Posts

Image
 ਸੱਭਿਆਚਾਰਕ , ਸਮਾਜਿਕ ਅਤੇ ਵਾਤਾਵਰਨ ਦੇ ਗੀਤਾਂ ਦਾ ਵਣਜਾਰਾ ਲੋਕ ਗਾਇਕ ਬਲਵੀਰ ਸ਼ੇਰਪੁਰੀ। ਅੱਜ ਜਨਮ ਦਿਨ ਤੇ ਵਿਸ਼ੇਸ਼  ਸੁਲਤਾਨਪੁਰ ਲੋਧੀ 3 ਅਪ੍ਰੈਲ ਰਾਜ ਹਰੀਕੇ ਪੱਤਣ। ਸੁਲਤਾਨਪੁਰ ਲੋਧੀ ਦੇ ਨਜ਼ਦੀਕ ਗੁਰਦੁਆਰਾ ਰਕਾਬਸਰ ਭਰੋਆਣਾ ਰੋਡ ਤੇ ਸਥਿਤ ਪਿੰਡ ਸ਼ੇਰ ਪੁਰ ਸੱਧਾ ਵਿਖੇ ਪਿਤਾ ਸੁੱਚਾ ਰਾਮ ਦੇ ਘਰ ਅਤੇ ਮਾਤਾ ਨਸੀਬ ਕੌਰ ਦੇ ਕੁੱਖੋਂ ਜਨਮੇ ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ ਅੱਜ ਸੱਭਿਆਚਾਰਕ ਸਮਾਜਿਕ ਅਤੇ ਵਾਤਾਵਰਨ ਗਾਇਕੀ ਨਾਲ ਦੇਸ਼ ਵਿਦੇਸ਼ ਦੇ ਪੰਜਾਬੀ ਸਰੋਤਿਆਂ ਦੀ ਸੇਵਾ ਨਿਭਾ ਰਹੇ ਹਨ। ਹਾਲ ਹੀ ਵਿੱਚ ਦੁਬਈ ਟੂਰ ਤੋਂ ਵਤਨ ਪਰਤੇ ਹਨ। ਹੁਣ ਤੱਕ ਇੱਕ ਸੌ ਪੰਜਾਹ ਤੋਂ ਉੱਪਰ ਟਰੈਕ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ। ਦੁਬਈ ਦੇ ਖੂਬਸੂਰਤ ਵਾਤਾਵਰਨ ਤੇ ਵੀ ਟਰੈਕ ਕਰਕੇ ਬਲਵੀਰ ਸ਼ੇਰਪੁਰੀ ਨੇ ਮਾਣ ਹਾਸਲ ਕੀਤਾ ਹੈ। ਸੰਗੀਤਕਾਰ ਉਸਤਾਦ ਹਰਭਜਨ ਹਰੀ ਦੇ ਆਸ਼ੀਰਵਾਦ ਸਦਕਾ ਸੰਗੀਤ ਖੇਤਰ ਵਿੱਚ ਨਾਮਣਾ ਖੱਟਿਆ ਅਤੇ ਡਰੈਕਟਰ/ਐਡੀਟਰ ਕੁਲਦੀਪ ਸਿੰਘ ਨਾਲ ਮਿਲਕੇ ਕਈ ਮਿਆਰੀ ਵੀਡੀਓ ਟਰੈਕ ਕੀਤੇ, ਜਿਨ੍ਹਾਂ ਵਿੱਚੋ ਯਾਦਾਂ ਵਤਨ ਦੀਆਂ, ਦੁਬਈ,ਉਜੜ ਰਿਹਾ ਪੰਜਾਬ, ਹਾਲਾਤ ਏ ਪੰਜਾਬ, ਕੁਦਰਤ ਦੇ ਕਾਤਲ, ਰਿਕਾਰਡ ਬੋਲਦੇ, ਪਵਿੱਤਰ ਕਾਲੀ ਵੇਈਂ, ਵਿਰਸੇ ਦੇ ਵਾਰਿਸ,ਪੱਗ, ਪ੍ਰਣਾਮ ਸ਼ਹੀਦਾਂ ਨੂੰ,ਮੇਰਾ ਬਾਬਾ ਨਾਨਕ, ਵਾਤਾਵਰਨ ਆਦਿ ਹੋਰ ਵੀ ਅਨੇਕਾਂ ਟਰੈਕ ਹਨ। ਮੀਡੀਆ ਦੀ ਸਾਰੀ ਟੀਮ ਅਤੇ ਸਰੋਤਿਆਂ ਵੱਲੋਂ ਪੰਜਾਬ ਪੰਜਾਬੀ ਪੰਜਾਬੀਅਤ ਦੀ ਸੇਵਾ ਨਿ...

ਪੌਪ ਫਰਾਂਸਿਸ ਨੂੰ ਆਖ਼ਰੀ ਅਲਵਿਦਾ ਕਹਿਣ ਲਈ ਲੱਖਾਂ ਦੀ ਗਿਣਤੀ ਵਿੱਚ ਜੁੜੇ ਲੋਕ

Image
    ਪੌਪ ਫਰਾਂਸਿਸ ਨੂੰ ਆਖ਼ਰੀ ਅਲਵਿਦਾ ਕਹਿਣ ਲਈ ਲੱਖਾਂ ਦੀ ਗਿਣਤੀ ਵਿੱਚ ਜੁੜੇ ਲੋਕ  ਮਿਲਾਨ ਇਟਲੀ 26 ਅਪ੍ਰੈਲ ( ਸਾਬੀ ਚੀਨੀਆਂ ) ਇਸਾਈ  ਧਰਮ ਦੇ 266 ਵੇਂ ਪੌਪ ਫਰਾਂਸਿਸ ਜੋ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸੀ ਉਹਨਾਂ ਦੀ ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ ਅੱਜ ਰੋਮ ਵਿੱਚ ਮੁਕੰਮਲ ਹੋਈਆਂ ਜਿਸ ਵਿੱਚ ਲੱਖਾਂ 3 ਲੱਖ ਲੋਕਾਂ ਦੀ ਆਮਦ ਦਾ ਅੰਦਾਜਾ ਲਿਆ ਜਾ ਰਿਹਾ ਹੈ ਵੈਟੀਕਨ ਸਿਟੀ ਦੇ ਬੁਲਾਰੇ ਮੁਤਾਬਕ ਪਿਛਲੇ ਪੰਜ ਦਿਨਾਂ ਵਿੱਚ 5 ਤੋ 6 ਲੱਖ ਲੋਕ ਰੋਮ ਪੁੱਜੇ ਹਨ  ਅੰਤਿਮ ਰਸਮਾਂ ਦਾ ਸਾਰਾ ਪ੍ਰੋਗਰਾਮ ਇੱਕ ਪ੍ਰੋਟੋਕੋਲ ਦੇ ਅਧਾਰਿਤ ਮੁਕੰਮਲ ਹੋਇਆ ਇਸ ਮੌਕੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀ ਉੱਚ ਲੀਡਰਸ਼ਿਪ ਮੌਜੂਦ ਸੀ ਭਾਰਤੀ ਰਾਸ਼ਟਰਪਤੀ ਦਰੋਪਦੀ ਮਾਰਮੂ ਨੇ ਵੀ ਪੌਪ ਫ੍ਰਾਂਸਿਸ ਨੇ ਵੀ ਸ਼ਾਰਧਜਲੀ ਦਿੱਤੀ  ਪੋਪ ਦੀ  ਇੱਛਾ ਮੁਤਾਬਿਕ ਉਨਾਂ ਦੇ ਸਰੀਰ ਨੂੰ ਵੈਟੀਕਨ ਸਿਟੀ ਵਿੱਚ ਸਾਰੀਆਂ ਰਸਮਾਂ ਉਪਰੰਤ ਇੱਕ ਤਾਬੂਤ ਵਿੱਚ ਬੰਦ ਕਰਕੇ  “ਸਾਂਤਾ ਮਾਰੀਆ ਮਾਜੋਰੇ  ਦੀ ਬੇਸਿਲਿਕਾ ਵਿਖੇ 5 ਕਿਲੋ ਮੀਟਰ ਦੇ ਕਾਫਿਲੇ ਦੇ ਰੂਪ ਵਿੱਚ ਲਿਆਂਦਾ ਗਿਆ ਲੱਖਾਂ ਦੀ ਗਿਣਤੀ ਵਿੱਚ ਪੁੱਜੇ ਲੋਕਾਂ ਨੇ ਪੌਪ ਫ੍ਰਾਂਸਿਸ ਨੂੰ ਆਖ਼ਰੀ ਅਲਵਿਦਾ ਆਖਿਆ ॥ ਇਸ ਮੌਕੇ ਤੇ ਬਹੁਤ ਸਾਰੇ ਭਾਰਤੀ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਲੋਕ ਵੀ ਮੌਜੂਦ ਸਨ  ਆਖਰੀ ਰਸਮਾਂ ਦੌਰਾਨ ਜੁੜੇ ਵੱਖ ਵੱਖ ਦੇ...

ਲੰਗਰ ਤੇ ਪੰਗਤ ਦੀ ਪ੍ਰੰਪਰਾ ਕਾਇਮ ਰੱਖਣ ਲਈ ਸੰਗਤਾਂ ਪ੍ਰਬੰਧਕਾਂ ਦਾ ਸਹਿਯੋਗ ਕਰਨ

Image
 ਰੋਮ  ਇਟਲੀ (ਸਾਬੀ ਚੀਨੀਆ) ਖਾਲਸੇ ਦੇ ਸਾਜਨਾ ਪ੍ਰਗਟ ਦਿਹਾੜੇ ਨੂੰ ਹੋ ਰਹੇ ਨਗਰ ਕੀਰਤਨਾਂ ਨੂੰ ਲੈ ਕੇ ਸੰਗਤਾਂ ਦੇ ਵਿੱਚ ਭਾਰੀ ਉਤਸਾਹ ਵੇਖਿਆ ਜਾ ਰਿਹਾ ਹੈ  ਇਸ ਖਾਲਸਾ ਹੀ ਰੰਗ ਵਿੱਚ ਰੰਗੇ ਮਾਹੌਲ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੋਸਾਇਟੀ (ਲਾਸੀਓ) ਅਤੇ ਮੁੱਖ ਪ੍ਰਬੰਧਕ ਰਘਵਿੰਦਰ ਸਿੰਘ  ਨੇ ਆਖਿਆ ਕਿ ਜਿੱਥੇ ਸਿੱਖ ਸੰਗਤਾਂ ਉਤਸ਼ਾਹ ਦੇ ਨਾਲ ਖਾਲਸੇ ਦਾ ਪ੍ਰਗਟ ਦਿਹਾੜਾ ਮਨਾ ਰਹੀਆਂ ਨੇ ਉੱਥੇ ਹੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਹੋਏ  ਲੰਗਰਾਂ ਦੀ ਪ੍ਰਪੰਰਾ  ਨੂੰ ਕਾਇਮ ਰੱਖਦਿਆਂ ਮਰਿਆਦਾ ਵਿੱਚ ਰਹਿ ਕੇ ਪੰਗਤ ਵਿੱਚ ਬੈਠ ਕੇ ਹੀ ਲੰਗਰ ਛਕਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਸੇਵਾਦਾਰ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣ ਅਤੇ ਹਰ ਗੱਲ ਦਾ ਖ਼ਿਆਲ ਰੱਖਣ ਕਿ ਕੁਝ ਸ਼ਰਾਰਤੀ ਲੋਕ ਗਲਤ ਵੀਡੀਓ ਬਣਕੇ ਲੰਗਰ ਵਰਗੀ ਮਹਾਨ ਪ੍ਰਪੰਰਾ ਨੂੰ ਢਾਹ੍ਹ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਲਈ ਲੋੜ ਤੋ ਵੱਧ ਸੁਚੇਤ ਰਹਿਣ ਦੀ ਲੋੜ ਹੈ ।  ਉਨ੍ਹਾਂ ਇਟਲੀ ਦੇ ਨਗਰ ਕੀਰਤਨਾਂ ਵਿੱਚ ਹਾਜ਼ਰੀਆਂ ਭਰਨ ਵਾਲੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਪੰਗਤ ਵਿੱਚ ਬਹਿਕੇ ਗੁਰੂ ਕਿ ਲੰਗਰ ਛੱਕਣ ਅਤੇ ਪ੍ਰਬੰਧਕ ਕਮੇਟੀਆਂ ਤੇ ਸੇਵਾਦਾਰਾਂ ਦਾ ਵੱਧ ਤੋ ਵੱਧ ਸਹਿਯੋਗ ਕਰਕੇ ਸਿੱਖ ਕੌਮ ਤੇ ਸਿੱਖੀ ਦਾ ਝੰਡਾ ਬੁਲੰਦ ਕਰਨ ॥

ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਢਾਂਚੇ ਦੀ ਸਰਬਸੰਮਤੀ ਨਾਲ ਚੌਣ ਭਾਈ ਕੁਲਵਿੰਦਰ ਸਿੰਘ ਮੁੜ ਬਣੇ ਪ੍ਰਧਾਨ

Image
ਮਿਲਾਨ ਇਟਲੀ 24 ਅਪ੍ਰੈਲ ( ਸਾਬੀ ਚੀਨੀਆ) ਯੂਰਪ ਦੀ ਸਭ ਤੋਂ ਵੱਡੀ ਸਬਜੀ ਮੰਡੀ ਕਰਕੇ ਜਾਣੇ ਜਾਂਦੇ ਸ਼ਹਿਰ ਫੌਦੀ ਵਿੱਚ ਸਥਾਪਿਤ ਗੁਰਦੁਆਰਾ ਸਿੰਘ ਸਭਾ ਫੌਦੀ ( ਲਾਤੀਨਾ ) ਦੀ ਗੁਰਦੁਆਰਾ ਪ੍ਰਬੰਧਕ ਦੀ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ ਚੋ ਭਾਈ ਕੁਲਵਿੰਦਰ ਸਿੰਘ ਧਾਲੀਵਾਲ ਨੂੰ ਮੋੜ ਤੋਂ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਚੁਣਿਆ ਲਿਆ ਗਿਆ ਹੈ ਉਹਨਾਂ ਨੂੰ ਇਹ ਸੇਵਾ ਉਨਾਂ ਵੱਲੋਂ ਸਿੱਖ ਪੰਥ ਅਤੇ ਗੁਰਦੁਆਰਾ ਸਾਹਿਬ ਦੀ ਚੜ੍ਹਦੀ ਕਲਾ ਲਈ ਕੀਤੇ ਕਾਰਜਾਂ ਨੂੰ ਧਿਆਨ ਵਿੱਚ ਰੱਖ ਕੇ ਸੌਂਪੀ ਗਈ ਹੈ ਪਿਛਲੇ ਦਿਨੀ ਹੋਈ ਚੋਣ ਵਿੱਚ ਭਾਈ ਕੁਲਵਿੰਦਰ ਸਿੰਘ ਮੁੜ ਤੋ ਮੁੱਖ ਸੇਵਾਦਾਰ ਵਜੋ ਸੇਵਾ ਮਿਲਣ ਮੌਕੇ ਸੰਗਤਾਂ ਨੇ ਭਾਈ ਸਾਹਿਬ ਨੂੰ ਵਧਾਈ ਦਿੰਦਿਆਂ ਆਖਿਆ ਕਿ ਗਈ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਤੋਂ ਗੁਰਦੁਆਰਾ ਦੀ ਸਾਹਿਬ ਦੀ ਚੜ੍ਹਦੀ ਕਲਾ ਲਈ ਕਾਰਜ ਕੀਤੇ ਸਨ ਆਸ ਹੈ ਕਿ ਅੱਗੇ ਤੋ ਵੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ  ਦੱਸਣਯੋਗ ਹੈ ਕਿ ਸੰਗਤਾਂ ਵੱਲੋ ਜਿੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਖਰੀਦੀ ਗਈ ਹੈ ਉਥੇ ਹੀ ਅੰਮ੍ਰਿਤ ਸੰਚਾਰ ਪ੍ਰੋਗਰਾਮ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨਾ ਦਿਵਸ ਮੌਕੇ ਮਹਾਨ ਨਗਰ ਕੀਰਤਨ ਵੀ ਸਜਾਏ ਜਾਂਦੇ ਹਨ ਭਾਈ  ਕੁਲਵਿੰਦਰ ਸਿੰਘ ਜਿੱਥੇ ਗੁਰਦੁਆਰਾ ਸਾਹਿਬ ਦੇ ਕਾਰਜਾਂ ਦੇ ਨਾਲ ਜੁੜੇ ਰਹਿੰਦੇ ਹਨ ਉਥੇ ਇਲਾਕੇ ਵਿੱਚ ਵੱਸਦੇ ਹਜ਼ਾਰਾਂ ਪੰਜਾਬੀਆਂ ਦੀ ਭਲਾਈ ਲਈ ਵੀ ਵੱਧ ਚੜ ਕੇ ਮਦਦ ਕਰਦੇ ਹਨ ਭਾਈ ਸਾਹਿਬ ਨੇ ਸੰ...

ਜੱਥੇਦਾਰ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਇਟਲੀ ਪੁੱਜੇ

Image
 ਇਟਲੀ ਪੁੱਜਣ ਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ ਭਰਵਾਂ ਸਵਾਗਤ  ਮਿਲਾਨ ਇਟਲੀ ( ਸਾਬੀ ਚੀਨੀਆ  ) ਸਿੰਘ ਸਾਹਿਬ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ , ਗਿਆਨੀ ਸੁਲਤਾਨ ਸਿੰਘ ਅਤੇ ਬਿਕਰਮਜੀਤ ਸਿੰਘ ਜੀ ਅਟਵਾਲ ਦਾ ਇਟਲੀ ਦੀ ਧਰਤੀ ਤੇ ਪਹੁੰਚਣ ਤੇ ਗੁਰਦੁਆਰਾ ਸਿੰਘ ਸਭਾ ਫਲੈਰੋ ਬ੍ਰੇਸ਼ੀਆ ਅਤੇ  ਹੋਰਨਾਂ ਸਿੱਖ ਸੰਸਥਾਵਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ ਦਸਣਯੋਗ ਹੈ ਕਿ ਜਿੱਥੇ ਇੱਥੋ ਦੇ ਸ਼ਹਿਰ ਪਾਰਮਾ ਵਿਖੇ ਹੋਣ ਵਾਲੇ ਪ੍ਰੋਗਰਾਮ ਹਲੇਮੀਆ ਅਤੇ ਮੁਹੱਬਤਾਂ ਦੀ ਲਹਿਰ ਵਿਚ ਸ਼ਿਰਕਤ ਕਰਨਗੇ ਉਹ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵੱਲੋਂ 12 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਜਾਣ ਵਾਲੇ ਸਲਾਨਾ ਨਗਰ ਕੀਰਤਨ ਦੀ ਵੀ ਹਾਜ਼ਰੀਆਂ ਭਰਨਗੇ ਇੱਥੇ ਇਹ ਵੀ ਜਿਕਰਯੋਗ ਹੈ ਕਿ ਸਿੰਘ ਸਾਹਿਬ ਜੱਥੇਦਾਰ  ਰਘਬੀਰ ਸਿੰਘ ਜੀ ਨੇ ਪਿਛਲੇ ਸਾਲ ਗੁਰਦੁਆਰਾ ਸਿੰਘ ਸਭਾ ਫਲੇਰੋ ਦੀਆਂ ਆਲੀਸ਼ਾਨ ਇਮਾਰਤਾਂ ਦੇ ਉਦਘਾਟਨੀ ਸਮਾਗਮਾਂ ਵਿਚ ਵੀ ਹਾਜ਼ਰੀ ਭਰਨੀ ਸੀ ਪਰ ਉਹ ਪਹੁੱਚ ਨਹੀਂ ਸਕੇ ਸੀ ਪਰ 12 ਅਪ੍ਰੈਲ ਨੂੰ ਬਰੇਸ਼ੀਆ ਵਿਖੇ ਸਜਾਏ ਜਾਣ ਵਾਲੇ ਨਗਰ ਕੀਰਤਨ ਵਿਚ ਸੰਗਤਾਂ ਨਾਲ ਹਾਜ਼ਰੀਆਂ ਭਰਦੇ ਕੌਮ ਦੀ ਨੁਮਾਇੰਦਗੀ ਕਰਨਗੇ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ ਬਾਬਾ ਪ੍ਰੇਮ ਸਿੰਘ ਯਾਦਗਾਰੀ ਕਮੇਟੀ ਅਤੇ ਨੌਜਵਾਨ ਸਭਾ ਫਲੈਰੋ ਦੇ ਅਹੁਦੇਦਾਰ ਮੌਜੂਦ ਸਨ ਜਿਨ੍ਹਾਂ ਵੱਲੋ ਸਿੱਖ ਕੌ...

ਗੁਰਲੇਜ ਅਖ਼ਤਰ ਦੇ ਯੂਰਪ ਟੂਰ ਦੀਆਂ ਤਿਆਰੀਆਂ ਜ਼ੋਰਾਂ ਤੇ

Image
                4 ਨੂੰ ਰੋਮ ਤੇ 6 ਨੂੰ ਬੱਤੀਪਾਲੀਆ ਚੋਂ ਲਾਉਣਗੇ ਰੌਣਕਾਂ   ਮਿਲਾਨ ਇਟਲੀ () ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਅਪਰੈਲ ਦੇ ਮਹੀਨੇ ਵਿੱਚ ਯੂਰਪ ਟੂਰ ਤੇ ਆਉਣਗੇ ਪ੍ਰੈਸ ਨੂੰ ਇਹ ਜਾਣਕਾਰੀ ਪਵਨ , ਨਰੇਸ਼ , ਗਿੱਲ ਸਟੋਰ , ਦਿਲਬਾਗ ਅਤੇ ਕੁਲਵੰਤ ਸਿੰਘ ਕੰਤਾ ਦੁਆਰਾ ਦਿੱਤੀ ਗਈ ਉਹਨਾਂ ਦੱਸਿਆ ਕਿ ਗੁਰਤੇਜ ਅਖਤਰ ਅਤੇ ਉਹਨਾਂ ਦੇ ਨਾਲ ਕੁਲਵਿੰਦਰ ਕੈਲੀ ਅਪ੍ਰੈਲ ਮਹੀਨੇ ਵਿਸਾਖੀ ਮੇਲਿਆਂ ਲਈ ਵਿਸ਼ੇਸ਼ ਤੌਰ ਤੇ ਯੂਰਪ ਦੇ ਟੂਰ ਤੇ ਆਉਣਗੇ ਜਿੱਥੇ ਉਹ ਥਿੰਦ ਪੈਲਸ ਬੋਰਗੋ ਵੋਦਚੀ 4 ਅਪ੍ਰੈਲ ਤੇ ਬੱਤੀਪਾਲੀਆ (ਸਲੈਰਨੋ)  6 ਅਪ੍ਰੈਲ ਸਰੋਤਿਆਂ ਨੂੰ ਆਪਣੇ ਇੱਕ ਤੋ ਇੱਕ ਹਿੱਟ ਗੀਤਾਂ ਨਾਲ ਝੂਮਣ ਲਾਉਣਗੇ ਪ੍ਰਬੰਧਕਾਂ ਨੇ ਦੱਸਿਆ ਕਿ ਸਰੋਤਿਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੀ ਸਾਰੇ ਪ੍ਰੋਗਰਾਮ ਉਲੀਕੇ ਗਏ ਹਨ ਤੇ ਆਸ ਹੈ ਕਿ ਸਰੋਤੇ ਹਰ ਤਰ੍ਹਾਂ ਦਾ ਸਹਿਯੋਗ ਦੇ ਕਿ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣਗੇ ॥     ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਮੇਲੇ ਦੇ ਪ੍ਰਬੰਧਕ
Image
 ਸੰਤ ਸੀਚੇਵਾਲ ਵੱਲੋ ਗਾਇਕ  ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਦਾ ਪੋਸਟਰ ਲੋਕ ਅਰਪਣ "ਕੁਦਰਤ ਦੇ ਕਾਤਲ" ਸੁਲਤਾਨਪੁਰ ਲੋਧੀ,17 ਨਵੰਬਰ। ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਵੱਲੋਂ ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਨੂੰ ਗੁਰੂ ਨਾਨਕ ਦੇਵ ਜੀ ਦੇ 555 ਵੇ ਪ੍ਰਕਾਸ਼ ਪੁਰਬ ਲੋਕ ਅਰਪਣ ਕੀਤਾ ਗਿਆ। ਗਾਇਕ ਬਲਵੀਰ ਸ਼ੇਰਪੁਰੀ ਨੇ ਵਾਤਾਵਰਨ ਅਤੇ ਮਨੁੱਖਤਾ ਨੂੰ ਬਚਾਉਣ ਦੀ ਚਿੰਤਾ ਅਤੇ ਕੋਸ਼ਿਸ਼ ਨੂੰ ਜਾਰੀ ਰੱਖਦਿਆਂ ਹੋਇਆਂ ਇਹ ਟਰੈਕ ਬਹੁਤ ਹੀ ਕਾਬਲੇ ਤਾਰੀਫ਼ ਲਿਖਿਆ ਅਤੇ ਦਰਦਭਰੀ, ਬੁਲੰਦ ਆਵਾਜ਼ ਵਿੱਚ ਗਾਕੇ ਮਹੱਤਵਪੂਰਨ ਸਮਾਜ ਸੁਧਾਰ ਸੁਨੇਹਾ ਦਿੱਤਾ ਹੈ। ਡਾ ਕੁਲਵੰਤ ਸਿੰਘ ਧਾਲੀਵਾਲ ਦੀ ਪੇਸ਼ਕਸ਼ ਅਤੇ (ਵਰਲਡ ਕੈਂਸਰ ਕੇਅਰ )ਦੇ ਬੈਨਰ ਹੇਠ ਇਹ ਨਵਾਂ ਟਰੈਕ (ਕੁਦਰਤ ਦੇ ਕਾਤਲ) ਯੂਟਿਊਬ ਸੋਸ਼ਲ ਮੀਡੀਆ ਤੇ ਰਿਲੀਜ਼ ਹੋ ਚੁੱਕਾ ਹੈ। ਇਸ ਟਰੈਕ ਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਤਿਆਰ ਕੀਤਾ ਹੈ ਅਤੇ ਕੈਮਰਾਮੈਨ ਮਨੀਸ਼ ਅੰਗੂਰਾਲ ਨੇ ਸੂਟ ਕੀਤਾ ਹੈ। ਵੀਡੀਓ ਐਡੀਟਰ ਕੁਲਦੀਪ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਮੋਤਾ ਸਿੰਘ ਸਰਾਏ ਪੰਜਾਬੀ ਸੱਥ ਯੂਕੇ, ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ,ਡਾ ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਮੁਖਤਿਆਰ ਸਿੰਘ ਚੰਦੀ, ਰਣਜੀਤ ਸਿੰਘ ਰਾਣਾ ਐਡਵੋਕੇਟ, ਰੌਸ਼ਨ ਖੈੜਾ,ਡਾ ਆਸਾ ਸਿੰਘ ਘੁੰਮਣ,ਡਾ ਪ੍ਰਮਜੀਤ ਸਿੰਘ ਮ...