ਗੁਰਦੁਆਰਾ ਲਾਦਸਪੋਲੀ ਵਿਚ ਲੱਗੇ ਪਾਸਪੋਰਟ ਕੈਂਪ ਦਾ ਲਾਭ ਪ੍ਰਾਪਤ ਕਰੋ
ਮਿਲਾਨ ਇਟਲੀ 28 ਮਈ (ਸਾਬੀ ਚੀਨੀਆ) ਇਟਲੀ ਵਿਚ ਖੁੱਲੀ ਇੰਮੀਗ੍ਰੇਸ਼ਨ ਕਰਕੇ ਭਾਰਤੀ ਅੰਬੈਸੀ ਵੱਲੋ ਲਾAਡਾਊਨ ਨੂੰ ਵੇਖਦਿਆ ਕੁਝ ਸਮਾਜ ਸੇਵੀ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੇ ਸਹਿਯੋਗ ਨਾਲ ਮਿਆਦ ਖਤਮ ਹੋ ਚੱਕੇ ਪਾਸਪੋਰਟਾਂ ਨੂੰ ਰੀਨਿਊ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ ਜਿਸ ਤਹ੍ਹਿਤ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਦੀ ਪ੍ਰਬੰਧਕ ਕਮੇਟੀ ਵੱਲੋ ਹਰ ਰੋਜ ਸ਼ਾਮੀ 2 ਵਜੇ ਤੋ ਬਾਅਦ ਲਗਾਤਾਰ ਆਨਲਾਈਨ ਫਾਰਮ ਭਰਨ ਦੀਆਂ ਸੇਵਾਵਾਂ ਨਿਭਾਈਆ ਜਾ ਰਹੀਆ ਹਨ ਐਤਵਾਰ ਨੂੰ ਵੀ 24 ਦੇ ਕਰੀਬ ਵਿਅਕਤੀਆਂ ਦੇ ਫਾਰਮ ਭਰਕੇ ਅੰਬੈਸੀ ਨੂੰ ਭੇਜੇ ਗਏ ਸਨ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪਾਸਪੋਰਟ ਕੈਂਪ ਸਿਰਫ ਤੇ ਸਿਰਫ ਉਨਾਂ ਵਿਅਕਤੀਆ ਦੇ ਲਈ ਹੈ ਜੋ ਬਿਨਾਂ ਪੇਪਰਾਂ ਤੋ ਹਨ ।
ਗੁੰਮਸ਼ਦਾਂ ਪਾਸਪੋਰਟ ਦੀ ਅਪਲਾਈ ਕਰਨ ਵਾਲੇ ਪੁਲਿਸ ਰਿਪੋਰਟ ਲਾਜਮੀ ਹੋਣੀ ਚਾਹੀਦੀ ਜਿੰਨਾਂ ਵੀ ਲੋੜਵੰਦਾਂ ਨੇ ਮਿਆਦ ਮੁੱਕ ਚੁੱਕੇ ਪਾਸਪੋਟਰ ਅਪਲਾਈ ਕਰਨ ਹਨ ਉਹ ਹਰ ਰੋਜ 2 ਵਜੇ ਤੋ ਬਾਅਦ ਦੇਰ ਸ਼ਾਮ ਤੱਕ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਪਹੁੱਚਕੇ ਆਨਲਾਈਨ ਫਾਰਮ ਜਮ੍ਹਾ ਕਰਵਾ ਸਕਦੇ ਹਨ ।


Comments
Post a Comment