦੇ ਗਲ ਲੱਗਕੇ ਭਾਵਕ ਹੋ ਗਈ।

ਇਟਲੀ 40 ਲੱਖ ਵਰਕਰ ਕੰਮ ਲਈ ਨਿਕਲਣਗੇ ਘਰਾਂ ਤੋ

Image
ਮਿਲਾਨ ਇਟਲੀ 3 ਮਈ (ਸਾਬੀ ਚੀਨੀਆ) ਮਾਰਚ ਮਹੀਨੇ ਦੇ ਪਹਿਲੇ ਹਫਤੇ ਤੋ ਲੱਗਾ ਲੌਕਡਾਊਨ 4 ਮਈ ਨੂੰ ਖੁੱਲਣ ਜਾ ਰਿਹਾ ਹੈ ਦੱਸਣਯੋਗ ਹੈ ਕਿ ਕਰੋਨਾ ਮਹ੍ਹਾਮਾਰੀ ਵਿਚ ਵੱਡਾ ਜਾਨੀ ਤੇ ਮਾਲੀ ਨੁਕਾਸਨ ਹੋਣ ਤੋ ਬਾਅਦ ਇਟਲੀ ਸਰਕਾਰ ਕਾਰੋਬਾਰ ਖਿੱਤਿਆਂ ਨੂੰ ਹੋਰ ਘਾਟੇ ਵੱਲ ਨਹੀ ਲਿਜਾ ਸਕਦੀ ਜਿਸ ਲਈ ਕੁਝ ਜਰੂਰੀ ਸ਼ਰਤਾਂ ਤੇ ਲੌਕਡਾਊਨ ਦੂਸਰੇ ਚਰਨ ਵਿਚ ਖੋਲ ਦਿੱਤਾ ਗਿਆ ਹੈ । ਸਰਕਾਰੀ ਅੰਕੜਿਆ ਮੁਤਾਬਿਕ ਪਹਿਲੇ ਦਿਨ 40 ਲੱਖ ਤੋ ਵੱਧ ਲੋਕ ਆਪਣੇ ਘਰਾਂ ਤੋ ਕੰਮਾਂ ਲਈ ਨਿਕਲਣਗੇ ਪਰ ਇਸ ਦੌਰਾਨ ਪ੍ਰਾਸ਼ਸ਼ਨ ਵੱਲੋ ਦਿੱਤੀਆ ਹਦਾਇਤਾਂ ਦੀ ਪਾਲਣਾ ਕਰਨਾ ਲਾਜਮੀ ਹੋਵੇਗਾ ਜਿਸ ਤਹਿਤ ਇਕ ਦੂਜੇ ਤੋ ਦੂਰੀ ਰੱਖਣੀ, ਮੂੰਹ ਤੇ ਮਾਸਕ ਤੇ ਹੱਥਾਂ ਤੇ ਦਸਤਾਨੇ ਪਾਉਣੇ ਲਾਜਮੀ ਹੋਣਗੇ ਹਰ ਵਿਅਕਤੀ ਲਈ ਪੇਪਰ ਉੱਤੇ ਲਿਖਿਆ ਹਲਫੀਆ ਬਿਆਨ ਵੀ ਆਪਣ ਰੱਖਣਾ ਜਰੂਰੀ ਹੋਵੇਗਾ ਜੋ ਪੁਲਿਸ ਵੱਲੋ ਰੌਕਣ ਤੇ ਇਹ ਦਰਸਾਵੇਗਾ ਕਿ ਉਹ ਕਿਸ ਮਕਸਦ ਲਈ ਘਰੋ ਬਾਹਰ ਜਾ ਰਿਹੇ ਹੈ ਇਸ ਦੌਰਾਨ ਇਕ ਸਟੇਟ ਤੋ ਦੂਸਰੀ ਸਟੇਟ ਵਿਚ ਨਹੀ ਜਾ ਸਕਦੇ ਕੰਮ ਤੋ ਇਲਾਵਾ ਆਪਣੇ ਮਾਂ ਬਾਪ ਤੇ ਦਾਦਾ ਦਾਦੀ ਨੂੰ ਹੀ ਮਿਲਣ ਜਾ ਸਕਦੇ ਹੋ ਦੋ ਹਫਤਿਆ ਦਾ ਲੌਕਡਾਉਨ ਇਸ ਤਰੀਕੇ ਖੋਲਣ ਤੋ ਬਾਅਦ ਅਗਲਾ ਫੈਸਲਾ 18 ਤਰੀਕ ਤੱਕ ਹਲਾਤਾਂ ਨੂੰ ਵੇਖਦਿਆ ਲਿਆ ਜਾਵੇਗਾ ਜੇ ਸਭ ਕੁਝ ਠੀਕ ਰਿਹਾ ਤਾ 18 ਮਈ ਤੋ ਬਾਅਦ ਕੱਪੜੇ ਵਾਲੇ ਸਟੋਰ ਵੀ ਖੋਲ ਦਿੱਤੇ ਜਾਣਗੇ ਅਤੇ 1 ਜੂਨ ਤੋ ਹਲਾਤ ਆਮ ਵਰਗੇ ਹੋ ਸਕਦੇ ਹਨ ਪਰ ਇਹ ਸਭ ਲੌਕਡਾਊਨ ਵਿਚ ਦਿੱਤੀ ...

ਦਾੜ੍ਹੀ ਸ਼ੇਵ ਕਰਨ ਤੋਂ ਇਨਕਾਰ ਕਰਨ 'ਤੇ ਨੌਕਰੀਓਂ ਹਟਾਏ 5 ਸਿੱਖ ਡਾਕਟਰ

Image
ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (ਐਨ.ਐਚ.ਐਸ.) ਵਿਚ ਕੰਮ ਕਰ ਰਹੇ ਪੰਜ ਸਾਬਤ-ਸੂਰਤ ਸਿੱਖ ਡਾਕਟਰਾਂ ਨੂੰ ਦਾੜ੍ਹੀ ਨਾ ਸ਼ੇਵ ਕਰਨ ਕਾਰਣ ਅਸਥਾਈ ਤੌਰ 'ਤੇ ਨੌਕਰੀਓਂ ਕੱਢ ਦਿੱਤਾ ਗਿਆ। ਇਸ ਦੇ ਪਿੱਛੇ ਕਾਰਣ ਇਹ ਦੱਸਿਆ ਗਿਆ ਕਿ ਉਹਨਾਂ ਦੇ ਚਿਹਰੇ 'ਤੇ ਸੁਰੱਖਿਆਤਮ ਮਾਸਕ ਫਿੱਟ ਨਹੀਂ ਆ ਰਹੇ।  ਸਿੱਖ ਡਾਕਟਰ ਐਸੋਸੀਏਸ਼ਨ ਦੇ ਚੇਅਰਮੈਨ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਫ੍ਰੰਟਲਾਈਨ ਤੋਂ ਹਟਾਏ ਜਾਣ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨਾਲ ਸੰਪਰਕ ਕੀਤਾ ਕਿਉਂਕਿ ਉਹਨਾਂ ਦੇ ਹਸਪਤਾਲਾਂ ਵਿਚ ਹਵਾ ਸ਼ੁੱਧ ਕਰਨ ਵਾਲੇ ਢੁੱਕਵੇਂ ਰੈਸਪੀਰੇਟਰ (ਪੀ.ਏ.ਪੀ.ਆਰ.) ਨਹੀਂ ਸਨ। ਪਰਸਪੈਕਸ ਹੁੱਡ, ਜਿਹੜੀ ਪੱਗ ਅਤੇ ਦਾੜ੍ਹੀ ਨੂੰ ਕਵਰ ਕਰਦੀ ਹੈ, ਨੂੰ ਐਫ.ਐਫ.ਪੀ. 3 ਜਾਂ ਐਨ 95 ਦੀ ਬਜਾਏ ਤੀਬਰ ਦੇਖਭਾਲ ਅਤੇ ਉੱਚ ਨਿਰਭਰਤਾ ਇਕਾਈਆਂ ਵਿਚ ਪਹਿਨਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਸਮੱਸਿਆ ਤਾਂ ਖੜ੍ਹੀ ਹੋਈ ਕਿਉਂਕਿ ਐਨ.ਐਚ.ਐਸ. ਟਰੱਸਟਾਂ ਨੇ ਆਪਣੇ ਯਹੂਦੀ, ਮੁਸਲਿਮ ਅਤੇ ਸਿੱਖ ਸਟਾਫ ਦੀਆਂ ਲੋੜਾਂ ਦਾ ਮੁਲਾਂਕਣ ਕੀਤੇ ਬਗੈਰ “ਅੰਨ੍ਹੇਵਾਹ” ਸਾਜ਼ੋ-ਸਮਾਨ ਖਰੀਦਿਆ ਸੀ। ਐਨ.ਐਚ.ਐਸ. ਵਿਚ ਤਕਰੀਬਨ 200 ਸਾਬਤ-ਸੂਰਤ ਸਿੱਖ ਡਾਕਟਰ ਹਨ। ਸਿੰਘ ਨੇ ਕਿਹਾ ਕਿ ਅੱਧੇ ਹਸਪਤਾਲ ਟਰੱਸਟਾਂ ਵਿਚ ਸਿਰਫ 10ਪੀ ਪੀ.ਏ.ਪੀ.ਆਰ. ਹਨ। ਇਹਨਾਂ ਡਾਕਟਰਾਂ ਵਿਚੋਂ ਇਕ, ਮਿਡਲੈਂਡਜ਼ ਦੇ ਇਕ ਹਸਪਤਾਲ ਵਿਚ ਕੰਮ ਕਰਨ ਵਾਲੇ 40 ਸਾਲਾ ਇਕ ਸਿੱਖ ਅਨੱਸਥੀਸੀਆ ਸਲਾਹਕਾਰ ਨੂੰ ਇਹ ਬਦਲ ਦਿ...

ਇਟਲੀ ਤੋਂ ਇੰਡੀਆਂ ਗਏ ਭਾਰਤੀਆਂ ਲਈ ਖੁਸ਼ੀ ਦੀ ਖਬਰ

Image
ਮਿਲਾਨ/ਇਟਲੀ (ਸਾਬੀ ਚੀਨੀਆ): ਜਿਹੜੇ ਭਾਰਤੀ ਇੰਨੀ ਦਿਨੀ ਆਪਣੇ ਦੇਸ਼ ਛੁੱਟੀਆਂ ਕੱਟਣ ਗਏ ਹਨ ਤੇ ਐਮਰਜੈਂਸੀ ਕਰਕੇ ਉੱਥੇ ਹੀ ਫਸ ਹੋਏ ਹਨ ਉਹਨਾਂ ਦੇ ਵਰਕ ਪਰਮਿਟ ਦੀ ਖਤਮ ਹੋਈ ਮਿਆਦ ਉਹਨਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ। ਉਹਨਾਂ ਨੂੰ ਹੁਣ ਘਬਰਾਉਣ ਦੀ ਜ਼ਰੂਰਤ ਨਹੀ ਕਿਉਂਕਿ ਇਟਲੀ ਸਰਕਾਰ ਨੇ 17 ਮਾਰਚ ਤੋਂ ਜਿਹੜੇ ਵਰਕ ਪਰਮਿਟ ਦੀ ਤਰੀਕ ਖਤਮ ਹੋ ਰਹੀ ਸੀ ਉਸ ਨੂੰ 31 ਅਗਸਤ ਤੱਕ ਪੂਰਨ ਤੌਰ ' ਤੇ ਮਾਨਤਾ ਦੇ ਦਿੱਤੀ ਹੈ। ਇਸ ਜਾਣਕਾਰੀ ਨੂੰ ਭਾਰਤ ਦੀ ਰੋਮ ਸਥਿਤ ਅੰਬੈਸੀ ਵੱਲੋ ਸ਼ੋਸ਼ਲ ਮੀਡੀਏ ਰਾਹੀਂ ਜਾਰੀ ਕਰਕੇ ਪੱਕੀ ਮੋਹਰ ਲਾ ਦਿੱਤੀ ਹੈ।ਦੱਸਣਯੋਗ ਹੈ ਕਿ ਇਟਲੀ ਸਰਕਾਰ ਵੱਲੋਂ ਇਹ ਬਹੁਤ ਪਹਿਲਾ ਆਖ ਦਿੱਤਾ ਗਿਆ ਸੀ ਜਿਸ ਕਿਸੇ ਵਿਅਕਤੀ ਦਾ ਕੋਈ ਵੀ ਪੇਪਰ ਮਾਰਚ ਮਹੀਨੇ ਵਿਚ ਲੱਗੀ ਐਮਰਜੈਂਸੀ ਦੌਰਾਨ ਖਤਮ ਹੋ ਰਿਹਾ ਹੈ ਉਸਨੂੰ 31 ਅਗਸਤ ਤੱਕ ਮਾਨਤਾ ਪ੍ਰਾਪਤ ਮੰਨਿਆ ਜਾਵੇਗਾ। ਡਰ ਵਾਲੀ ਗੱਲ ਇਹ ਸੀ ਕਿ ਜੇ ਛੁੱਟੀਆਂ ਕੱਟਣ ਗਏ ਪੰਜਾਬੀਆਂ ਨੂੰ ਪੇਪਰ ਖਤਮ ਹੋਣ ਦੀ ਸੂਰਤ ਵਿਚ ਭਾਰਤੀ ਹਵਾਈ ਅੱਡਿਆਂ ਤੋਂ ਉਡਾਣ ਨਾ ਭਰਨ ਦਿੱਤੀ ਗਈ ਤਾਂ ਮੁਸ਼ਕਲਾਂ ਵੱਧ ਸਕਦੀਆਂ ਸਨ। ਹੁਣ ਭਾਰਤੀ ਅੰਬੈਸੀ ਇਸ ਗੱਲ ' ਤੇ ਮੋਹਰ ਲਾ ਰਹੀ ਹੈ ਤਾਂ ਜਾਹਿਰ ਹੈ ਕਿ ਇਟਲੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਆਦੇਸ਼ ਭਾਰਤੀ ਹਵਾਈ ਅੱਡਿਆਂ ਤੱਕ ਪਹੁੱਚ ਚੁੱਕੇ ਹਨ ਤੇ ਹੁਣ ਜਿੰਨਾਂ ਦਾ ਵਰਕ ਪਰਮਿਟ ਰਿਨੀਊ ਕਰਵਾਉਣ ਵਾਲਾ ਹੈ ਤੇ ਉਸਦੀ ਮਿਆਦ 17 ਮਾਰਚ ਤੋਂ ਬਾਅਦ ਖਤਮ ...