ਲੰਗਰ ਤੇ ਪੰਗਤ ਦੀ ਪ੍ਰੰਪਰਾ ਕਾਇਮ ਰੱਖਣ ਲਈ ਸੰਗਤਾਂ ਪ੍ਰਬੰਧਕਾਂ ਦਾ ਸਹਿਯੋਗ ਕਰਨ
ਰੋਮ ਇਟਲੀ (ਸਾਬੀ ਚੀਨੀਆ) ਖਾਲਸੇ ਦੇ ਸਾਜਨਾ ਪ੍ਰਗਟ ਦਿਹਾੜੇ ਨੂੰ ਹੋ ਰਹੇ ਨਗਰ ਕੀਰਤਨਾਂ ਨੂੰ ਲੈ ਕੇ ਸੰਗਤਾਂ ਦੇ ਵਿੱਚ ਭਾਰੀ ਉਤਸਾਹ ਵੇਖਿਆ ਜਾ ਰਿਹਾ ਹੈ ਇਸ ਖਾਲਸਾ ਹੀ ਰੰਗ ਵਿੱਚ ਰੰਗੇ ਮਾਹੌਲ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੋਸਾਇਟੀ (ਲਾਸੀਓ) ਅਤੇ ਮੁੱਖ ਪ੍ਰਬੰਧਕ ਰਘਵਿੰਦਰ ਸਿੰਘ ਨੇ ਆਖਿਆ ਕਿ ਜਿੱਥੇ ਸਿੱਖ ਸੰਗਤਾਂ ਉਤਸ਼ਾਹ ਦੇ ਨਾਲ ਖਾਲਸੇ ਦਾ ਪ੍ਰਗਟ ਦਿਹਾੜਾ ਮਨਾ ਰਹੀਆਂ ਨੇ ਉੱਥੇ ਹੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਹੋਏ ਲੰਗਰਾਂ ਦੀ ਪ੍ਰਪੰਰਾ ਨੂੰ ਕਾਇਮ ਰੱਖਦਿਆਂ ਮਰਿਆਦਾ ਵਿੱਚ ਰਹਿ ਕੇ ਪੰਗਤ ਵਿੱਚ ਬੈਠ ਕੇ ਹੀ ਲੰਗਰ ਛਕਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਸੇਵਾਦਾਰ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣ ਅਤੇ ਹਰ ਗੱਲ ਦਾ ਖ਼ਿਆਲ ਰੱਖਣ ਕਿ ਕੁਝ ਸ਼ਰਾਰਤੀ ਲੋਕ ਗਲਤ ਵੀਡੀਓ ਬਣਕੇ ਲੰਗਰ ਵਰਗੀ ਮਹਾਨ ਪ੍ਰਪੰਰਾ ਨੂੰ ਢਾਹ੍ਹ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਲਈ ਲੋੜ ਤੋ ਵੱਧ ਸੁਚੇਤ ਰਹਿਣ ਦੀ ਲੋੜ ਹੈ ।
ਉਨ੍ਹਾਂ ਇਟਲੀ ਦੇ ਨਗਰ ਕੀਰਤਨਾਂ ਵਿੱਚ ਹਾਜ਼ਰੀਆਂ ਭਰਨ ਵਾਲੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਪੰਗਤ ਵਿੱਚ ਬਹਿਕੇ ਗੁਰੂ ਕਿ ਲੰਗਰ ਛੱਕਣ ਅਤੇ ਪ੍ਰਬੰਧਕ ਕਮੇਟੀਆਂ ਤੇ ਸੇਵਾਦਾਰਾਂ ਦਾ ਵੱਧ ਤੋ ਵੱਧ ਸਹਿਯੋਗ ਕਰਕੇ ਸਿੱਖ ਕੌਮ ਤੇ ਸਿੱਖੀ ਦਾ ਝੰਡਾ ਬੁਲੰਦ ਕਰਨ ॥

Comments
Post a Comment