ਜਗਤਾਰ ਕੰਗ ਦਾ "ਰੱਖੜੀ, ਗੀਤ ਗਾਇਕ ਸੁਖਜਿੰਦਰ ਸਿ਼ੰਦਾ ਦੁਆਰਾ ਇਟਲੀ ਚੋ ਰਿਲੀਜ਼
ਮਿਲਾਨ ਇਟਲੀ 18 ਅਗਸਤ (ਸਾਬੀ ਚੀਨੀਆ) ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆ ਦੀ ਅਹਿਮਅਤ ਨੂੰ ਦਰਸਾਉਦਾ ਗੀਤ "ਰੱਖੜੀ, ਇਟਲੀ ਦੀ ਰਾਜਧਾਨੀ ਰੋਮ ਵਿਚ ਵਿਸ਼ਵ ਪ੍ਰਸਿੱਧ ਗਾਇਕ ਤੇ ਸੰਗੀਤ ਨਿਰਮਾਤਾ ਜਨਾਬ ਸੁਖਜਿੰਦਰ ਸਿੰ਼ਦਾ ਦੁਆਰਾ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ ਹੈ| ਭਗਵੰਤ ਸਿੰਘ ਕੰਗ ਦੇ ਯੋਗ ਪ੍ਰਬੰਧਾਂ ਹੇਠ ਕਰਵਾਏ ਇਕ ਪ੍ਰਭਾਵਸ਼ਾ਼ਲੀ ਸਮਾਗਮ ਦੌਰਾਨ ਇਸ ਸੰਗਿਲ ਟਰੈਕ ਗੀਤ "ਰੱਖੜੀ , ਦਾ ਪੋਸਟਰ ਰਿਲੀਜ਼ ਕਰਦੇ ਹੋਏ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ ਦੇ ਪ੍ਰਧਾਨ ਮਨਜੀਤ ਸਿੰਘ ਜੱਸੋਮਜਾਰਾ, ਪ੍ਰੈਸ ਸਕੱਤਰ ਤਜਵਿੰਦਰ ਸਿੰਘ ਬੱਬੀ ਤੋ ਇਲਾਵਾ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਦੇ ਅਹੁੱਦੇਦਾਰ ਸੁਖਜਿੰਦਰ ਸਿੰਘ ਕਾਲਰੂ, ਦਲਜੀਤ ਸਿੰਘ ਔਜਲਾ, ਸਨਦੀਪ ਸਿੰਘ ਯੂ ,ਕੇ, ਹਰਮਿੰਦਰ ਸਿੰਘ ਥਿੰਦ ਅਤੇ ਉੱਘੇ ਸਮਾਜ ਸੇਵੀ ਸ੍ਰੀ ਵੇਦ ਸ਼ਰਮਾ ਆਦਿ ਵੀ ਉਚੇਚੇ ਤੌਰ ਤੇ ਮੌਜੂਦ ਸਨ | ਜਗਤਾਰ ਕੰਗ ਦੇ ਰੱਖੜੀ ਗੀਤ ਨੂੰ ਰਿਲੀਜ਼ ਕਰਦੇ ਗਾਇਕ ਸੁਖਜਿੰਦਰ ਸਿੰਦਾ ਅਤੇ ਹੋਰ ਇਸ ਗੀਤ ਨੂੰ ਰਿਲੀਜ਼ ਕਰਦੇ ਮੌਕੇ ਜਨਾਬ ਸੁਖਜਿੰਦਰ ਸਿ਼ੰਦਾ ਨੇ ਆਖਿਆ ਕਿ ਜਗਤਾਰ ਕੰਗ ਨੇ ਗੀਤ ਨੂੰ ਬੜੀ ਸੂਝ ਬੂਝ ਨਾਲ ਨਿਭਾਇਆ ਅਤੇ ਪੇਸ਼ ਕੀਤਾ ਹੈ ਜਿਸ...