Posts

Showing posts from March, 2023

ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਵਿਖੇ ਅਮ੍ਰਿੰਤ ਸੰਚਾਰ 2

Image
ਮਿਲਾਨ (ਦਲਜੀਤ ਮੱਕੜ) ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ  ਦੁਆਰਾ ਖਾਲਸੇ ਪੰਥ ਦੇ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਅਮ੍ਰਿੰਤ ਸੰਚਾਰ 2 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਦੱਸਿਆਂ ਕਿ 2 ਅਪ੍ਰੈਲ  ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਅਮ੍ਰਿੰਤ ਸੰਚਾਰ ਕਰਵਾਇਆ ਜਾ ਰਿਹਾ ਹੈ।  ਪ੍ਰਬੰਧਕ ਕਮੇਟੀ ਦੁਆਰਾ  ਇਲਾਕੇ ਵਿੱਚਲੀ ਸੰਗਤ ਨੂੰ ਬੇਨਤੀ ਕਰਦਿਆ ਕਿਹਾ ਕਿ ਵੱਧ ਤੋਂ ਵੱਧ ਪਰਿਵਾਰ ਅਮ੍ਰਿੰਤ ਸੰਚਾਰ ਲਈ ਆਪਣਾ ਨਾਮ ਲਿਖਵਾਉਣ ਅਤੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਅਮ੍ਰਿੰਤ ਸੰਚਾਰ ਦਾ ਲਾਹਾ ਲੈਣ ਅਤੇ ਗੁਰੁ ਵਾਲੇ ਬਣਨ। ਉਹਨਾਂ ਕਿਹਾ ਕਿ ਜਿਹਨਾਂ ਨੇ ਵੀ ਅਮ੍ਰਿੰਤਪਾਣ ਕਰਨਾ ਹੈ। ਉਹ ਕੇਸ਼ੀ ਇਸ਼ਨਾਨ ਕਰਕੇ ਸਮੇ ਸਿਰ ਗੁਰਦੁਆਰਾ ਪਹੁੰਚਣ ।ਉਹਨਾਂ ਕਿਹਾ ਕਿ  ਅੰਮ੍ਰਿਤ ਅਭਿਲਾਖੀਆਂ ਨੂੰ ਗੁਰਦੁਆਰਾ ਸਾਹਿਬ  ਵੱਲੋਂ ਕਰਾਰ ਭੇਟਾ ਰਹਿਤ ਦਿੱਤੇ ਜਾਣਗੇ।ਇਸ ਮੌਕੇ ਗੁਰੁ ਦਾ ਲੰਗਰ ਅਤੱੁਟ ਵਰਤਾਇਆ ਜਾਵੇਗਾ।

ਹੋਲੇ ਮੁਹੱਲੇ ਤੇ ਪਹੁੱਚੀਆ ਸੰਗਤਾਂ ਦਾ ਪ੍ਰਬੰਧਕਾਂ ਨੇ ਕੀਤਾ ਧੰਨਵਾਦ

Image
ਮਿਲਾਨ (ਯੂਰਪ ਨਿਊਜ) ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਜੋ ਇਟਲੀ ਦੀ ਸੰਗਤ ਦੁਆਰਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ 15 ਤੋਂ 20 ਹਜਾਰ ਸੰਗਤ  ਠਾਠਾ ਮਾਰਦੇ ਇਕੱਠ ਦੇ ਰੂਪ ਵਿੱਚ ਹੋਲੇ ਮਹੱਲੇ ਵਿੱਚ ਸ਼ਿਰਕਤ ਕੀਤੀ। ਇਟਲੀ ਦੇ ਵੱਖ ਵੱਖ ਇਲਾਕਿਆਂ ਅਤੇ ਯੂਰਪ ਦੇ ਹੋਰਨਾਂ ਹਿੱਸਿਆਂ ਤੋਂ ਪਹੁੰਚੀ ਸੰਗਤ ਨੇ ਖਾਲਸੇ ਦੇ ਕੌਮੀ ਤਿਉਹਾਰ ਵਿੱਚ ਸ਼ਿਰਕਤ ਕੀਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਜੋ ਲਗਾਤਾਰ 5 ਵੇਂ ਸਾਲ ਵੀ ਹੋਲਾ ਮਹੱਲਾ ਮੌਕੇ ਸਿੱਖਾਂ ਦਾ ਵੱਡਾ ਇਕੱਠ ਦਿਖਾਉਣ ਵਿੱਚ ਸਫਲ ਰਹੀ। ਉਹਨਾਂ ਦੁਆਰਾ ਕੀਤੇ ਪ੍ਰਬੰਧ ਬਹੁਤ ਹੀ ਸਲਾਹੁਣਯੋਗ ਸਨ।  ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਦੀ ਪ੍ਰਬੰਧਕੀ ਕਮੇਟੀ ਨੇ ਹੋਲਾ ਮਹੱਲਾ ਨੂੰ ਸਫਲਾ ਬਣਾਉਣ ਤੇ ਸਮੁੱਚੀ ਸਿੱਖ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ ਤੇ ਸਿੱਖਾਂ ਦਾ ਇੰਨਾ ਵੱਡਾ ਇਕੱਠ ਸਿੱਖਾਂ ਦੀ ਚੜਦੀਕਲਾ ਦਾ ਪ੍ਰਤੀਕ ਹੈ। ਉਹਨਾਂ ਦਲ ਪੰਥ ਦੇ ਵੱਖ ਵੱਖ ਦੇਸ਼ਾਂ ਤੋਂ ਪੁੱਜੇ  ਸਮੂਹ ਜੱਥੇਦਾਰ, ਸਮੂਹ ਨੌਜਵਾਨ ਅਤੇ ਸਮੂਹ ਪ੍ਰਬੰਧਕ ਕਮੇਟੀਆਂ ਅਤੇ ਬੈਰਗਮੋ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ  ਹਰ ਸਾਲ ਪਹਿਲਾਂ ਨਾਲੋਂ ਵੱਧ ਇਕੱਠ ਹੁੰਦਾ ਹੈ।

ਨਿੱਕੀ ਉਮਰ ਦੇ ਗੀਤਕਾਰ ਹੇਵਨ ਨੇ "ਬਰਥ ਡੇਅ, ਗੀਤ ਰਾਹੀ ਦਿੱਤਾ ਵੱਡਾ ਸੰਦੇਸ਼

Image
  ਮਿਲਾਨ ਇਟਲੀ (ਸਾਬੀ ਚੀਨੀਆ) ਪੰਜਾਬੀ ਸੰਗੀਤ ਇੰਡਸਟਰੀ ਵਿਚ ਆਏ ਦਿਨ ਕਈ ਕਈ ਨਵੇ ਗੀਤਕਾਰ ਤੇ ਗਾਇਕ ਆਪੋ ਆਪਣੇ ਗੀਤਾਂ ਨਾਲ ਸਰੋਤਿਆ ਦੀ ਕਚਹਿਰੀ ਵਿਚ ਹਾਜਰੀ ਭਰਦੇ ਹਨ ਪਰ ਬਹੁਤ ਘੱਟ ਲੋਕ ਹੁੰਦੇ ਹਨ ਜਿੰਨਾਂ ਨੂੰ ਬਹੁਤ ਜਲਦੀ ਸ਼ਹੋਰਤ ਨਸੀਬ ਹੁੰਦੀ ਹੈ  ਅਜਿਹੇ ਹੀ ਗੀਤਕਾਰਾਂ ਵਿਚੋ ਇਕ ਹੈ ਬਿਲਕੁਲ ਛੋਟੀ ਜਿਹੀ ਉਮਰ ਵਾਲਾ ਗੀਤਕਾਰ ਹੇਵਨ ਜਿਸ ਦੀ ਕਲਮ ਤੋ ਲਿਖਿਆ ਗੀਤ " ਬਰਥ ਡੇਅ, ਖੂਬ ਵਾਹ ਵਾਹ ਖੱਟ ਰਿਹਾ ਹੈ ਗਾਇਕ ਜੇਜਵੀਰ ਦੀ ਅਵਾਜ਼ ਵਿਚ ਰਿਕਾਰਡ ਹੋਏ ਗੀਤ ਵਿਚ ਜਿਸ ਤਰ੍ਹਾ ਦਾ ਸੰਦੇਸ਼ ਇਸ ਨੰਨ੍ਹੇ ਗੀਤਕਾਰ ਨੇ ਦਿੱਤਾ ਹੈ ਉਹ ਆਪਣੇ ਆਪ ਵਿਚ ਇਕ ਮਿਸਾਲ ਬਣੀ ਹੈ ਹੇਵਨ ਆਪਣੇ "ਬਰਥ ਡੇਅ, ਗੀਤ ਵਿਚ ਲਿੱਖਦਾ ਹੈ ਕਿ ਕੇਕ ਨੂੰ ਇਕ ਦੂਜੇ ਦੇ ਮੂੰਹ ਤੇ ਲਾਕੇ ਖਰਾਬ ਕਰਨ ਦੀ ਬਿਜਾਏ ਗਰੀਬ ਤੇ ਲੋੜਵੰਦ ਬੱਚਿਆ ਵਿਚ ਵੰਡਿਆ ਜਾਣਾ ਚਾਹੀਦਾ ਹੈ ਤਾ ਜੋ ਖਾਣ ਵਾਲੀ ਵਸਤੂ ਦੀ ਸਹੀ ਵਰਤੋ ਹੋ ਸਕੇ । "ਬਰਥ ਡੇਅ , ਗੀਤ ਰਾਹੀ ਛੋਟੀ ਉਮਰ ਦਾ ਹੇਵਨ ਇਕ ਵੱਡਾ ਗੀਤਕਾਰ ਬਣਕੇ ਲੋਕਾਂ ਸਾਹਮਣੇ ਆਇਆ ਹੈ ਆਪਣੇ ਇਸ ਨਵੇ ਗੀਤ ਦੀ ਪ੍ਰਸਿੱਧੀ ਤੋ ਬਾਅਦ ਗੱਲ ਬਾਤ ਕਰਦਿਆ ਹੇਵਨ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਉਸਦੀ ਕਲਮ ਤੋ ਲਿਖੇ ਗੀਤ ਵੱਖ ਵੱਖ ਕਲਾਕਾਰਾਂ ਦੀ ਅਵਾਜ਼ ਵਿਚ ਰਿਕਾਰਡ ਹੋ ਰਹੇ ਹਨ ਦੱਸਣਯੋਗ ਹੈ ਕਿ ਇਸ ਤੋ ਪਹਿਲਾ ਪੰਛੀ ਗੀਤ ਵੀ ਬਹੁਤ ਵਧੀਆਂ ਲਿਖਿਆ ਤੇ ਨਿਭਿਆ ਹੈ । 

ਇਟਲੀ ਚ ਦਸਤਾਰ ਦੀ ਬੇਅਦਬੀ ਕਰਨ ਵਾਲੀ ਕੰਪਨੀ ਨੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੀ

Image
                     ਬੱਸਾਂ ਨੂੰ ਬੰਦ ਕਰਨ ਦਾ ਵਿਸ਼ਵਾਸ ਦਿਵਾਇਆ  ਮਿਲਾਨ (ਇਟਲੀ) 6 ਮਾਰਚ (ਸਾਬੀ ਚੀਨੀਆ) ਇਟਲੀ ਚ ਵੈਟਨਰੀ ਕਲੀਨਕ ਵਿਭਾਗ ਵੱਲੋਂ ਆਪਣੇ ਕਾਰੋਬਾਰੀ ਪ੍ਰਚਾਰ ਲਈ ਬੱਸਾਂ ਦੇ ਪਿੱਛੇ ਕੁੱਤੇ ਦੇ ਸਿਰ ਉੱਤੇ ਸਿੱਖਾਂ ਦੀ ਆਨ-ਤੇ ਸ਼ਾਨ ਦਸਤਾਰ ਦਾ ਫੋਟੋ ਦਾ ਚਿੱਤਰ ਬਣਾ ਕੇ ਸਿੱਖ ਪੰਥ ਨਾਲ਼ ਜੋ ਖਿਲਵਾੜ ਕੀਤਾ ਗਿਆ ਸੀ,ਉਸ ਮੁੱਦੇ ਤੇ ਤੁਰੰਤ ਹਰਕਤ ਵਿੱਚ ਆਉਦੇ ਹੋਇਆ ਇਟਲੀ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਜਿੰਨਾ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਅਤੇ ਸਿੱਖ ਕਮਿਉਨਟੀ ਇਟਲੀ ਨੇ ਕਾਰਵਾਈ ਕਰਦਿਆਂ ਜਿੰਮੇਵਾਰ ਇਟਾਲੀਅਨ ਅਧਿਕਾਰੀਆਂ ਤੱਕ ਪਹੁੰਚ ਕਰਕੇ ਉਨਾਂ ਨੂੰ ਇਸ ਵੱਡੀ ਗਲਤੀ ਦਾ ਅਹਿਸਾਸ ਦੁਆਇਆ ਜਿਸ ਤੇ ਵੈਟਰਨਰੀ ਕਲੀਨਕ ਵਿਭਾਗ ਦੀ ਮਿਲਾਨ ਸਥਿੱਤ ਮੈਨੇਜਰ  ਨੇ ਸਿੱਖ ਭਾਈਚਾਰੇ ਤੋਂ ਲਿਖਤੀ ਤੋਰ ਤੇ ਮੁਆਫੀ ਮੰਗ ਲਈ ਹੈ ਕੰਪਨੀ ਦੇ ਅਧਿਕਾਰੀ ਨੇ ਸਿੱਖ ਆਗੂਆ ਨੂੰ ਵਿਸ਼ਵਾਸ ਦਿਵਾਇਆ ਹੈ ਜਲਦ ਤੋਂ ਜਲਦ ਹੀ ਬੱਸਾਂ ਪਿੱਛੋਂ ਸਾਰੇ ਬੋਰਡ ਉਤਾਰ ਦਿੱਤੇ ਜਾਣਗੇ ਜਿਸ ਨਾਲ਼ ਕਿ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਗਹਿਰੀ ਠੋਸ ਪੱਜੀ ਓਨਾ ਇਹ ਵੀ ਕਿਹਾ ਹੈ ਕਿ ਸ਼ੋਸ਼ਲ ਮੀਡੀਏ ਜਾਂ ਫਿਰ ਹੋਰ ਜਿੱਥੇ ਵੀ ੳਨਾਂ ਕੋਲੋਂ ਉਕਤ ਤਸਵੀਰਾ ਨੂੰ ਪ੍ਰਕਾਸਿ਼ਤ ਕੀਤਾ ਹੈ ਨੂੰ ਤਰੁੰਤ ਪ੍ਰਭਾਵ ਨਾਲ ਡਲੀਟ ਕਰ ਦਿੱਤਾ ਜਾਵੇਗਾ।    ਜਿਸ ਸਬੰਧੀ ਪੂਰੀ ਜਾਣਕਾਰੀ...