Posts

Showing posts from January, 2022

ਧਾਰਮਿਕ ਸ਼ਬਦ "ਦੀਦਾਰ ਦੇ ਜਾ ਕਾਸ਼ੀ ਵਾਲਿਆ,ਰਿਲੀਜ਼

Image
    ਧਾਰਮਿਕ ਸ਼ਬਦ "ਦੀਦਾਰ ਦੇ ਜਾ ਕਾਸ਼ੀ ਵਾਲਿਆ,ਰਿਲੀਜ਼ ਮਿਲਾਨ ਇਟਲੀ 31 ਜਨਵਰੀ (ਸਾਬੀ ਚੀਨੀਆ) ਸਤਿਗੁਰੂ ਰਾਵਿਦਾਸ ਮਹਾਰਾਜ ਜੀ ਦੇ ਆਗਮਨ ਪੂਰਬ ਦਿਹਾੜੇ ਨੂੰ ਸਮਰਪਿਤ ਗਾਇਕ ਕੁਮਾਰ ਇਟਲੀ ਵਾਲੇ ਦੀ ਬੁਲੰਦ ਅਵਾਜ਼ ਵਿਚ ਗਾਇਆ ਨਵਾਂ ਧਾਰਮਿਕ ਸ਼ਬਦ "ਦੀਦਾਰ ਦੇ ਜਾ ਕਾਸ਼ੀ ਵਾਲਿਆ, ਰਿਲੀਜ਼ ਹੋਇਆ ਹੈ  ਜੀ,ਸੀ ਰਿਕਾਡਸ ਅਤੇ ਰਾਕੇਸ਼ ਮਾਜਰੀ ਦੀ ਧਾਰਮਿਕ ਪੇਸ਼ਕਸ਼ ਸਰੋਤਿਆ ਵੱਲੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਧਾਰਮਿਕ ਸ਼ਬਦ ਦੇ ਬੋਲ ਸੀਤਲ ਦਾਸ ਨੇ ਲਿਖੇ ਹਨ ਜਦ ਪਤਰਾਸ ਚੀਮਾ ਦੁਆਰਾ ਤਿਆਰ ਕੀਤਾ ਗਿਆ ਹੈ | ਅਕਸ਼ਦੀਪ ਕਨੇਡਾ ਦੀ ਪੇਸ਼ਕਾਰੀ ਹੇਠ ਤਿਆਰ ਹੋਈ ਇਸ ਵੀਡੀੳ ਐਲਬਮ ਦਾ ਫਿਲਮਕਾਂਣ ਸੁਰੀਲਾ ਪ੍ਰੋਡਕਸ਼ਨ ਇਟਲੀ ਵੱਲੋ ਕੀਤਾ ਗਿਆ ਹੈ| 

ਇਟਲੀ ਚੋ ਰਾਸ਼ਟਰਪਤੀ ਦੀ ਚੋਣ ਨੂੰ ਲੈਕੇ ਰੇੜਕਾ ਖਤਮ "ਸੇਰਜੋ ਮਤਰੈਲੇ, ਦੂਜੀ ਵਾਰ ਬਣੇ ਰਾਸ਼ਟਰਪਤੀ

Image
ਇਟਲੀ ਚੋ ਰਾਸ਼ਟਰਪਤੀ ਦੀ ਚੋਣ ਨੂੰ ਲੈਕੇ ਰੇੜਕਾ ਖਤਮ "ਸੇਰਜੋ ਮਤਰੈਲਾ , ਦੂਜੀ ਵਾਰ ਬਣੇ ਰਾਸ਼ਟਰਪਤੀ  ਮਿਲਾਨ ਇਟਲੀ 29 ਜਨਵਰੀ (ਸਾਬੀ ਚੀਨੀਆ) ਇਟਲੀ ਵਿਚ ਰਾਸ਼ਟਰਪਤੀ ਦੀ ਚੌਣ ਨੂੰ ਲੈਕੇ ਚਲਿਆ ਆ ਰਿਹਾ ਰੇੜਕਾ ਦੇਰ ਰਾਤ ਗਏ ਖਤਮ ਹੋ ਗਿਆ ਹੈ ! ਸਥਾਨਿਕ ਸੰਸਦ ਮੈਬਰਾਂ ਨੇ ਇਕ ਵਾਰ ਫਿਰ ਤੋ 80 ਸਾਲਾਂ ਦੇ ਸੈਰਜੋ ਮਤਰੈਲਾ ਤੇ ਵਿਸ਼ਵਾਸ ਜਿਤਾਉਦੇ ਹੋਏ ਉਨਾਂ ਨੂੰ ਲਗਾਤਾਰ ਦੂਜੀ ਵਾਰ ਦੇਸ਼ ਦਾ ਰਾਸ਼ਟਰਪਤੀ ਚੁਣ ਲਿਆ ਹੈ । ਦੱਸਣਯੋਗ ਹੈ ਕਿ ਇਸ ਤੋ ਪਹਿਲਾ ਮੌਜੂਦਾਂ ਰਾਸ਼ਟਰਪਤੀ ਨੇ ਆਪਣੀ ਵੱਧਦੀ ਉਮਰ ਦਾ ਜਿਕਰ ਕਰਦਿਆ ਸਮੂਹ੍ਹ ਪਾਰਟੀਆਂ ਨੂੰ ਅਪੀਲ ਵੀ ਕੀਤੀ ਸੀ ਕਿ ਉਨਾਂ ਦੇਸ਼ ਦੀ ਬਹੁਤ ਸੇਵਾ ਕਰ ਲਈ ਹੈ ਦੁਬਾਰਾ ਚੌਣ ਨਹੀ ਲੜਨਾ ਚਾਹੁੰਦੇ ਪਰ ਫਿਰ ਵੀ ਬਹੁਪੱਖੀ ਪਾਰਟੀਆਂ ਨਾਲ ਸਬੰਧ ਸੰਸਦ ਮੈਬਰਾਂ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀੳ ਦੁਰਾਗੀ ਦੀਆਂ ਇਸ਼ਾਵਾਂ ਤਹ੍ਹਿਤ ਉਹ ਲਗਾਤਾਰ ਦੂਜੀ ਵਾਰ ਇਟਲੀ ਦੇ ਰਾਸ਼ਟਰਪਤੀ ਚੁਣੇ ਗਏ ਹਨ | ਰਾਸ਼ਟਰਪਤੀ ਚੌਣ ਲਈ ਕੋਈ 12 ਦੇ ਕਰੀਬ ਉਮੀਦਵਾਰਾਂ ਨੇ ਹਿੱਸਾ ਲਿਆ ਸੀ ਜਿੰਨਾਂ ਵਿਚ ਇਟਲੀ ਦੀ ਸਿਆਸਤ ਦੀ ਵਿਚ ਵੱਡਾ ਨਾਂ ਰੱਖਣ ਵਾਲੇ ਸਿਲਵੀਉ ਬੁਰਲਸਕੋਨੀ ਦਾ ਨਾਂ ਵੀ ਆਉਦਾ ਹੈ ਪਰ ਦੱਖਣੀ ਇਟਲੀ ਦੇ ਸ਼ਹਿਰ ਪਲੇਰਮੋ ਵਿਚ ਜਨਮ 80 ਸਾਲਾ ਸੈਰਜੋ ਮਤਰੈਲਾ ਵੱਡੀ ਗਿਣਤੀ ਚ ਵੋਟਾਂ ਲੈਕੇ ਮੁੜ ਤੋ ਰਾਸ਼ਟਰਪਤੀ ਚੁਣੇ ਗਏ ਹਨ ਜਿੰਨਾਂ ਦਾ ਕਾਰਜਕਾਲ 3 ਫਰਵਰੀ ਨੂੰ ਖਤਮ ਹੋ ਰਿਹਾ ਸੀ |