ਇਟਲੀ 40 ਲੱਖ ਵਰਕਰ ਕੰਮ ਲਈ ਨਿਕਲਣਗੇ ਘਰਾਂ ਤੋ
ਮਿਲਾਨ ਇਟਲੀ 3 ਮਈ (ਸਾਬੀ ਚੀਨੀਆ) ਮਾਰਚ ਮਹੀਨੇ ਦੇ ਪਹਿਲੇ ਹਫਤੇ ਤੋ ਲੱਗਾ ਲੌਕਡਾਊਨ 4 ਮਈ ਨੂੰ ਖੁੱਲਣ ਜਾ ਰਿਹਾ ਹੈ ਦੱਸਣਯੋਗ ਹੈ ਕਿ ਕਰੋਨਾ ਮਹ੍ਹਾਮਾਰੀ ਵਿਚ ਵੱਡਾ ਜਾਨੀ ਤੇ ਮਾਲੀ ਨੁਕਾਸਨ ਹੋਣ ਤੋ ਬਾਅਦ ਇਟਲੀ ਸਰਕਾਰ ਕਾਰੋਬਾਰ ਖਿੱਤਿਆਂ ਨੂੰ ਹੋਰ ਘਾਟੇ ਵੱਲ ਨਹੀ ਲਿਜਾ ਸਕਦੀ ਜਿਸ ਲਈ ਕੁਝ ਜਰੂਰੀ ਸ਼ਰਤਾਂ ਤੇ ਲੌਕਡਾਊਨ ਦੂਸਰੇ ਚਰਨ ਵਿਚ ਖੋਲ ਦਿੱਤਾ ਗਿਆ ਹੈ । ਸਰਕਾਰੀ ਅੰਕੜਿਆ ਮੁਤਾਬਿਕ ਪਹਿਲੇ ਦਿਨ 40 ਲੱਖ ਤੋ ਵੱਧ ਲੋਕ ਆਪਣੇ ਘਰਾਂ ਤੋ ਕੰਮਾਂ ਲਈ ਨਿਕਲਣਗੇ ਪਰ ਇਸ ਦੌਰਾਨ ਪ੍ਰਾਸ਼ਸ਼ਨ ਵੱਲੋ ਦਿੱਤੀਆ ਹਦਾਇਤਾਂ ਦੀ ਪਾਲਣਾ ਕਰਨਾ ਲਾਜਮੀ ਹੋਵੇਗਾ ਜਿਸ ਤਹਿਤ ਇਕ ਦੂਜੇ ਤੋ ਦੂਰੀ ਰੱਖਣੀ, ਮੂੰਹ ਤੇ ਮਾਸਕ ਤੇ ਹੱਥਾਂ ਤੇ ਦਸਤਾਨੇ ਪਾਉਣੇ ਲਾਜਮੀ ਹੋਣਗੇ ਹਰ ਵਿਅਕਤੀ ਲਈ ਪੇਪਰ ਉੱਤੇ ਲਿਖਿਆ ਹਲਫੀਆ ਬਿਆਨ ਵੀ ਆਪਣ ਰੱਖਣਾ ਜਰੂਰੀ ਹੋਵੇਗਾ ਜੋ ਪੁਲਿਸ ਵੱਲੋ ਰੌਕਣ ਤੇ ਇਹ ਦਰਸਾਵੇਗਾ ਕਿ ਉਹ ਕਿਸ ਮਕਸਦ ਲਈ ਘਰੋ ਬਾਹਰ ਜਾ ਰਿਹੇ ਹੈ ਇਸ ਦੌਰਾਨ ਇਕ ਸਟੇਟ ਤੋ ਦੂਸਰੀ ਸਟੇਟ ਵਿਚ ਨਹੀ ਜਾ ਸਕਦੇ ਕੰਮ ਤੋ ਇਲਾਵਾ ਆਪਣੇ ਮਾਂ ਬਾਪ ਤੇ ਦਾਦਾ ਦਾਦੀ ਨੂੰ ਹੀ ਮਿਲਣ ਜਾ ਸਕਦੇ ਹੋ ਦੋ ਹਫਤਿਆ ਦਾ ਲੌਕਡਾਉਨ ਇਸ ਤਰੀਕੇ ਖੋਲਣ ਤੋ ਬਾਅਦ ਅਗਲਾ ਫੈਸਲਾ 18 ਤਰੀਕ ਤੱਕ ਹਲਾਤਾਂ ਨੂੰ ਵੇਖਦਿਆ ਲਿਆ ਜਾਵੇਗਾ ਜੇ ਸਭ ਕੁਝ ਠੀਕ ਰਿਹਾ ਤਾ 18 ਮਈ ਤੋ ਬਾਅਦ ਕੱਪੜੇ ਵਾਲੇ ਸਟੋਰ ਵੀ ਖੋਲ ਦਿੱਤੇ ਜਾਣਗੇ ਅਤੇ 1 ਜੂਨ ਤੋ ਹਲਾਤ ਆਮ ਵਰਗੇ ਹੋ ਸਕਦੇ ਹਨ ਪਰ ਇਹ ਸਭ ਲੌਕਡਾਊਨ ਵਿਚ ਦਿੱਤੀ ਢਿੱਲ ਤੋ ਬਾਅਦ ਨਤੀਜਿਆ ਨੂੰ ਵੇਖਦੇ ਹੋਏ ਹੀ ਫੈਸਲੇ ਲੈਏ ਜਾਣਗੇ। 2 ਲੱਖ 10 ਹਜਾਰ ਤੋ ਉੱਪਰ ਕਰੋਨਾ ਮਰੀਜ ਹਨ ਜਦ ਕਿ 29 ਹਜਾਰ ਤੋ ਵੱਧ ਮੌਤਾਂ ਹੋ ਚੁੱਕੀਆ ਹਨ।

Comments
Post a Comment