ਇਟਲੀ ਵਿੱਚ ਲਾਕਡਾਉਣ ਖੁੱਲਣ ਮਗਰੋਂ ਮੁੜ ਪਰਤੀਆਂ ਸੁੰਨੀਆਂ ਸੜਕਾਂ ਤੇ ਰੌਣਕਾਂ।


ਰੋਮ ਇਟਲੀ 21 ਮਈ  (ਗੁਰਸ਼ਰਨ ਸਿੰਘ ਸੋਨੀ) ਕੋਰੋਨਾ ਵਾਇਰਸ ਮਹਾਮਾਰੀ ਦੇ ਕਰਕੇ ਇਟਲੀ ਵਿੱਚ ਹੋਈ ਤਾਲਾਬੰਦੀ ਨਾਲ ਸਾਰੇ  ਕੰਮਕਾਰ ਠੱਪ ਸਨ, ਹਾਲਾਤਾਂ ਵਿੱਚ ਸੁਧਾਰ ਨੂੰ ਦੇਖਦੇ ਹੋਏ 4 ਮਈ ਨੂੰ ਇਟਲੀ ਸਰਕਾਰ ਨੇ ਫੇਜ 2 ਦੇ ਤਹਿਤ ਕੁੱਝ ਕੰਮਕਾਰ ਖੋਲ ਦਿੱਤੇ ਸਨ,ਪਿੱਛਲੇ ਦਿਨੀ ਇਟਲੀ ਸਰਕਾਰ ਦੁਆਰਾ ਬਾਕੀ ਬੰਦ ਪਏ ਕਾਰੋਬਾਰ ਖੋਲਣ ਦਾ ਐਲਾਨ ਵੀ ਕੀਤਾ ਗਿਆ ਸੀ, ਤਕਰੀਬਨ ਦੋ ਮਹੀਨਿਆਂ ਬਾਅਦ ਇਟਲੀ ਸਰਕਾਰ ਦੁਆਰਾ ਕਾਫੀ ਹੱਦ ਤੱਕ ਕੰਮਕਾਰਾਂ ਦੇ ਖੋਲ੍ਹਣ ਕਰਕੇ ਇਟਲੀ ਦੀਆਂ ਹੁਣ ਸੜਕਾਂ ਤੇ ਕਾਫੀ ਚਹਿਲ ਪਹਿਲ ਨਜਰ ਆਈ, ਤਕਰੀਬਨ ਦੋ ਮਹੀਨਿਆਂ ਬਾਅਦ ਖੁੱਲੀ ਇਸ ਤਾਲਾਬੰਦੀ ਵਿੱਚ ਇਟਲੀ ਦੇ ਲੋਕਾਂ ਨੇ ਕਾਫੀ ਖੁਸ਼ੀ ਵੀ ਮਹਿਸੂਸ ਕੀਤੀ,ਕਾਫੀ ਗਿਣਤੀ ਵਿਚ ਲੋਕ ਆਪਣੇ ਕੰਮਾਂਕਾਰਾ ਤੇ ਵੀ ਗਏ, ਜਿਹੜੇ ਪਿਛਲੇ ਦੋ ਮਹੀਨਿਆਂ ਤੋਂ ਘਰੇ ਬੈਠਣ ਲਈ ਮਜਬੂਰ ਸਨ, ਲੋਕ ਆਮ ਸੜਕਾਂ ਤੇ ਘੁੰਮਦੇ ਵੀ ਨਜਰ ਆਏ ਅਤੇ ਮਾਰਕੀਟਾਂ ਦੇ ਵਿੱਚ ਕਾਫੀ ਭੀੜ ਦੇਖਣ ਨੂੰ ਮਿਲੀ, ਹਾਲਾਤਾਂ ਵਿੱਚ ਆਏ ਸੁਧਾਰਾਂ ਤੋਂ ਬਾਅਦ ਖੁੱਲ੍ਹੇ ਇਸ ਲਾਕਡਾਊਨ ਦੇ ਵਿਚ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਲੋਕਾਂ ਨੂੰ ਕਰੋਨਾ ਨਾਂ ਦੀ ਇਸ ਖ਼ਤਰਨਾਕ ਬਿਮਾਰੀ ਦਾ ਚੇਤਾ ਹੀ ਭੁੱਲ ਗਿਆ ਹੋਵੇ, ਚੀਨ ਤੋਂ ਬਾਅਦ ਇਟਲੀ ਦੇ ਵਿੱਚ ਆਈ ਇਸ ਕਰੋਨਾ ਵਾਇਰਸ ਨਾਂ ਦੀ ਮਹਾਮਾਰੀ ਕਰਕੇ ਇਟਲੀ ਦਾ ਕਾਫੀ ਜਾਨੀ ਅਤੇ ਆਰਥਿਕ ਨੁਕਸਾਨ ਵੀ ਹੋਇਆ ਹੈ।।
              ਇਟਲੀ ਵਿੱਚ ਹੁਣ ਤੱਕ 225,886 ਦੇ ਕਰੀਬ ਲੋਕ ਕੋਰੋਨਾ ਨਾਲ ਸੰਕ੍ਰਮਿਤ ਹੋਏ ਨੇ, 32007 ਦੇ ਕਰੀਬ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ, ਹੁਣ ਹਾਲਾਤਾਂ ਵਿੱਚ ਹੋਏ ਸੁਧਾਰਾਂ ਕਾਰਨ ਬਹੁਤੀਆਂ ਕੰਪਨੀਆਂ ਨੇ ਆਪਣੇ ਕਾਮਿਆਂ ਨੂੰ ਕੰਮ ਤੇ ਬੁਲਾ ਲਿਆ ਹੈ, ਕਾਫੀ ਦਿਨਾਂ ਤੋਂ ਮਜਬੂਰੀ ਵਿੱਚ ਘਰ ਬੈਠੇ ਲੋਕਾਂ ਨੂੰ ਵੀ ਨਿਯਾਤ ਮਿਲ ਗਈ। ਲੋਕਾਂ ਦੇ ਦੁਬਾਰਾ ਆਪਣੇ ਕੰਮਾਂ ਤੇ ਪਰਤ ਆਉਣ ਦੇ ਬਾਅਦ ਵਿੱਚ ਇਹ ਦੇਖਣਾ ਹੋਵੇਗਾ ਕਿ ਇਟਲੀ ਵਿੱਚ ਲਾਕ ਡਾਊਨ ਖੁੱਲਣ ਦੇ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾ ਦੇ ਨਤੀਜੇ ਸਾਹਮਣੇ ਆਉਂਦੇ ਹਨ ਆਮ ਲੋਕ ਤਾਂ ਇਹੀ ਦੁਆ ਕਰਦੇ ਹਨ ਕਿ ਹੁਣ ਸਭ ਕੁਝ ਪਹਿਲਾਂ ਵਾਂਗ ਚੱਲੇ ਤਾਂ ਕਿ ਇਟਲੀ ਦੇ ਵਿੱਚ ਵੱਸਦੇ ਹਰ ਮੂਲ ਦੇ ਵਿਅਕਤੀ ਨੂੰ ਦੁਬਾਰਾ ਖੁਸ਼ੀਆਂ ਮਿਲ ਸਕਣ,ਤਕਰੀਬਨ ਤਿੰਨ ਮਹੀਨੇ ਤੋਂ ਚੱਲ ਰਹੀ ਇਸ ਬੀਮਾਰੀ ਕਰਕੇ ਇਟਲੀ ਸਰਕਾਰ ਨੇ ਬੜੀ ਮਿਹਨਤ ਨਾਲ ਇਟਲੀ ਨੂੰ ਮੁੜ ਲੀਹਾਂ ਤੇ ਲਿਆਉਂਦਾ ਹੈ, ਜਿਸ ਵਿੱਚ ਡਾਕਟਰਾਂ ਦੀ ਟੀਮਾਂ, ਸਮਾਜ ਸੇਵੀ, ਪੁਲਿਸ ਪ੍ਰਸ਼ਾਸਨ ਅਤੇ ਧਾਰਮਿਕ ਸੰਸਥਾਵਾਂ ਦੁਆਰਾ ਦਿੱਤੇ ਗਏ ਯੋਗਦਾਨਾਂ ਨੂੰ ਭੁਲਾਇਆ ਨਹੀ ਜਾ ਸਕਦਾ, ਜਿਹਨਾਂ ਦੇ ਸਹਿਯੋਗ ਸਦਕਾਂ  ਇਟਲੀ ਦੇ ਲੋਕਾਂ ਨੂੰ ਨਵੀ ਆਜ਼ਾਦੀ ਮਿਲੀ,
           ਤਕਰੀਬਨ ਦੋ ਮਹੀਨਿਆਂ ਤੋਂ ਬੰਦ ਪਏ ਕਾਰੋਬਾਰ ਖੁੱਲਣ ਤੇ ਇਟਲੀ ਵਾਸੀਆਂ ਨੂੰ ਇਸ ਗੱਲ ਦੀ ਸਮਝ ਰੱਖਣੀ ਚਾਹੀਦੀ ਹੈ ਕਿ ਕੋਰੋਨਾ ਵਾਇਰਸ ਨੂੰ ਸੌਖਾ ਨਾ ਲਿਆ ਜਾਵੇ, ਕਿਉਂਕਿ ਹਾਲੇ ਸਿਰਫ ਤਾਲਾਬੰਦੀ ਖੁੱਲ੍ਹੀ ਹੈ,ਪਰ ਇਸ ਬਿਮਾਰੀ ਦਾ ਕੋਈ ਹੱਲ ਨਹੀਂ ਨਿਕਲਿਆ,ਬੇਸ਼ੱਕ ਇਟਲੀ ਨੇ ਕਾਫੀ ਹੱਦ ਤੱਕ ਕੋਰੋਨਾ ਵਾਇਰਸ ਦੇ ਮਰੀਜਾਂ ਚ ਸੁਧਾਰ ਕਰ ਲਿਆ ਹੈ,ਪਰ ਲੋਕਾਂ ਨੂੰ ਹਾਲੇ ਲੰਬੇ ਸਮੇਂ ਤੱਕ ਸਾਵਧਾਨ ਰਹਿਣ ਦੀ ਲੋੜ ਹੈ ਅਸੀਂ ਇਟਲੀ ਵਿੱਚ ਵੱਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਵਲੋਂ ਬਣਾਏ ਨਿਯਮਾਂ ਦੀ ਪਾਲਣਾ ਕਰੋ। ਤਾਂ ਜੋਂ ਹਮੇਸ਼ਾ ਲਈ ਇਸ ਮਹਾਂਮਾਰੀ ਤੋਂ ਆਪਣੇ ਆਪ ਨੂੰ ਬਚਾ ਸਕੀਏ।।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ