ਦੇਖੋ ਪੂਰੀ ਵੀਡੀਓ | ਮਿਲੀ ਧਾਰਮਿਕ ਅਸਥਾਨਾ ਨੂੰ ਵੀ ਖੋਲਣ ਦੀ ਇਜਾਜਤ 3 ਜੂਨ ਤੋਂ ਖੁਲਣਗੇ ਇਟਲੀ ਦੇ ਬਾਰਡਰ


ਪੂਰੀ ਵੀਡੀਓ ਦੇਖਣ ਲਈ ਇਸ ਲਿੰਕ ਤੇ ਜਾਓ

https://youtu.be/Z_DahX3DIqA

ਇਟਲੀ ਪਹਿਲਾ ਯੂਰਪੀ ਦੇਸ਼ ਸੀ ਜਿ ਸਨੇ ਇਸ ਬੀਮਾਰੀ ਨੂੰ ਰੋਕਣ ਲਈ ਮਾਰਚ ਵਿਚ ਸਖਤ ਲਾਕਡਾਊਨ ਲਗਾਇਆ ਸੀ। ਹੁਣ ਇਟਲੀ ਵਿਚ ਮਾਮਲਿਆਂ ਦੀ ਗਿਣਤੀ ਵਿਚ ਗਿਰਾਵਟ ਦੇ ਕਾਰਨ ਹੌਲੀ-ਹੌਲੀ ਸਰਕਾਰ ਨੇ 4 ਮਈ ਨੂੰ ਲਾਕਡਾਊਨ ਖੋਲ੍ਹ ਦਿੱਤਾ ਸੀ ਤੇ ਜਿਹੜੇ ਕੁਝ ਕਾਰੋਬਾਰ ਬੰਦ ਹਨ ਉਹਨਾਂ ਨੂੰ 18 ਮਈ ਤੇ 3 ਜੂਨ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ,
ਇਟਲੀ ਸਰਕਾਰ ਨੇ ਪਹਿਲਾਂ 4 ਮਈ ਨੂੰ ਕੁਝ ਹੱਦ ਤੱਕ ਕਾਰੋਬਾਰ ਖੋਲ੍ਹੇ ਅਤੇ ਹੁਣ 18 ਮਈ ਨੂੰ ਹੋਰ ਕਾਰੋਬਾਰਾਂ ਨੂੰ ਖੋਲਣ ਦੇ ਨਾਲ-ਨਾਲ ਇਟਲੀ ਭਰ ਦੇ ਧਾਰਮਿਕ ਅਸਥਾਨਾਂ ਦੇ ਬੂਹੇ ਵੀ ਖੋਲ੍ਹਣ ਜਾ ਰਹੀ ਹੈ ਜਿਸ ਨਾਲ ਲੋਕਾਂ ਦੇ ਚਿਹਰਿਆਂ ਤੇ ਖੁਸੀ ਦਿਖਾਈ ਦੇ ਰਹੀ ਹੈ,
ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਜਿੱਥੇ ਈਸਾਈ ਮੱਤ ਦੇ ਆਗੂਆਂ ਨਾਲ ਕਾਫੀ ਵਿਚਾਰਾਂ ਕਰਨ ਤੋਂ ਬਾਅਦ 18 ਮਈ ਨੂੰ ਇਟਲੀ ਭਰ ਦੀਆਂ ਸਭ ਚਰਚਾਂ ਨੂੰ ਖੋਲ੍ਹਣ ਨੂੰ ਪ੍ਰਵਾਨਗੀ  ਦੇ ਦਿੱਤੀ ਹੈ ਉਥੇ ਹੀ ਇਟਲੀ ਦੇ ਸਿੱਖਾਂ ਦੇ SGPC ਇਟਲੀ ਜਾਣੀ
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂਆਂ ਨਾਲ ਰਾਜਧਾਨੀ ਰੋਮ ਵਿਖੇ ਇੱਕ ਖਾਸ ਮੀਟਿੰਗ ਕੀਤੀ, ਜਿਸ ਵਿਚ ਪ੍ਰਧਾਨ ਮੰਤਰੀ ਕੌਂਤੇ ਨੇ ਇਟਲੀ ਦੇ ਗੁਰਦੁਆਰਾ ਸਾਹਿਬ ਨੂੰ ਸੰਗਤਾਂ ਲਈ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਮੀਟਿੰਗ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਅਤੇ ਗ੍ਰਹਿ ਮੰਤਰੀ ਮੈਡਮ ਲੁਚਾਨਾ ਲਾ ਮੌਰ ਜੇਸੇ ਵੱਲੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂ ਸ.ਰਵਿੰਦਰਜੀਤ ਸਿੰਘ, ਸ. ਸੁਰਿੰਦਰਜੀਤ ਸਿੰਘ ਪੰਡੋਰੀ ਅਤੇ ਸ.ਜੁਝਾਰ ਸਿੰਘ ਨਾਲ ਕੀਤੀ ਗਈ, ਜਿਸ ਦੀ ਜਾਣਕਾਰੀ ਸਿੱਖ ਜੱਥੇਬੰਦੀ ਦੇ ਆਗੂਆਂ ਨੇ ਪ੍ਰੈੱਸ ਨੂੰ ਦਿੰਦਿਆਂ ਕਿਹਾ ਕਿ ਇਹ ਮੀਟਿੰਗ ਜਿਹੜੀ ਕਿ ਰੋਮ ਵਿਚ ਹੋਈ ਹੈ ਬਹੁਤ ਹੀ ਵਧੀਆ ਗੱਲ-ਬਾਤ ਨਾਲ ਹੋਈ ਹੈ,
ਦਸਣਯੋਗ ਹੈ ਕਿ ਕੁੰਤੇ ਦੀ ਕਾਰਜਕਾਰੀ ਦੁਆਰਾ 18 ਮਈ ਤੋਂ ਮਨਜ਼ੂਰ ਕੀਤੇ ਗਏ ਨਵੇਂ ਫਰਮਾਨ ਦੁਆਰਾ ਤੁਸੀਂ ਆਪਣੇ ਖੇਤਰ ਵਿਚ ਹਰ ਜਗਾ ਆ ਜਾ ਸਕਦੇ ਹੋਂ, ਤੇ ਤਸੀਂ ਦੂਜੇ ਘਰਾਂ ਵਿਚ ਆਪਣੇ ਮਿਤਰਾਂ ਦੋਸਤਾਂ ਜਾ ਰਿਸਤੇਦਾਰਾਂ ਦੇ ਵੀ ਜਾ ਆ ਸਕਦੇ ਹੋਂ
ਪਰ 3 ਜੂਨ ਤੱਕ ਇਹ ਤੁਹਾਡੇ ਖੇਤਰ ਵਿਚ ਹੀ ਸਭਵ ਹੋਵੇਗਾ, 3 ਜੂਨ ਤੋਂ ਇਟਲੀ ਦੇ ਯੋਰਪ ਨਾਲ ਲੱਗਦੇ ਸਾਰੇ ਬਾਡਰਾਂ ਨੂੰ ਖੋਲ ਦਿੱਤਾ ਜਾਵੇਗਾ, ਪਰ ਸਰਕਾਰੀ ਕਰਮਚਾਰੀਆਂ ਵਲੋਂ ਹਰ ਤਰਾਂ ਤਰਾਂ ਦੀ ਨਿਗਰਾਨੀ ਰਖੀ ਜਾਵੇਗੀ, ਜੇਕਰ ਕਰੋਨਾ ਦੀ ਲਾਗ ਵੱਧਨ ਦੀ ਸਭਾਵਨਾ ਹੁੰਦੀ ਹੈ ਤਾਂ ਸਰਕਾਰ ਵਲੋਂ ਅਗਲਾ ਫੈਸਲਾ ਲਿਆ ਜਾਵੇਗਾ,
ਇਟਲੀ ਵਿਚ ਕੋਵਿਡ 19 ਕਾਰਨ ਪਿਛਲੇ 24 ਘੰਟਿਆ ਵਿਚ ਨਵੇਂ ਕੇਸਾਂ ਦੀ ਗਿਣਤੀ 675 ਹੈ ਜੋ ਲਾਕ ਡਾਉਨ ਤੋਂ ਬਾਅਦ ਪਹਿਲੀ ਵਾਰ ਸਭ ਤੋਂ ਘੱਟ ਹੈ, ਜਿਸ ਨਾਲ ਟੋਟਲ ਕੇਸਾਂ ਦੀ ਗਿਣਤੀ ਵੱਧ ਕੇ 225,435 ਹੋ ਗਈ ਹੈ, ਅਤੇ ਮਰਨ ਵਾਲਿਆਂ ਦੀ ਗਿਣਤੀ 145 ਹੈ  ਨਾਲ ਟੋਟਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 31,908 ਹੋ ਗਈ ਹੈ,
ਇੰਡੀਆ ਵਿਚ ਪ੍ਰਭਾਵਤ ਲੋਕਾਂ ਦੀ ਗਿਣਤੀ 92 ਹਜਾਰ ਤੋ ਵੱਧ ਹੋ ਚੁਕੀ ਹੈ, ਹੁਣ ਤੱਕ 2,900 ਤੋਂ ਵੱਧ ਲੋਕਾਂ ਦੀ ਜਾਨ ਜਾ ਚੁਕੀ ਹੈ, ਅਤੇ 35000ਤੋਂ ਵੱਧ ਲੋਕ ਠੀਕ ਹੋਏ ਹਨ,
ਇਸੇ ਤਰਾਂ ਪਾਕਿਸਤਾਨ ਵਿਚ ਪ੍ਰਭਾਵਤ ਲੋਕਾਂ ਦੀ ਗਿਣਤੀ 40,000 ਤੋਂ ਵੱਧ ਹੋ ਗਈ ਹੈ, ਜਿਥੇ ਹੁਣ ਤੱਕ 873  ਲੋਕਾਂ ਦੀ ਮੌਤ ਹੋ ਚੁਕੀ ਹੈ, 11,000 ਤੋਂ ਵੱਧ ਲੋਕ ਠੀਕ ਹੋਏ ਹਨ,


Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ