ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ (ਰਜਿ) ਇਟਲੀ ਵਲੋਂ, ਇਟਲੀ ਦੇ ਦੋ ਹਸਪਤਾਲਾਂ ਨੂੰ ਦਿੱਤੀ 55,000 ਯੂਰੋ ਦੀ ਆਰਥਿਕ ਸਹਾਇਤਾ।।।



ਇਟਲੀ ਰੋਮ 14 ਮਈ (ਗੁਰਸ਼ਰਨ ਸਿੰਘ ਸੋਨੀ) ਜਿੱਥੇ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੈਰ ਪਸਾਰੇ ਹੋਏ ਹਨ, ਹੁਣ ਤੱਕ ਇਸ ਮਹਾਂਮਾਰੀ ਕਾਰਨ ਪੂਰੀ ਦੁਨੀਆ ਵਿੱਚ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ, ਇਸ ਮਹਾਂਮਾਰੀ ਕਾਰਨ ਇਟਲੀ ਯੂਰਪ ਦਾ ਪਹਿਲਾ ਦੇਸ਼ ਮੁੱਖ ਕੇਂਦਰ ਬਣਿਆ ਸੀ , ਜਿੱਥੇ ਹੁਣ ਤੱਕ 222,104 ਲੋਕਾਂ ਨੂੰ ਇਸ ਭਿਆਨਕ ਬਿਮਾਰੀ ਨੇਂ ਆਪਣੀ ਲਪੇਟ ਵਿੱਚ ਲਿਆ ਹੈ, ਅਤੇ ਹੁਣ ਤੱਕ ਇਟਲੀ ਵਿੱਚ 31,106 ਮੌਤਾਂ ਵੀ ਹੋਈਆਂ ਹਨ,ਇਸ ਭਿਆਨਕ ਮਹਾਂਮਾਰੀ ਦੇ ਕਾਰਨ ਇਟਲੀ ਦੀ ਆਰ ਥਿਕਤਾ ਨੂੰ ਬਹੁਤ ਜ਼ਿਆਦਾ ਧੱਕਾ ਲੱਗਿਆ ਹੈ, ਭਾਵੇਂ ਇਟਲੀ ਦੀ ਸਰਕਾਰ ਵਲੋਂ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਟਲੀ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਣ ਲਈ ਹਰ ਇੱਕ ਹੱਥ ਕੰਡਾ ਅਪਣਾ ਰਹੀ ਹੈ,ਇਸ ਦੇ ਬਾਵਜੂਦ ਭਾਰਤੀ ਭਾਈਚਾਰਾ ਵੀ ਆਪਣੇ ਫ਼ਰਜ਼ਾਂ ਅਤੇ ਇਨਸਾਨੀਅਤ ਦੇ ਨਾਤੇ ਕਦੇ ਵੀ ਪਿੱਛੇ ਨਹੀਂ ਹੱਟਿਆਂ ਜਿਸ ਦੀਆਂ ਮਿਸਾਲਾਂ ਆਏਂ ਦਿਨ ਇਟਲੀ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚੋ ਦੇਖਣ ਨੂੰ ਮਿਲਦੀਆ ਹਨ, ਇਟਲੀ ਵਿੱਚ ਸਥਿਤ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ(ਰਜਿ ) ਅਤੇ ਸਮੂਹ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਅਤੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਇਟਲੀ ਦੇ ਨੋਰਦ ਵਿੱਚ ਸਥਿਤ ਪਾਪਾ ਜੋਵਾਨੀ 23 ਬੈਰਗਾਮੋ ਸ਼ਹਿਰ ਦੇ ਹਸਪਤਾਲ ਨੂੰ 40,000 ਯੂਰੋ ਦੀ ਆਰਥਿਕ ਮੱਦਦ ਵਾਜੋਂ ਅਤੇ ਮੈਡੀਕਲ ਸਮਾਗਰੀ ਲੲੀ ਸਹਾਇਤਾ ਵਜੋਂ ਦਿੱਤੇ ਹਨ, ਦੱਸਣਯੋਗ ਹੈ ਕਿ ਇਹ ਹਸਪਤਾਲ ਇਟਲੀ ਦੇ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਏਰੀਏ ਵਿੱਚ ਸਥਿਤ ਹੈ ,ਉਧਰ ਦੂਜੇ ਪਾਸੇ ਇਸੇ ਲੜੀ ਦੇ ਤਹਿਤ ਇਟਲੀ ਦੀ ਰਾਜਧਾਨੀ ਰੋਮ ਵਿੱਚ ਸਥਿਤ ਕੰਲੋਬੋਸ ਜਮੈਲੀ ਹਸਪਤਾਲ ਨੂੰ 15,000 ਯੂਰੋ ਦੀ ਆਰਥਿਕ ਅਤੇ ਮੈਡੀਕਲ ਸਮਾਗਰੀ ਲਈ ਸਹਾਇਤਾ ਵਾਜੋ ਦਿੱਤੇ ਗਏ ਹਨ, ਪ੍ਰੈਸ ਨੂੰ ਇਹ ਜਾਣਕਾਰੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਸ ਰਵਿੰਦਰਜੀਤ ਸਿੰਘ ਬੱਸੀ ਅਤੇ ਜਰਨਲ ਸਕੱਤਰ ਸ ਸੁਰਿੰਦਰ ਸਿੰਘ ਪੰਡੋਰੀ ਜੀ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਾਰੇ ਯੂਰੋ ,(ਪੈਸੇ) ਇਹਨਾਂ ਦੋਹਾਂ ਹਸਪਤਾਲਾ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੇ ਗਈ ਹਨ ਅਤੇ ਅਸੀਂ ਸਮੂਹ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਅਤੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾ ਕਿ ਅਸੀਂ ਸਮੂਹ ਭਾਰਤ ਵਾਸੀ ਇਟਲੀ ਦੇ ਇਸ ਦੁੱਖਦਾਈ ਸਮੇਂ ਵਿੱਚ ਇੱਕ ਜੁੱਟ ਹੋ ਕੇ ਇਹ ਉਪਰਾਲਾ ਕੀਤਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰੀ ਰਕਮ ਬਹੁਤ ਹੀ ਘੱਟ ਸਮੇਂ ਵਿੱਚ ਇਕੱਠੀ ਕਰ ਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟ ਕੀਤੀ ਗਈ ਸੀ,ਅਤੇ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਦੂਜੇ ਪਾਸੇ ਇਟਲੀ ਦੇ ਦੋਵਾਂ ਹਸਪਤਾਲਾਂ ਦੇ ਪ੍ਰਬੰਧਕ ਮੁਖੀਆਂ ਵਲੋਂ ਸਮੂਹ ਭਾਰਤੀ ਭਾਈਚਾਰਾ ਦਾ ਖਾਸ ਕਰਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰੇ ਵਲੋਂ ਇਟਲੀ ਦੇ ਇਸ ਮਾੜੇ ਸਮੇਂ ਵਿੱਚ ਮੌਢੇ ਨਾਲ ਮੋਢਾ ਜੋੜ ਕੇ ਲੋੜਬੰਦਾ ਦੀ ਸਹਾਇਤਾ ਕਰਨਾ ਸਾਡੇ ਲਈ ਵੀ ਮਾਣ ਵਾਲੀ ਗੱਲ ਹੈ ਅਤੇ ਸਦਾ ਲਈ ਰਿਣੀ ਰਹਾਂਗੇ।।

Comments

  1. very nice we are proud to serve this amount to Italian government and we can proudly say that we are from Sikh community that can serve any were any time we are always ready to serve in which country we live we are Sikhs waheguru Ji da khalsa waheguru Ji di fetha in india Hindu people say that we are only two percent Sikhs but with the grace of our guru's we can do any thing any where in the world when any country any people need our help we guru's sikh' s always ready to serve any where and 24 hours we not see that what is going on we just see that people need help

    ReplyDelete

Post a Comment

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ