ਇਟਲੀ ਵਿਚ ਪੰਜਾਬੀ ਦੀ ਦਰਿਆ ਦਿਲ੍ਹੀ ਨੂੰ ਵੇਖਕੇ ਗੋਰੇ ਵੀ ਹੋਏ ਹੈਰਾਨ

ਮਿਲਾਨ ਇਟਲੀ 16 ਮਈ (ਸਾਬੀ ਚੀਨੀਆ ) ਕਰੋਨਾ ਮਹਾਂਮਾਰੀ ਦੀ ਮਾਰ  ਹੇਠ ਆਏ  ਛੋਟੇ ਜਿਹੇ ਦੇਸ਼ ਇਟਲੀ ਨੂੰ ਆਰਥਿਕ ਤੌਰ ਤੇ ਬਡ਼ੇ ਵੱਡੇ ਸੰਕਟ ਵਿਚੋਂ ਲੰਘਣਾ ਪੈ ਰਿਹਾ ਹੈ ਜਿੱਥੇ ਇੱਕ ਪਾਸੇ ਵੱਡੀਆਂ ਇੰਡਸਟਰੀਆਂ ਵੱਲੋ ਆਪਣੇ ਕਾਰੋਬਾਰ ਨੂੰ ਘਾਟੇ ਵਿੱਚ ਸ਼ੋਅ ਕਰਕੇ ਸਰਕਾਰ ਨੂੰ ਅਰਬਾਂ ਯੂਰੋ ਦਾ ਚੂਨਾ ਲਾਇਆ ਜਾ ਰਿਹਾ ਹੈ ਉੱਥੇ ਇਟਲੀ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੇ ਗੁਰੂ ਨਾਨਕ ਦੇ ਉਪਦੇਸ਼ ਨੂੰ ਘਰ ਘਰ ਵਿੱਚ ਪਹੁੰਚਾਉਂਦਿਆਂ ਹੋਇਆ  ਸਥਾਨਕ ਸਰਕਾਰ ਤੇ ਲੋਡ਼ਵੰਦਾਂ ਦੀ ਲੱਖਾ ਯੂਰੋ ਨਾਲ ਆਰਥਿਕ ਸਹਾਇਤਾ ਕੀਤੀ ਹੈ ।


                   
 ਇੱਕ ਪੰਜਾਬੀ ਰੈਸਟੋਰੈਂਟ ਦੇ ਮਾਲਕ ਗੁਰਵਿੰਦਰ ਸਿੰਘ ਵੱਲੋਂ ਪੌਣੇ ਚਾਰ ਲੱਖ ਰੁਪਏ ਨਾਲ  ਇਟਲੀ ਸਰਕਾਰ ਦੀ ਆਰਥਿਕ  ਮਦਦ  ਕੀਤੀ ਗਈ ਹੈ ਉਹ ਇਟਲੀ ਵਿਚ ਪਹਿਲਾ ਅਜਿਹਾ ਪੰਜਾਬੀ ਹੈ ਜਿਸ ਨੇ ਇਕੱਲੇ ਆਪਣੇ ਤੌਰ ਤੇ ਸਭ ਤੋਂ ਵੱਧ 4500 ਸੋ ਯੂਰੋ ਰੈੱਡ ਕਰਾਸ ਤੇ ਸਥਾਨਕ ਨਗਰ ਨਗਰ ਕੌਂਸਲ ਨੂੰ ਦਿੱਤੇ ਹਨ । ਪੰਜਾਬੀ ਦੀ ਦਰਿਆਦਿਲੀ ਨੂੰ ਵੇਖ ਇਟਾਲੀਅਨ ਲੋਕ ਵੀ ਹੈਰਾਨ ਹਨ ਤੇ ਉਸ ਦੀ ਸੇਵਾ ਭਾਵਨਾ ਦੇ ਜਜ਼ਬੇ ਦੀ ਵਾਹ ਵਾਹ ਕਰ ਰਹੇ ਹਨ ਦੱਸਣ ਯੋਗ ਹੈ ਕਿ ਗੁਰਵਿੰਦਰ ਵੱਲੋਂ ਆਪਣੇ ਰੈਸਟੋਰੈਂਟ ਦੀ ਇਕ ਦਿਨ ਦੀ ਕਮਾਈ ਸੇਵਾ ਦੇ ਰੂਪ ਵਿੱਚ ਭੇਟ ਕੀਤੀ ਗਈ ਹੈ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ