ਕਬੱਡੀ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਮਹਿੰਦਰ ਸਿੰਘ ਮੌੜ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ, ਜੌਹਲ ਤੇ ਜੰਡੂਸੰਗਾ,


ਬੇਰਗਾਮੋ ਇਟਲੀ 12 ਮਈ (ਗਰੇਵਾਲ) ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਮਹਿੰਦਰ ਸਿੰਘ ਮੌੜ ਦੀ ਮੌਤ ਤੇ ਜਿਥੇ ਪੂਰੀ ਦੁਨੀਆਂ ਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ, 

ਉਥੇ ਹੀ ਇਟਲੀ ਤੋਂ ਸਿੱਖ ਕਮਿਉੰਨਟੀ ਇਟਲੀ ਬੇਰਗਾਮੋ ਦੇ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਜੌਹਲ, ਪਾਲ ਸਿੰਘ ਜੰਡੂਸੰਗਾ, ਸੁਖਚੈਨ ਸਿੰਘ ਠੀਕਰੀਵਾਲ,  ਮੁਕੇਸ਼ ਕੁਮਾਰ ਗਾਡੇ, ਦਲਜੀਤ ਸਿੰਘ ਜੱਗੀ, ਬਲਜੀਤ ਸਿੰਘ ਬਿਲੂ ਤੇ ਉਹਨਾ ਦੇ ਹੋਰ ਕਈ ਸਾਥੀਆਂ ਵੀ  ਮਹਿੰਦਰ ਸਿੰਘ ਮੌੜ ਦੇ ਇਸ ਫਾਨੀ ਸੰਸਾਰ ਤੋਂ ਅਚਾਨਕ ਤੁਰ ਜਾਣ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮੌੜ ਸਾਬ ਦੇ ਤੁਰ ਜਾਣ ਨਾਲ ਕਬੱਡੀ ਜਗਤ ਨੂੰ ਨਾ ਪੂਰਾ ਹੋਣ  ਵਾਲਾ ਘਾਟਾ ਪਿਆ ਹੈ ਜੋ ਕਦੀ ਵੀ ਪੂਰਾ ਨਹੀ ਹੋ ਸਕਦਾ, ਮਹਿੰਦਰ ਸਿੰਘ ਮੋੜ ਦੀ ਕਬੱਡੀ ਨੂੰ ਬਹੁਤ ਵੱਡੀ ਦੇਣ ਰਹੀ ਹੈ,
ਜਿਕਰਯੋਗ ਹੈ ਕਿ ਮਹਿੰਦਰ ਸਿੰਘ ਮੋੜ ਪੰਜਾਬ ਦੇ ਪਿੰਡ ਕਾਲਾ ਸੰਘਿਆ ਜਿਲਾ ਕਪੂਰਥਲਾ ਦੇ ਰਹਿਣ ਵਾਲੇ ਸਨ, ਹੁਣ ਉਹ ਇੰਗਲੈਂਡ ਦੀ ਧਰਤੀ ਤੇ ਵਾਸੀ ਸਨ, ਕੁਝ ਮਹੀਨਿਆਂ ਤੋਂ ਉਹ ਭਾਰਤ ਪੰਜਾਬ ਗਏ ਹੋਏ ਸਨ, ਜਿਥੇ ਉਹ ਕੋਵਿਡ 19 ਨਾਲ ਪ੍ਰਭਾਵਤ ਹੋਣ ਕਾਰਨ ਹਸਪਤਾਲ ਵਿਚ ਦਾਖਲ ਸਨ, ਪਿਛਲੇ ਦਿਨੀ ਹਸਪਤਾਲ ਵਿਚ ਹੀ ਉਹ ਆਪਣੇ ਸੁਆਸਾਂ ਦੀ ਪੂੰਜੀ ਨੂੰ ਤਿਆਗ ਗਏ|

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ