ਨਿੱਕੀ ਉਮਰ ਦੇ ਗੀਤਕਾਰ ਹੇਵਨ ਨੇ "ਬਰਥ ਡੇਅ, ਗੀਤ ਰਾਹੀ ਦਿੱਤਾ ਵੱਡਾ ਸੰਦੇਸ਼
ਮਿਲਾਨ ਇਟਲੀ (ਸਾਬੀ ਚੀਨੀਆ) ਪੰਜਾਬੀ ਸੰਗੀਤ ਇੰਡਸਟਰੀ ਵਿਚ ਆਏ ਦਿਨ ਕਈ ਕਈ ਨਵੇ ਗੀਤਕਾਰ ਤੇ ਗਾਇਕ ਆਪੋ ਆਪਣੇ ਗੀਤਾਂ ਨਾਲ ਸਰੋਤਿਆ ਦੀ ਕਚਹਿਰੀ ਵਿਚ ਹਾਜਰੀ ਭਰਦੇ ਹਨ ਪਰ ਬਹੁਤ ਘੱਟ ਲੋਕ ਹੁੰਦੇ ਹਨ ਜਿੰਨਾਂ ਨੂੰ ਬਹੁਤ ਜਲਦੀ ਸ਼ਹੋਰਤ ਨਸੀਬ ਹੁੰਦੀ ਹੈ ਅਜਿਹੇ ਹੀ ਗੀਤਕਾਰਾਂ ਵਿਚੋ ਇਕ ਹੈ ਬਿਲਕੁਲ ਛੋਟੀ ਜਿਹੀ ਉਮਰ ਵਾਲਾ ਗੀਤਕਾਰ ਹੇਵਨ ਜਿਸ ਦੀ ਕਲਮ ਤੋ ਲਿਖਿਆ ਗੀਤ " ਬਰਥ ਡੇਅ, ਖੂਬ ਵਾਹ ਵਾਹ ਖੱਟ ਰਿਹਾ ਹੈ ਗਾਇਕ ਜੇਜਵੀਰ ਦੀ ਅਵਾਜ਼ ਵਿਚ ਰਿਕਾਰਡ ਹੋਏ ਗੀਤ ਵਿਚ ਜਿਸ ਤਰ੍ਹਾ ਦਾ ਸੰਦੇਸ਼ ਇਸ ਨੰਨ੍ਹੇ ਗੀਤਕਾਰ ਨੇ ਦਿੱਤਾ ਹੈ ਉਹ ਆਪਣੇ ਆਪ ਵਿਚ ਇਕ ਮਿਸਾਲ ਬਣੀ ਹੈ ਹੇਵਨ ਆਪਣੇ "ਬਰਥ ਡੇਅ, ਗੀਤ ਵਿਚ ਲਿੱਖਦਾ ਹੈ ਕਿ ਕੇਕ ਨੂੰ ਇਕ ਦੂਜੇ ਦੇ ਮੂੰਹ ਤੇ ਲਾਕੇ ਖਰਾਬ ਕਰਨ ਦੀ ਬਿਜਾਏ ਗਰੀਬ ਤੇ ਲੋੜਵੰਦ ਬੱਚਿਆ ਵਿਚ ਵੰਡਿਆ ਜਾਣਾ ਚਾਹੀਦਾ ਹੈ ਤਾ ਜੋ ਖਾਣ ਵਾਲੀ ਵਸਤੂ ਦੀ ਸਹੀ ਵਰਤੋ ਹੋ ਸਕੇ । "ਬਰਥ ਡੇਅ , ਗੀਤ ਰਾਹੀ ਛੋਟੀ ਉਮਰ ਦਾ ਹੇਵਨ ਇਕ ਵੱਡਾ ਗੀਤਕਾਰ ਬਣਕੇ ਲੋਕਾਂ ਸਾਹਮਣੇ ਆਇਆ ਹੈ ਆਪਣੇ ਇਸ ਨਵੇ ਗੀਤ ਦੀ ਪ੍ਰਸਿੱਧੀ ਤੋ ਬਾਅਦ ਗੱਲ ਬਾਤ ਕਰਦਿਆ ਹੇਵਨ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਉਸਦੀ ਕਲਮ ਤੋ ਲਿਖੇ ਗੀਤ ਵੱਖ ਵੱਖ ਕਲਾਕਾਰਾਂ ਦੀ ਅਵਾਜ਼ ਵਿਚ ਰਿਕਾਰਡ ਹੋ ਰਹੇ ਹਨ ਦੱਸਣਯੋਗ ਹੈ ਕਿ ਇਸ ਤੋ ਪਹਿਲਾ ਪੰਛੀ ਗੀਤ ਵੀ ਬਹੁਤ ਵਧੀਆਂ ਲਿਖਿਆ ਤੇ ਨਿਭਿਆ ਹੈ ।

Comments
Post a Comment