ਇਟਲੀ ਚ ਦਸਤਾਰ ਦੀ ਬੇਅਦਬੀ ਕਰਨ ਵਾਲੀ ਕੰਪਨੀ ਨੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੀ
ਬੱਸਾਂ ਨੂੰ ਬੰਦ ਕਰਨ ਦਾ ਵਿਸ਼ਵਾਸ ਦਿਵਾਇਆ
ਮਿਲਾਨ (ਇਟਲੀ) 6 ਮਾਰਚ (ਸਾਬੀ ਚੀਨੀਆ) ਇਟਲੀ ਚ ਵੈਟਨਰੀ ਕਲੀਨਕ ਵਿਭਾਗ ਵੱਲੋਂ ਆਪਣੇ ਕਾਰੋਬਾਰੀ ਪ੍ਰਚਾਰ ਲਈ ਬੱਸਾਂ ਦੇ ਪਿੱਛੇ ਕੁੱਤੇ ਦੇ ਸਿਰ ਉੱਤੇ ਸਿੱਖਾਂ ਦੀ ਆਨ-ਤੇ ਸ਼ਾਨ ਦਸਤਾਰ ਦਾ ਫੋਟੋ ਦਾ ਚਿੱਤਰ ਬਣਾ ਕੇ ਸਿੱਖ ਪੰਥ ਨਾਲ਼ ਜੋ ਖਿਲਵਾੜ ਕੀਤਾ ਗਿਆ ਸੀ,ਉਸ ਮੁੱਦੇ ਤੇ ਤੁਰੰਤ ਹਰਕਤ ਵਿੱਚ ਆਉਦੇ ਹੋਇਆ ਇਟਲੀ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਜਿੰਨਾ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਅਤੇ ਸਿੱਖ ਕਮਿਉਨਟੀ ਇਟਲੀ ਨੇ ਕਾਰਵਾਈ ਕਰਦਿਆਂ ਜਿੰਮੇਵਾਰ ਇਟਾਲੀਅਨ ਅਧਿਕਾਰੀਆਂ ਤੱਕ ਪਹੁੰਚ ਕਰਕੇ ਉਨਾਂ ਨੂੰ ਇਸ ਵੱਡੀ ਗਲਤੀ ਦਾ ਅਹਿਸਾਸ ਦੁਆਇਆ ਜਿਸ ਤੇ ਵੈਟਰਨਰੀ ਕਲੀਨਕ ਵਿਭਾਗ ਦੀ ਮਿਲਾਨ ਸਥਿੱਤ ਮੈਨੇਜਰ ਨੇ ਸਿੱਖ ਭਾਈਚਾਰੇ ਤੋਂ ਲਿਖਤੀ ਤੋਰ ਤੇ ਮੁਆਫੀ ਮੰਗ ਲਈ ਹੈ ਕੰਪਨੀ ਦੇ ਅਧਿਕਾਰੀ ਨੇ ਸਿੱਖ ਆਗੂਆ ਨੂੰ ਵਿਸ਼ਵਾਸ ਦਿਵਾਇਆ ਹੈ ਜਲਦ ਤੋਂ ਜਲਦ ਹੀ ਬੱਸਾਂ ਪਿੱਛੋਂ ਸਾਰੇ ਬੋਰਡ ਉਤਾਰ ਦਿੱਤੇ ਜਾਣਗੇ ਜਿਸ ਨਾਲ਼ ਕਿ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਗਹਿਰੀ ਠੋਸ ਪੱਜੀ ਓਨਾ ਇਹ ਵੀ ਕਿਹਾ ਹੈ ਕਿ ਸ਼ੋਸ਼ਲ ਮੀਡੀਏ ਜਾਂ ਫਿਰ ਹੋਰ ਜਿੱਥੇ ਵੀ ੳਨਾਂ ਕੋਲੋਂ ਉਕਤ ਤਸਵੀਰਾ ਨੂੰ ਪ੍ਰਕਾਸਿ਼ਤ ਕੀਤਾ ਹੈ ਨੂੰ ਤਰੁੰਤ ਪ੍ਰਭਾਵ ਨਾਲ ਡਲੀਟ ਕਰ ਦਿੱਤਾ ਜਾਵੇਗਾ।
ਜਿਸ ਸਬੰਧੀ ਪੂਰੀ ਜਾਣਕਾਰੀ ਦਿੰਦਿਆਂ ਭਾਈ ਰਵਿੰਦਰਜੀਤ ਸਿੰਘ ਪ੍ਰਧਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ , ਸੁਰਿੰਦਰਜੀਤ ਸਿੰਘ ਪੰਡੋਰੀ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਫਲੇਰੋ, ਅਤੇ ਸੁਖਦੇਵ ਸਿੰਘ ਕੰਗ ਪ੍ਰਧਾਨ ਇੰਡੀਅਨ ਸਿੱਖ ਕਮਿਨੀਊਟੀ ਇਟਲੀ ਆਦਿ ਨੇ ਦੱਸਿਆ ਜਾਨਵਰਾਂ ਦੀ ਮੈਡੀਸਨ ਬਣਾਉਣ ਵਾਲੀ ਜਰਮਨ ਦੀ ਇਕ ਕੰਪਨੀ ਵੱਲੋਂ ਆਪਣੇ ਪ੍ਰਚਾਰ ਲਈ ਜੋ ਸੱਮਗਰੀ ਤਿਆਰ ਕੀਤੀ ਗਈ ਸੀ ਉਸਨੂੰ ਇਟਲੀ ਦੇ 7 ਜਿਲਿਆ ਵਿੱਚ ਪ੍ਰਚਾਰ ਲਈ ਬੱਸਾਂ ਉੱਪਰ ਪ੍ਰਕਾਸ਼ਿਤ ਕੀਤਾ ਗਿਆ ਸੀ ਪਰ ਉੱਨਾਂਨੂੰ ਇਸ ਬਾਰੇ ਕੋਈ ਬਾਰੇ ਜਾਣਕਾਰੀ ਨਹੀਂ ਸੀ ਕਿ ਅਜਿਹਾ ਕਰਨ ਨਾਲ ਸਿੱਖ ਦੀਆਂ ਭਾਵਨਾਵਾ ਨਾਲ ਨੂੰ ਠੇਸ ਪੁੱਜੇਗੀ! ਜਿਸ ਲਈ ਉਹ ਲਿਖਤੀ ਮੁਆਫ਼ੀ ਮੰਗਦੇ ਹਨ
ਸਿੱਖ ਆਗੂਆ ਨਾਲ ਗੱਲ-ਬਾਤ ਕਰਦੇ ਹੋਏ ਕੰਪਨੀ ਦੇ ਅਧਿਕਾਰੀ

Comments
Post a Comment