ਇਟਲੀ ਰੋਮ ਸਥਿਤ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ (ਰਜਿ)ਵਲੋਂ ਭਾਰਤੀ ਅੰਬੈਸੀ ਰੋਮ ਨਾਲ ਮਿਲ ਕੇ ਨਵੇਂ ਪਸਪੋਰਟਾ ਸੰਬੰਧੀ ਨਿਭਾਈਆਂ ਜਾ ਰਹੀਆਂ ਹਨ ਨਿਸ਼ਕਾਮ ਸੇਵਾਵਾਂ।
ਰੋਮ ਇਟਲੀ 28 ਮਈ (ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਜਿਸ ਦਿਨ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਪੱਕੇ ਕਰਨ ਲਈ ਪੇਪਰ ਖੁੱਲਣ ਦਾ ਐਲਾਨ ਹੋਇਆ ਹੈ ਉਸ ਦਿਨ ਤੋਂ ਹੀ ਇਟਲੀ ਵਿੱਚ ਸਮਾਜਿਕ ਸੇਵਾਵਾਂ ਨਿਭਾ ਰਹੀਆਂ ਜੱਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਸਰਗਰਮ ਹੋ ਗੲੀਆਂ ਸਨ, ਕਿਉਂਕਿ ਇਟਲੀ ਵਿੱਚ ਬਿਨ੍ਹਾਂ ਪੇਪਰਾਂ ਤੋਂ ਰਹਿ ਰਹੇ ਭਾਰਤੀਆਂ ਲਈ ਸਭ ਤੋਂ ਵੱਡੀ ਰੁਕਾਵਟ ਉਨ੍ਹਾਂ ਦੇ ਭਾਰਤੀ ਪਾਸਪੋਰਟ ਦੀ ਸੀ, ਜੋਂ ਕਿ ਬੀਤੇ ਦਿਨ ਇਟਲੀ ਰੋਮ ਸਥਿਤ ਭਾਰਤੀ ਅੰਬੈਸੀ ਨੇ ਇਨ੍ਹਾਂ ਦੀ ਪਰੋਬਲਮ ਨੂੰ ਦੇਖਦਿਆਂ ਹੋਇਆਂ ਬਹੁਤ ਹੀ ਸਰਲ ਤਰੀਕੇ ਨਾਲ ਪਾਸਪੋਰਟ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਬੀਤੀ ਦੇਰ ਰਾਤ ਤੱਕ ਅਪਰੀਲੀਆ ਸ਼ਹਿਰ ਵਿੱਚ ਪਿੰਦਰ ਹਾਊਸ (ਪਿੰਦਰ ਬਾਰ) ਤੇ ਤੁਰਸਾਲੋਰੇਨਸੋ ਸ਼ਹਿਰ ਵਿੱਚ ਫਾਰਮ ਭਰਨ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਸਨ ਅਤੇ ਅੱਜ ਰੋਮ ਦੇ ਨਜ਼ਦੀਕ ਪੈਂਦੇ ਲਵੀਨੀਓ ਸਹਿਰ ਵਿੱਚ ਆਸ ਦੀ ਕਿਰਨ ਸੰਸਥਾ ਵੱਲੋਂ ਪਾਸਪੋਰਟ ਸੰਬੰਧੀ ਫ਼ਾਰਮ ਭਰੇ ਗਏ ਹਨ,ਕਿਉਂਕਿ ਇਟਲੀ ਵਿੱਚ ਭਾਰਤੀ ਅੰਬੈਸੀ ਨੇ ਲਾਕਡਾਉਣ ਕਾਰਨ ਆਪਣੀਆਂ ਸੇਵਾਵਾਂ ਬੰਦ ਕੀਤੀਅਾਂ ਗੲੀਅਾਂ ਸਨ,ਸਿਰਫ ਤਾ ਸਿਰਫ ਐਮਰਜੈਂਸੀ ਸੇਵਾਵਾਂ ਨਿਰੰਤਰ ਚੱਲ ਰਹੀਆਂ ਹਨ, ਇਟਲੀ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦੇ ਐਲਾਨ ਤੋਂ ਬਾਅਦ ਇਟਲੀ ਵਿੱਚ ਸਮਾਜ ਪ੍ਰਤੀ ਸੇਵਾਵਾਂ ਨਿਭਾ ਰਹੀ ਆਸ ਦੀ ਕਿਰਨ ਸੰਸਥਾ ਅਤੇ ਹੋਰ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸ ਥਾਵਾਂ ਵਲੋਂ ਬਿਨਾਂ ਪਾਸਪੋਰਟਾਂ ਤੋਂ ਰਹਿ ਰਹੇ ਭਾਰਤੀਆਂ ਲਈ ਲਾਮ ਬੰਦ ਹੋ ਕੇ ਅੱਗੇ ਆਈਆਂ ਹਨ ਜੋਕਿ ਮਨੁੱਖਤਾ ਦੇ ਭਲੇ ਲਈ ਨਿਸ਼ਕਾਮ ਸੇਵਾ ਕਰਨ ਲਈ ਤਿਆਰ ਹਨ, ਇਟਲੀ ਵਿੱਚ ਤਕਰੀਬਨ ਇੱਕ ਸਾਲ ਤੋਂ ਆਪਣੀਆਂ ਸਮਾਜ ਪ੍ਰਤੀ ਸੇਵਾਵਾਂ ਨਿਭਾ ਰਹੀ ਆਸ ਦੀ ਕਿਰਨ ਸੰਸਥਾ ਵਲੋਂ ਪਾਸਪੋਰਟ ਬਣਾਉਣ ਲਈ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਸੰਸਥਾ ਦੇ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਭਾਰਤੀ ਅੰਬੈਸੀ ਰੋਮ ਨਾਲ ਮਿਲ ਕੇ ਇਟਲੀ ਦੇ ਰੋਮ ਅਤੇ ਲਤੀਨਾ ਦੇ ਆਸ ਪਾਸ ਰਹਿ ਰਹੇ ਭਾਰਤੀਆਂ ਲਈ ਪਾਸਪੋਰਟ ਬਣਾਉਣ ਦੀ ਪ੍ਰਕਿਰਿਆਵਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ,ਜਿਸ ਦੇ ਤਹਿਤ ਅਪਰੀਲੀਆ, ਅਨਸੀਓ, ਲਵੀਨੀਉ,ਤੁਰਸਾਲੋਰੇਨਸੋ,ਪੋਮੇਸੀਆ, ਆਦਿ ਸ਼ਹਿਰਾਂ ਵਿੱਚ ਨਿਸ਼ਕਾਮ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵੀ ਲੌੜਬੰਦ ਵਿਅਕਤੀਆਂ ਨੇ ਪਾਸਪੋਰਟ ਬਣਾਉਣੇ ਹਨ ਉਹ ਸਾਡੇ ਫੇਸਬੁੱਕ ਪੇਜ ਤੇ ਜਾਂ ਕੇ ਸਾਡੇ ਫੂਨ ਨੰਬਰਾ ਤੇ ਸਪੰਰਕ ਕਰ ਸਕਦੇ ਹਨ, ਅਸੀਂ ਫੇਸਬੁੱਕ ਪੇਜ ਅਤੇ ਵੱਟਸਐਪ ਦੇ ਜ਼ਰੀਏ ਪਾਸਪੋਰਟ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਆਸ ਦੀ ਕਿਰਨ ਸੰਸਥਾ ਰੋਮ ਇਹ ਸੇਵਾਵਾਂ ਬਿਨਾਂ ਕਿਸੇ ਖ਼ਰਚ ਤੇ ਹਰ ਇੱਕ ਵਿਅਕਤੀ ਲਈ ਕਰੇਗੀ ਅਤੇ ਸਾਡਾ ਸਮਾਜ ਪ੍ਰਤੀ ਇਕੋ ਇਕ ਮਕਸਦ ਹੈ ਕਿ ਇਟਲੀ ਵਿੱਚ ਕੋਈ ਵੀ ਵਿਅਕਤੀ ਇਸ ਬਾਰ ਭਾਰਤੀ ਪਾਸਪੋਰਟ ਤੋਂ ਬਿਨਾਂ ਨਾ ਰਹਿ ਜਾਵੇ, ਪਾਸਪੋਰਟ ਉਮੀਦਵਾਰ ਨੂੰ ਸਿਰਫ ਭਾਰਤੀ ਅੰਬੈਸੀ ਦੀ ਫੀਸ ਜੋ ਕਿ ਭਾਰਤੀ ਅੰਬੈਸੀ ਵਲੋਂ ਨਿਰਧਾਰਤ ਕੀਤੀ ਗਈ ਹੈ ਉਹ ਫ਼ੀਸ ਹੀ ਅਦਾ ਕਰਨੀ ਹੋਵੇਗੀ। ਸਾਡੀ ਸੰਸਥਾ ਵਲੋਂ ਸਿਰਫ਼ ਸਮਾਜ ਪ੍ਰਤੀ ਸੇਵਾਵਾਂ ਨਿਭਾਉਣ ਦਾ ਕੰਮ ਕਰੇਗੀ।ਅਤੇ ਸਾਡੀ ਸੰਸਥਾ ਭਾਰਤੀ ਅੰਬੈਸੀ ਰੋਮ ਦੇ ਅੰਬੈਸਡਰ ਮੈਡਮ ਰੀਨਤ ਸੰਧੂ ਜੀ ਅਤੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਨ ਕਰਦੇ ਹਾਂ,ਅਤੇ ਸਾਡੀ ਸੰਸਥਾ ਭਾਰਤੀ ਅੰਬੈਸੀ ਰੋਮ ਨਾਲ਼ ਮਿਲ਼ ਕੇ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਪਾਸਪੋਰਟ ਮਹੱਈਆ ਕਰਵਾ ਸਕੀਏ,ਤਾ ਜੋ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਵਗੈਰ ਪੇਪਰਾਂ ਤੋਂ ਰਹਿ ਰਹੇ ਭਾਰਤੀ ਆਪਣੇ ਪਰਿਵਾਰਾਂ ਨੂੰ ਭਾਰਤ ਜਾ ਕੇ ਮਿਲ ਸਕਣ।
Comments
Post a Comment