ਸੰਤ ਸੀਚੇਵਾਲ ਵੱਲੋ ਗਾਇਕ  ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਦਾ ਪੋਸਟਰ ਲੋਕ ਅਰਪਣ "ਕੁਦਰਤ ਦੇ ਕਾਤਲ"

ਸੁਲਤਾਨਪੁਰ ਲੋਧੀ,17 ਨਵੰਬਰ। ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਵੱਲੋਂ ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਨੂੰ ਗੁਰੂ ਨਾਨਕ ਦੇਵ ਜੀ ਦੇ 555 ਵੇ ਪ੍ਰਕਾਸ਼ ਪੁਰਬ ਲੋਕ ਅਰਪਣ ਕੀਤਾ ਗਿਆ। ਗਾਇਕ ਬਲਵੀਰ ਸ਼ੇਰਪੁਰੀ ਨੇ ਵਾਤਾਵਰਨ ਅਤੇ ਮਨੁੱਖਤਾ ਨੂੰ ਬਚਾਉਣ ਦੀ ਚਿੰਤਾ ਅਤੇ ਕੋਸ਼ਿਸ਼ ਨੂੰ ਜਾਰੀ ਰੱਖਦਿਆਂ ਹੋਇਆਂ ਇਹ ਟਰੈਕ ਬਹੁਤ ਹੀ ਕਾਬਲੇ ਤਾਰੀਫ਼ ਲਿਖਿਆ ਅਤੇ ਦਰਦਭਰੀ, ਬੁਲੰਦ ਆਵਾਜ਼ ਵਿੱਚ ਗਾਕੇ ਮਹੱਤਵਪੂਰਨ ਸਮਾਜ ਸੁਧਾਰ ਸੁਨੇਹਾ ਦਿੱਤਾ ਹੈ। ਡਾ ਕੁਲਵੰਤ ਸਿੰਘ ਧਾਲੀਵਾਲ ਦੀ ਪੇਸ਼ਕਸ਼ ਅਤੇ (ਵਰਲਡ ਕੈਂਸਰ ਕੇਅਰ )ਦੇ ਬੈਨਰ ਹੇਠ ਇਹ ਨਵਾਂ ਟਰੈਕ (ਕੁਦਰਤ ਦੇ ਕਾਤਲ) ਯੂਟਿਊਬ ਸੋਸ਼ਲ ਮੀਡੀਆ ਤੇ ਰਿਲੀਜ਼ ਹੋ ਚੁੱਕਾ ਹੈ। ਇਸ ਟਰੈਕ ਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਤਿਆਰ ਕੀਤਾ ਹੈ ਅਤੇ ਕੈਮਰਾਮੈਨ ਮਨੀਸ਼ ਅੰਗੂਰਾਲ ਨੇ ਸੂਟ ਕੀਤਾ ਹੈ। ਵੀਡੀਓ ਐਡੀਟਰ ਕੁਲਦੀਪ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਮੋਤਾ ਸਿੰਘ ਸਰਾਏ ਪੰਜਾਬੀ ਸੱਥ ਯੂਕੇ, ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ,ਡਾ ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਮੁਖਤਿਆਰ ਸਿੰਘ ਚੰਦੀ, ਰਣਜੀਤ ਸਿੰਘ ਰਾਣਾ ਐਡਵੋਕੇਟ, ਰੌਸ਼ਨ ਖੈੜਾ,ਡਾ ਆਸਾ ਸਿੰਘ ਘੁੰਮਣ,ਡਾ ਪ੍ਰਮਜੀਤ ਸਿੰਘ ਮਾਨਸਾ,ਡਾ ਜਸਵਿੰਦਰ ਕੌਰ, ਸਾਧੂ ਸਿੰਘ ਅਮਰੀਕ ਸਿੰਘ ਸਤਾਬਗੜ, ਸੰਤ ਸੁਖਜੀਤ ਸਿੰਘ, ਪ੍ਰਮਜੀਤ ਡਡਵਿੰਡੀ, ਬਲਬੀਰ ਸੰਧਾ, ਹਰਨੇਕ ਸਿੰਘ ਬਾਵਾ, ਪ੍ਰਫੈਸਰ ਉਪਕਾਰ ਸਿੰਘ, ਬਲਵਿੰਦਰ ਸਿੰਘ ਅਜਾਦ ਯੂਕੇ ਅਤੇ ਗੁਰਮੇਲ ਜੈਨਪਰੀ   ਆਦਿ ਹੋਰ ਵੀ ਕਈ ਸ਼ਖ਼ਸੀਅਤਾਂ ਹਾਜ਼ਿਰ ਸਨ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ