ਦੇਖੋ ਪੂਰੀ ਵੀਡੀਓ | ਇਟਲੀ ਤੋਂ ਕੁਝ ਖਾਸ ਖਬਰਾਂ | ਇਟਲੀ ਵਿਚ ਕੱਚੇ ਬੰਦਿਆਂ ਨੂੰ ਪੱਕੇ ਕਰਨ ਵਾਰੇ ਪੂਰੀ ਜਾਣਕਾਰੀ |ਇੰਡੀਆ ਤੋਂ ਇਟਲੀ ਨੂੰ ਆਉਣ ਵਾਲੀਆਂ ਕੁਝ ਫ਼ਲਾਇਟਾਂ ਵਾਰੇ ਦੱਸਾਂਗੇ,
ਇਟਲੀ ਤੋਂ ਕੁਝ ਖਾਸ ਖਬਰਾਂ,
ਪੰਜਾਬੀਆਂ ਨੇ ਇਟਲੀ ਵਿਚ ਚੱਲ
ਰਹੇ ਮਾੜੇ ਸਮੇਂ ਵਿਚ ਆਪਣੇ ਫਰਜ ਨਿਭਾਏ ਤੇ ਇਟਲੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ,
ਇਟਲੀ ਵਿਚ ਕੱਚੇ ਬੰਦਿਆਂ ਨੂੰ
ਪੱਕੇ ਕਰਨ ਵਾਰੇ ਪੂਰੀ ਜਾਣਕਾਰੀ,
ਤੇ ਕਿਸ ਕਿਸ ਨੂੰ ਆਉਣਗੀਆਂ
ਇਟਲੀ ਦੇ ਪੇਪਰ ਲੈਣ ਵਿਚ ਵੱਡੀਆਂ ਮੁਸ਼ਕਲਾਂ
ਇੰਡੀਆ ਤੋਂ ਇਟਲੀ ਨੂੰ ਆਉਣ
ਵਾਲੀਆਂ ਕੁਝ ਫ਼ਲਾਇਟਾਂ ਵਾਰੇ ਦੱਸਾਂਗੇ,
ਕਰੋਨਾ ਵਾਇਰਸ ਦੀ ਮਹਾਮਾਰੀ
ਕਾਰਨ ਜਿਥੇ ਵਿਸ਼ਵ ਦੇ ਬਹੁਤ ਸਾਰੇ ਦੇਸ਼ਾ ਦਾ ਵੱਡੀ ਪਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੋ ਚੁਕਿਆ ਹੈ
ਤੇ ਹੋ ਰਿਹਾ ਹੈ, ਉਥੇ ਹੀ ਜੇਕਰ ਗੱਲ ਕਰੀਏ ਯੋਰਪ ਦੀ ਤਾਂ ਯੋਰਪ ਵਿਚ ਸਭ ਤੋਂ ਪਹਿਲਾਂ ਇਟਲੀ ਵਿਚ
ਵੱਡੀ ਪਧਰ ਤੇ ਕਰੋਨਾ ਨੇ ਪੈਰ ਪਸਾਰੇ ਸਨ, ਜਿਸ ਕਾਰਨ ਅੱਜ ਤੱਕ ਇਟਲੀ ਵਿਚ 223,000 ਤੋਂ ਵੱਧ
ਲੋਕ ਪ੍ਰਭਾਵਤ ਹੋ ਚੁਕੇ ਹਨ ਅਤੇ ਤਕਰੀਬਨ ਸਾਢੇ 31 ਹਜਾਰ ਲੋਕਾਂ ਦੀ ਜਾਨ ਜਾ ਚੁਕੀ ਹੈ,
ਇਟਲੀ ਵਿਚ ਰੋਜੀ ਰੋਟੀ ਤੇ
ਆਪਣੇ ਵਧੀਆ ਭਵਿਖ ਲਈ ਪਹੁੰਚੇ ਭਾਰਤੀ ਵੀ ਇਟਲੀ ਵਿਚ ਵੱਡੀ ਗਿਣਤੀ ਵਿਚ ਰਹਿ ਰਹੇ ਹਨ, ਜਿਹਨਾ
ਵਿਚੋ ਬਹੁ ਗਿਣਤੀ ਪੰਜਾਬੀਆਂ ਦੀ ਹੈ, ਇਤਿਹਾਸ ਜਾਣੁ ਹੈ ਪੰਜਾਬੀ ਮੁਸਕਿਲ ਵੇਲੇ ਹਰ ਇੱਕ ਨਾਲ
ਮੋਢੇ ਨਾਲ ਮੋਢਾ ਲਾ ਕੇ ਖੜੇ ਹਨ, ਉਹ ਭਾਵੇ ਕੋਈ ਵੀ ਹੋਵੇ,
ਇਸ ਕਰੋਨਾ ਮਹਾਮਾਰੀ ਜੰਗ ਵਿਚ ਘਿਰੇ ਇਟਲੀ ਨਾਲ ਵੀ
ਪੰਜਾਬੀਆਂ ਨੇ ਹਰ ਤਰਾਂ ਦਾ ਸਾਥ ਦਿੱਤਾ ਹੈ, ਜਿਹਨਾ ਵੀਰਾਂ ਭੈਣਾ ਨੂੰ ਮਾਸਕ ਬਣਾਉਣੇ ਆਉਂਦੇ ਸੀ
ਉਹਨਾ ਨੇ ਮਾਸਕ ਬਣਾ ਕੇ ਮੁਫਤ ਸੇਵਾ ਕੀਤੀ, ਜਿਥੇ ਕਿਤੇ ਕੋਈ ਦਵਾਈ ਬੂਟੀ ਲੈਣ ਤੋਂ ਅਸਮਰਥ ਸੀ
ਉਥੇ ਦਵਾਈਆਂ ਦੀ ਸੇਵਾ, ਬਿਨਾ ਕੰਮ ਵਾਲਿਆਂ ਨੂੰ ਖਾਣ ਪੀਣ ਦਾ ਸਮਾਨ ਖਾਲਸੇ ਦਾ ਲੰਗਰ ਹਮੇਸਾ
ਹਾਜਿਰ ਰਿਹਾ,
ਭਾਵੇ ਕਿ ਇਟਲੀ ਦੇ ਬਹੁਤ
ਸਾਰੇ ਗੁਰਦੁਆਰਿਆਂ ਤੇ ਮੰਦਰਾਂ ਨੇ ਵੀ ਵਖ ਵਖ ਹਸਪਤਾਲਾਂ ਤੇ ਹੋਰ ਲੋਕ ਸੇਵਾ ਸੰਸਥਾਵਾ ਨੂੰ ਦਾਨ
ਦਿੱਤਾ ਹੈ, ਉਥੇ ਹੀ
ਜੱਥੇਬੰਦੀ SGPC ਇਟਲੀ ਜਾਣੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਇਟਲੀ ਵਲੋਂ ਇਟਲੀ ਵਿਚ ਵਸਦੇ ਸਮੂਹ ਪੰਜਾਬੀ ਤੇ ਭਾਰਤੀ
ਭਾਈਚਾਰੇ ਦੇ ਸਹਿਯੋਗ ਨਾਲ 55,000 ਯੂਰੋ ਦਾ ਦਾਨ ਦੇ ਕੇ ਮਿਸਾਲ ਕਾਇਮ ਕੀਤੀ ਗਈ ਹੈ,
ਇਹ ਦਾਨ 40 ਹਜਾਰ ਯੂਰੋ ਇਟਲੀ
ਦੇ ਲਮਬਰਾਦੀਆ ਸੂਬੇ ਵਿੱਚ ਸਥਿਤ ਹਸਪਤਾਲ ਪਾਪਾ ਜਵਾਨੀ 23 ਬੈਰਗਾਮੋ ਦੇ ਹਸਪਤਾਲ ਨੂੰ ਆਰਥਿਕ ਸਹਾਇਤਾ ਅਤੇ ਮੈਡੀਕਲ ਸਮਾਨ ਵਜੋਂ
ਦਿੱਤੇ ਗਏ ਹਨ। ਇਟਲੀ ਦਾ ਸਭ ਤੋਂ ਜਿਆਦਾ ਇਹੋ ਇਲਾਕਾ ਕਰੋਨਾ ਨਾਲ ਪ੍ਰਭਾਵਤ ਹੋਇਆ ਹੈ,
ਅਤੇ 15 ਹਜਾਰ ਯੂਰੋ ਦਾ ਦਾਨ ਇਟਲੀ ਦੀ ਰਾਜਧਾਨੀ ਰੋਮ ਵਿੱਚ ਸਥਿਤ ਕੰਲੋਬੋਸ ਜਮੈਲੀ
ਹਸਪਤਾਲ ਨੂੰ ਦਿੱਤੇ ਗਏ ਹਨ। ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਸਿੱਖ ਗੁਰਦੁਆਰਾ ਪ੍ਰੰਬਧਕ ਇਟਲੀ
ਕਮੇਟੀ ਦੇ ਪ੍ਰਧਾਨ ਸ. ਰਵਿੰਦਰਜੀਤ ਸਿੰਘ ਬੱਸੀ ਅਤੇ ਜਰਨਲ ਸਕੱਤਰ ਸ. ਸੁਰਿੰਦਰ ਸਿੰਘ ਪੰਡੋਰੀ ਨੇ
ਦਸਿਆ ਕਿ ਇਹ ਸਾਰੀ ਰਾਸ਼ੀ ਇਹਨਾਂ ਦੋਹਾਂ
ਹਸਪਤਾਲਾ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ। ਇਸ ਮਹਾਨ ਕਾਰਜ ਲਈ ਉਹ
ਜੱਥੇਬੰਦੀ ਵੱਲੋਂ ਸਮੂਹ ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਅਤੇ ਸਮੂਹ ਗੁਰਦੁਆਰਿਆਂ ਸਾਹਿਬ ਦੀਆਂ
ਪ੍ਰਬੰਧਕ ਕਮੇਟੀਆਂ ਦੇ ਮੈਂਬਰਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਹਨਾਂ ਕਿ ਇਟਲੀ ਦੀ ਇਸ
ਦੁੱਖਦਾਈ ਸਮੇਂ ਵਿੱਚ ਇੱਕ ਜੁੱਟ ਹੋ ਕੇ ਇਹ ਸੇਵਾ ਕਰਨ ਦਾ ਉਪਰਾਲਾ ਕੀਤਾ ਹੈ।
ਉਹਨਾ ਦਸਿਆ ਕਿ ਇਹ ਸਾਰੀ ਰਕਮ ਬਹੁਤ ਹੀ ਘੱਟ ਸਮੇਂ ਵਿੱਚ ਇਕੱਠੀ ਕਰ ਕੇ ਸਭ ਸੰਗਤਾਂ
ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਂਟ ਕੀਤੀ ਸੀ। ਇਸ ਮਹਾਨ ਕਾਰਜ ਲਈ ਇਟਲੀ ਦੇ ਦੋਵਾਂ ਹਸਪਤਾਲਾਂ ਦੇ
ਪ੍ਰਬੰਧਕ ਮੁਖੀਆਂ ਵਲੋਂ ਸਮੂਹ ਭਾਰਤੀ ਭਾਈਚਾਰੇ ਦਾ ਖਾਸ ਕਰਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਭਾਰਤੀ ਪੰਜਾਬੀ ਭਾਈਚਾਰੇ ਵਲੋਂ ਇਸ
ਮਾੜੇ ਸਮੇਂ ਵਿਚ ਇਟਲੀ ਦਾ ਸਾਥ ਦੇਣ ਤੇ ਉਹ ਸਦਾ ਲਈ ਉਹਨਾ ਦੇ ਰਿਨੀ ਰਹਿਣਗੇ,
ਹੁਣ ਗੱਲ ਕਰਦੇ ਹਾਂ ਇਟਲੀ ਦੀ
immigration ਵਾਰੇ,
ਜਿਵੇ ਕਿ ਅਸੀਂ ਪਿਛਲੀਆਂ
ਵੀਡੀਓਜ ਵਿਚ ਵੀ ਦੱਸ ਚੁਕੇ ਹਾਂ ਕਿ ਇਟਲੀ ਦੀ ਖੇਤੀ ਬਾੜੀ ਮੰਤਰੀ ਤਰੇਜਾ ਬੇਲਾਨੌਵਾ ਨੇ ਕਾਫੀ
ਲੰਮੇ ਸਮੇ ਤੋਂ ਇਟਲੀ ਵਿਚ ਰਹਿ ਰਹੇ ਗੈਰ ਕਾਨੂਨੀ ਬੰਦਿਆਂ ਨੂੰ ਇਟਲੀ ਦੇ ਪੇਪਰ ਦੇਣ ਦਾ ਮੁਦਾ
ਚੁਕਿਆ ਸੀ,
ਇਸ ਨੂੰ ਹੁਣ ਬੂਰ ਪੈਣ ਜਾ
ਰਿਹਾ ਹੈ, ਸਰਕਾਰ ਵਲੋਂ ਇਸ ਨੂ ਹਰੀ ਝੰਡੀ ਦੇ ਦਿੱਤੀ ਗਈ ਹੈ, ਇਹ ਕਾਰਜ 1 ਜੂਨ ਤੋਂ ਸੁਰੂ ਹੋ
ਜਾਵੇਗੇ ਤੇ 15 ਜੂਨ ਤੱਕ ਪੇਪਰ ਅਪ੍ਲਾਈ ਹੋਣਗੇ, ਇਟਲੀ ਦਾ ਨਿਵਾਸ ਆਗਿਆ ਤੁਸੀਂ ONLINE ਵੀ ਭਰ ਸਕਦੇ ਹੋਂ,
ਖੇਤੀ-ਬਾੜੀ ਅਤੇ ਘਰੇਲੂ
ਕੰਮਾਂ ਨਾਲ ਸੰਬਧ ਗੈਰ-ਕਾਨੂੰਨੀ ਕਾਮਿਆਂ ਨੂੰ 6 ਮਹੀਨੇ ਦੀ ਨਿਵਾਸ ਆਗਿਆ ਦਿੱਤੀ ਜਾਵੇਗੀ,
ਜੇਕਰ ਇਨ੍ਹਾਂ ਕੱਚੇ ਬੰਦਿਆਂ
ਕੋਲ ਕੋਈ ਪੱਕਾ ਮਾਲਕ ਨਹੀਂ ਵੀ ਹੈ ਤਾਂ ਵੀ ਇਹ ਲੋਕ ਸਿੱਧਾ ਟੈਕਸ ਜਮ੍ਹਾਂ ਕਰਵਾ ਕੇ 6 ਮਹੀਨੇ ਦੀ
ਨਿਵਾਸ ਆਗਿਆ ਲੈ ਸਕਦੇ ਹਨ ਤੇ ਆਉਣ ਵਾਲੇ 6 ਮਹੀਨਿਆਂ ਵਿੱਚ ਆਪਣੇ ਲਈ ਕੋਈ ਪੱਕਾ ਕੰਮ ਲੱਭ ਕੇ
ਆਪਣੀ ਨਿਵਾਸ ਆਗਿਆ ਨੂੰ ਵਧਾ ਸਕਦੇ ਹਨ।
ਇਹਨਾ ਪੇਪਰਾਂ ਲਈ ਸਰਕਾਰ ਨੂ
400 ਯੂਰੋ ਦਾ ਟੈਕਸ ਭਰਨਾ ਹੋਵੇਗਾ.
ਦੂਜੇ ਪਾਸੇ ਜੇ ਗੱਲ ਕਰੀਏ ਕਿ
ਜਿਹਨਾ ਨੇ ਇਟਲੀ ਵਿਚ ਰਹਿੰਦੇ ਹੋਏ ਕੋਈ ਵੱਡੇ ਅਪਰਾਧ ਕੀਤੇ ਹਨ, ਜਾ ਜੇਲ ਯਾਤਰਾ ਕੀਤੀ ਹੈ ਉਹਨਾ
ਦੇ ਪੇਪਰ ਵਿਚ ਦਿਕਤ ਆ ਸਕਦੀ ਹੈ, ਅਤੇ ਜਿਨ੍ਹਾ ਕੋਲ ਭਾਰਤੀ ਪਾਸਪੋਰਟ ਨਹੀ ਹੈ ਜਾਂ ਪਾਸਪੋਰਟ ਦੀ
ਡੇਟ ਲੰਘ ਗਈ ਹੈ ਉਹਨਾ ਲਈ ਵੀ ਕਾਫੀ ਵੱਡੀ ਮੁਸਕਿਲ ਬਣੀ ਹੋਈ ਹੈ, ਕਿਉਂਕਿ ਪੇਪਰ ਅਪ੍ਲਾਈ ਕਰਨ ਲਈ
ਵੈਲਡ ਪਾਸਪੋਰਟ ਹੋਣਾ ਜਰੂਰੀ ਹੈ,
ਹੁਣ ਗੱਲ ਕਰਦੇ ਹਨ ਯੋਰਪ ਚੋ ਬਾਹਰ ਗਏ ਯਾਤਰੀ ਜੋ ਕਰੋਨਾ ਕਰਨ ਫਲੈਟਾ ਬੰਦ ਹੋਣ ਕਾਰਨ ਵਾਪਿਸ ਆਉਣ ਲਈ ਬੇਵੱਸ ਹਨ,
ਯੋਰਪ ਦੇ ਜਿਆਤਰ ਫਲੈਟਾਂ ਤੇ
ਏਅਰਪੋਰਟ ਬੰਦ ਹਨ. ਪਰ ਹੋਲੈੰਡ ਨੀਦਰਲੈੰਡ ਦੀ ਰਾਜਧਾਨੀ ਐਮਸ ਟਰ ਡਮ ਦਾ ਏਅਰਪੋਰਟ ਤੇ ਉਥੋ ਦੀ
ਏਅਰਲਾਇਨ KLM ਹੁਣ ਤਕਰੀਬਨ ਬਹੁਤਿਆਂ ਦੇਸਾਂ ਤੋਂ ਚੱਲ ਰਹੇ ਹਨ, ਯੋਰਪ ਦੇ ਵੱਖ 2 ਦੇਸ਼ਾਂ ਦੇ
ਯਾਤਰੀ ਜਿਹੜੇ ਯੋਰਪ ਤੋਂ ਬਾਹਰ ਗਏ ਹੋਏ ਸਨ ਉਹ
ਬਾਇਆ ਹੋਲੈੰਡ ਹੀ ਆ ਰਹੇ ਹਨ, ਇਸੇ ਤਰਾਂ ਇਟਲੀ ਤੋਂ ਗਏ ਹੋਏ ਭਾਰਤੀ ਜੋ ਇਟਲੀ ਵਿਚ ਪੱਕੇ ਤੌਰ ਤੇ
ਕੰਮ ਕਰ ਰਹੇ ਸਨ, ਉਹ ਵੀ ਹੋਲੈੰਡ ਦੁਆਰਾ ਆ ਰਹੇ ਹਨ, ਜਿਸ ਨਾਲ ਕਾਫੀ ਮੁਸਕਿਲਾਂ ਵੀ ਆ ਰਹੀਆਂ
ਹਨ,
ਪਰ ਹੁਣ ਇੱਕ ਖੁਸੀ ਦੀ ਖਬਰ
ਇਹ ਵੀ ਆ ਰਹੀ ਹੈ ਕਿ ਕਤਰ ਏਅਰਵੇਜ 29 ਮਈ ਤੋਂ ਭਾਰਤ ਦਿਲੀ ਤੋਂ ਇਟਲੀ ਮਿਲਾਨ ਸੁਰੂ ਕਰ ਦਿੱਤੀ
ਜਾਵੇਗੀ, ਸੋ ਜਿਹੜੇ ਵੀ ਵੀਰ ਭੈਣ ਕਤਰ ਏਅਰਵੇਜ ਦੁਆਰਾ ਭਾਰਤ ਗਏ ਹੋਏ ਹਨ ਉਹ ਜਿਥੋ ਟਿਕਟਾਂ
ਖਰੀਦੀਆਂ ਸਨ ਉਹਨਾ ਨਾਲ ਸੰਪਰਕ ਕਰ ਕੇ ਪੂਰੀ ਜਾਣਕਾਰੀ ਲੈ ਸਕਦੇ ਹਨ, ਜੇ ਕੋਈ ਨਵੀਂ ਟਿਕਟ ਲੈ ਕੇ
ਆਉਣਾ ਚਾਹੁੰਦਾ ਹੈ ਤਾਂ ਉਹ ਕਤਰ ਏਅਰਲਾਇਨ ਦੀ ਟਿਕਟ ਲੈ ਕੇ ਆ ਸਕਦੇ ਹਨ,
Comments
Post a Comment