ਇਟਲੀ ਚੋ ਰਹਿਣ ਵਾਲੇ ਭਾਰਤੀਆਂ ਨੂੰ ਬਿਨਾਂ ਸ਼ਰਤ ਤੋ ਦਿੱਤੇ ਜਾਣ ਪਾਸਪੋਰਟ, ਹਰਭਜਨ ਸਿੰਘ


ਰੋਮ ਇਟਲੀ 28 ਮਈ (ਸਾਬੀ ਚੀਨੀਆ) ਇਟਲੀ ਵਿਚ ਖੁੱਲੀ  ਇੰਮੀਗਰੇਸ਼ਨ ਨੂੰ ਧਿਆਨ ਵਿਚ ਰੱਖਦਿਆ ਇੱਥੇ ਰਹਿੰਦੇ ਸਾਰੇ ਭਾਰਤੀਆਂ ਨੂੰ ਬਿਨਾਂ ਕਿਸੇ ਖਾਸ ਸ਼ਰਤ ਤੋ ਪਾਸਪੋਰਟ ਮਿਲਣੇ ਚਾਹੀਦੇ ਹਨ ਤਾ ਜੋ ਸਾਰੇ ਭਾਰਤੀ ਇਟਲੀ ਸਰਕਾਰ ਵੱਲੋ ਖੋਲੀ ਗਈ  ਇੰਮੀਗ੍ਰੇਸ਼ਨ ਦਾ ਲਾਭ ਲੈਕੇ ਪੱਕੇ ਹੋ ਸਕਣ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਸ ਹਰਭਜਨ ਸਿੰਘ ਸਬੋਧੀਆ ਦੁਆਰਾ ਪ੍ਰੈਸ ਨਾਲ ਗੱਲਬਾਤ ਕਰਦਿਆ ਕੀਤਾ ਗਿਆ ਉਨਾਂ ਭਾਰਤ ਸਰਕਾਰ ਤੋ ਮੰਗ ਕੀਤੀ ਹੈ ਕਿ ਗੁੰਮਸ਼ਦਾ ਪਾਸਪੋਰਟ ਅਪਲਾਈ ਕਰਨ ਲਈ ਬਿਨੈਕਾਰ ਤੋ ਪੁਲਿਸ ਰਿਪੋਰਟ ਬਿਲਕੁਲ ਨਾਂ ਮੰਗੀ ਜਾਵੇ ਕਿਉਕਿ ਗੈਰ ਕਾਨੂੰਨੀ ਢੰਗ ਤਰੀਕੇ ਰਹਿਣ ਵਾਲਿਆ ਲਈ ਪੁਲਿਸ ਰਿਪੋਰਟ ਲਿਖਾਉਣ ਲਈ ਥਾਣੇ ਜਾਣਾ ਕਿਸੇ ਖਤਰੇ ਤੋ ਘੱਟ ਨਹੀ ਇਟਾਲੀਅਨ ਕਾਨੂੰਨ ਮੁਤਾਬਿਕ ਇਟਲੀ ਪੁਲਿਸ ਕਿਸੇ ਵੀ ਬਿਨਾਂ ਪੇਪਰਾਂ ਤੋ ਵਿਅਕਤੀ ਨੂੰ ਫੜਕੇ ਦੇਸ਼ ਨਿਕਾਲਾ ਦੇਣ ਤੋ ਬਾਅਦ ਡਿਪੋਰਟ ਕਰਨ ਦਾ ਅਧਿਕਾਰ ਰੱਖਦੀ ਹੈ। ਉਨਾਂ ਇਹ ਵੀ ਕਿਹਾ ਕਿ ਅਜਿਹੀ ਸਥਿਤੀ ਵਿਚ ਬਣਨ ਵਾਲੀਆਂ ਰਿਪੋਰਟਾਂ ਨਕਲੀ ਜਾ ਵੱਡੇ ਲੋਕਾਂ ਦੀਆਂ ਮਿਹਰਬਾਨੀਆ  ਕਰਕੇ ਹੀ ਬਣ ਸਕਦੀਆਂ ਹਨ ਇਸ ਲਈ ਭਾਰਤ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਦੀ ਭਲਾਈ ਲਈ 15 ਜੁਲਾਈ ਤੱਕ ਪੇਪਰ ਖੁੱਲੇ ਹੋਣ ਦੀ ਸੂਰਤ ਵਿਚ ਸਾਰੇ ਭਾਰਤੀਆਂ ਨੂੰ ਬਿਨਾਂ ਕਿਸੇ ਖਾਸ ਸ਼ਰਤ ਦੇ ਪਾਸਪੋਰਟ Aਪਲਬਧ ਕਰਾਵਾਏ ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ