ਇਟਲੀ ਚੋ ਕਈ ਭਾਰਤੀਆਂ ਨੂੰ ਹੋਏ ਦੇਸ਼ ਨਿਕਾਲਾ ਦੇ ਹੁਕਮ ਆਖਿਰ ਕੌਣ ਫੜੂ ਇੰਨਾਂ ਬੇਵੱਸ ਹੋਏ ਪੰਜਾਬੀਆਂ ਦੀ ਬਾਂਹ ?
ਮਿਲਾਨ ਇਟਲੀ 28 ਮਈ (ਸਾਬੀ ਚੀਨੀਆ) ਇਟਲੀ ਸਰਕਾਰ ਵੱਲੋ 5 ਲੱਖ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਫੈਸਲੇ ਨਾਲ ਪੰਜਾਬੀ ਨੌਜਵਾਨਾਂ ਦੇ ਚਿਹਰਿਆ ਤੇ ਪੱਕੇ ਹੋਣ ਦੀ ਖੁਸ਼ੀ ਨੂੰ ਤਾ ਵੇਖਿਆ ਜਾ ਸਕਦਾ ਹੈ ਪਰ ਨਾਲ ਦੀ ਨਾਲ ਉਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ ਜਿੰਨਾਂ ਕੌਲ ਪਾਸਪੋਰਟ ਨਹੀ ਹਨ। ਭਾਰਤੀ ਅੰਬੈਸੀ ਮਿਆਦ ਮੁੱਕ ਚੁੱਕੇ ਪਾਸਪੋਰਟ ਤਾ ਰੀਨਿਊ ਕਰ ਰਹੀ ਹੈ ਪਰ ਜਿੰਨਾਂ ਦੇ ਪੁਰਾਣੇ ਪਾਸਪੋਰਟ ਗੁੰਮ ਹੋ ਗਏ ਜਾ ਇਟਲੀ ਆਉਣ ਮੌਕੇ ਏਜੰਟਾਂ ਨੇ ਖੋਹ੍ਹ ਲੈਏ ਸਨ । ਉਨਾਂ ਦੀ ਬਾਂਹ ਫੜਨ ਨੂੰ ਕੋਈ ਵੀ ਤਿਆਰ ਨਹੀ ਹੋ ਰਿਹਾ ।
ਰੋਮ ਤੇ ਮਿਲਾਨ ਜਰਨਲ ਕੌਸਲਟ ਵੱਲੋ ਗੁੰਮ ਹੋਏ ਪਾਸਪੋਰਟ ਨੂੰ ਅਪਲਾਈ ਕਰਨ ਵਾਲਿਆ ਤੋ ਪੁਲਿਸ ਰਿਪੋਰਟ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲਿਆ ਲਈ ਬਹੁਤ ਮੁਸ਼ਕਲ ਕੰਮ ਹੈ ਜਿਸ ਕਰਕੇ ਬਹੁਤੇ ਪੰਜਾਬੀ ਨੌਜਵਾਨਾਂ ਦੇ ਹਲਾਤ ਤਰਸਯੋਗ ਬਣੇ ਹੋਏ ਹਨ। ਇਹ ਗੱਲ ਤਾ ਪੱਕੀ ਹੈ ਜੇ ਇੰਨਾਂ ਲੋੜਵੰਦਾਂ ਕੌਲ ਇਸ ਮੌਕੇ ਭਾਰਤੀ ਪਾਸਪੋਰਟ ਨਾ ਹੋਇਆ ਤਾ ਪੱਕੇ ਨਹੀ ਹੋ ਸਕਦੇ ਜੇ ਪੁਲਿਸ ਰਿਪੋਰਟ ਲਿਖਾਉਣ ਲਈ ਥਾਣੇ ਜਾਂਦੇ ਹਨ ਤਾ ਪੁਲਿਸ ਗ੍ਰਿਫਤਾਰ ਕਰਕੇ ਹੱਥਾਂ ਦੇ ਨਿਸ਼ਾਨ ਲੈਣ ਤੋ ਬਾਅਦ ਦੇਸ਼ ਨਿਕਾਲਾ ਦੇ ਹੁਕਮ ਦੇ ਰਹੀ ਹੈ ।
ਪ੍ਰੈਸ ਨਾਲ ਗੱਲਬਾਤ ਕਰਦਿਆ ਅਜਿਹੇ ਕਈ ਵਿਅਕਤੀਆਂ ਨੇ ਭਾਰਤ ਸਰਕਾਰ ਤੋ ਮੰਗ ਕੀਤੀ ਹੈ ਕਿ ਉਨਾਂ ਦੇ ਪਾਸਪੋਰਟ ਲੌਸ ਰਿਪੋਰਟ ਤੋ ਬਿਨਾਂ ਬਣਾਕੇ ਦਿੱਤੇ ਜਾਣ ਤਾ ਜੋ ਅਗਲਾ ਸਿਫਰ ਸੁਖਾਲਾ ਹੋ ਸਕੇ ਇੰਨਾਂ ਵਿਅਕਤੀ ਦਾ ਕਹਿਣਾ ਹੈ ਕਿ ਜੇ ਉਹ ਪਾਸਪੋਰਟ ਬਣਾਉਣ ਲਈ ਪੁਲਿਸ ਥਾਣਿਆ ਵਿਚ ਧੱਕੇ ਖਾਂਦੇ ਰਹੇ ਤਾ ਪੇਪਰ ਬਣਾਉਣ ਲਈ ਲੋੜੀਦੀ ਕਾਰਵਾਈ ਵੱਲ ਧਿਆਨ ਕਦੋ ਦੇ ਪਾਉਣਗੇ।

Comments
Post a Comment